ਖ਼ਬਰਾਂ

Punjab Crime

ਬੱਚੇ ਦੇ ਸਕੂਲ ਜਾ ਰਹੀ ਪਤਨੀ ਨੂੰ ਪਤੀ ਨੇ ਵੱਢਿਆ

Punjab Newsline
March 31, 2018 01:05 PM
More

ਜਲੰਧਰ: ਆਦਮਪੁਰ ਦੇ ਪਿੰਡ ਦੂਹੜੇ ਵਿੱਚ ਆਪਣੇ ਬੱਚੇ ਦਾ ਰਿਜ਼ਲਟ ਵੇਖਣ ਸਕੂਲ ਜਾ ਰਹੀ 43 ਸਾਲ ਦੀ ਸ਼ਰੀਫਾ ਦਾ ਉਸ ਦੇ ਪਤੀ ਨੇ ਕਤਲ ਕਰ ਦਿੱਤਾ। ਵਾਰਦਾਤ ਦੂਹੜੇ ਪਿੰਡ ਦੇ ਨਜ਼ਦੀਕ ਸੀਨੀਅਰ ਸੈਕੰਡਰੀ ਸਕੂਲ ਦੀ ਹੈ।

ਆਦਮਪੁਰ ਦੇ ਡੀ.ਐਸ.ਪੀ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ, ਸ਼ਰੀਫਾ ਦਾ ਪਤੀ ਹੈ। ਉਸ ਨੇ ਹੀ ਸਵੇਰੇ ਕਰੀਬ 10 ਵਜੇ ਸ਼ਰੀਫਾ ਨੂੰ ਸੀਨੀਅਰ ਸੈਕੰਡਰੀ ਸਕੂਲ ਕੋਲ ਚਾਕੂ ਮਾਰੇ ਅਤੇ ਭੱਜ ਗਿਆ। ਪਤੀ ਨਾਲ ਝਗੜੇ ਤੋਂ ਬਾਅਦ ਸ਼ਰੀਫਾ ਕਿਸੇ ਹੋਰ ਨਾਲ ਦੂਹੜੇ ਪਿੰਡ ਦੇ ਬਾਹਰ ਕਿਰਾਏ ‘ਤੇ ਰਹਿੰਦੀ ਸੀ।

ਦੂਹੜੇ ਪਿੰਡ ਦੇ ਰਹਿਣ ਵਾਲੇ ਜਸਵਿੰਦਰ ਦੂਹੜਾ ਨੇ ਦੱਸਿਆ ਕਿ ਜਦੋਂ ਉਹ ਕੰਮ ‘ਤੇ ਜਾ ਰਹੇ ਸਨ ਤਾਂ ਔਰਤ ਉੱਥੇ ਤੜਫ ਰਹੀ ਸੀ। ਆਦਮਪੁਰ ਥਾਣੇ ਵਿੱਚ ਫੋਨ ਕੀਤਾ ਤਾਂ ਕਿਸੇ ਨੇ ਚੁੱਕਿਆ ਨਹੀਂ। ਇਸ ਤੋਂ ਬਾਅਦ ਐਂਬੂਲੈਂਸ ਨੂੰ ਫੋਨ ਕਰ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।

ਆਦਮਪੁਰ ਸਿਵਿਲ ਹਸਪਤਾਲ ਵਿੱਚ ਸ਼ਰੀਫਾ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਲਿਆਂਦਾ ਜਾ ਰਿਹਾ ਹੈ।

Punjab

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਨਅਤ ਨੂੰ ਹੁਲਾਰਾ ਦੇਣ ਲਈ ਵਿਲੱਖਣ ਪਹਿਲ- ‘ਬਿਜ਼ਨਸ ਫਸਟ ਪੋਰਟਲ’ ਦੀ ਸ਼ੁਰੂਆਤ

