ਮਨੋਰੰਜਨ

Bollywood

ਪ੍ਰਸਿੱਧ ਫਿਲਮ ਐਕਟ੍ਰੈੱਸ ਸ਼੍ਰੀਦੇਵੀ ਦਾ ਦੁਬਈ ਵਿਚ ਦਿਲ ਦੇ ਦੌਰੇ ਨਾਲ ਦੇਹਾਂਤ

ਪ੍ਰਸਿੱਧ ਫਿਲਮ ਐਕਟ੍ਰੈੱਸ ਸ਼੍ਰੀਦੇਵੀ
February 25, 2018 08:49 AM
More

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਫਿਲਮ ਐਕਟ੍ਰੈੱਸ ਸ਼੍ਰੀਦੇਵੀ ਦਾ ਕਲ ਦੁਬਈ ਵਿਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ| ਉਹ 54 ਸਾਲ ਦੇ ਸਨ |  ਸ਼੍ਰੀਦੇਵੀ ਦੁਬਈ ਵਿਚ ਸੋਨਮ ਕਪੂਰ ਦੇ ਚਚੇਰੇ ਭਰਾ ਮੋਹਿਤ ਮਰਵਾਹਾ ਦੇ ਵਿਆਹ ਦੀਆਂ ਰਸਮਾਂ ਵਿਚ ਸ਼ਾਮਿਲ ਹੋਣ ਗਏ ਸਨ |

ਸ਼੍ਰੀਦੇਵੀ ਨੇ ਨਾਗਿਨ, ਸਦਮਾ, ਮਿਸਟਰ ਇੰਡੀਆ , ਚਾਲਬਾਜ਼ ਅਤੇ ਚਾਂਦਨੀ ਜਿਹੀਆਂ ਹਿੱਟ ਫ਼ਿਲਮਾਂ ਵਿਚ ਕਾਮ ਕੀਤਾ ਹੈ | ਓਹਨਾ ਦੀ ਹਾਲ ਵਿਚ ਫਿਲਮ ਮੋਮ ਈ ਸੀ ਜੋ ਹਿੱਟ ਰਹੀ.

ਸ਼੍ਰੀਦੇਵੀ ਦੀ ਮੌਤ ਨਾਲ ਬਾਲੀਵੁੱਡ ਨੂੰ ਵੱਡਾ ਝਟਕਾ ਲੱਗਾ ਹੈ | ਸੁਪਰ ਸਟਾਰ ਅਮਿਤਾਭ ਬਚਨ ਨੇ ਸ਼੍ਰੀਦੇਵੀ ਦੀ ਮੌਤ ਦੇ ਅਫਸੋਸ ਪ੍ਰਗਟ ਕੀਤਾ ਹੈ ਤੇ ਕਿਹਾ ਹੈ ਓਹਨਾ ਨੂੰ ਯਕੀਨ ਨਹੀਂ ਆ ਰਿਹਾ.| ਪ੍ਰਿਯੰਕਾ ਚੋਪੜਾ, ਨਿਮਰਤ ਕੌਰ ਅਤੇ ਹੋਰ ਫ਼ਿਲਮੀ ਹਸਤੀਆਂ ਨੇ ਵੀ ਦੁੱਖ ਪ੍ਰਗਟ ਕੀਤਾ ਹੈ |

