ਅਹਿਮਦਾਬਾਦ, 27 ਅਕਤੂਬਰ : ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਮੁੰਬਈ ਦੀ ਤਰਜ 'ਤੇ ਹੋਏ 26/11 ਜਿਹਾ ਹਮਲਾ ਹੋ ਸਕਦਾ ਹੈ। ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਇਹ ਹਮਲਾ ਸਮੁੰਦਰੀ ਰਸਤੇ ਦੇ ਜ਼ਰੀਏ ਕਰਵਾ ਸਕਦੀ ਹੈ। ਸਾਡੀ ਖੁਫ਼ੀਆ ਏਜੰਸੀਆਂ ਦਾ ਕਹਿਣਾ ਹੈ ਕਿ ਅਜਿਹਾ ਸ਼ੱਕ ਇਸ ਲਈ ਹੈ ਕਿਉਂਕਿ ਪਿਛਲੇ ਦਿਨੀਂ ਪਾਕਿਸਤਾਨ ਨੇ ਅਜਿਹੀ ਸਰਗਰਮੀਆਂ ਨੂੰ ਅੰਜ਼ਾਮ ਦਿੱਤਾ ਹੈ।