November 06, 2018 04:33 PM
More
ਚੰਡੀਗੜ,ਸੂਬੇ ਵਿੱਚ ਕਾਰੋਬਾਰ ਨੂੰ ਹੋਰ ਸੁਖਾਲਾ ਬਣਾਉਣ ਵੱਲ ਅਹਿਮ ਕਦਮ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਰਕਾਰ ਦੇ ‘ਬਿਜ਼ਨਸ ਫਸਟ ਪੋਰਟਲ’ ਦੀ ਸ਼ੁਰੂਆਤ ਕੀਤੀ ਜਿਸ ਨਾਲ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਮਾਰਚ, 2018 ਵਿੱਚ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਉਦਯੋਗਿਕ ਖੇਤਰ ਨੇ ਲੰਮੀਆਂ ਪੁਲਾਂਘਾਂ ਪੁੱਟੀਆਂ ਹਨ।
ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਇਹ ਪੋਰਟਲ ਸਿੰਗਲ ਵਿੰਡੋ ਪ੍ਰਣਾਲੀ ਦੇ ਤੌਰ ’ਤੇ ਨਿਵੇਸ਼ਕਾਂ ਨੂੰ ਦਰਪੇਸ਼ ਸਨਅਤੀ ਮੁਸ਼ਕਲਾਂ ਦੇ ਹੱਲ, ਫੀਡਬੈਕ ਅਤੇ ਸੁਝਾਵਾਂ ਲਈ ਆਜ਼ਾਦ ਵਿਧੀ ਮੁਹੱਈਆ ਕਰਵਾਏਗਾ। ਉਨਾਂ ਦੱਸਿਆ ਕਿ ਆਲਾ ਦਰਜੇ ਦੀ ਇਹ ਆਲਲਾਈਨ ਸਹੂਲਤ ਉਦਯੋਗਿਕ ਤੇ ਵਿਕਾਸ ਨੀਤੀ-2017 ਤਹਿਤ ਨਿਵੇਸ਼ਕਾਂ ਨੂੰ ਸਮਾਂਬੱਧ ਢੰਗ ਨਾਲ ਵਿੱਤੀ ਰਿਆਇਤਾਂ ਮੁਹੱਈਆ ਕਰਵਾਉਣ ਵਿੱਚ ਸਹਾਈ ਹੋਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਵੱਲੋਂ ਚੁੱਕੇ ਵੱਖ-ਵੱਖ ਕਦਮਾਂ ਨਾਲ ਨਿਵੇਸ਼ਕਾਰਾਂ ਅਤੇ ਉੱਦਮੀਆਂ ਵਿੱਚ ਨਿਵੇਸ਼ ਪ੍ਰਤੀ ਉਤਸ਼ਾਹ ਵਧਿਆ ਹੈ ਜਿਸ ਦੀ ਪੁਖਤਾ ਮਿਸਾਲ ਮਾਰਚ, 2017 ਵਿੱਚ ਨਵੀਂ ਸਰਕਾਰ ਬਣਨ ਤੋਂ ਲੈ ਕੇ ਹੁਣ 19 ਮਹੀਨਿਆਂ ਵਿੱਚ ਤਕਰੀਬਨ 10,000 ਕਰੋੜ ਰੁਪਏ ਦੇ ਹੋਏ ਨਿਵੇਸ਼ ਤੋਂ ਲਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਸਾਲ 2016-17 ਨਾਲੋਂ 2017-18 ਵਿੱਚ ਉਦਯੋਗਿਕ ਖੇਤਰ ਵਿੱਚ ਬਿਜਲੀ ਦੀ ਖਪਤ ਵਿੱਚ 9 ਫੀਸਦੀ ਵਾਧਾ ਹੋਇਆ ਹੈ ਜੋ ਸਨਅਤੀ ਖੇਤਰ ਦੀ ਤਰੱਕੀ ਨੂੰ ਦਰਸਾਉਂਦਾ ਹੈ। ਉਨਾਂ ਕਿਹਾ ਕਿ ਇਸ ਸਮੇਂ ਦੌਰਾਨ ਹੀ ਮੰਡੀ ਗੋਬਿੰਦਗੜ ਵਿੱਚ ਪੁਰਾਣੇ ਯੂਨਿਟਾਂ ਦੇ ਮੁੜ ਚਾਲੂ ਹੋਣ ਤੋਂ ਇਲਾਵਾ 60 ਨਵੇਂ ਯੂਨਿਟ ਵੀ ਚਾਲੂ ਹੋ ਚੁੱਕੇ ਹਨ।
ਉਦਯੋਗ ਤੇ ਵਪਾਰ ਵਿਭਾਗ ਅਤੇ ਪੰਜਾਬ ਬਿੳੂਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਪੋਰਟਲ ਸੂਬਾ ਭਰ ਵਿੱਚ ਸਥਾਪਤ ਹੋਣ ਵਾਲੇ ਨਵੇਂ ਉਦਯੋਗਿਕ ਯੂਨਿਟਾਂ ਰਾਹੀਂ ਰੁਜ਼ਗਾਰ ਦੇ ਵੱਡੇ ਮੌਕੇ ਸਿਰਜਣ ਲਈ ਬਹੁਤ ਸਹਾਈ ਹੋਵੇਗਾ ਜਿਸ ਨਾਲ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਘਰ ਘਰ ਰੁਜ਼ਗਾਰ’ ਸਕੀਮ ਨੂੰ ਹੋਰ ਉਤਸ਼ਾਹ ਮਿਲੇਗਾ। 
ਇਸ ਮੌਕੇ ਮੁੱਖ ਮੰਤਰੀ ਨਾਲ ਉਨਾਂ ਦੇ ਬਹੁਤ ਸਾਰੇ ਕੈਬਨਿਟ ਸਾਥੀ ਅਤੇ ਉੱਘੇ ਉਦਯੋਗਪਤੀ ਹਾਜ਼ਰ ਸਨ। ਮੁੱਖ ਮੰਤਰੀ ਦੁਹਰਾਇਆ ਕਿ ਉਨਾਂ ਦੀ ਸਰਕਾਰ ਵਪਾਰ ਨੂੰ ਸੁਖਾਲਾ ਬਣਾਉਣ ਦੀ ਆਪਣੀ ਉੱਚ ਪ੍ਰਾਥਮਿਕਤਾ ਨਾਲ ਪੰਜਾਬ ਨੂੰ ਨਿਵੇਸ਼ ਦਾ ਸਭ ਤੋਂ ਵਧੀਆ ਸਥਾਨ ਬਣਾਉਣ ਲਈ ਵਚਨਬੱਧ ਹੈ।
ਉਨਾਂ ਦੱਸਿਆ ਕਿ ਇਨਵੈਸਟ ਪੰਜਾਬ ਨੂੰ ਸਫ਼ਲ ਬਣਾਉਣ ਤੋਂ ਬਾਅਦ ਸੂਬਾ ਵਪਾਰ ਨੂੰ ਸੁਖਾਲਾ ਬਣਾਉਣ ਦੇ ਅਗਲੇ ਪੜਾਅ ਵੱਲ ਪ੍ਰਗਤੀ ਕਰ ਰਿਹਾ ਹੈ। ਅਜਿਹਾ ਵੱਖ-ਵੱਖ ਰੈਗੂਲੇਟਰੀ ਵਿਭਾਗਾਂ ਅਤੇ ਏਜੰਸੀਆਂ ਦੁਆਰਾ ਬਹੁ-ਇਲੈਕਟ੍ਰੋਨਿਕ ਇੰਟਰਫੇਸਜ਼ ਦੀ ਥਾਂ ਇਨਵੈਸਟ ਪੰਜਾਬ ਬਿਜ਼ਨਸ ਦਾ ਯੂਨੀਫਾਈਡ ਫਸਟ ਪੋਰਟ ਸਥਾਪਤ ਕਰਕੇ ਕੀਤਾ ਜਾ ਰਿਹਾ ਹੈ। ਇਹ ਪੋਰਟਲ ਮੌਜੂਦਾ ਅਤੇ ਨਵੇਂ ਦੋਵਾਂ ਉਦਯੋਗਾਂ ਨੂੰ ਵਿਵਸਥਿਤ ਪ੍ਰਵਾਨਗੀਆਂ ਅਤੇ ਵਿੱਤ ਰਿਆਇਤਾਂ ਸਬੰਧੀ ਸੇਵਾਵਾਂ ਮੁਹੱਈਆ ਕਰਵਾਏਗਾ।