Punjab

ਇਬ ਨਿਕੜੇਂਗੇ ਅਸਲੀ ਚੰਗਿਆੜੇ, ਪੁਆਧੀ ਦੁੱਧ ਪੀਉ ਛੱਡ ਕੈ ਕਾੜੇ

Punjab Newsline
January 03, 2018 05:29 PM
More

ਰਾਜਪੁਰਾ : ਜਦੋਂ ਵੀ ਕਦੇ ਪੰਜਾਬ ਦੇ ਖਿੱਤਿਆਂ ਦੀ ਗੱਲ ਚਲਦੀ ਹੈ ਤਾਂ ਸਿਰਫ ਮਾਝੇ, ਮਾਲਵੇ ਤੇ ਦੁਆਬੇ ਦਾ ਹੀ ਜ਼ਿਕਰ ਹੁੰਦਾ ਹੈ। ਦੁਆਬੇ ਦੇ ਰਕਬੇ ਦੇ ਬਰਾਬਰ ਪੁਆਧ ਦੇ ਇਲਾਕੇ ਦਾ ਕਦੇ ਵੀ ਮੀਡੀਆ ਵਿਚ ਜ਼ਿਕਰ ਨਹੀਂ ਕੀਤਾ ਜਾਂਦਾ। ਇਸ ਕਰਕੇ ਬਹੁਤੇ ਪੁਆਧ ਦੇ ਲੋਕ ਆਪ ਵੀ ਨਹੀਂ ਜਾਣਦੇ ਕਿ ਉਹ ਪੁਆਧ ਵਿਚ ਰਹਿੰਦੇ ਹਨ। ਬਹੁਤੇ ਪੁਆਧੀਏ ਇਸੇ ਕਰਕੇ ਹੀ ਆਪਣੀ ਬੋਲੀ ਪੁਆਧੀ ਬਾਰੇ ਇੰਨਾ ਜ਼ਿਆਦਾ ਘਟੀਆਪਣ ਦਾ ਸ਼ਿਕਾਰ ਹੋ ਗਏ ਹਨ ਕਿ ਉਹ ਇਸ ਨੂੰ ਹੋਰ ਲੋਕਾਂ ਸਾਹਮਣੇ ਬੋਲਣ ਤੋਂ ਗੁਰੇਜ਼ ਕਰਦੇ ਹਨ। ਅਜਿਹੇ ਹਾਲਤਾਂ ਵਿਚ ਪੁਆਧੀ ਫਿਲਮ 'ਕੀਮਤ' ਦਾ ਪੰਜਾਬੀ ਸਿਨੇਮਾ ਵਿਚ ਆਉਣਾ ਇਸ ਤਰ•ਾਂ ਲਗਦਾ ਜਿਵੇਂ ਕੋਈ ਜਰਗ ਦੇ ਮੇਲੇ 'ਚ ਜਲੇਬੀਆਂ ਦੀ ਦੁਕਾਨ ਸਾਹਮਣੇ ਟਿੰਡੇ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।
ਪਹਿਲੀ ਪੁਆਧੀ ਫਿਲਮ ਕੀਮਤ ਪੁਆਧੀ ਬੋਲੀ ਨੂੰ ਹੋਰ ਬੋਲੀਆਂ ਦੇ ਬਰਾਬਰ ਖੜੇ ਕਰਨ ਦਾ ਯਤਨ ਹੈ। ਇਸ ਬਾਰੇ ਗੱਲ ਕਰਦਿਆਂ ਪੁਆਧੀ ਦੇ ਪ੍ਰਚਾਰਕ ਮਨਜੀਤ ਸਿੰਘ ਰਾਜਪੁਰਾ ਨੇ ਕਿਹਾ ਕਿ ਇਹ ਸਿਰਫ ਫਿਲਮ ਨਹੀਂ ਸੱਗੋਂ ਸਾਡੀ ਜ਼ੁਬਾਨ ਤੇ ਪਛਾਣ ਦੀ ਲੜਾਈ ਹੈ। ਅਸੀਂ ਇਸ ਫਿਲਮ ਰਾਹੀਂ ਪੁਆਧੀਆਂ ਦੇ ਮਨਾਂ ਵਿਚੋਂ ਆਪਣੀ ਬੋਲੀ ਪ੍ਰਤੀ ਪੈਦਾ ਹੋਇਆ ਘਟੀਆਪਣ ਦੂਰ ਕਰਕੇ, ਉਨ•ਾਂ ਨੂੰ ਜਨਤਕ ਤੌਰ 'ਤੇ ਸਭ ਦੇ ਸਾਮਹਣੇ ਬੋਲਣ ਲਈ ਉਤਸ਼ਾਹਤ ਕਰਨਾ ਚਾਹੁੰਦੇ ਹਾਂ। ਉਨ•ਾਂ ਦੱਸਿਆ ਕਿ ਫਿਲਮ ਲਈ ਸਭ ਤੋਂ ਵੱਡੀ ਸਮੱਸਿਆ ਪੈਸਿਆਂ ਦੀ ਸੀ। ਇਸ ਲਈ ਦੋਸਤਾਂ ਤੋਂ ਸਹਾਇਤਾ ਇਕੱਠੀ ਕਰਕੇ ਫਿਲਮ ਬਣਾਈ ਗਈ ਹੈ। ਉਨ•ਾਂ ਪੁਆਧੀ 'ਚ ਕਿਹਾ,'' ਇਬ ਨਿਕੜੇਂਗੇ ਅਸਲੀ ਚੰਗਿਆੜੇ, ਦੁੱਧ ਪੀਣੇ ਨੂੰ ਤਿਆਰ ਰਹੋ, ਬਹੁਤ ਪੀ ਲੇ ਕਾੜ•ੇ।''
ਉਨ•ਾਂ ਦੱਸਿਆ ਕਿ ਇਹ ਫਿਲਮ ਬਣਾਉਣ ਲਈ ਪਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਸ ਕਾਹਨ ਸਿੰਘ ਪੰਨੂ, ਜਿਹੜੇ ਕਿ ਪੁਆਧੀ ਹੋਣ ਕਰਕੇ ਪੁਆਧੀ ਲਹਿਜੇ ਨੂੰ ਬਹੁਤ ਪਿਆਰ ਕਰਦੇ ਹਨ, ਨੇ ਬਹੁਤ ਹੱਲਾਸ਼ੇਰੀ ਦਿੱਤੀ।
ਫਿਲਮ ਦੇ ਡਾਇਰੈਕਟਰ ਗੁਲਜਾਰ ਸਿੰਘ ਨੇ ਕਿਹਾ ਕਿ ਭਾਵੇਂ ਮੇਰਾ ਆਪਣਾ ਲਹਿਜਾ ਮਝੈਲ ਹੈ ਪਰ ਇਸ ਫਿਲਮ ਨੂੰ ਬਣਾਉਣ ਦਾ ਮਕਸਦ ਇਹੀ ਹੈ ਕਿ ਮਾਂ ਬੋਲੀ ਦੇ ਸਾਰੇ ਹੀ ਲਹਿਜੇ ਆਪਣੇ ਆਪ ਵਿਚ ਵੰਨ ਸੁਵੰਨੇ ਹਨ ਤੇ ਸਾਨੂੰ ਇਨ•ਾਂ ਸਾਰਿਆਂ ਦੀ ਕਦਰ ਕਰਨੀ ਚਾਹੀਦੀ ਹੈ। ਉਨ•ਾਂ ਦੱਸਿਆ ਕਿ ਫਿਲਮ ਨੂੰ ਬਣਾਉਣ ਵਿਚ ਬਹੁਤ ਸਾਰੀਆਂ ਔਕੜਾਂ ਆਈਆਂ। ਪਹਿਲੀ ਗੱਲ ਤਾਂ ਪੁਆਧੀ ਬੋਲਣ ਵਾਲੇ ਕਲਾਕਾਰ ਹੀ ਨਹੀਂ ਮਿਲਦੇ। ਦੂਜਾ ਹੋਰ ਇਲਾਕਿਆਂ ਦੇ ਕਲਾਕਾਰਾਂ ਤੋਂ ਪੁਆਧੀ ਲਹਿਜਾ ਬੁਲਾਉਣਾ ਵੀ ਬਹੁਤ ਵੱਡੀ ਸਮੱਸਿਆ ਹੈ। ਪਰ ਫੇਰ ਵੀ ਅਸੀਂ ਯਤਨ ਕੀਤਾ ਹੈ। ਫਿਲਮ ਪੰਜ ਜਨਵਰੀ ਨੂੰ ਰਾਜਪੁਰੇ ਦੇ ਐਲਪਸ ਸਿਨੇਮੇ 'ਚ ਲਗ ਰਹੀ ਹੈ।
ਇਸ ਫਿਲਮ ਵਿਚ ਮਲਕੀਤ ਰੌਣੀ, ਬਲਵਿੰਦਰ ਬੁਲਟ, ਨਰਿੰਦਰ ਭਿੰਡਰ, ਗੁਰਜੀਤ ਸੋਹੀ, ਦਲਜੀਤ ਸਿੰਘ, ਪਵਨਦੀਪ ਕੌਰ ਜੌਹਲ ਆਦਿ ਨੇ ਕੰਮ ਕੀਤਾ ਹੈ। ਫਿਲਮ ਦੇ ਪ੍ਰੋਡਿਊਸਰ ਮਲੂਕ ਸਿੰਘ ਹਨ ਤੇ ਐਡੀਟਿੰਗ ਮਨੀਸ਼ਾ ਸ਼ਰਮਾ ਨੇ ਕੀਤੀ ਹੈ।

