ਸਿਹਤ

Punjab Health

ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਰੇ• ਨੂੰ ਸਮਰਪਿਤ ਜੱਚਾ-ਬੱਚਾ ਹਸਪਤਾਲਾਂ ਦਾ ਨਾਮ 'ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ' ਰੱਖਣ ਦਾ ਫੈਸਲਾ

punjab newsline
July 06, 2020 05:15 PM
More

ਚੰਡੀਗੜ:ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ 37 ਜੱਚਾ-ਬੱਚਾ ਹਸਪਤਾਲਾਂ ਦਾ ਨਾਮ ਪਹਿਲੀ ਪਾਤਸ਼ਾਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਸਾਂਭ ਸੰਭਾਲ ਕਰਨ ਵਾਲੇ ਦਾਈ ਮਾਈ ਦੌਲਤਾਂ ਦੇ ਨਾਮ ਉੱਤੇ 'ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ' ਰੱਖਣ ਦਾ ਫੈਸਲਾ ਕੀਤਾ ਹੈ।
ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦਾ ਇਹ ਵਿਲੱਖਣ ਕਦਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਰੇ• ਵਿਚ ਦਾਈ ਮਾਈ ਦੌਲਤਾਂ ਨੂੰ ਢੁੱਕਵੀਂ ਸ਼ਰਧਾਂਜਲੀ ਹੋਵੇਗਾ। ਉਹਨਾਂ ਕਿਹਾ ਕਿ ਮਾਈ ਦੌਲਤਾਂ ਉਹ ਭਾਗਸ਼ਾਲੀ ਇਨਸਾਨ ਸਨ ਜਿਨਾਂ ਨੂੰ ਜਗਤ ਗੁਰੂ ਨਾਨਕ ਦੇਵ ਜੀ ਦੇ ਸੱਭ ਤੋਂ ਪਹਿਲਾਂ ਦਰਸ਼ਨ ਕਰਨੇ ਨਸੀਬ ਹੋਏ ਸਨ। ਸਿਹਤ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਾਕ ਦੇਵ ਜੀ ਦੀ ਆਯੂ ਦੇ ਮੁੱਢਲੇ ਕੁਝ ਮਹੀਨਿਆਂ ਵਿਚ ਮਾਈ ਦੌਲਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਨੂੰ ਪਛਾਣਦਿਆਂ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਵਿਭਾਗ ਦੇ ਸਿਖ਼ਲਾਈ ਯਾਫ਼ਤਾ ਸਟਾਫ ਨਰਸਾਂ, ਏ.ਐਨ.ਐਮ. ਹੋਰ ਸਟਾਫ ਵਲੋਂ ਨਿਭਾਏ ਜਾ ਰਹੇ ਬਹੁਤ ਹੀ ਮਹੱਤਵਪੂਰਨ ਕਾਰਜ ਨੂੰ ਵੀ ਢੁੱਕਵੀਂ ਮਾਨਤਾ ਮਿਲੇਗੀ ਅਤੇ ਉਹ ਹੋਰ ਵੀ ਹੌਸਲੇ, ਉਤਸ਼ਾਹ ਅਤੇ ਤਨਦੇਹੀ ਨਾਲ ਕੰਮ ਕਰਨਗੇ।    
ਸ. ਸਿੱਧੂ ਨੇ ਦਸਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਵਲੋਂ ਇਸ ਸਬੰਧੀ ਭੇਜੀ ਗਈ ਤਜਵੀਜ਼ ਨੂੰ ਪ੍ਰਵਾਨ ਕਰਦਿਆਂ ਕਿਹਾ ਹੈ ਕਿ ਪੰਜਾਬ ਵਿਚ ਬਣਾਏ ਜਾ ਰਹੇ 'ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ' ਮਾਵਾਂ ਅਤੇ ਉਹਨਾਂ ਦੇ ਨਵਜਾਤ ਬੱਚਿਆਂ ਦੀ ਸਿਹਤ ਅਤੇ ਸਾਂਭ-ਸੰਭਾਲ ਦੇ ਖੇਤਰ ਵਿਚ ਨਵਾਂ ਮੀਲ ਪੱਥਰ ਸਿੱਧ ਹੋਣਗੇ। ਮੁੱਖ ਮੰਤਰੀ ਪੰਜਾਬ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਇਹਨਾਂ ਹਸਪਤਾਲਾਂ ਦੀ ਉਸਾਰੀ ਅਤੇ ਕਾਰਜ ਕੁਸ਼ਲਤਾ ਸਬੰਧੀ ਸਮੇਂ ਸਮੇਂ ਉੱਤੇ ਸਮੀਖਿਆ ਕੀਤੀ ਜਾਵੇ ਤਾਂ ਕਿ ਮਿੱਥੇ ਗਏ ਟੀਚੇ ਹਾਸਲ ਕੀਤੇ ਜਾ ਸਕਣ।
ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਤਹਿਤ ਸੂਬੇ ਵਿਚ ਕੁਲ ਬਣਨ ਵਾਲੇ 37 'ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ' ਵਿਚੋਂ 26 ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ ਜਦੋਂ ਕਿ ਬਾਕੀ ਰਹਿੰਦੇ 11 ਹਸਪਤਾਲ ਵੀ ਇਕ ਸਾਲ ਦੌਰਾਨ ਮੁਕੰਮਲ ਹੋ ਜਾਣਗੇ।
ਉਨ•ਾਂ ਕਿਹਾ ਕਿ ਸਾਲ  2017 ਤੋਂ ਬਾਅਦ ਲਗਭਗ 39.50 ਕਰੋੜ ਰੁਪਏ ਦੀ ਲਾਗਤ ਨਾਲ 9 ਜੱਚਾ-ਬੱਚਾ ਹਸਪਤਾਲ ਦੀ ਉਸਾਰੀ ਮੁਕਮੰਲ ਕੀਤੀ ਗਈ ਹੈ। (ਦਸੂਹਾ, ਸਮਾਣਾ, ਮਲੇਰਕੋਟਲਾ, ਖੰਨਾ, ਤਰਨ ਤਾਰਨ, ਪਠਾਨਕੋਟ, ਫਤਿਹਗੜ ਚੂੜ•ੀਆਂ, ਭਾਮ ਅਤੇ ਰਾਜਪੁਰਾ) ਅਤੇ ਲਗਭਗ 73 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੰਗਰੂਰ, ਨਕੋਦਰ, ਮੋਗਾ, ਫਤਿਹਗੜ• ਸਾਹਿਬ, ਗੋਨਿਆਣਾ, ਮਲੋਟ, ਗਿੱਦੜਬਾਹਾ, ਫਗਵਾੜਾ, ਖਰੜ, ਬੁੱਢਲਾਡਾ ਅਤੇ ਜਗਰਾਉਂ ਵਿਖੇ 11 ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ ਉਸਾਰੀ ਅਧੀਨ ਹਨ।

ਪੰਜਾਬ ਸਰਕਾਰ

ਪੰਜਾਬ ਸਰਕਾਰ ਨੇ ਕੋਵਿਡ ਦੇ ਇਲਾਜ ਲਈ ਨਿੱਜੀ ਹਸਪਤਾਲਾਂ ਵਾਸਤੇ ਖਰਚੇ ਦੀ ਹੱਦ ਮਿੱਥੀ

punjab newsline
July 17, 2020 11:44 AM
More

ਚੰਡੀਗੜ੍ਹ:ਕਰੋਨਾ ਮਹਾਂਮਾਰੀ ਦੇ ਚਲਦਿਆਂ ਨਿੱਜੀ ਹਸਪਤਾਲਾਂ ਦੁਆਰਾ ਮੁਨਾਫ਼ਾਖੋਰੀ ਕੀਤੇ ਜਾਣ ਨੂੰ ਠੱਲ੍ਹ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੋਵਿਡ ਦੇ ਇਲਾਜ ਲਈ ਖ਼ਰਚੇ ਦੀ ਹੱਦ ਨਿਰਧਾਰਿਤ ਕਰ ਦਿੱਤੀ ਹੈ।
ਇਸ ਫੈਸਲੇ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ ਸਬੰਧੀ ਸਥਿਤੀ ਦੀ ਸਮੀਖਿਆ ਕਰਨ ਮਗਰੋਂ ਕੀਤਾ ਗਿਆ।
ਖਰਚੇ ਸਬੰਧੀ ਇਹ ਦਰਾਂ ਡਾਕਟਰ ਕੇ.ਕੇ. ਤਲਵਾਰ ਕਮੇਟੀ ਵੱਲੋਂ ਨਿੱਜੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਸਬੰਧੀ ਨਿਰਧਾਰਿਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਤਹਿਤ ਆਈਸੋਲੇਸ਼ਨ ਬੈੱਡਜ਼, ਆਈ.ਸੀ.ਯੂ. ਵਿੱਚ ਇਲਾਜ, ਹਸਪਤਾਲ ਵਿੱਚ ਦਾਖਲ ਹੋਣ ਦੇ ਖਰਚੇ ਅਤੇ ਦਾਖਲ ਹੋਣ ਤੋਂ ਬਾਅਦ ਪ੍ਰਤੀਦਿਨ ਦੇ ਖਰਚੇ ਸ਼ਾਮਲ ਹਨ।
ਸਧਾਰਨ ਬੁਖਾਰ ਜਿਸ ਵਿੱਚ ਆਈਸੋਲੇਸ਼ਨ ਬੈੱਡਜ਼ ਦੀ ਲੋੜ ਪੈਂਦੀ ਹੋਵੇ ਅਤੇ ਜਿਸ ਵਿੱਚ ਸਾਂਭ-ਸੰਭਾਲ ਅਤੇ ਆਕਸੀਜ਼ਨ ਵੀ ਸ਼ਾਮਲ ਹੋਵੇ, ਲਈ ਦਾਖਲ ਹੋਣ ਤੋਂ ਬਾਅਦ ਪ੍ਰਤੀਦਿਨ ਦੇ ਖਰਚੇ ਸਾਰੇ ਪ੍ਰਾਈਵੇਟ ਮੈਡੀਕਲ ਕਾਲਜਾਂ/ਐਨ.ਬੀ.ਈ. ਦੇ ਟੀਚਿੰਗ ਪ੍ਰੋਗਰਾਮ ਵਾਲੇ ਐਨ.ਏ.ਬੀ.ਐਚ. ਨਿੱਜੀ ਹਸਪਤਾਲਾਂ ਲਈ 10,000 ਰੁਪਏ ਦੇ ਹਿਸਾਬ ਨਾਲ ਨਿਰਧਾਰਤ ਕੀਤੇ ਗਏ ਹਨ ਜਦਕਿ ਐਨ.ਏ.ਬੀ.ਐਚ. ਤੋਂ ਮਾਨਤਾ ਪ੍ਰਾਪਤ ਹਸਪਤਾਲਾਂ (ਨਿੱਜੀ ਮੈਡੀਕਲ ਕਾਲਜਾਂ ਜਿਨ੍ਹਾਂ ਵਿੱਚ ਪੀ.ਜੀ./ਡੀ.ਐਨ.ਬੀ. ਕੋਰਸ ਨਹੀਂ ਹੈ ਸਮੇਤ) ਹਸਪਤਾਲਾਂ ਲਈ 9,000 ਰੁਪਏ ਅਤੇ ਐਨ.ਏ.ਬੀ.ਐਚ. ਤੋਂ ਗੈਰ-ਮਨਜੂਰਸ਼ੁਦਾ ਹਸਪਤਾਲਾਂ ਲਈ 8,000 ਰੁਪਏ ਦੀ ਹਿਸਾਬ ਨਾਲ ਨਿਰਧਾਰਤ ਕੀਤੇ ਗਏ ਹਨ।
ਇਨ੍ਹਾਂ ਸ਼੍ਰੇਣੀਆਂ ਦੇ ਹਸਪਤਾਲਾਂ ਲਈ ਗੰਭੀਰ ਬੁਖਾਰ (ਆਈ.ਸੀ.ਯੂ. ਵਿੱਚ ਪਰ ਵੈਂਟੀਲੇਟਰ ਦੀ ਲੋੜ ਤੋਂ ਬਗੈਰ) ਲਈ ਕ੍ਰਮਵਾਰ 15 ਹਜ਼ਾਰ, 14 ਹਜ਼ਾਰ ਅਤੇ 13 ਹਜ਼ਾਰ ਰੁਪਏ ਤੱਕ ਹੱਦ ਨਿਰਧਾਰਤ ਕੀਤੀ ਗਈ ਹੈ ਜਦਕਿ ਬਹੁਤ ਹੀ ਨਾਜ਼ੁਕ ਸਥਿਤੀ ਵਾਲੇ ਮਰੀਜ਼ਾਂ ਲਈ ਇਹ ਦਰਾਂ ਕ੍ਰਮਵਾਰ 18 ਹਜ਼ਾਰ, 16500 ਅਤੇ 15 ਹਜ਼ਾਰ ਨਿਰਧਾਰਤ ਕੀਤੀਆਂ ਗਈਆਂ ਹਨ। ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਸਾਰੀਆਂ ਕੀਮਤਾਂ ਵਿੱਚ ਪੀ.ਪੀ.ਈ. ਦੀ ਕੀਮਤ ਵੀ ਸ਼ਾਮਲ ਕੀਤੀ ਗਈ ਹੈ।
ਨਿੱਜੀ ਹਸਪਤਾਲਾਂ ਨੂੰ ਮਾਮੂਲੀ ਬੁਖਾਰ ਦੇ ਮਾਮਲਿਆਂ ਦੇ ਇਲਾਜ ਲਈ ਹੱਲਾਸ਼ੇਰੀ ਦੇਣ ਹਿੱਤ ਡਾ. ਤਲਵਾਰ ਕਮੇਟੀ ਨੇ ਅਜਿਹੇ ਕੇਸਾਂ ਲਈ ਪ੍ਰਤੀਦਿਨ ਦਾਖਲਾ ਫੀਸ ਕ੍ਰਮਵਾਰ 6500 ਰੁਪਏ, 5500 ਰੁਪਏ ਅਤੇ 4500 ਰੁਪਏ ਨਿਰਧਾਰਤ ਕੀਤੀ ਹੈ।
ਸਰਕਾਰ ਵੱਲੋਂ ਇਹ ਕਦਮ ਕੋਵਿਡ ਦੇ ਇਲਾਜ ਸਬੰਧੀ ਨਿੱਜੀ ਹਸਪਤਾਲਾਂ ਵੱਲੋਂ ਵਸੂਲ ਕੀਤੇ ਜਾਂਦੇ ਹੱਦੋਂ ਵੱਧ ਖਰਚਿਆਂ ਤੋਂ ਬਾਅਦ ਚੁੱਕਿਆ ਗਿਆ ਹੈ। ਮੁੱਖ ਮੰਤਰੀ ਨੂੰ ਨਿੱਜੀ ਤੌਰ 'ਤੇ ਇਸ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ ਅਤੇ ਉਨ੍ਹਾਂ ਨੇ ਡਾ. ਤਲਵਾਰ ਕਮੇਟੀ ਅਤੇ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਅਤੇ ਨਿੱਜੀ ਹਸਪਤਾਲਾਂ ਨਾਲ ਗੱਲਬਾਤ ਕਰਨ ਮਗਰੋਂ ਵਾਜਬ ਕੀਮਤਾਂ ਨਿਰਧਾਰਤ ਕਰਨ ਦੇ ਨਿਰਦੇਸ਼ ਦਿੱਤੇ ਹਨ।