ਇਸ ਤੋਂ ਪਹਿਲਾਂ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੇ ਪੋਰਟਲ ਸਬੰਧੀ ਪਾਵਰ ਪੁਆਇੰਟ ਰਾਹੀਂ ਪੇਸ਼ਕਾਰੀ ਕੀਤੀ ਅਤੇ ਵਿਸਤਿ੍ਰਤ ਸਕੀਮ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਉਨਾਂ ਨੇ ਅਗਸਤ ਵਿੱਚ ਨੋਟੀਫਾਈ ਕੀਤਾ ਨਵੀਂ ਸਕੀਮ ਤੇ ਨੀਤੀ ਅਤੇ ਇਸ ਤੋਂ ਬਾਅਦ ਇਸੇ ਸਾਲ ਅਕਤੂਬਰ ਵਿੱਚ ਲਿਆਂਦੇ ਨਵੇਂ ਜੀ.ਐਸ.ਟੀ. ਫਾਰਮੂਲੇ ਹੇਠ ਵਿੱਤੀ ਰਿਆਇਤਾਂ ਪ੍ਰਾਪਤ ਕਰਨ ਬਾਰੇ ਅਮਲੀ ਦਿਸ਼ਾ ਨਿਰਦੇਸ਼ਾਂ ਬਾਰੇ ਵੀ ਦੱਸਿਆ।
ਇਸ ਪੋਰਟਲ ਹੇਠ ਇਕ ਕਰੋੜ ਰੁਪਏ ਤੋਂ ਵੱਧ ਦੇ ਮਿਸਾਲੀ ਪੂੰਜੀ ਨਿਵੇਸ਼ (ਐਫ.ਸੀ.ਈ) ਸਬੰਧੀ ਅਰਜ਼ੀਆਂ ਦੀ ਪ੍ਰਵਾਨਗੀ ਪੰਜਾਬ ਬਿੳੂਰੋ ਇਨਵੈਸਟਮੈਂਟ ਪ੍ਰਮੋਸ਼ਨ (ਇਨਵੈਸਟ ਪੰਜਾਬ) ਵੱਲੋਂ ਦਿੱਤੀ ਜਾਵੇਗੀ ਅਤੇ ਇਕ ਕਰੋੜ ਰੁਪਏ ਤੱਕ ਦੀ ਐਫ.ਸੀ.ਆਈ. ਲਈ ਪ੍ਰਵਾਨਗੀ ਜ਼ਿਲਾ ਪੱਧਰ ’ਤੇ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਰਿਲੇਸ਼ਨਸ਼ਿਪ ਮੈਨੇਜਰਾਂ/ਸੈਕਟਰ ਅਫਸਰਾਂ ਨੂੰ ਪੋਰਟਲ ਰਾਹੀਂ ਆਪਣੇ ਆਪ ਹੀ ਜ਼ਿੰਮੇਵਾਰੀ ਲਈ ਮੁਕੱਰਰ ਕੀਤਾ ਜਾਵੇਗਾ।
 ਇਹ ਪੋਰਟਲ ਨਿਵੇਸ਼ ਲਈ ਪਾਰਦਰਸ਼ੀ, ਏਕੀਿਤ ਅਤੇ ਇਕੋ ਥਾਂ ’ਤੇ ਹਰੇਕ ਵਿਵਸਥਾ ਕਰਨ ਵਾਲਾ ਹੈ। ਇਹ ਸਮਾਂਬੱਧ ਤਰੀਕੇ ਨਾਲ ਸੇਵਾਵਾਂ ਪ੍ਰਦਾਨ ਕਰੇਗਾ। ਬਿਜ਼ਨਸ ਫਸਟ ਦੇ ਨਾਲ ਕੰਮ ਦਾ ਸੁਖਾਲਾ ਪਤਾ ਲਾਇਆ ਜਾ ਸਕੇਗਾ ਤੇ ਨਿਗਰਾਨੀ ਰੱਖੀ ਜਾ ਸਕੇਗੀ।