ਬੜੂ ਸਾਹਿਬ

ਸ਼ੋਸ਼ਲ ਮੀਡੀਆ 'ਤੇ ਬੜੂ ਸਾਹਿਬ ਨੂੰ ਬਦਨਾਮ ਕਰਨ ਦਾ ਸਿਲਸਿਲਾ ਜਾਰੀ

October 30, 2017 03:42 PM
More

ਧਰਮਗੜ੍ਹ, 29 ਅਕਤੂਬਰ 2017: ਕਲਗੀਧਰ ਟਰੱਸਟ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਲੋ ਕੀਤੇ ਜਾਂਦੇ ਸਮਾਜਸੇਵੀ ਕਾਰਜਾਂ ਦੀ ਬਦੌਲਤ ਇਸ ਟਰੱਸਟ ਦੀ ਦੁਨੀਆਂ ਭਰ ਚ ਵੱਖਰੀ ਪਹਿਚਾਣ ਹੈ ਪ੍ਰਤੂੰ ਇਕ ਗਿਣੀ-ਮਿੱਥੀ ਸਾਜਿਸ਼ ਦੇ ਤਹਿਤ ਸ਼ੋਸ਼ਲ ਮੀਡੀਆ ਤੇ ਬੜੂ ਸਾਹਿਬ ਨੂੰ ਬਦਨਾਮ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਕਿਉਕ ਭਾਂਵੇ ਟਰੱਸਟ ਵਲੋ ਬੜੂ ਸਾਹਿਬ ਖਿਲਾਫ ਪੋਸਟਾਂ ਪਾਉਣ ਵਾਲੇ ਅਮਰੀਕਾ ਚ ਰਹਿੰਦੇ ਜਗਰੀਤ ਗਿੱਲ ਅਤੇ ਹੋਰਨਾਂ ਵਿਅਕਤੀਆਂ ਦੀ ਸਾਈਬਰ ਕ੍ਰਾਈਮ ਚ ਸ਼ਿਕਾਇਤ ਦਰਜ ਕਰਵਾ ਕੇ ਸ਼ੋਸ਼ਲ ਮੀਡੀਆ ਤੇ ਬਣਾਇਆ ਪੇਜ਼ ਬੰਦ ਕਰਵਾ ਦਿੱਤਾ ਹੈ ।ਬੀਤੇ ਦਿਨੀ ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਦੀ ਬੱਸ ਦੇ ਡਰਾਈਵਰ ਵਲੋ ਬੱਚਿਆਂ ਨੂੰ ਗੁੰਮਰਾਹ ਕਰਕੇ ਕਿਸੇ ਸੁੰਨਸਾਨ ਜਗ੍ਹਾ ਤੇ ਬੱਸ ਰੋਕ ਕੇ ਬੜੂ ਸਾਹਿਬ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਇਕ ਵੀਡੀਓ ਬਣਾਈ ਗਈ ਸੀ, ਜਦੋ ਕਿ ਉਨ੍ਹਾਂ ਬੱਚਿਆਂ ਵਲੋ ਹੀ ਬਾਅਦ ਚ ਇਕ ਹੋਰ ਵੀਡੀਓ ਰਾਂਹੀ ਖੁਦ ਮੰਨਿਆ ਕਿ ਉਨ੍ਹਾਂ ਨੂੰ ਗੁੰਮਰਾਹ ਕਰਕੇ ਇਹ ਵੀਡੀਓ ਬਣਾਈ ਗਈ ਹੈ । ਉਕਤ ਅਕਾਲ ਅਕੈਡਮੀ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਬੱਚੇ ਇਕ ਅਜਿਹੀ ਸੰਸਥਾ ਚ ਪੜ੍ਹ ਰਹੇ ਹਨ, ਜਿਸ ਚ ਬੱਚਿਆਂ ਨੂੰ ਦੁਨੀਆਵੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਅਜੋਕੇ ਸਮੇ ਦੀ ਮੁੱਖ ਲੋੜ ਹੈ । ਉਕਤ ਅਕੈਡਮੀ ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਪ੍ਰਦੁੱਮਨ ਸਿੰਘ ਵੈਰੋਵਾਲ, ਸੇਵਾ ਸਿੰਘ ਖੋਜਕੀਪੁਰ, ਪ੍ਰਤਾਪ ਸਿੰਘ ਜਲਾਲਾਬਾਦ, ਹਰਭਜਨ ਸਿੰਘ ਗਿੱਲ ਕਲੇਰ, ਰਮਨਦੀਪ ਕੌਰ ਰਾਮਪੁਰ ਭੂਤਵਿੰਡ ਅਤੇ ਸਤਨਾਮ ਸਿੰਘ ਸ਼ੇਰੋ ਬਾਘਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਹਰ ਇਕ ਖੇਤਰ ਚ ਮੱਲਾਂ ਮਾਰ ਰਹੇ ਹਨ ਅਤੇ ਉਨ੍ਹਾਂ ਤੇ ਦਸਤਾਰ ਜਾਂ ਪੰਜਾਬੀ ਭਾਸ਼ਾ ਨੂੰ ਲੈ ਕੇ ਕੋਈ ਪਾਬੰਦੀ ਨਹੀ ਹੈ ਕਿਉਕਿ ਦਸਤਾਰ ਜਿਥੇ ਬੱਚਿਆਂ ਦੀ ਵਰਦੀ ਦਾ ਹਿੱਸਾ ਹੈ, ਉਥੇ ਨਾਲ ਹੀ ਪੰਜਾਬੀ ਭਾਸ਼ਾ ਚ ਬੱਚਿਆਂ ਦੇ ਲੇਖ ਅਤੇ ਭਾਸ਼ਣ ਮੁਕਾਬਲੇ ਆਦਿ ਕਰਵਾਉਣ ਤੋ ਇਲਾਵਾ ਬੱਚੇ ਗੁਰਬਾਣੀ ਦਾ ਪਾਠ ਵੀ ਕਰਦੇ ਹਨ । ਪੰਜਾਬੀ ਜਾਗ੍ਰਿਤੀ ਮੰਚ ਦੇ ਸਕੱਤਰ ਦੀਪਕ ਬਾਲੀ ਅਤੇ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤੇਜਿੰਦਰ ਸਿੰਘ ਪ੍ਰਦੇਸ਼ੀ ਵਲੋ ਉਕਤ ਅਕਾਲ ਅਕੈਡਮੀ ਵਿਖੇ ਆ ਕੇ ਜਾਂਚ ਕੀਤੀ ਗਈ ਤਾਂ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀ ਆਈ ਜੋ ਕਿ ਵਾਇਰਲ ਹੋਈ ਵੀਡੀਓ ਚ ਦੱਸੀ ਗਈ ਹੈ । ਇਸ ਲਈ ਅਕਾਲ ਅਕੈਡਮੀ ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਇਸ ਘਟਨਾ ਤੇ ਚਿੰਤਾ ਪ੍ਰਗਟ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਘਟੀਆਂ ਹਰਕਤਾਂ ਕਰਨ ਵਾਲੇ ਵਿਅਕਤੀਆਂ ਤੋ ਸੁਚੇਤ ਰਹਿਣ ।