Punjab Health

ਕਰੋਨਾ ਕਾਰਨ ਗੂਗਲ ਮੀਟ ਰਾਹੀਂ ਦਿੱਤੀ ਗਈ ਟਰੇਨਿੰਗ

punjabnewsline
July 09, 2020 05:09 PM
More

ਪਟਿਆਲਾ:ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਾਜਿੰਦਰ ਅਗਰਵਾਲ ਦੀ ਅਗਵਾਈ 'ਚ ਰੀਟੇਨਰ ਐਡਵੋਕੇਟ ਸ੍ਰੀ ਅਮਰਦੀਪ ਸਿੰਘ ਸਾਰਨ ਵੱਲੋਂ ਪਟਿਆਲਾ, ਰਾਜਪੁਰਾ, ਸਮਾਣਾ ਅਤੇ ਨਾਭਾ ਦੇ ਪੈਨਲ ਦੇ ਵਕੀਲਾਂ ਨੂੰ ਗੂਗਲ ਮੀਟ ਐਪ ਰਾਹੀਂ ਟਰੇਨਿੰਗ ਦਿੱਤੀ ਗਈ।
ਟਰੇਨਿੰਗ ਸੈਸ਼ਨ ਦੌਰਾਨ ਵਕੀਲਾਂ ਨੂੰ ਪੋਕਸੋ ਐਕਟ 2012 ਤਹਿਤ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਐਕਟ ਦੇ ਰੂਲ ਦੇ ਮੁਤਾਬਕ ਦਿੱਤੇ ਜਾਣ ਵਾਲੇ ਮੁਆਵਜ਼ੇ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਮੁਫ਼ਤ ਕਾਨੂੰਨੀ ਸੇਵਾਵਾਂ ਲਈ ਟੋਲ ਫ਼ਰੀ ਹੈਲਪ ਲਾਈਨ ਨੰਬਰ 1968 ਸਬੰਧੀ ਜਾਣਕਾਰੀ ਦਿੰਦਿਆ ਆਮ ਲੋਕਾਂ ਨੂੰ ਇਸ ਦਾ ਲਾਭ ਉਠਾਉਣ ਲਈ ਪ੍ਰੇਰਿਤ ਕਰਨ ਲਈ ਵੀ ਕਿਹਾ ਗਿਆ।
ਇਸ ਮੌਕੇ ਕਰੋਨਾ ਵਾਇਰਸ ਤੋਂ ਬਚਾਅ ਲਈ ਜੋ ਦਿਸ਼ਾ ਨਿਰਦੇਸ਼ ਸਰਕਾਰ ਵੱਲੋਂ ਦਿੱਤੇ ਗਏ ਹਨ ਇਸ ਸਬੰਧੀ ਵਕੀਲਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਮਾਸਕ ਪਾਉਣ, ਸਮਾਜਿਕ ਦੂਰੀ ਬਣਾਕੇ ਰੱਖਣ ਸਮੇਤ ਵਾਰ ਵਾਰ ਸਾਬਣ ਨਾਲ 20 ਸੈਕਿੰਡ ਤੱਕ ਹੱਥ ਧੋਣ ਸਬੰਧੀ ਵੀ ਦੱਸਿਆ ਗਿਆ ਤਾਂ ਜੋ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

Punjab Health

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ-19 ਪੀੜਤ ਮਿ੍ਰਤਕ ਦੇਹ ਦੀਆਂ ਅੰਤਮ ਰਸਮਾਂ ਲਈ ਦਿਸ਼ਾ-ਨਿਰਦੇਸ਼ ਜਾਰੀ

punjabnewsline
July 09, 2020 04:37 PM
More

ਨਵਾਂਸ਼ਹਿਰ:ਜ਼ਿਲ੍ਹਾ ਮੈਜਿਸਟ੍ਰੈਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲ੍ਹੇ ’ਚ ਕੋਵਿਡ-19 ਪੀੜਤ ਦੀ ਮੌਤ ਦੀ ਸੂਰਤ ’ਚ ਉਸ ਦੀਆਂ ਅੰਤਮ ਰਸਮਾਂ ਨੂੰ ਪੂਰੇ ਮਾਣ-ਸਨਮਾਨ ਨਾਲ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ, ਨਵੀਂ ਦਿੱਲੀ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਪੁਲਿਸ ਰੂਲਜ਼ 1929 ਦੇ ਸਬ ਪੈਰਾ (6) ਪੈਰਾ 25:36 ਨੂੰ ਮੁੱਖ ਰੱਖਦੇ ਹੋਏ ਹੇਠ ਲਿਖੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

        ਕੋਰੋਨਾ ਵਾਈਰਸ ਪੀੜ੍ਹਤ ਵਿਅਕਤੀ ਦੀ ਮੌਤ ਹੋਣ ਜਾਣ ਉਪਰੰਤ ਮਿ੍ਰਤਕ ਦੀ ਦੇਹ ਪਰਿਵਾਰ ਦੇ ਮੈਂਬਰਾਂ ਵੱਲੋਂ ਹੀ ਸਬੰਧਤ ਹਸਪਤਾਲ ਤੋਂ ਪ੍ਰਾਪਤ ਕੀਤੀ ਜਾਵੇਗੀ ਅਤੇ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਪਰਿਵਾਰ ਵਲੋਂ ਉਕਤ ਵਿੱਚ ਦਰਸਾਈਆਂ ਸਰਕਾਰ ਦੀਆਂ ਗਾਈਡਲਾਈਨਜ਼/ਹਦਾਇਤਾਂ ਮੁਤਾਬਕ ਸਰਕਾਰੀ ਗਠਿਤ ਕਮੇਟੀ ਦੀ ਹਾਜ਼ਰੀ ਵਿੱਚ ਕਰਨਾ ਲਾਜ਼ਮੀ ਹੋਵੇਗਾ।

        ਜੇਕਰ ਮਿ੍ਰਤਕ ਦੇ ਪਰਿਵਾਰ ਦਾ ਮੈਂਬਰ ਉਸ ਦੀ ਲਾਸ਼ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਅਜਿਹੀ ਸਥਿਤੀ ਵਿਚ ਸਬੰਧਤ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ/ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਵਲੋਂ ਇਸ ਬਾਰੇ ਸਬੰਧਿਤ ਥਾਣੇ ਦੇ ਮੁੱਖ ਥਾਣਾ ਅਫਸਰ ਨੂੰ ਲਿਖਤੀ ਸੂਚਨਾ ਭੇਜੀ ਜਾਵੇਗੀ।

        ਸਬੰਧਤ ਡਾਕਟਰ/ਸੀਨੀਅਰ ਮੈਡੀਕਲ ਅਫ਼ਸਰ/ਸਿਵਲ ਸਰਜਨ ਸ਼ਹੀਦ ਭਗਤ ਸਿੰਘ ਵਲੋਂ ਸੂਚਨਾ ਮਿਲਣ ਉਪਰੰਤ ਸਬੰਧਤ ਥਾਣੇ ਦਾ ਮੁਖੀ ਜਾਂ ਉਸ ਵਲੋਂ ਨਿਯੁਕਤ ਕੀਤੇ ਥਾਣੇਦਾਰ, ਤੁਰੰਤ ਪੰਜਾਬ ਪੁਲਿਸ ਰੂਲਜ਼ 1929 ਦੇ ਸਬ ਪੈਰਾ (6) ਪੈਰਾ 25:36 ਨੂੰ ਮੁੱਖ ਰੱਖਦੇ ਹੋਏ, ਪੜਤਾਲ/ਲੋੜੀਂਦੀ ਕਾਰਵਾਈ ਕਰਨ ਉਪਰੰਤ ਜੇਕਰ ਪਾਇਆ ਜਾਂਦਾ ਹੈ ਕਿ ਮਿ੍ਰਤਕ ਦਾ ਕੋਈ ਪਰਿਵਾਰਕ ਮੈਂਬਰ ਜਾਂ ਮਿੱਤਰ, ਮਿ੍ਰਤਕ ਦੀ ਦੇਹ ਲੈਣ ਲਈ ਤਿਆਰ ਨਹੀਂ ਹਨ ਤਾਂ ਉਹ ਮਿ੍ਰਤਕ ਨੂੰ ‘ਅਨਕਲੇਮਡ ਡੈਡ ਬਾਡੀ’ ਕਰਾਰ ਦਿੰਦੇੇ ਹੋਏ, ਮਿ੍ਰਤਕ ਦੀ ਲਾਸ਼ ਦਾ ਸੰਸਕਾਰ ਕਰਵਾਉਣ ਲਈ ਕਾਰਵਾਈ ਆਰੰਭ ਕਰੇਗਾ।

        ਸਬੰਧਤ ਉਪ ਮੰਡਲ ਮੈਜਿਸਟਰੇਟ ਆਪਣੇ ਵਲੋਂ ਇਸ ਮੰਤਵ ਲਈ ਕਾਰਜਕਾਰੀ ਮੈਜਿਸਟਰੇਟ ਨੂੰ ਤੁਰੰਤ ਡਿਊਟੀ ਮੈਜਿਸਟਰੇਟ ਨਿਯੁਕਤ ਕਰੇਗਾ ਜੋ ਪੁਲਿਸ ਤੇ ਸਿਹਤ ਵਿਭਾਗ ਅਤੇ ਨਗਰ ਕੌਂਸਲ/ਗ੍ਰਾਮ ਪੰਚਾਇਤ ਵਲੋਂ ਗਠਿਤ ਕੀਤੀ ਗਈ ਟੀਮ ਨਾਲ ਤਾਲਮੇਲ ਕਰਕੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪੱਤਰ ਨੰ. ਆਈ ਡੀ ਐਸ ਪੀ/ਐਨ ਐਚ ਐਮ/ ਪੀਬੀ/ਬੀ/2123-88 ਮਿਤੀ 05-04-2020 ਵਿਚ ਦਰਸਾਈਆਂ ਹਦਾਇਤਾਂ ਅਤੇ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨਵੀ ਦਿੱਲੀ ਵਲੋ ਜਾਰੀ ਕੋਵਿਡ-19 ‘ਗਾਈਡਲਾਈਨਜ਼ ਆਨ ਡੈਡਬਾਡੀ ਮੈਨੇਜਮੈਂਟ’ ਵਿੱਚ ਦਰਸਾਈਆਂ ਗਾਇਡਲਾਈਨਜ਼ ਨੂੰ ਮੁੱਖ ਰੱਖਦੇ ਹੋਏ, ਮਿ੍ਰਤਕ ਦਾ ਸੰਸਕਾਰ ਆਪਣੀ ਹਾਜ਼ਰੀ ਵਿਚ ਕਰਵਾਏਗਾ।

        ਮਿ੍ਰਤਕ ਦਾ ਦੇਹ ਸੰਸਕਾਰ ਕਰਨ ਤੋਂ ਪਹਿਲਾਂ ਸਬੰਧਤ ਡਿਊਟੀ ਮੈਜਿਸਟਰੇਟ ਅਤੇ ਮੁੱਖ ਥਾਣਾ ਅਫਸਰ ਸਾਂਝੇ ਤੌਰ ਉਪਰ ਆਪਣੇ ਵਲੋਂ ਮਿ੍ਰਤਕ ਦੇ ਪਰਿਵਾਰ ਨੂੰ ਇਸ ਗੱਲ ਲਈ ਜ਼ਰੂਰ ਪ੍ਰੇਰਿਤ ਕਰਨਗੇ ਕਿ ਘੱਟ ਤੋਂ ਘੱਟ ਸੰਭਵ ਸੰਖਿਆ ਵਿਚ ਪਰਿਵਾਰ ਦੇ ਮੈਂਬਰ ਮਿ੍ਰਤਕ ਦੇ ਅੰਤਿਮ ਸੰਸਕਾਰ ਵਿਚ ਹਾਜ਼ਰ ਹੋ ਕੇ ਅੰਤਿਮ ਰਸਮਾਂ ਨਿਭਾਉਣ।

        ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਪੀੜਤ ਮਿ੍ਰਤਕ ਦੀ ਲਾਸ਼ ਦਾ ਸੰਸਕਾਰ ਕਰਨ ਲਈ ਹੇਠ ਲਿਖੇ ਅਨੁਸਾਰ ਕਮੇਟੀ ਗਠਿਤ ਕੀਤੀ ਗਈ ਹੈ, ਡਿਊਟੀ ਮੈਜਿਸਟਰੇਟ ਜੋ ਸਬੰਧਿਤ ਉਪ ਮੰਡਲ ਮੈਜਿਸਟਰੇਟ ਵਲੋਂ ਤੈਨਾਤ ਕੀਤਾ ਹੋਵੇ, ਸਬੰਧਿਤ ਥਾਣੇ ਦਾ ਮੁੱਖ ਥਾਣਾ ਅਫਸਰ ਜਾਂ ਉਸ ਵਲੋਂ ਅਧਿਕਾਰਤ ਕੀਤਾ ਥਾਣੇਦਾਰ, ਨਗਰ ਕੌਂਸਲ/ਨਗਰ ਪੰਚਾਇਤ/ਗ੍ਰਾਮ ਪੰਚਾਇਤ ਵਲੋਂ ਗਠਿਤ ਕੀਤੀ ਕਮੇਟੀ ਦੇ ਸਮੂਹ ਮੈਂਬਰ, ਸਬੰਧਿਤ ਸ਼ਮਸ਼ਾਨ ਘਾਟ ਦਾ ਉਹ ਕਰਮਚਾਰੀ ਜੋ ਮਿ੍ਰਤਕ ਦੇਹ ਦਾ ਸੰਸਕਾਰ ਕਰਵਾਉਂਦਾ ਹੈ, ਪਰਿਵਾਰ ਦੀ ਇੱਛਾ ਮੁਤਾਬਿਕ ਸਬੰਧਤ ਪਰਿਵਾਰ ਦਾ ਉਹ ਮੈਂਬਰ ਜਿਨ੍ਹਾਂ ਨੇ ਮਿ੍ਰਤਕ ਦੇਹ ਨੂੰ ਅਗਨੀ ਭੇਂਟ ਕਰਨੀ ਹੋਵੇੇ ਅਤੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪੱਤਰ ਨੰ: ਆਈ ਡੀ ਐਸ ਪੀ/ਐਨ ਐਚ ਐਮ/ ਪੀਬੀ/ਬੀ/2123-88  ਮਿਤੀ 05.04.2020 ਦੇ ਪੈਰਾ 8 ਅਨੁਸਾਰ ਸਿਹਤ ਵਿਭਾਗ ਦਾ ਨੁਮਾਇੰਦਾ।

        ਉਕਤ ਗਠਿਤ ਟੀਮ ਇਸ ਗੱਲ ਦਾ ਪੂਰਾ ਖਿਆਲ ਰੱਖੇਗੀ ਕਿ ਇਹ ਸੰਸਕਾਰ ਮਿ੍ਰਤਕ ਦੇ ਪਰਿਵਾਰ ਦੀਆਂ ਪਹਿਲਾਂ ਤੋਂ ਚੱਲੇ ਆ ਰਹੇ ਰੀਤੀ ਰਿਵਾਜਾਂ ਮੁਤਾਬਿਕ ਜੋ ਕੇਵਲ ਸ਼ਮਸ਼ਾਨ ਘਾਟ ਵਿੱਚ ਚੱਲਦੀਆਂ ਹਨ, ਉਪਰੋਕਤ ਪੈਰਾ ਵਿੱਚ ਦਰਜ ਸਰਕਾਰ ਦੀਆਂ ਹਦਾਇਤਾਂ/ਗਾਇਡਲਾਈਨਜ਼ ਮੁਤਾਬਿਕ ਕੀਤਾ ਜਾਵੇਗਾ। ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਮਿ੍ਰਤਕ ਦੇਹ ਦਾ ਸੰਸਕਾਰ ਕਰਨ ਲਈ ਟੀਮ ਦੇ ਸਮੂਹ ਮੈਂਬਰਾਂ ਨੂੰ ਲੋੜ ਅਨੁਸਾਰ ‘ਪ੍ਰੋਟੈਕਟਿਵ ਗੀਅਰ’ ਸਪਲਾਈ ਕਰਨਗੇ।

        ਇਸੇ ਤਰ੍ਹਾਂ ਸਬੰਧਤ ਹਸਪਤਾਲ ਦਾ ਡਾਕਟਰ/ਸੀਨੀਅਰ ਮੈਡੀਕਲ ਅਫ਼ਸਰ/ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਮਿ੍ਰਤਕ ਦੀ ਦੇਹ ਨੂੰ ਵਿਸ਼ੇਸ਼ ਐਬੂਲੈਂਸ ਰਾਹੀਂ ਉਪਰੋਕਤ ਪੈਰੇ ਵਿੱਚ ਵਰਨਣ ਹਦਾਇਤ/ਗਾਇਡਲਾਈਨਜ਼ ਨੂੰ ਮੁੱਖ ਰੱਖਦੇ ਹੋਏ, ਪ੍ਰੋਟੋਕੋਲ ਮੁਤਾਬਿਕ ਲਾਸ਼ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮੰਤਵ ਲਈ ਨਿਰਧਾਰਤ ਕੀਤੇ ਗਏ ਸਮਸ਼ਾਨ ਘਾਟ ਵਿੱਚ ਪਹੁੰਚਾਉਣ ਲਈ ਜ਼ਿੰਮੇਵਾਰ ਹੋਵੇਗਾ।

        ਸਬੰਧਤ ਨਗਰ ਕੌਂਸਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਸ ਮੰਤਵ ਲਈ ਟੀਮ ਸਮੇਤ ਇੱਕ ਨੋਡਲ ਅਫ਼ਸਰ ਦਾ ਗਠਨ ਕਰੇਗੀ। ਇਸ ਟੀਮ ਦੇ ਅਧਿਕਾਰੀ/ਕਰਮਚਾਰੀਆਂ ਦੇ ਨਾਮ ਅਹੁਦੇ ਸਮੇਤ ਮੋਬਾਇਲ ਨੰਬਰ ਮੁਤਾਬਿਕ ਲਿਸਟ ਜਾਰੀ ਕਰੇਗੀ। ਇਸ ਨੁਕਤੇ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਸ਼ਹਿਰੀ ਖੇਤਰਾਂ ਵਿੱਚ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ/ਸਬੰਧਤ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਦੀ ਕ੍ਰਮਵਾਰ ਉਨ੍ਹਾਂ ਦੇ ਕਾਰਜ ਖੇਤਰ ਵਿੱਚ ਹੋਵੇਗੀ। ਪਿੰਡਾਂ ਵਿੱਚ ਇਹ ਨੁਕਤਾ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸਬੰਧਤ ਬੀ.ਡੀ.ਪੀ.ੳ. ਲਾਗੂ ਕਰਵਾਉਣਗੇ।

        ਸਬੰਧਤ ਨਗਰ ਕੌਂਸਲ/ਗ੍ਰਾਮ ਪੰਚਾਇਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਗਠਿਤ ਟੀਮ ਸੰਸਕਾਰ ਲਈ ਲੋੜੀਂਦਾ ਹਰ ਪ੍ਰਕਾਰ ਦਾ ਸਮਾਨ/ਸਮੱਗਰੀ/ਲੱਕੜ ਆਦਿ ਵੀ ਮੁਹੱਈਆ ਕਰਵਾਏਗੀ, ਜੇਕਰ ਪਰਿਵਾਰ ਇਹ ਪ੍ਰਬੰਧ ਖੁਦ ਕਰਨਾ ਚਾਹੇ ਤਾਂ ਉਨ੍ਹਾਂ ਨੂੰ ਇਹ ਅਧਿਕਾਰ ਹੋਵੇਗਾ।

        ਜਿੱਥੇ-ਜਿੱਥੇ ਅਜਿਹਾ ਸੰਭਵ ਹੋਵੇ ਸਬੰਧਤ ਕਾਰਜ ਸਾਧਕ ਅਫਸਰ, ਨਗਰ ਕੌਂਸਲ/ਸਬੰਧਤ ਨਗਰ ਪੰਚਾਇਤ ਅਤੇ ਮੌਕੇ ’ਤੇ ਮੌਜੂਦ ਕਮੇਟੀ ਅਨੁਸਾਰ ਲਾਸ਼ ਦਾ ਸੰਸਕਾਰ ਕਰਨ ਵਾਲੀ ਕਮੇਟੀ ਇਹ ਕੋਸ਼ਿਸ਼ ਕਰੇਗੀ ਕਿ ਅਜਿਹੇ ਸ਼ਮਸ਼ਾਨ ਘਾਟ ਨੂੰ ਤਰਜੀਹ ਦਿੱਤੀ ਜਾਵੇ ਕਿ ਜਿੱਥੇ ਇਲੈਕਟ੍ਰੋਨਿਕ ਮਸ਼ੀਨ ਜਾਂ ਗੈਸ ਮਸ਼ੀਨ ਉਪਲੱਬਧ ਨਾ ਹੋਵੇ ਉਥੇ ਲੱਕੜਾਂ ਰਾਹੀਂ ਸੰਸਕਾਰ ਕੀਤਾ ਜਾ ਸਕਦਾ ਹੈ ਪ੍ਰੰਤੂ ਸਿਹਤ ਵਿਭਾਗ ਤੋਂ ਕੋਵਿਡ-19 ਦੇ ਮਿ੍ਰਤਕ ਵਿਅਕਤੀ ਸਬੰਧੀ ਸੰਸਕਾਰ ਕਰਨ ਦੀਆਂ ਸਮੇ-ਸਮੇਂ ’ਤੇ ਜਾਰੀ ਸੇਧਾਂ-ਸਾਰਾਂ ਜਿਨ੍ਹਾਂ ਦਾ ਉਪਰ ਵਿਸਥਾਰ ਦਿੱਤਾ ਜਾ ਚੁੱਕਾ ਹੈ, ਉਨ੍ਹਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।

        ਕੋਰੋਨਾ ਪੀੜਿਤ ਮਿ੍ਰਤਕ ਦੇਹ ਸੰਸਕਾਰ ਲਈ ਸਬੰਧਤ ਉਪ-ਮੰਡਲ ਮੈਜਿਸਟਰੇਟ ਨੋਡਲ ਅਫ਼ਸਰ ਹੋਣਗੇ ਜੋ ਉਪਰੋਕਤ ਗਠਿਤ ਟੀਮਾਂ ਦੇ ਮੈਬਰਾਂ ਅਤੇ ਸਬੰਧਿਤ ‘ਡੈਜ਼ੀਗਨੇਟਡ’ ਸਮਸ਼ਾਨ ਘਾਟ ਦੇ ਪ੍ਰਬੰਧਕਾਂ ਨਾਲ ਜ਼ਰੂਰੀ ਮੀਟਿੰਗ ਤੁਰੰਤ ਕਰਕੇ ਸਾਰੇ ਪ੍ਰਬੰਧਾਂ ਨੂੰ ਪਹਿਲਾਂ ਤੋਂ ਹੀ ਮੁਕੰਮਲ ਕਰਨਗੇ। ਇਸ ਤੋਂ ਇਲਾਵਾ ਨੋਡਲ ਅਫਸਰ ਉਕਤ ਵਰਣਨ ਟੀਮ ਦੇ ਸਾਰੇ ਹੀ ਮੈਬਰਾਂ ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਨਵੀਂ ਦਿੱਲੀ ਵੱਲੋਂ ਜਾਰੀ ਕੋਵਿਡ-19 ‘ਗਾਈਡਲਾਈਨਜ਼ ਆਨ ਡੈਡਬਾਡੀ ਮੈਨੇਜਮੈਂਟ’  ਅਤੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪੱਤਰ ਨੰਬਰ ਆਈ ਡੀ ਐਸ ਪੀ/ਐਨ ਐਚ ਐਮ/ ਪੀਬੀ/ਬੀ/2123-88 ਮਿਤੀ 05-04-2020 ਅਤੇ ਪੰਜਾਬ ਪੁਲਿਸ ਰੂਲਜ਼ 1929 ਦੇ ਸਬ ਪੈਰ੍ਹਾ (6) 25:36 ਵਿੱਚ ਦਰਸਾਈਆਂ ਤਮਾਮ ਹਦਾਇਤਾਂ/ਗਾਈਡਲਾਈਨਜ਼ ਮੁਤਾਬਿਕ ਕੋਰੋਨਾ ਵਾਈਰਸ ਪੀੜਿਤ ਮਿ੍ਰਤਕ ਦੇਹ ਦਾ ਕਿਵੇਂ ਸੰਸਕਾਰ ਕੀਤਾ ਜਾਣਾ ਹੈ, ਦੀ ਪੂਰੀ ਟਰੇਨਿੰਗ ਦੇਣਗੇ ਤਾਂ ਕਿ ਸਰਕਾਰ ਦੀਆਂ ਗਾਈਡਲਾਈਨਜ਼/ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਹੋਣੀ ਯਕੀਨੀ ਹੋ ਸਕੇ।

        ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਕੋਵਿਡ-19 ਨੂੰ ਮਹਾਂਮਾਰੀ ਘੋਸ਼ਿਤ ਕਰਕੇ ਕੌਮੀ ਆਫ਼ਤ ਪ੍ਰਬੰਧਨ ਐਕਟ-2005 ਨੂੰ ਲਾਗੂ ਕੀਤਾ ਜਾ ਚੁੱਕਾ ਹੈ। ਇਸ ਲਈ ਜੇਕਰ ਕੋਵਿਡ-19 ਮਿ੍ਰਤਕ ਕਿਸੇ ਵੀ ਵਿਅਕਤੀ ਦੀ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ ਜਾਂ ਦਫ਼ਨ ਕਰਨ ਲਈ ਕਿਸੇ ਵੀ ਸਮਸ਼ਾਨ ਘਾਟ/ਕਬਰਿਸਤਾਨ ਦੀ ਕਮੇਟੀ ਇਨਕਾਰ ਨਹੀਂ ਕਰ ਸਕੇਗੀ। ਜੇਕਰ ਕਿਸੇ ਪ੍ਰਬੰਧਕ ਜਾਂ ਕਮੇਟੀ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਨਿਯਮਾਂ ਅਨੁਸਾਰ ਉਸ ਵਿਰੁੱਧ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਮੌਕੇ ’ਤੇ ਮੌਜੂਦ ਕਾਰਜਕਾਰੀ ਮੈਜਿਸਟਰੇਟ ਨੂੰ ਅੰਤਿਮ ਸੰਸਕਾਰ ਲਈ ਜੇਕਰ ਮੌਕੇ ’ਤੇ ਸ਼ਮਸ਼ਾਨ ਘਾਟ/ਕਬਰਿਸਤਾਨ ਦੇ ਗੇਟ ਬੰਦ ਹੋਣ ਦੀ ਸੂਰਤ ਵਿੱਚ ਅਤੇ ਪ੍ਰਬੰਧਕ ਕਮੇਟੀ ਸਹਿਯੋਗ ਨਾ ਕਰੇ ਤਾਂ ਗੇਟ ਖੋਲਣ ਜਾਂ ਤਾਲਾ ਤੋੜਨ ਦੇ ਅਧਿਕਾਰ ਦਿੱਤੇ ਜਾਂਦੇ ਹਨ।

        ਉਨ੍ਹਾਂ ਕਿਹਾ ਕਿ ਭਾਵੇਂ ਸਿਹਤ ਵਿਭਾਗ ਸਾਰੇ ਕੋਵਿਡ-19 ਦੇ ਮਰੀਜ਼ਾਂ ਨੂੰ ਬਚਾਉਣ ਦੀ ਪੁਰਜੋਰ ਕੋਸ਼ਿਸ਼ ਕਰ ਰਿਹਾ ਹੈ ਪਰੰਤੂ ਕੁਦਰਤ ਦੇ ਅਟੱਲ ਨਿਯਮ ਅਨੁਸਾਰ ਕੁੱਝ ਕੇਸਾਂ ਵਿਚ ਮੌਤ ਨੂੰ ਟਾਲਿਆ ਨਹੀਂ ਜਾ ਸਕਦਾ। ਇਸ ਲਈ ਕਿਸੇ ਵੀ ਮਰੀਜ਼ ਦੀ ਕੋਵਿਡ-19 ਨਾਲ ਮੌਤ ਹੋਣ ਤੋਂ ਬਾਅਦ, ਪਹਿਲਾ ਇਨਸਾਨੀ ਹੱਕ ਇਹ ਬਣਦਾ ਹੈ ਕਿ ਮਿ੍ਰਤਕ ਦੇਹ ਦਾ ਪੂਰੇ ਮਾਣ ਸਨਮਾਨ ਨਾਲ ਅਤੇ ਵਿਅਕਤੀ ਦੇ ਧਾਰਮਿਕ ਅਕੀਦੇ ਦੇ ਅਨੁਸਾਰ ਅੰਤਿਮ ਸੰਸਕਾਰ ਜਾਂ ਦਫਨਾਉਣ ਦੀ ਰਸਮ ਅਦਾ ਕੀਤੀ ਜਾਵੇ। ਕਿਸੇ ਵੀ ਸੱਭਿਅਕ ਸਮਾਜ ਦੀ ਇਹ ਇਖਲਾਕੀ ਜ਼ਿੰਮੇਵਾਰੀ ਬਣਦੀ ਹੈ ਕਿ ਮਿ੍ਰਤਕ ਦੇਹ ਨੂੰ ਭਾਵੇਂ ਕਿ ਉਹ ਕੋਵਿਡ-19 ਗ੍ਰਸਤ ਵਿਅਕਤੀ ਦੀ ਹੋਵੇ ਜਾਂ ਕਿਸੇ ਹੋਰ ਇਨਸਾਨ ਦੀ, ਉਸਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇ।