ਅੱਤਵਾਦੀ ਹਮਲਾ

ਮੁੰਬਈ ਦੀ ਤਰਜ 'ਤੇ ਗੁਜਰਾਤ ਚੋਣਾਂ ਦੌਰਾਨ ਹੋ ਸਕਦੈ ਅੱਤਵਾਦੀ ਹਮਲਾ

October 27, 2017 04:36 PM
More

ਅਹਿਮਦਾਬਾਦ, 27 ਅਕਤੂਬਰ : ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਮੁੰਬਈ ਦੀ ਤਰਜ 'ਤੇ ਹੋਏ 26/11 ਜਿਹਾ ਹਮਲਾ ਹੋ ਸਕਦਾ ਹੈ। ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਇਹ ਹਮਲਾ ਸਮੁੰਦਰੀ ਰਸਤੇ ਦੇ ਜ਼ਰੀਏ ਕਰਵਾ ਸਕਦੀ ਹੈ। ਸਾਡੀ ਖੁਫ਼ੀਆ ਏਜੰਸੀਆਂ ਦਾ ਕਹਿਣਾ ਹੈ ਕਿ ਅਜਿਹਾ ਸ਼ੱਕ ਇਸ ਲਈ ਹੈ ਕਿਉਂਕਿ ਪਿਛਲੇ ਦਿਨੀਂ ਪਾਕਿਸਤਾਨ ਨੇ ਅਜਿਹੀ ਸਰਗਰਮੀਆਂ ਨੂੰ ਅੰਜ਼ਾਮ ਦਿੱਤਾ ਹੈ।