Punjab Health

ਏਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਬੈਂਕ ਮੈਨੇਜਰ ਦਾ ਐਸ.ਡੀ.ਐਮ. ਨੇ ਕਟਿਆ ਚਲਾਨ

punjab newsline
July 07, 2020 02:33 PM
More

ਮਾਲੇਰਕੋਟਲਾ: ਸਥਾਨਕ ਪੰਜਾਬ ਨੈਸ਼ਨਲ ਬੈਂਕ, ਕਲੱਬ ਚੌੌਂਕ ਮਾਲੇਰਕੋਟਲਾ ਦੇ ਤਿੰਨ ਕਰਮਚਾਰੀ ਕੋੋਰੋਨਾ ਪੋਜ਼ਟਿਵ ਆਉਣ ਮਗਰੋੋਂ ਇਨ੍ਹਾਂ ਦੇ ਕੰਟੈਕਟ ਵਿਚ ਆਉਣ ਵਾਲੇ ਸਾਰੇ ਕਰਮਚਾਰੀਆਂ ਦਾ ਟੈਸਟ ਹੋਇਆ ਸੀ.ਇਨ੍ਹਾਂ ਤਿੰਨ ਕਰਮਚਾਰੀਆਂ ਦੇ ਕੰਟੈਕਟ ਵਿਚ ਪੰਜਾਬ ਨੈਸ਼ਨਲ ਬੈਂਕ, ਸਦਰ ਬਾਜ਼ਾਰ ਦੇ ਮੈਨੇਜਰ ਸ੍ਰੀ ਚਰਨਜੀਤ ਸਿੰਘ ਚੌੌਹਾਨ ਅਤੇ ਇਕ ਹੋਰ ਬੈਂਕ ਕਰਮਚਾਰੀ ਸ੍ਰੀ ਰਿਸ਼ਭ ਵਡੇਰਾ ਵੀ ਆਏ ਸਨ.ਇਨ੍ਹਾਂ ਦੋਹਾਂ ਦੀ ਰਿਪੋੋਰਟ ਮਿਤੀ 04.07.2020 ਨੂੰ ਨੈਗਟਿਵ ਆਈ ਸੀ ਪਰੰਤੂ ਸਿਹਤ ਵਿਭਾਗ ਵੱਲੋੋਂ ਸ੍ਰੀ ਚਰਨਜੀਤ ਸਿੰਘ ਚੌੌਹਾਨ ਅਤੇ ਸ੍ਰੀ ਰਿਸ਼ਭ ਵਡੇਰਾ ਨੂੰ 4 ਦਿਨ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣ ਦੀ ਹਦਾਇਤ ਕੀਤੀ ਗਈ ਸੀ.ਪਰੰਤੂ ਇਹ ਦੋਵੇੇਂ ਬੈਂਕ ਕਰਮਚਾਰੀ ਅੱਜ ਮਿਤੀ 07.07.2020 ਨੂੰ ਸਵੇਰੇ ਐਸ.ਡੀ.ਐਮ. ਦਫਤਰ, ਮਾਲੇਰਕੋਟਲਾ ਵਿਖੇ ਆ ਗਏ.ਇਸ ਸਬੰਧੀ ਜਦੋਂ ਸ੍ਰੀ ਵਿਕਰਮਜੀਤ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੂੰ ਪਤਾ ਲੱਗਿਆ ਕਿ ਇਨ੍ਹਾਂ ਦੋਹਾਂ ਨੇ ਏਕਾਂਤਵਾਸ ਦੀ ਉਲੰਘਣਾ ਕੀਤੀ ਹੈ ਤਾਂ ਸ੍ਰੀ ਪਾਂਥੇ ਨੇ ਸ੍ਰੀ ਚਰਨਜੀਤ ਸਿੰਘ ਚੌੌਹਾਨ ਅਤੇਸ੍ਰੀ ਰਿਸ਼ਭ ਵਡੇਰਾ ਦਾ ਐਪੀਡੈਮਿਕ ਡਿਜ਼ੀਜ਼ ਐਕਟ 1897 ਦੇ ਰੂਲ 12 ਤਹਿਤ ਏਕਾਂਤਵਾਸ ਦੀ ਉਲੰਘਣਾ ਕਰਨ ਤੇ ਦੋ^ਦੋ ਹਜ਼ਾਰ ਰੁਪਏ ਦਾ ਚਲਾਨ ਕੱਟਿਆ.
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪਾਂਥੇ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਨੈਸ਼ਨਲ ਬੈਂਕ, ਕਲੱਬ ਚੌੌਂਕ ਬ੍ਰਾਂਚ ਦੇ 3 ਕਰਮਚਾਰੀ ਕੋਰੋਨਾ ਪੋਜ਼ਟਿਵ ਆਉਣ ਮਗਰੋੋਂ ਇਨ੍ਹਾਂ ਨਾਲ ਮੁਲਾਕਾਤ ਕਰਨ ਵਾਲੇ ਸਾਰੇ ਵਿਅਕਤੀਆਂ ਦੇ ਟੈਸਟ ਹੋਏ ਸਨ.ਮਿਤੀ 04.07.2020 ਨੂੰ ਆਈ ਰਿਪੋੋਰਟ ਵਿਚ ਪੰਜਾਬ ਨੈਸ਼ਨਲ ਬੈਂਕ, ਸਦਰ ਬਜ਼ਾਰ ਦੇ ਮੈਨੇਜਰ ਸ੍ਰੀ ਚਰਨਜੀਤ ਸਿੰਘ ਚੌੌਹਾਨ ਅਤੇ ਇਕ ਹੋਰ ਕਰਮਚਾਰੀ ਸ੍ਰੀ ਰਿਸ਼ਭ ਵਡੇਰਾ ਦੀ ਰਿਪੋੋਰਟ ਨੈਗਟਿਵ ਆਈ ਸੀ ਪਰੰਤੂ ਸਿਹਤ ਵਿਭਾਗ ਵੱਲੋੋਂ ਇਨ੍ਹਾਂ ਦੋਹਾਂ ਨੂੰ 14 ਦਿਨ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣ ਦੀ ਹਦਾਇਤ ਕੀਤੀ ਗਈ ਸੀ.
ਸ੍ਰੀ ਪਾਂਥੇ ਨੇ ਦੱਸਿਆ ਕਿ ਸ੍ਰੀ ਚਰਨਜੀਤ ਸਿੰਘ ਚੌੌਹਾਨ ਅਤੇ ਸ੍ਰੀ ਰਿਸ਼ਭ ਵਡੇਰਾ ਅੱਜ ਸਵੇਰੇ ਏਕਾਂਤਵਾਸ ਦੀ ਉਲੰਘਣਾ ਕਰਕੇ ਐਸ.ਡੀ.ਐਮ. ਦਫਤਰ ਵਿਚ ਉਨ੍ਹਾਂ ਨੂੰ ਮਿਲਣ ਲਈ ਆ ਗਏ.ਜਦੋਂ ਇਨ੍ਹਾਂ ਦੋਹਾਂ ਦੇ ਟੈਸਟਾਂ ਦੀ ਰਿਪੋਰਟ ਉਪਰ ਡਾਕਟਰ ਵੱਲੋੋਂ 14 ਦਿਨ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣ ਸਬੰਧੀ ਹਦਾਇਤ ਵੇਖੀ ਤਾਂ ਤੁਰੰਤ ਇਨ੍ਹਾਂ ਦੋਹਾਂ ਬੈਂਕ ਕਰਮਚਾਰੀਆਂ ਦਾ ਦੋ^ਦੋ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ ਗਿਆ.ਸ੍ਰੀ ਪਾਂਥੇ ਨੇ ਦੱਸਿਆ ਕਿ ਇਸ ਸਬੰਧੀ ਤੁਰੰਤ ਸ੍ਰੀ ਹਰਜਿੰਦਰ ਸਿੰਘ, ਐਸ.ਐਚ.ਓ. ਸਿਟੀ^1 ਮਾਲੇਰਕੋਟਲਾ ਨੂੰ ਮੌੌਕੇ ਤੇ ਬੁਲਾ ਕੇ ਉਕਤ ਦੋਹਾਂ ਬੈਂਕ ਕਰਮਚਾਰੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ.
ਸ੍ਰੀ ਪਾਂਥੇ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਿਚ ਕੋੋਰੋਨਾ ਪੋਜ਼ਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ.ਇਸ ਲਈ ਸ਼ਹਿਰ ਵਾਸੀ ਜ਼ਰੂਰਤ ਪੈਣ ਤੇ ਹੀ ਘਰ ਤੋੋਂ ਬਾਹਰ ਨਿਕਲਣ.ਉਨ੍ਹਾਂ ਅਪੀਲ ਕੀਤੀ ਕਿ ਸ਼ਹਿਰ ਵਾਸੀ ਘਰ ਤੋੋਂ ਬਾਹਰ ਨਿਕਲਣ ਸਮੇਂ ਮਾਸਕ ਲਗਾ ਕੇ ਰੱਖਣ ਅਤੇ ਹੱਥਾਂ ਨੂੰ ਸੈਨੇਟਾਇਜ਼ ਜ਼ਰੂਰ ਕਰਨ.ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀ਼ ਜਾਵੇਗਾ.