ਪਿਛਲੇ ਦਿਨੀਂ ਗੁਜਰਾਤ ਸਥਿਤ ਕੌਮਾਂਤਰੀ ਸਮੁੰਦਰੀ ਸਰਹੱਦ ਵਿਚ ਪਾਕਿਸਤਾਨ ਦੇ ਸੈਨਿਕਾਂ ਨੇ ਭਾਰਤੀ ਮਛੇਰਿਆਂ ਤੋਂ ਉਨ੍ਹਾਂ ਦੇ ਪਛਾਣ ਪੱਤਰ ਅਤੇ ਸਮੁੰਦਰੀ ਉਪਕਰਣ ਖੋਹ ਲਏ ਸੀ। ਏਜੰਸੀਆਂ ਨੂੰ ਸ਼ੱਕ ਹੈ ਕਿ ਉਹ ਇਨ੍ਹਾਂ ਦਾ ਇਸਤੇਮਾਲ ਅੱਤਵਾਦੀ ਹਮਲੇ ਵਿਚ ਕਰ ਸਕਦੇ ਹਨ। ਗੁਜਰਾਤ ਚੋਣਾਂ ਵਿਚ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੇ ਰੂਪ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਹਨ ਤੇ ਕਾਂਗਰਸ ਵਲੋਂ  ਸੋਨੀਆ ਗਾਂਧੀ ਅਤੇ ਰਾਹੁਲ ਦੀ ਕਈ ਰੈਲੀਆਂ ਅਤੇ ਪ੍ਰੋਗਰਾਮ ਹੋ ਸਕਦੇ ਹਨ। ਇਨ੍ਹਾਂ ਵਿਚ ਲੱਖਾਂ ਦੀ ਭੀੜ ਜੁਟਣ ਦੀ ਸੰਭਾਵਨਾ ਹੈ। ਹਮਲਾ ਅਜਿਹੀ ਹੀ ਭੀੜ ਵਾਲੇ ਪ੍ਰੋਗਰਾਮ ਵਿਚ ਹੋਣ ਦਾ ਸ਼ੱਕ ਹੈ।  ਇਹੀ ਕਾਰਨ ਹੈ ਕਿ ਏਜੰਸੀਆਂ ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ। 

ਪਿਛਲੇ ਦਿਨੀਂ ਪੋਰਬੰਦਰ ਵਿਚ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਸੈਨਿਕਾਂ ਨੇ ਚਾਰ ਕਿਸ਼ਤੀਆਂ ਨੂੰ ਫੜਿਆ ਸੀ ਅਤੇ ਬਾਅਦ ਵਿਚ ਉਨ੍ਹਾਂ ਛੱਡ ਦਿੱਤਾ ਸੀ। ਦਰਅਸਲ ਅਰਬ ਸਾਗਰ ਵਿਚ ਸਰਹੱਦ ਰੇਖਾ ਸਪਸ਼ਟ ਨਹੀ ਹੈ। ਇਸ ਲਈ ਹਮੇਸ਼ਾ ਮਛੇਰੇ ਚਲੇ ਜਾਂਦੇ ਹਨ। ਭਾਰਤ ਅਤੇ ਪਾਕਿ ਦੇ ਸੈਨਿਕ ਇਕ ਦੂਜੇ ਦੇ ਮਛੇਰਿਆਂ ਨੂੰ ਫੜ ਲੈਂਦੇ ਹਨ ਜਾਂ ਪੁਛÎਗਿੱਛ ਕਰਕੇ ਛੱਡ ਦਿੰਦੇ ਹਨ। ਇਨ੍ਹਾਂ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਪੁਛਗਿੱਛ ਦੌਰਾਨ ਪਾਕਿਸਤਾਨੀ ਸੈÎਨਿਕਾਂ ਨੇ  ਉਨ੍ਹਾਂ ਦੇ ਯੂਨਿਕ ਆਈਡੀ ਉਪਕਰਣ ਅਤੇ ਪਛਾਣ ਪੱਤਰ ਖੋਹ ਲਏ ਸੀ। ਯੂਆਈਡੀ ਉਪਕਰਣ ਉਹ ਹੁੰਦੇ ਹਨ ਜੋ ਰਜਿਸਟਰਡ ਹੁੰਦੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਜਿਹੇ ਹੀ ਉਪਕਰਣ ਦਾ ਇਸਤੇਮਾਲ ਕਰਕੇ ਗੁਜਰਾਤ ਵਿਚ ਅੱਤਵਾਦੀ ਹਮਲਾ ਹੋ ਸਕਦਾ ਹੈ।

Copyright © 2022, Punjab Newsline, Canada, All rights reserved. Terms & Conditions Privacy Policy