Punjab Health

ਵੇਰਕਾ ਨੇ ਪਸ਼ੂ ਖੁਰਾਕ ਦੇ ਭਾਅ 80-100 ਰੁਪਏ ਪ੍ਰਤੀ ਕੁਇੰਟਲ ਘਟਾਏ: ਸੁਖਜਿੰਦਰ ਸਿੰਘ ਰੰਧਾਵਾ

punjab newsline
July 07, 2020 10:25 AM
More

ਚੰਡੀਗੜ:ਕੋਵਿਡ-19 ਮਹਾਂਮਾਰੀ ਅਤੇ ਕਰਫਿਊ/ਲੌਕਡਾਊਨ ਦੇ ਚੱਲਦਿਆਂ ਡੇਅਰੀ ਉਦਯੋਗ ਉਤੇ ਪਏ ਮਾੜੇ ਪ੍ਰਭਾਵਾਂ ਦੇ ਚੱਲਦਿਆਂ ਵੇਰਕਾ ਨੇ ਇਕ ਵਾਰ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਦਿਆਂ ਪਿਛਲੇ ਦੋ ਮਹੀਨਿਆਂ ਵਿੱਚ ਦੂਜੀ ਪਾਰ ਪਸ਼ੂ ਖੁਰਾਕ ਦੇ ਭਾਅ ਘਟਾਉਣ ਦਾ ਫੈਸਲਾ ਕੀਤਾ।
ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਵੱਡੀ ਆਰਥਿਕ ਰਾਹਤ ਦਿੰਦਿਆਂ ਪਸ਼ੂ ਖੁਰਾਕ ਦਾ ਭਾਅ 80-100 ਰੁਪਏ ਪ੍ਰਤੀ ਕੁਇੰਟਲ ਘਟਾ ਦਿੱਤਾ ਹੈ। ਇਸ ਕਦਮ ਨਾਲ ਦੁੱਧ ਉਤਪਾਦਕਾਂ ਨੂੰ ਰੋਜ਼ਾਨਾ ਕਰੀਬ 3 ਲੱਖ ਰੁਪਏ ਦਾ ਵਿੱਤੀ ਫਾਇਦਾ ਹੋਵੇਗਾ।
ਸ. ਰੰਧਾਵਾ ਨੇ ਦੱਸਿਆ ਕਿ ਵੇਰਕਾ ਵੱਲੋਂ ਸਿਧੇ ਤੌਰ 'ਤੇ ਦਾਣਾ ਮੰਡੀਆਂ ਵਿੱਚੋਂ ਮੱਕੀ ਦੀ ਖਰੀਦ ਸ਼ੁਰੂ ਕੀਤੀ ਹੈ। ਵੇਰਕਾ ਵਲੋਂ ਮੰਡੀ ਵਿਚ ਜਾ ਕੇ ਸਿੱਧੀ ਖਰੀਦ ਕਰਨ ਨਾਲ ਜਿਥੇ ਵੇਰਕਾ ਨੂੰ ਵਧੀਆ ਕੁਆਲਟੀ ਦੀ ਮੱਕੀ ਪ੍ਰਾਪਤ ਹੋਈ ਹੈ ਉਥੇ ਕਿਸਾਨਾਂ ਨੂੰ ਵੀ ਪੈਦਾਵਾਰ ਦੇ ਵਾਜਬ ਰੇਟ ਮਿਲਣੇ ਸ਼ੁਰੂ ਹੋ ਗਏ ਹਨ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪਸ਼ੂ ਖੁਰਾਕ ਦੇ ਭਾਅ ਵਿਚ ਕਟੌਤੀ ਕਾਰਨ ਖੁਰਾਕ ਦੀ ਕੁਆਲਟੀ ਨਾਲ ਕਿਸੇ ਵੀ ਤਰ•ਾਂ ਦਾ ਸਮਝੌਤਾ ਨਹੀਂ ਕੀਤਾ ਜਾਂਦਾ ਜਿਸ ਨਾਲ ਦੁਧਾਰੂ ਪਸ਼ੂਆਂ ਦੀ ਉਤਪਾਦਕਤਾ ਕਾਇਮ ਰਹਿੰਦੀ ਹੈ।
ਸ. ਰੰਧਾਵਾ ਨੇ ਕਿਹਾ ਕਿ ਦੁੱਧ ਉਤਪਾਦਕ ਵੇਰਕਾ ਦੀ ਤਰੱਕੀ ਦਾ ਮੁੱਖ ਆਧਾਰ ਹਨ ਅਤੇ ਨਾਲ ਹੀ ਖੇਤੀਬਾੜੀ ਦੇ ਸਹਾਇਕ ਧੰਦੇ ਵਜੋਂ ਡੇਅਰੀ ਉਦਯੋਗ ਹੀ ਸਭ ਤੋਂ ਵਧੀਆ ਪ੍ਰਫੁੱਲਿਤ ਹੋਇਆ ਹੈ। ਉਨ•ਾਂ ਦੁੱਧ ਉਤਪਾਦਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੋਵਿਡ ਕਾਰਨ ਸਰਕਾਰੀ ਮਾਲੀਏ ਵਿੱਚ ਆਈ ਭਾਰੀ ਗਿਰਾਵਟ ਦੇ ਬਾਵਜੂਦ ਸੂਬਾ ਸਰਕਾਰ ਕਿਸਾਨਾਂ ਦਾ ਪੂਰਾ ਧਿਆਨ ਰੱਖ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਨ•ਾਂ ਦਾ ਪੂਰਾ ਧਿਆਨ ਰੱਖੇਗੀ।
ਮਿਲਕਫੈਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਦੱਸਿਆ ਕਿ ਵੇਰਕਾ ਕਿਸਾਨਾਂ ਦਾ ਆਪਣਾ ਅਦਾਰਾ ਹੈ ਜੋ ਕਿ ਦੁੱਧ ਉਤਪਾਦਕਾਂ ਦੇ ਹਿਤਾਂ ਲਈ ਹਮੇਸ਼ਾ ਤੋਂ ਕੰਮ ਕਰਦਾ ਆ ਰਿਹਾ ਹੈ ਅਤੇ ਕਰਦਾ ਰਹੇਗਾ। ਵੇਰਕਾ ਵਲੋਂ ਦੁੱਧ ਉਤਪਾਦਕਾਂ ਦੇ ਦੁੱਧ ਦੀ ਖਰੀਦ ਹੀ ਨਹੀਂ ਕੀਤੀ ਜਾਂਦੀ ਸਗੋਂ ਦੁੱਧ ਉਤਪਾਦਕਾਂ ਦੇ ਲਈ ਵਧਿਆ ਗੁਣਵਤਾ ਦੀ ਪਸ਼ੂ ਖੁਰਾਕ ਵਾਜਬ ਰੇਟਾਂ 'ਤੇ ਮੁਹੱਈਆ ਕਰਵਾਈ ਜਾਂਦੀ ਹੈ। ਵੇਰਕਾ ਵਲੋਂ ਡੇਅਰੀ ਕਿਸਾਨਾਂ ਨੂੰ ਤਕਨੀਕੀ ਸੇਵਾਵਾਂ ਵੀ ਉਪਲਬਧ ਕਰਵਾਈਆਂ ਜਾਂਦੀਆਂ ਹਨ ਜਿਵੇ ਕਿ ਡੇਅਰੀ ਕਿਸਾਨਾਂ ਦੇ ਪਸ਼ੂਆਂ ਲਈ ਡਾਕਟਰੀ ਸਹੂਲਤ ਅਤੇ ਸਸਤੀ ਦਵਾਈਆਂ, ਵਧੀਆ ਕੁਆਲਟੀ ਦਾ ਵੀਰਜ, ਮਨਸੂਈ ਗਰਭਦਾਨ ਸੇਵਾਵਾਂ ਅਤੇ ਉੱਚ ਕੁਆਲਟੀ ਦਾ ਬੀਜ ਸਸਤੇ ਰੇਟਾਂ ਤੇ ਪਹੁੰਚਾਇਆ ਜਾਂਦਾ ਹੈ।
ਮਿਲਕਫੈਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਪਿਛਲੇ ਕੁਛ ਸਮੇ ਤੋਂ ਪੂਰੀ ਦੁਨੀਆ ਕੋਰੋਨਾ ਦਾ ਕਹਿਰ ਝੱਲ ਰਹੀ ਹੈ ਜਿਸ ਨਾਲ ਹਰ ਵਰਗ ਦੇ ਉਦਯੋਗਾਂ ਉਤੇ ਮਾੜਾ ਅਸਰ ਪਿਆ ਹੈ। ਉਨ•ਾਂ ਕਿਹਾ ਕਿ ਕੋਰੋਨਾ ਦੇ ਕਹਿਰ ਸਦਕਾ ਡੇਅਰੀ ਕਿਸਾਨਾਂ ਲਈ ਇਹ ਸਮਾਂ ਕਾਫੀ ਚੁਣੌਤੀਪੂਰਨ ਰਿਹਾ ਹੈ। ਇਸ ਔਖੀ ਘੜੀ ਵਿਚ ਵੇਰਕਾ ਨੇ ਕਿਸਾਨਾਂ ਦੀ ਬਾਂਹ ਫੜੀ ਅਤੇ ਉਨ•ਾਂ ਨੂੰ ਆਰਥਿਕ ਪੱਖੋਂ ਸਹਾਰਾ ਦੇਣ ਲਈ ਪਹਿਲਾ ਮਈ ਮਹੀਨੇ ਵਿਚ ਪਸ਼ੂ ਖੁਰਾਕ ਦੇ ਰੇਟ ਘਟਾਏ ਅਤੇ ਹੁਣ ਦੋ ਮਹੀਨਿਆਂ ਬਾਅਦ ਦੂਜੀ ਵਾਰ ਫੇਰ ਰੇਟ ਘਟਾਉਣ ਦਾ ਫੈਸਲਾ ਕੀਤਾ ਗਿਆ।
ਸ੍ਰੀ ਸੰਘਾ ਨੇ ਕਿਹਾ ਕਿ ਕੋਵਿਡ-19 ਕਰਕੇ ਹੋਏ ਲੌਕਡਾਊਨ ਸਮੇਂ ਵੇਰਕਾ ਨੇ ਆਪਣੀ ਸਮਰੱਥਾ ਤੋਂ ਵੱਧ ਦੁੱਧ ਉਤਪਾਦਕਾਂ ਦੇ ਦੁੱਧ ਦੀ ਖਰੀਦ ਕੀਤੀ ਅਤੇ ਕਿਸਾਨਾਂ ਦੇ ਡੇਅਰੀ ਦੇ ਧੰਦੇ ਨੂੰ ਢਾਅ ਨਹੀਂ ਲੱਗਣ ਦਿੱਤੀ। ਵੇਰਕਾ ਦੇ ਦੋਵੇਂ ਪਸ਼ੂ ਖੁਰਾਕ ਪਲਾਂਟ ਜੋ ਕਿ ਖੰਨਾ (ਲੁਧਿਆਣਾ) ਅਤੇ ਘਣੀਆ ਕੇ ਬਾਂਗਰ (ਗੁਰਦਾਸਪੁਰ) ਵਿਖੇ ਸਥਿਤ ਹਨ, ਨੇ ਵੀ ਆਪਣੀ ਪੂਰੀ ਸਮਰੱਥਾ ਵਿਚ ਕੰਮ ਕਰਦਿਆਂ ਕਿਸਾਨ ਭਰਾਵਾਂ ਦੇ ਦੁਧਾਰੂ ਪਸ਼ੂਆਂ ਲਈ ਉੱਚ ਗੁਣਵਤਾ ਵਾਲੀ ਪਸ਼ੂ ਖੁਰਾਕ ਉਪਲਬਧ ਕਾਰਵਾਈ ਅਤੇ ਪਸ਼ੂਆਂ ਨੂੰ ਖੁਰਾਕ ਦੀ ਕਮੀ ਨਹੀਂ ਆਉਣ ਦਿੱਤੀ। ਇਸ ਤੋਂ ਇਲਾਵਾ ਵੇਰਕਾ ਵਲੋਂ ਕਿਸਾਨ ਭਰਾਵਾਂ ਨੂੰ ਦਿਤੀਆਂ ਜਾ ਰਹੀਆਂ ਤਕਨੀਕੀ ਸੇਵਾਵਾਂ ਵੀ ਜਾਰੀ ਰੱਖੀਆਂ ਗਈਆਂ। ਇਹ ਸਾਰਾ ਪ੍ਰਬੰਧ ਵੇਰਕਾ ਵਲੋਂ ਕੋਵਿਡ-19 ਤੋਂ ਬਚਾਵ ਲਈ ਕੇਂਦਰੀ ਅਤੇ ਪੰਜਾਬ ਸਰਕਾਰ ਵਲੋਂ ਸਮੇ- ਸਮੇ ਤੇ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੀਤਾ ਗਿਆ।

Punjab Health

ਪੰਜਾਬ ਨੇ ਸੈਂਪਲ ਇਕੱਤਰ ਕਰਨ ਅਤੇ ਲੈਬ ਸਮਰੱਥਾ ਨੂੰ ਮਹੱਤਵਪੂਰਨ ਢੰਗ ਨਾਲ ਵਧਾਇਆ: ਬਲਬੀਰ ਸਿੰਘ ਸਿੱਧੂ

PUNJAB NEWSLINE
July 04, 2020 11:09 AM
More

ਚੰਡੀਗੜ:ਪੰਜਾਬ ਨੇ ਆਪਣੇ ਨਮੂਨੇ ਇਕੱਤਰ ਕਰਨ ਅਤੇ ਪ੍ਰਯੋਗਸ਼ਾਲਾਵਾਂ ਦੀਆਂ ਸਮਰੱਥਾਵਾਂ ਵਿਚ ਮਹੱਤਵਪੂਰਨ ਢੰਗ ਨਾਲ ਵਾਧਾ ਕੀਤਾ ਹੈ ਜਿਸ ਨੇ ਇਨਫੈਕਸ਼ਨ ਫੈਲਣ ਤੋਂ ਰੋਕਣ ਵਿਚ ਅਹਿਮ ਯੋਗਦਾਨ ਪਾਇਆ ਹੈ। ਇਹ ਪ੍ਰਗਟਾਵਾ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਪ੍ਰੈਸ ਬਿਆਨ ਵਿੱਚ ਕੀਤਾ।

ਸ. ਸਿੱਧੂ ਨੇ ਦੱਸਿਆ ਕਿ ਪੰਜਾਬ ਨੇ ਕੋਵਿਡ -19 ਲਈ 3,24,000 ਨਮੂਨਿਆਂ ਦੀ ਜਾਂਚ ਪਾਰ ਕਰ ਲਈ ਹੈ। 5 ਮਾਰਚ, 2020 ਨੂੰ ਸੂਬੇ ਵਿਚ ਕੋਵਿਡ -19 ਦੇ ਪਹਿਲੇ ਪਾਜੇਟਿਵ ਕੇਸ ਦੀ ਪੁਸ਼ਟੀ ਤੋਂ ਬਾਅਦ, ਰਾਜ ਨੇ 30 ਜੂਨ, 2020 ਨੂੰ ਪ੍ਰਤੀ ਮਿਲੀਅਨ ਅੰਕੜੇ ਪ੍ਰਤੀ ਟੈਸਟਿੰਗ ਸਮਰੱਥਾ ਨੂੰ ਵਧਾ ਕੇ 9,949 ਪ੍ਰਤੀ ਦਿਨ ਕਰ ਦਿੱਤੀ ਹੈ। ਇਹ ਪ੍ਰਤੀ ਮਿਲੀਅਨ 6653 ਟੈਸਟਾਂ ਦੀ ਰਾਸ਼ਟਰੀ ਔਸਤ ਨਾਲੋਂ ਬਿਹਤਰ ਹੈ । 4 ਜੂਨ 2020 ਨੂੰ 1 ਲੱਖ ਨਮੂਨਿਆਂ ਦੀ ਜਾਂਚ ਮੁਕੰਮਲ ਕਰਨ ਤੋਂ ਬਾਅਦ, ਰਾਜ ਇਕ ਮਹੀਨੇ ਦੇ ਅੰਦਰ 3 ਲੱਖ ਨਮੂਨਿਆਂ ਦੀ ਜਾਂਚ ਕਰਕੇ ਨਵਾਂ ਮੀਲ ਪੱਥਰ ਸਥਾਪਤ ਕਰਨ ਵਿਚ ਕਾਮਯਾਬ ਹੋਇਆ ਹੈ। ਇਹ ਦਰਸਾਉਂਦਾ ਹੈ ਕਿ ਰਾਜ ਆਪਣੀ ਜਾਂਚ ਸਮਰੱਥਾ ਵਧਾਉਣ ਲਈ ਕਦਮ ਚੁੱਕ ਰਿਹਾ ਹੈ। ਸਿਰਫ 40 ਦੀ ਸ਼ੁਰੂਆਤੀ ਟੈਸਟਿੰਗ ਸਮਰੱਥਾ (9 ਮਾਰਚ, 2020 ਨੂੰ) ਨਾਲ ਸ਼ੁਰੂ ਕਰਦਿਆਂ, ਪੰਜਾਬ ਨੇ ਆਪਣੀ ਮਿਹਨਤ ਨਾਲ ਮਿਤੀ ਦੇ ਮਿਤੀ ਤਕ ਆਪਣੀ ਸਮਰੱਥਾ ਵਧਾ ਕੇ 9000 ਟੈਸਟ ਪ੍ਰਤੀ ਦਿਨ ਕਰ ਦਿੱਤੀ ਹੈ।

ਰਾਜ ਵਿਚ ਟੈਸਟਾਂ ਨੂੰ ਹੋਰ ਵਧਾਉਣ ਲਈ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ, ਪਟਿਆਲਾ ਅਤੇ ਫਰੀਦਕੋਟ ਵਿਚ ਤਿੰਨ ਲੈਬਾਂ ਤੋਂ ਇਲਾਵਾ, ਗਾਡਵਾਸੂ ਲੁਧਿਆਣਾ, ਆਰ.ਡੀ.ਡੀ.ਐਲ ਜਲੰਧਰ, ਮੁਹਾਲੀ ਵਿਚ ਫੋਰੈਂਸਿਕ ਸਾਇੰਸ ਲੈਬ, ਅਤੇ ਮੁਹਾਲੀ ਵਿਚ ਪੰਜਾਬ ਬਾਇਓਟੈਕ ਇਨਕੁਬੇਟਰ ਵਿਖੇ ਚਾਰ ਨਵੀਂਆਂ ਲੈਬ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਇਸ ਵੇਲੇ ਰਾਜ ਦੇ ਜ਼ਿਲਾ ਹਸਪਤਾਲਾਂ ਵਿੱਚ 15 ਟਰੂਨਾਟ ਟੈਸਟਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ। ਜਿਵੇਂ ਕਿ ਮੌਤ ਦਰ ਨੂੰ ਘਟਾਉਣ ਲਈ ਛੇਤੀ ਪਤਾ ਲਗਾਉਣ ਲਈ ਰਾਜ ਦੁਆਰਾ ਵਾਧੂ ਟਰੂਨਾਟ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ ਜੋ 1-1.5 ਘੰਟਿਆਂ ਵਿੱਚ ਟੈਸਟ ਰਿਪੋਰਟ ਦੇ ਦਿੰਦੀਆਂ ਹਨ।

ਮੰਤਰੀ ਨੇ ਦੱਸਿਆ ਕਿ ਇਸ ਬਿਮਾਰੀ ਨੂੰ ਕਿਸੇ ਨਿਸ਼ਚਤ ਭੂਗੋਲਿਕ ਖੇਤਰ ਵਿੱਚ ਛੇਤੀ ਪਤਾ ਲਗਾ ਕੇ ਇਸ ਦੇ ਨਵੇਂ ਖੇਤਰਾਂ ਵਿੱਚ ਫੈਲਣ ਤੋਂ ਰੋਕਣ ਦੇ ਉਦੇਸ਼ ਨਾਲ ਰਾਜ ਨੇ ਮਾਈਕਰੋ-ਕੰਟੇਨਮੈਂਟ ਜ਼ੋਨ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਕਿਸੇ ਵੀ ਪਿੰਡ / ਵਾਰਡ ਦੇ ਅੰਦਰਲੇ ਕਿਸੇ ਵੀ ਖਾਸ ਖੇਤਰ ਵਿਚ ਜਿੱਥੇ 5 ਤੋਂ ਵੱਧ ਅਤੇ 15 ਕੋਵਿਡ ਪਾਜੇਟਿਵ ਕੇਸ ਹੋਣ ਅਤੇ 500 ਤੋਂ ਵੱਧ ਆਬਾਦੀ ਹੋਵੇ ,ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਵਜੋਂ ਨਾਮਜ਼ਦ ਕੀਤਾ ਜਾਵੇਗਾ। 2 ਜੁਲਾਈ 2020 ਤੱਕ, ਰਾਜ ਵਿੱਚ 42 ਮਾਈਕਰੋ-ਕੰਟੇਨਮੈਂਟ ਜ਼ੋਨਾਂ ਦੀ ਪਛਾਣ ਕੀਤੀ ਗਈ ਹੈ। ਰਣਨੀਤੀ ਵਿਚ ਭੂਗੋਲਿਕ ਕੁਅਰੰਟਾਈਨ, ਸਮਾਜਕ ਦੂਰੀਆਂ ਦੇ ਉਪਾਅ, ਸਰਗਰਮ ਨਿਗਰਾਨੀ ਵਧਾਉਣ, ਸਾਰੇ ਸ਼ੱਕੀ ਮਾਮਲਿਆਂ ਦੀ ਜਾਂਚ, ਕੇਸਾਂ ਨੂੰ ਆਈਸੋਲੇਟ ਕਰਨਾ / ਬਚਾਓ ਜਨਤਕ ਸਿਹਤ ਦੇ ਉਪਾਵਾਂ ਦੀ ਪਾਲਣਾ ਕਰਨ ਲਈ ਸਮਾਜਕ ਲਾਮਬੰਦੀ ਸ਼ਾਮਲ ਹੈ।

ਨਮੂਨਾ ਇਕੱਤਰ ਕਰਨ ਦੀ ਸਮਰੱਥਾ ਨੂੰ ਵਧਾਉਣ ਲਈ ਸਿਹਤ ਵਿਭਾਗ ਫਲੂ ਕਾਰਨਰਾਂ ਦੀ ਗਿਣਤੀ ਵਧਾ ਰਿਹਾ ਹੈ ਜਿਥੇ ਨਮੂਨਾ ਇਕੱਠਾ ਕੀਤਾ ਜਾ ਰਿਹਾ ਹੈ। ਕੰਟੇਨਮੈਂਟ ਅਤੇ ਮਾਈਕਰੋ-ਕੰਟੇਨਮੈਂਟ ਜ਼ੋਨਾਂ ਵਿਚ ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਨਿਗਰਾਨੀ ਦੇ ਉਦੇਸ਼ ਨਾਲ, ਰਾਜ ਵਿੱਚ ਲਗਭਗ 995 ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਇਨਫਲੂਐਨਜ਼ਾ ਵਰਗੀ ਬਿਮਾਰੀ ਜਾਂ ਗੰਭੀਰ ਗੰਭੀਰ ਸਾਹ ਦੀ ਬਿਮਾਰੀ ਵਾਲੇ ਲੋਕਾਂ ਦੀ ਘਰ-ਘਰ ਜਾ ਕੇ ਨਿਗਰਾਨੀ ਕੀਤੀ ਜਾ ਸਕੇ।

ਨਿਗਰਾਨੀ ਵਧਾਉਣ ਲਈ, ਵਿਭਾਗ ਨੇ ਹੱਥੀਂ ਪੂਰੇ ਰਾਜ ਵਿਚ ਇਕ ਵਿਸ਼ਾਲ ਹਾਊਸ ਟੂ ਹਾਊਸ ਨਿਗਰਾਨੀ ਕੀਤੀ ਸੀ। ਹਾਲਾਂਕਿ, ਇਸ ਗਤੀਵਿਧੀ ਦੀ ਗੁਣਵੱਤਾ ਨੂੰ ਡਿਜੀਟਾਈਜ ਕਰਨ ਅਤੇ ਬਿਹਤਰ ਬਣਾਉਣ ਲਈ, ਸਹਿ-ਬਿਮਾਰੀ ਵਾਲੇ ਲੋਕਾਂ ਦੀ ਪਛਾਣ ਕਰਨ ਅਤੇ ਉਨਾਂ ਦੇ ਡਾਕਟਰੀ ਲੱਛਣਾਂ / ਸੰਪਰਕ ਇਤਿਹਾਸ / ਯਾਤਰਾ ਦੇ ਇਤਿਹਾਸ ਦੀ ਪਛਾਣ ਕਰਨ ਲਈ ਵਿਭਾਗ ਦੁਆਰਾ ਹਾਊਸ ਟੂ ਹਾਊਸ ਕਮਿਊਨਿਟੀ ਨਿਗਰਾਨੀ ਲਈ ਇਕ ਇਨ ਹਾਊਸ ਮੋਬਾਈਲ ਐਪਲੀਕੇਸ਼ਨ ਵਿਕਸਿਤ ਕੀਤੀ ਗਈ ਹੈ। ਇਹ ਸਰਵੇਖਣ 30 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਜਾਂ 30 ਸਾਲ ਤੋਂ ਘੱਟ ਉਮਰ ਦੇ ਸਹਿ-ਬਿਮਾਰੀ ਵਾਲੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਸ਼ਾਮਲ ਕਰਦਾ ਹੈ।ਮੋਬਾਈਲ ਐਪਲੀਕੇਸ਼ਨ ’ਤੇ 2 ਜੁਲਾਈ 2020 ਤੱਕ 37,89,542 ਵਿਅਕਤੀਆਂ ਦਾ ਸਰਵੇਖਣ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਸ਼ਹਿਰੀ ਵਾਰਡਾਂ ਦੇ ਲੋਕਾਂ, ਖਾਸ ਸ਼੍ਰੇਣੀਆਂ ਅਤੇ ਕਿੱਤਿਆਂ ਵਿਚ ਆਬਾਦੀ ਦੀ ਜਾਂਚ ਲਈ ਐਸ.ਏ.ਐਸ ਨਗਰ ਜ਼ਿਲੇ ਦੇ ਖਰੜ ਸਬ-ਡਵੀਜ਼ਨ ਵਿਚ ਸੈਂਟਰ ਫਾਰ ਪਾਲਿਸੀ ਰਿਸਰਚ ਦੇ ਸਹਿਯੋਗ ਨਾਲ ਇਕ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਸਰਵੇਖਣ ਦਾ ਢਾਂਚਾ ਬਹੁਤ ਘੱਟ ਹੈ, ਇਸ ਦੇ ਨਾਲ ਪੋਲਿੰਗ ਬੂਥ ਅਨੁਸਾਰ ਸੈਂਪਲਿੰਗ ਕੀਤੀ ਜਾ ਰਹੀ ਹੈ।ਇਸ ਦੇ ਨਾਲ ਹੀ, ਰਾਜ ਉੱਚ ਜੋਖਮ ਵਾਲੇ ਸੰਪਰਕਾਂ, ਐਸ.ਆਰ.ਆਈ. ਮਾਮਲਿਆਂ ਅਤੇ ਕੰਟੇਨਮੈਂਟ ਜ਼ੋਨਾਂ ਵਿਚ ਰੈਪਿਡ ਐਂਟੀਜੇਨ ਟੈਸਟਿੰਗ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਕਿਉਂਕਿ ਭਵਿੱਖ ਵਿਚ ਇਨਾਂ ਸਮੂਹਾਂ ਵਿਚ ਸਕਾਰਾਤਮਕਤਾ ਦੀ ਸੰਭਾਵਨਾ ਵਧੇਰੇ ਹੈ।

Punjab Health

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰਿਆਇਤੀ ਦਰਾਂ ਤੇ ਗੋਡੇ ਅਤੇ ਚੂਲੇ ਬਦਲਣ ਦਾ ਵੱਡਾ ਕੈਂਪ 11 ਦਸੰਬਰ ਤੋਂ ਆਰੰਭ

PUNJAB NEWSLINE NETWORK
December 07, 2017 08:30 PM
More

ਬੰਗਾ : ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਲੋਕ ਸੇਵਾ ਹਿੱਤ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ  ਹਸਪਤਾਲ ਢਾਹਾਂ ਕਲੇਰਾਂ ਵਿਖੇ ਗੋਡੇ ਅਤੇ ਚੂਲੇ ਬਦਲਣ ਦਾ 11 ਦਸੰਬਰ 2017 ਤੋਂ 10 ਜਨਵਰੀ 2018 ਤੱਕ ਇੱਕ ਮਹੀਨੇ ਦਾ ਵੱਡਾ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਮਲਕੀਅਤ ਸਿੰਘ ਬਾਹਡ਼ੋਵਾਲ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਪ੍ਰੈੱਸ ਨੂੰ ਪ੍ਰਦਾਨ ਕੀਤੀ।

ਸ. ਬਾਹਡ਼ੋਵਾਲ ਨੇ ਦੱਸਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੱਡੀਆਂ ਦੇ ਵਿਭਾਗ ਵਿਚ ਇਲਾਕੇ ਵਿਚ ਸਭ ਤੋਂ ਪਹਿਲਾਂ ਖਰਾਬ ਗੋਡੇ ਅਤੇ ਚੂਲੇ ਬਦਲਣ ਦੇ ਅਪਰੇਸ਼ਨ ਆਰੰਭ  ਹੋਏ ਸਨ। ਹੁਣ ਤੱਕ ਹਜ਼ਾਰਾਂ ਮਰੀਜ਼ਾਂ ਦੇ ਗੋਡੇ ਅਤੇ ਚੂਲੇ ਗੁਰੁ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਫਲਤਾ ਪੂਰਬਕ ਬਦਲੀ ਕੀਤੇ ਜਾ ਚੁੱਕੇ ਹਨ। ਅੱਜ ਕੱਲ• ਇਸ ਵਿਭਾਗ ਵਿਚ ਹੱਡੀਆਂ ਦੀ ਬਿਮਾਰੀਆਂ, ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਡਾ. ਰਵਿੰਦਰ ਖਜ਼ੂਰੀਆ ਐਮ. ਐਸ. (ਆਰਥੋ)  ਸੇਵਾ ਨਿਭਾ ਰਹੇ ਹਨ। ਇਸ ਸਾਲ ਵੀ ਇਲਾਕੇ ਦੇ ਲੋਡ਼ਵੰਦ ਮਰੀਜ਼ਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਦਾ ਗੋਡੇ ਅਤੇ ਚੂਲੇ ਬਦਲਣ ਦਾ ਵਿਸ਼ਾਲ ਕੈਂਪ ਮਿਤੀ 11 ਦਸੰਬਰ 2017 ਤੋਂ 10 ਜਨਵਰੀ 2018 ਤੱਕ ਲਗਾਤਾਰ ਇੱਕ ਮਹੀਨਾ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਰਜਿਸਟਰ ਹੋਏ ਲੋਡ਼ਵੰਦ ਮਰੀਜ਼ਾਂ ਦੇ ਗੋਡੇ ਰਿਆਇਤੀ ਦਰਾਂ ਤੇ ਬਦਲੀ ਕੀਤੇ ਜਾਣਗੇ। ਇਸ ਕੈਂਪ ਵਿਚ ਮਰੀਜ਼ ਆਪਣੀ ਪਸੰਦ ਮੁਤਾਬਿਕ ਗੋਡੇ ਅਤੇ ਚੂਲੇ ਦਾ ਇੰਪਲਾਂਟ ਚੁਣਨ ਲਈ ਅਜ਼ਾਦ ਹੋਣਗੇ । ਸ. ਬਾਹਡ਼ੋਵਾਲ ਨੇ ਦੱਸਿਆ ਕਿ ਹਸਪਤਾਲ ਵੱਲੋਂ ਦਿੱਤੇ ਪੈਕਜ ਵਿਚ  ਇੱਕ ਗੋਡਾ ਬਦਲੀ ਕਰਨ ਲਈ  ਅਪਰੇਸ਼ਨ ਖਰਚਾ ਸਿਰਫ 45 ਹਜ਼ਾਰ ਰੁਪਏ  ਅਤੇ  ਦੋਵੇਂ ਗੋਡਿਆਂ ਲਈ  80 ਹਜ਼ਾਰ ਅਪਰੇਸ਼ਨ ਖਰਚਾ ਹੋਵੇਗਾ। ਜਦੋਂ ਕਿ ਕੈਂਪ ਵਿਚ ਚੂਲਾ ਵੀ ਲਾਗਤ ਅਪਰੇਸ਼ਨ ਖਰਚ(ਪੈਕਜ)  ਸਿਰਫ 45 ਹਜ਼ਾਰ ਰੁਪਏ ਪਰੇਸਨ ਖਰਚੇ ਵਿਚ ਬਦਲਿਆ ਜਾਵੇਗਾ। ਇਸ ਪੈਕਜ ਵਿਚ ਮਰੀਜ਼ ਦਾ ਸਾਰਾ ਅਪਰੇਸ਼ਨ ਖਰਚਾ, ਦਵਾਈਆਂ ਅਤੇ ਹਸਪਤਾਲ ਵਿਚ ਦਾਖਲ ਰਹਿਣ ਦਾ ਸਾਰਾ ਖਰਚ ਸ਼ਾਮਿਲ ਹੈ। ਸ ਮਲਕੀਅਤ ਸਿੰਘ ਬਾਹਡ਼ੋਵਾਲ ਪ੍ਰਧਾਨ ਨੇ ਦੱਸਿਆ ਕਿ ਗੋਡੇ ਅਤੇ ਚੂਲੇ ਬਦਲਣ ਦੇ ਇਸ ਵਿਸ਼ੇਸ਼ ਕੈਂਪ ਨੂੰ ਲੋਕਾਂ ਦੀ ਮੰਗ ਮੁਤਾਬਿਕ ਲਗਾਇਆ ਜਾ ਰਿਹਾ ਹੈ, ਜਿਸ ਵਿਚ ਹਸਪਤਾਲ ਨੇ ਸਿਰਫ ਪੈਕਜ਼ ਅਪਰੇਸ਼ਨ ਖਰਚਾ ਹੀ ਲੈਣਾ ਹੈ ਪਰ ਮਰੀਜ਼ ਨੂੰ ਆਪਣੀ ਸਹੂਲਤ ਤੇ ਪਸੰਦ ਮੁਤਾਬਿਕ ਚੁਣੇ ਗਏ ਇੰਪਲਾਂਟ ਦੀ ਕੀਮਤ ਵੱਖਰੀ ਅਦਾ ਕਰਨੀ ਹੋਵੇਗੀ। ਸ. ਬਾਹਡ਼ੋਵਾਲ ਨੇ ਇਲਾਕੇ ਦੇ ਗੋਡਿਆਂ ਅਤੇ ਚੂਲਿਆਂ ਦੀ ਬਿਮਾਰੀਆਂ ਤੋਂ ਪੀਡ਼•ਤ ਮਰੀਜ਼ਾਂ ਨੂੰ ਇਸ ਵਿਸ਼ੇਸ਼  ਰਿਆਇਤੀ ਦਰਾਂ ਵਾਲੇ ਵਿਸ਼ੇਸ਼ ਕੈਂਪ ਦਾ ਲਾਭ ਲੈਣ ਦੀ ਭਰਵੀਂ ਅਪੀਲ ਕੀਤੀ ਹੈ।
ਪ੍ਰੈੱਸ ਨੂੰ ਜਾਣਕਾਰੀ ਦੇਣ ਮੌਕੇ ਸਰਵ ਸ੍ਰੀ ਸ. ਮਲਕੀਅਤ ਸਿੰਘ ਬਾਹਡ਼ੋਵਾਲ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ,   ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਤੇ ਖਜ਼ਾਨਚੀ ਟਰੱਸਟ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਪ੍ਰਬੰਧਕ ਮੈਂਬਰ, ਦਰਸ਼ਨ ਸਿੰਘ ਮਾਹਿਲ ਕੈਨੇਡਾ ਪ੍ਰਬੰਧਕ ਮੈਂਬਰ,  ਦਵਿੰਦਰ ਸਿੰਘ ਢਿੱਲੋਂ ਯੂ.ਐਸ.ਏ., ਡਾ. ਪ੍ਰੀਤਮ ਸਿੰਘ ਰਾਜਪਾਲ ਮੈਡੀਕਲ ਸੁਪਰਡੈਂਟ, ਡਾ.ਰਵਿੰਦਰ ਖਜ਼ੂਰੀਆ ਗੋਡੇ ਅਤੇ ਚੂਲੇ ਦੇ ਜੋਡ਼ ਬਦਲਣ ਦੇ ਮਾਹਿਰ, ਡਾ. ਮੁਕਲ ਬੇਦੀ, ਹਰਪ੍ਰੀਤ ਸਿੰਘ ਦਫਤਰ ਸੁਪਰਡੈਂਟ, ਨਿਹੰਗ਼ ਸੁੱਚਾ ਸਿੰਘ ਬਾਈ ਅਮਰਗਡ਼• ਵੀ ਹਾਜ਼ਰ ਸਨ।

ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰਿਆਇਤੀ ਦਰਾਂ ਤੇ ਗੋਡੇ ਅਤੇ ਚੂਲੇ ਬਦਲਣ ਦੇ ਇੱਕ ਮਹੀਨੇ ਦੇ ਵਿਸ਼ੇਸ਼ ਕੈਂਪ ਦੇ 11 ਦਸੰਬਰ ਤੋਂ ਆਰੰਭ ਹੋਣ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਸ. ਮਲਕੀਅਤ ਸਿੰਘ ਬਾਹਡ਼ੋਵਾਲ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਤੇ ਖਜ਼ਾਨਚੀ ਟਰੱਸਟ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਪ੍ਰਬੰਧਕ ਮੈਂਬਰ, ਦਰਸ਼ਨ ਸਿੰਘ ਮਾਹਿਲ ਕੈਨੇਡਾ ਪ੍ਰਬੰਧਕ ਮੈਂਬਰ ਅਤੇ ਹੋਰ ਪਤਵੰਤੇ

ਸਿਹਤ ਸਹੂਲਤਾਂ

ਪਿਛਲੀ ਸਰਕਾਰ ਵੱਲੋਂ ਅਣਗੌਲਿਆਂ ਕਰਨ ਕਾਰਨ ਆਯੂਰਵੈਦ ਪ੍ਰਣਾਲੀ ਦੀ ਪੰਜਾਬ ਵਿੱਚ ਹਾਲਤ ਤਰਸਯੋਗ ਹੋਈ- ਬ੍ਰਹਮ ਮਹਿੰਦਰਾ

ਪੰਜਾਬ ਨਿਊਜ਼ਲਾਈਨ ਨੈੱਟਵਰਕ
???? ????? ???? ????? ???????
November 26, 2017 04:17 PM
More

ਪਟਿਆਲਾ: ਪੰਜਾਬ ਦੀ ਪਿਛਲੀ ਸਰਕਾਰ ਵੱਲੋਂ ਅਣਗੌਲਿਆਂ ਕਰਨ ਕਾਰਨ ਸਾਡੀ ਪ੍ਰਾਚੀਨ ਇਲਾਜ ਪ੍ਰਣਾਲੀ ਆਯੂਰਵੈਦ ਦੀ ਪੰਜਾਬ ਵਿੱਚ ਹਾਲਤ ਬਹੁਤ ਤਰਸਯੋਗ ਹੋ ਗਈ ਹੈ। ਇਸ ਗੱਲ ਦਾ ਸਬੂਤ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਆਯੂਰਵੈਦ ਪ੍ਰਣਾਲੀ ਨੂੰ ਰਾਜਾਂ ਵਿੱਚ ਮਜ਼ਬੂਤ ਕਰਨ ਲਈ ਭੇਜੀਆਂ ਜਾਂਦੀਆਂ ਕਰੋਡ਼ਾਂ ਰੁਪਏ ਦੀਆਂ ਗਰਾਂਟਾਂ ਹਾਸਿਲ ਕਰਨ ਲਈ ਪਿਛਲੇ ਸਮੇਂ ਦੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਪ੍ਰਸਤਾਵ ਬਣਾਕੇ ਕੇਂਦਰ ਸਰਕਾਰ ਨੂੰ ਨਹੀਂ ਭੇਜਿਆ ਗਿਆ। ਇਹ ਪ੍ਰਗਟਾਵਾ ਅੱਜ ਪੰਜਾਬ ਦੇ ਸਿਹਤ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਪਟਿਆਲਾ ਦੇ ਸਰਕਾਰੀ ਆਯੂਰਵੈਦਿਕ ਕਾਲਜ ਵਿਖੇ ਆਯੂਰਵੈਦਿਕ ਜਗਤ ਦੀਆਂ ਪੁੱਜੀਆ ਨਾਮਵਰ ਸ਼ਖਸ਼ੀਅਤਾਂ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।

ਸ੍ਰੀ ਮਹਿੰਦਰਾ ਅੱਜ ਆਲ ਇੰਡੀਆ ਆਯੂਰਵੈਦਿਕ ਕਾਂਗਰਸ ਨਵੀਂ ਦਿੱਲੀ ਵੱਲੋਂ ਭਾਰਤ ਸਰਕਾਰ ਦੇ ਆਯੂਸ ਮੰਤਰਾਲੇ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ 25 ਤੋਂ 27 ਨਵੰਬਰ ਤੱਕ ਪਟਿਆਲਾ ਦੇ ਸਰਕਾਰੀ ਆਯੂਰਵੈਦਿਕ ਕਾਲਜ ਵਿਖੇ ਲਗਾਏ ਜਾ ਰਹੇ ਆਯੂਰਵੈਦਿਕ ਮੇਲੇ (ਆਯੂਰਵੈਦਿਕ ਪਰਬ) ਦੇ  ਉਦਘਾਟਨੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ।

ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਪੰਜਾਬ ਵਿੱਚ ਆਯੂਰਵੈਦ ਦੀ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਮੌਜੂਦਾ ਪੰਜਾਬ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਮੌਕੇ  ਸ੍ਰੀ ਮਹਿੰਦਰਾ ਨੇ ਪੰਜਾਬ ਦੇ ਸਭ ਤੋਂ ਪੁਰਾਣੇ ਪਟਿਆਲਾ ਦੇ ਸਰਕਾਰੀ ਆਯੂਰਵੈਦਿਕ ਕਾਲਜ ਦੀ ਹਾਲਤ ਨੂੰ ਸੁਧਾਰਨ ਲਈ ਉਸਨੂੰ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦਾ ਕਾਂਸਟੀਚਿਊਟ ਕਾਲਜ ਬਣਾਉਣ ਦਾ ਐਲਾਨ ਵੀ ਕੀਤਾ ਅਤੇ ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਦੇ ਚੰਡੀਗਡ਼੍ਹ ਸਥਿਤ ਮੁੱਖ ਦਫ਼ਤਰ ਵਿਖੇ ਆਯੂਰਵੈਦ ਦਾ ਇੱਕ ਨੋਡਲ ਅਧਿਕਾਰੀ ਵੀ ਤੈਨਾਤ  ਕਰਨ ਦਾ ਐਲਾਨ ਕੀਤਾ।

ਇਸ ਮੌਕੇ ਸ੍ਰੀ ਮਹਿੰਦਰਾ ਨੇ ਕਿਹਾ ਕਿ ਹੁਸ਼ਿਆਰਪੁਰ ਵਿਖੇ ਸਥਿਤ ਆਯੂਰਵੈਦਿਕ ਯੂਨੀਵਰਸਿਟੀ ਨੂੰ ਪਟਿਆਲਾ ਵਿਖੇ ਤਬਦੀਲ ਕਰਨ ਬਾਰੇ ਉਹ ਸਰਕਾਰ ਨਾਲ ਸਲਾਹ ਮਸ਼ਵਰਾ ਕਰਨਗੇ। ਸਿਹਤ ਮੰਤਰੀ ਨੇ  ਕਿਹਾ ਕਿ ਇਸ ਯੂਨੀਵਰਸਿਟੀ ਲਈ ਕੇਂਦਰ ਸਰਕਾਰ ਵੱਲੋਂ ਹਰ ਸਾਲ ਦਿੱਤੇ ਜਾਦੇ 10 ਕਰੋਡ਼ ਰੁਪਏ ਵਿੱਚੋਂ ਹਾਲੇ ਸਿਰਫ਼ 3 ਕਰੋਡ਼ ਰੁਪਏ ਹੀ ਮਿਲੇ ਹਨ ਉਹਨਾਂ ਕੇਂਦਰੀ ਸਲਾਹਕਾਰ ਤੋਂ ਮੰਗ ਕੀਤੀ ਕਿ ਬਕਾਇਆ 7 ਕਰੋਡ਼ ਰੁਪਏ ਵੀ ਤੁਰੰਤ ਭੇਜੇ ਜਾਣ। ਸਿਹਤ ਮੰਤਰੀ ਨੇ ਕੇਂਦਰੀ ਸਲਾਹਕਾਰ ਨੂੰ ਕਿਹਾ ਕਿ ਪੰਜਾਬ ਵਿੱਚ ਆਯੂਰਵੈਦਿਕ ਤੇ ਯੂਨਾਨੀ ਦੀਆਂ 507 ਡਿਸਪੈਂਸਰੀਆਂ ਵਿੱਚ ਦਵਾਈਆ ਲਈ ਕੇਂਦਰ ਸਰਕਾਰ ਵੱਲੋਂ ਨੂੰ ਹਰ ਸਾਲ 2 ਲੱਖ ਰੁਪਏ ਪ੍ਰਤੀ ਡਿਸਪੈਂਸਰੀ ਦੀ ਵਿਵਸਥਾ ਰੱਖੀ ਗਈ ਹੈ ਪਰ ਆਉਂਦੇ ਸਿਰਫ 70 ਹਜ਼ਾਰ ਰੁਪਏ ਹਨ। ਉਹਨਾਂ ਇਹ ਵੀ ਮੰਗ ਕੀਤੀ ਕਿ ਸਰਕਾਰੀ ਆਯੂਰਵੈਦਿਕ ਕਾਲਜ ਦੀ ਮੁਰੰਮਤ ਅਤੇ ਲਾਇਬ੍ਰੇਰੀ ਪ੍ਰਯੋਗਸ਼ਾਲਾ ਤੇ ਵਿਦਿਆਰਥੀਆਂ ਦੇ ਹੋਸਟਲਾਂ ਲਈ 2.10 ਕਰੋਡ਼ ਰੁਪਏ, ਫਰਨੀਚਰ ਲਈ 90 ਲੱਖ ਪੰਜਾਬ ਭਰ ਦੀਆਂ 45 ਆਯੂਰਵੈਦਿਕ ਡਿਸਪੈਸਰੀਆਂ ਦੀ ਮੁਰੰਮਤ ਲਈ ਸਾਢੇ 4 ਕਰੋਡ਼  ਅਤੇ ਪਟਿਆਲਾ ਵਿਖੇ ਸਥਿਤ ਸਭ ਤੋਂ ਪੁਰਾਣੇ ਸਰਕਾਰੀ ਆਯੂਰਵੈਦਿਕ ਫਾਰਮੈਸੀ ਅਤੇ ਸਟੋਰ ਦੇ ਵਿਕਾਸ ਲਈ 10 ਕਰੋਡ਼ ਰੁਪਏ ਦੀ ਗਰਾਂਟ ਕੇਂਦਰ ਸਰਕਾਰ ਦੇ ਆਯੂਸ ਮੰਤਰਾਲੇ ਵੱਲੋਂ  ਬਿਨ੍ਹਾਂ ਕਿਸੇ ਦੇਰੀ ਦੇ ਜਾਰੀ ਕੀਤੀ ਜਾਵੇ। ਉਹਨਾਂ ਕਿਹਾ ਕਿ ਆਯੂਰਵੈਦਿਕ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਸਟਾਫ ਦੀ ਘਾਟ ਨੂੰ ਵੀ ਛੇਤੀ ਪੂਰਾ ਕੀਤਾ ਜਾਵੇਗਾ।

ਇਸ ਮੌਕੇ ਭਾਰਤ ਦੇ ਆਯੂਸ ਮੰਤਰਾਲੇ ਦੇ ਸਲਾਹਕਾਰ ਡਾ. ਮਨੋਜ ਨੇਸਰੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਆਯੂਰਵੈਦਿਕ ਦੇ ਵਿਕਾਸ ਲਈ ਆਯੂਸ ਮੰਤਰਾਲੇ ਵੱਲੋਂ ਭੇਜੀਆਂ ਜਾਂਦੀਆਂ ਗਰਾਂਟਾਂ ਹਾਸਿਲ ਕਰਨ ਲਈ ਪੰਜਾਬ ਸਰਕਾਰ  ਜਾਂ ਉਸ ਦੇ ਸਬੰਧਿਤ ਵਿਭਾਗ ਵੱਲੋਂ ਲੰਮੇ ਸਮੇਂ ਤੋਂ ਕੋਈ ਵੀ ਪ੍ਰਸਤਾਵ ਬਣਾ ਕੇ ਨਹੀਂ ਭੇਜਿਆ ਗਿਆ। ਉਹਨਾਂ ਸਿਹਤ ਮੰਤਰੀ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਆਯੂਰਵੈਦ ਦੇ ਵਿਕਾਸ ਲਈ ਭੇਜੇ ਜਾਂਦੇ ਕਿਸੇ ਵੀ ਪ੍ਰਸਤਾਵ ਨੂੰ ਬਿਨਾਂ ਕਿਸੇ ਦੇਰੀ ਮੰਨਜੂਰ ਕੀਤਾ ਜਾਵੇਗਾ।

ਇਸ ਮੌਕੇ ਮੋਗਾ ਦੇ ਵਿਧਾਇਕ ਡਾ. ਹਰਜੋਤ ਕੰਵਲ ਸਿੰਘ, ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ, ਤਰਨਤਾਰਨ ਦੇ ਵਿਧਾਇਕ ਡਾ.ਧਰਮਵੀਰ ਅਗਨੀਹੋਤਰੀ, ਆਲ ਇੰਡੀਆ ਆਯੂਰਵੈਦਿਕ ਕਾਂਗਰਸ ਦੇ ਪ੍ਰਧਾਨ ਪਦਮ ਭੂਸ਼ਣ ਵੈਦ ਦਵਿੰਦਰਾ ਤ੍ਰਿਗੁਣਾ, ਸੈਕਟਰੀ ਮੈਡੀਕਲ ਸਿੱਖਿਆ ਤੇ ਖੋਜ ਸ੍ਰੀ ਵਿਕਾਸ ਪ੍ਰਤਾਪ, ਐਸ.ਐਸ.ਪੀ ਫਾਜਲਿਕਾ ਡਾ. ਕੇਤਨ ਪਾਠਕ, ਡਾਇਰੈਕਟਰ ਆਯੂਰਵੈਦਿਕ ਪੰਜਾਬ ਡਾ. ਰਾਕੇਸ਼ ਸ਼ਰਮਾ, ਨਿਖੀਲ ਭਾਰਦਵਰਸ਼ੀਯ ਆਯੂਰਵੈਦ ਵਿਦਿਆਪੀਠ ਨਵੀਂ ਦਿੱਲੀ ਦੇ ਸੀਨੀਅਰ ਵਾਇਸ ਪ੍ਰਧਾਨ ਵੈਦ ਜਗਦੀਸ ਸਿੰਘ, ਆਲ ਇੰਡੀਆ ਆਯੂਰਵੈਦਿਕ ਕਾਂਗਰਸ ਨਵੀਂ ਦਿੱਲੀ ਦੇ ਸਕੱਤਰ ਵੈਦ ਅਨਿਲ ਭਾਰਦਵਾਜ, ਡਾ.ਸੰਜੀਵ ਗੋਇਲ ਨੇ ਵੀ ਆਯੂਰਵੈਦਿਕ ਪ੍ਰਣਾਲੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਰਕਾਰੀ ਆਯੂਰਵੈਦਿਕ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਸ਼ਰਮਾ, ਪੂਰੇ ਦੇਸ਼ ਭਰ ਵਿੱਚੋਂ ਪੁੱਜੀਆ ਆਯੂਰਵੈਦਿਕ ਖੇਤਰ ਦੀਆਂ ਅਹਿਮ ਸ਼ਖਸ਼ੀਅਤਾਂ ਅਤੇ ਵੱਡੀ ਗਿਣਤੀ ਵਿੱਚ ਕਾਲਜ ਦੇ ਵਿਦਿਆਰਥੀ ਤੇ ਅਧਿਆਪਕ ਵੀ ਹਾਜ਼ਰ ਸਨ। ਇਸ ਮੌਕੇ ਸਮਾਗਮ ਵਿੱਚ ਪੁੱਜੀਆ ਸ਼ਖਸ਼ੀਅਤਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਾਲਜ ਦੇ ਅਹਾਤੇ ਵਿੱਚ ਵੱਖ-ਵੱਖ ਕੰਪਨੀਆਂ  ਅਤੇ ਅਦਾਰਿਆਂ ਵੱਲੋਂ ਲਗਾਇਆ ਪ੍ਰਦਰਸ਼ਨੀਆਂ ਦਾ ਦੌਰਾ ਵੀ ਕੀਤਾ।

ਬੜੂ ਸਾਹਿਬ

ਸ਼ੋਸ਼ਲ ਮੀਡੀਆ 'ਤੇ ਬੜੂ ਸਾਹਿਬ ਨੂੰ ਬਦਨਾਮ ਕਰਨ ਦਾ ਸਿਲਸਿਲਾ ਜਾਰੀ

October 30, 2017 03:42 PM
More

ਧਰਮਗੜ੍ਹ, 29 ਅਕਤੂਬਰ 2017: ਕਲਗੀਧਰ ਟਰੱਸਟ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਲੋ ਕੀਤੇ ਜਾਂਦੇ ਸਮਾਜਸੇਵੀ ਕਾਰਜਾਂ ਦੀ ਬਦੌਲਤ ਇਸ ਟਰੱਸਟ ਦੀ ਦੁਨੀਆਂ ਭਰ ਚ ਵੱਖਰੀ ਪਹਿਚਾਣ ਹੈ ਪ੍ਰਤੂੰ ਇਕ ਗਿਣੀ-ਮਿੱਥੀ ਸਾਜਿਸ਼ ਦੇ ਤਹਿਤ ਸ਼ੋਸ਼ਲ ਮੀਡੀਆ ਤੇ ਬੜੂ ਸਾਹਿਬ ਨੂੰ ਬਦਨਾਮ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਕਿਉਕ ਭਾਂਵੇ ਟਰੱਸਟ ਵਲੋ ਬੜੂ ਸਾਹਿਬ ਖਿਲਾਫ ਪੋਸਟਾਂ ਪਾਉਣ ਵਾਲੇ ਅਮਰੀਕਾ ਚ ਰਹਿੰਦੇ ਜਗਰੀਤ ਗਿੱਲ ਅਤੇ ਹੋਰਨਾਂ ਵਿਅਕਤੀਆਂ ਦੀ ਸਾਈਬਰ ਕ੍ਰਾਈਮ ਚ ਸ਼ਿਕਾਇਤ ਦਰਜ ਕਰਵਾ ਕੇ ਸ਼ੋਸ਼ਲ ਮੀਡੀਆ ਤੇ ਬਣਾਇਆ ਪੇਜ਼ ਬੰਦ ਕਰਵਾ ਦਿੱਤਾ ਹੈ ।ਬੀਤੇ ਦਿਨੀ ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਦੀ ਬੱਸ ਦੇ ਡਰਾਈਵਰ ਵਲੋ ਬੱਚਿਆਂ ਨੂੰ ਗੁੰਮਰਾਹ ਕਰਕੇ ਕਿਸੇ ਸੁੰਨਸਾਨ ਜਗ੍ਹਾ ਤੇ ਬੱਸ ਰੋਕ ਕੇ ਬੜੂ ਸਾਹਿਬ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਇਕ ਵੀਡੀਓ ਬਣਾਈ ਗਈ ਸੀ, ਜਦੋ ਕਿ ਉਨ੍ਹਾਂ ਬੱਚਿਆਂ ਵਲੋ ਹੀ ਬਾਅਦ ਚ ਇਕ ਹੋਰ ਵੀਡੀਓ ਰਾਂਹੀ ਖੁਦ ਮੰਨਿਆ ਕਿ ਉਨ੍ਹਾਂ ਨੂੰ ਗੁੰਮਰਾਹ ਕਰਕੇ ਇਹ ਵੀਡੀਓ ਬਣਾਈ ਗਈ ਹੈ । ਉਕਤ ਅਕਾਲ ਅਕੈਡਮੀ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਬੱਚੇ ਇਕ ਅਜਿਹੀ ਸੰਸਥਾ ਚ ਪੜ੍ਹ ਰਹੇ ਹਨ, ਜਿਸ ਚ ਬੱਚਿਆਂ ਨੂੰ ਦੁਨੀਆਵੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਅਜੋਕੇ ਸਮੇ ਦੀ ਮੁੱਖ ਲੋੜ ਹੈ । ਉਕਤ ਅਕੈਡਮੀ ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਪ੍ਰਦੁੱਮਨ ਸਿੰਘ ਵੈਰੋਵਾਲ, ਸੇਵਾ ਸਿੰਘ ਖੋਜਕੀਪੁਰ, ਪ੍ਰਤਾਪ ਸਿੰਘ ਜਲਾਲਾਬਾਦ, ਹਰਭਜਨ ਸਿੰਘ ਗਿੱਲ ਕਲੇਰ, ਰਮਨਦੀਪ ਕੌਰ ਰਾਮਪੁਰ ਭੂਤਵਿੰਡ ਅਤੇ ਸਤਨਾਮ ਸਿੰਘ ਸ਼ੇਰੋ ਬਾਘਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਹਰ ਇਕ ਖੇਤਰ ਚ ਮੱਲਾਂ ਮਾਰ ਰਹੇ ਹਨ ਅਤੇ ਉਨ੍ਹਾਂ ਤੇ ਦਸਤਾਰ ਜਾਂ ਪੰਜਾਬੀ ਭਾਸ਼ਾ ਨੂੰ ਲੈ ਕੇ ਕੋਈ ਪਾਬੰਦੀ ਨਹੀ ਹੈ ਕਿਉਕਿ ਦਸਤਾਰ ਜਿਥੇ ਬੱਚਿਆਂ ਦੀ ਵਰਦੀ ਦਾ ਹਿੱਸਾ ਹੈ, ਉਥੇ ਨਾਲ ਹੀ ਪੰਜਾਬੀ ਭਾਸ਼ਾ ਚ ਬੱਚਿਆਂ ਦੇ ਲੇਖ ਅਤੇ ਭਾਸ਼ਣ ਮੁਕਾਬਲੇ ਆਦਿ ਕਰਵਾਉਣ ਤੋ ਇਲਾਵਾ ਬੱਚੇ ਗੁਰਬਾਣੀ ਦਾ ਪਾਠ ਵੀ ਕਰਦੇ ਹਨ । ਪੰਜਾਬੀ ਜਾਗ੍ਰਿਤੀ ਮੰਚ ਦੇ ਸਕੱਤਰ ਦੀਪਕ ਬਾਲੀ ਅਤੇ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤੇਜਿੰਦਰ ਸਿੰਘ ਪ੍ਰਦੇਸ਼ੀ ਵਲੋ ਉਕਤ ਅਕਾਲ ਅਕੈਡਮੀ ਵਿਖੇ ਆ ਕੇ ਜਾਂਚ ਕੀਤੀ ਗਈ ਤਾਂ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀ ਆਈ ਜੋ ਕਿ ਵਾਇਰਲ ਹੋਈ ਵੀਡੀਓ ਚ ਦੱਸੀ ਗਈ ਹੈ । ਇਸ ਲਈ ਅਕਾਲ ਅਕੈਡਮੀ ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਇਸ ਘਟਨਾ ਤੇ ਚਿੰਤਾ ਪ੍ਰਗਟ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਘਟੀਆਂ ਹਰਕਤਾਂ ਕਰਨ ਵਾਲੇ ਵਿਅਕਤੀਆਂ ਤੋ ਸੁਚੇਤ ਰਹਿਣ ।

ਅੱਤਵਾਦੀ ਹਮਲਾ

ਮੁੰਬਈ ਦੀ ਤਰਜ 'ਤੇ ਗੁਜਰਾਤ ਚੋਣਾਂ ਦੌਰਾਨ ਹੋ ਸਕਦੈ ਅੱਤਵਾਦੀ ਹਮਲਾ

October 27, 2017 04:36 PM
More

ਅਹਿਮਦਾਬਾਦ, 27 ਅਕਤੂਬਰ : ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਮੁੰਬਈ ਦੀ ਤਰਜ 'ਤੇ ਹੋਏ 26/11 ਜਿਹਾ ਹਮਲਾ ਹੋ ਸਕਦਾ ਹੈ। ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਇਹ ਹਮਲਾ ਸਮੁੰਦਰੀ ਰਸਤੇ ਦੇ ਜ਼ਰੀਏ ਕਰਵਾ ਸਕਦੀ ਹੈ। ਸਾਡੀ ਖੁਫ਼ੀਆ ਏਜੰਸੀਆਂ ਦਾ ਕਹਿਣਾ ਹੈ ਕਿ ਅਜਿਹਾ ਸ਼ੱਕ ਇਸ ਲਈ ਹੈ ਕਿਉਂਕਿ ਪਿਛਲੇ ਦਿਨੀਂ ਪਾਕਿਸਤਾਨ ਨੇ ਅਜਿਹੀ ਸਰਗਰਮੀਆਂ ਨੂੰ ਅੰਜ਼ਾਮ ਦਿੱਤਾ ਹੈ।

ਪਿਛਲੇ ਦਿਨੀਂ ਗੁਜਰਾਤ ਸਥਿਤ ਕੌਮਾਂਤਰੀ ਸਮੁੰਦਰੀ ਸਰਹੱਦ ਵਿਚ ਪਾਕਿਸਤਾਨ ਦੇ ਸੈਨਿਕਾਂ ਨੇ ਭਾਰਤੀ ਮਛੇਰਿਆਂ ਤੋਂ ਉਨ੍ਹਾਂ ਦੇ ਪਛਾਣ ਪੱਤਰ ਅਤੇ ਸਮੁੰਦਰੀ ਉਪਕਰਣ ਖੋਹ ਲਏ ਸੀ। ਏਜੰਸੀਆਂ ਨੂੰ ਸ਼ੱਕ ਹੈ ਕਿ ਉਹ ਇਨ੍ਹਾਂ ਦਾ ਇਸਤੇਮਾਲ ਅੱਤਵਾਦੀ ਹਮਲੇ ਵਿਚ ਕਰ ਸਕਦੇ ਹਨ। ਗੁਜਰਾਤ ਚੋਣਾਂ ਵਿਚ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੇ ਰੂਪ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਹਨ ਤੇ ਕਾਂਗਰਸ ਵਲੋਂ  ਸੋਨੀਆ ਗਾਂਧੀ ਅਤੇ ਰਾਹੁਲ ਦੀ ਕਈ ਰੈਲੀਆਂ ਅਤੇ ਪ੍ਰੋਗਰਾਮ ਹੋ ਸਕਦੇ ਹਨ। ਇਨ੍ਹਾਂ ਵਿਚ ਲੱਖਾਂ ਦੀ ਭੀੜ ਜੁਟਣ ਦੀ ਸੰਭਾਵਨਾ ਹੈ। ਹਮਲਾ ਅਜਿਹੀ ਹੀ ਭੀੜ ਵਾਲੇ ਪ੍ਰੋਗਰਾਮ ਵਿਚ ਹੋਣ ਦਾ ਸ਼ੱਕ ਹੈ।  ਇਹੀ ਕਾਰਨ ਹੈ ਕਿ ਏਜੰਸੀਆਂ ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ। 

ਪਿਛਲੇ ਦਿਨੀਂ ਪੋਰਬੰਦਰ ਵਿਚ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਸੈਨਿਕਾਂ ਨੇ ਚਾਰ ਕਿਸ਼ਤੀਆਂ ਨੂੰ ਫੜਿਆ ਸੀ ਅਤੇ ਬਾਅਦ ਵਿਚ ਉਨ੍ਹਾਂ ਛੱਡ ਦਿੱਤਾ ਸੀ। ਦਰਅਸਲ ਅਰਬ ਸਾਗਰ ਵਿਚ ਸਰਹੱਦ ਰੇਖਾ ਸਪਸ਼ਟ ਨਹੀ ਹੈ। ਇਸ ਲਈ ਹਮੇਸ਼ਾ ਮਛੇਰੇ ਚਲੇ ਜਾਂਦੇ ਹਨ। ਭਾਰਤ ਅਤੇ ਪਾਕਿ ਦੇ ਸੈਨਿਕ ਇਕ ਦੂਜੇ ਦੇ ਮਛੇਰਿਆਂ ਨੂੰ ਫੜ ਲੈਂਦੇ ਹਨ ਜਾਂ ਪੁਛÎਗਿੱਛ ਕਰਕੇ ਛੱਡ ਦਿੰਦੇ ਹਨ। ਇਨ੍ਹਾਂ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਪੁਛਗਿੱਛ ਦੌਰਾਨ ਪਾਕਿਸਤਾਨੀ ਸੈÎਨਿਕਾਂ ਨੇ  ਉਨ੍ਹਾਂ ਦੇ ਯੂਨਿਕ ਆਈਡੀ ਉਪਕਰਣ ਅਤੇ ਪਛਾਣ ਪੱਤਰ ਖੋਹ ਲਏ ਸੀ। ਯੂਆਈਡੀ ਉਪਕਰਣ ਉਹ ਹੁੰਦੇ ਹਨ ਜੋ ਰਜਿਸਟਰਡ ਹੁੰਦੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਜਿਹੇ ਹੀ ਉਪਕਰਣ ਦਾ ਇਸਤੇਮਾਲ ਕਰਕੇ ਗੁਜਰਾਤ ਵਿਚ ਅੱਤਵਾਦੀ ਹਮਲਾ ਹੋ ਸਕਦਾ ਹੈ।

Copyright © 2020, Punjab Newsline, Canada, All rights reserved. Terms & Conditions Privacy Policy