 ਇਸ ਲਈ ਐਸ.ਐਮ.ਐਸ. ਅਤੇ ਈ-ਮੇਲ ਦੀ ਸੂਚਨਾ ਤੋਂ ਇਲਾਵਾ ਸਰਟੀਫਿਕੇਟ/ਲਾਇਸੈਂਸ ਡਿਜੀਟਲ ਤੌਰ ’ਤੇ ਜਾਰੀ ਕੀਤੇ ਜਾ ਸਕਣਗੇ।
 ਇਕ ਸਾਂਝੇ ਨਿਵੇਦਨ ਫਾਰਮ (ਸੀ.ਏ.ਐਫ.) ਵਿੱਚ ਸਾਂਝੀ ਸੂਚਨਾ ਅਤੇ ਇਕੋ ਵਾਰ ਸਾਂਝੇ ਦਸਤਾਵੇਜ਼ ਸ਼ਾਮਲ ਹੋਣਗੇ। ਇਹ ਪੋਰਟਲ 11 ਵਿਭਾਗਾਂ ਦੀਆਂ 34 ਪੂਰਵ ਸਥਾਪਤੀ ਤੇ ਪੂਰਵ ਅਮਲ ਰੈਗੂਲੇਟਰੀ ਪ੍ਰਵਾਨਗੀਆਂ ਅਤੇ 35 ਵਿੱਤੀ ਰਿਆਇਤਾਂ ਮੁਹੱਈਆ ਕਰਵਾਏਗਾ। ਬਹੁਤ ਰਿਆਇਤਾਂ ਪ੍ਰਾਪਤ ਕਰਨ ਲਈ ਇਸ ਸਬੰਧੀ ਸਾਂਝਾ ਨਿਵੇਦਨ ਫਾਰਮ (ਆਈ ਸੀ ਏ ਐਫ) ਸਿਰਫ ਇਕੋ ਵਾਰ ਹੀ ਭਰਨਾ ਲੋੜੀਂਦਾ ਹੋਵੇਗਾ।  
ਬਿਜ਼ਨਸ ਫਸਟ ਪੋਰਟਲ ’ਤੇ ‘ਆਪਣੀ ਪ੍ਰਵਾਨਗੀ ਜਾਣੋ’ ਦੀ ਸਹੂਲਤ ਨਿਵੇਸ਼ਕਾਂ ਨੂੰ ਦਿੱਤੀ ਗਈ ਹੈ ਜਿਸ ਦੇ ਰਾਹੀਂ ਉਹ ਉਦਯੋਗ ਸਥਾਪਤ ਕਰਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ। ਇਸ ਨਾਲ ਉਨਾਂ ਦਾ ਕਾਰੋਬਾਰ ਕਰਨ ਲਈ ਸਮਾਂ, ਧਨ ਅਤੇ ੳੂਰਜਾ ਦੀ ਬੱਚਤ ਹੋਵੇਗੀ ਅਤੇ ਉਹ ਸਬੰਧਤ ਦਫਤਰਾਂ ਦੇ ਚੱਕਰ ਕੱਢਣ ਤੋਂ ਵੀ ਬਚਣਗੇ। ਪੂਰਵ ਸਥਾਪਤੀ ਅਤੇ ਪੂਰਵ ਅਮਲ ਪ੍ਰਵਾਨਗੀ ਲੋੜੀਂਦੀ ਜਾਣਕਾਰੀ ਵਿਆਪਕ ਸੂਚੀ ਇਸ ਪੋਰਟਲ ’ਤੇ ਮੁਹੱਈਆ ਹੋਵੇਗੀ।
ਇਸੇ ਤਰਾਂ ਜਦੋਂ ਵੀ ਨਵੀਂ ਨੀਤੀਆਂ ਘੜੀਆਂ ਜਾਣਗੀਆਂ ਤਾਂ ਡਰਾਫ਼ਟ ਬਿਜ਼ਨਸ ਰੈਗੂਲੇਸ਼ਨ ’ਤੇ ਫੀਡਬੈਕ ਪੋਰਟਲ ਰਾਹੀਂ ਲਈ ਜਾ ਸਕੇਗੀ। ਬੈਂਕਾਂ/ਹੋਰ ਸਰਕਾਰੀ ਸੰਸਥਾਵਾਂ ਆਦਿ ਵਰਗੀ ਤੀਜੀ ਧਿਰ ਐਨ.ਓ.ਸੀ./ਪ੍ਰਵਾਨਗੀ/ਲਾਇਸੰਸ ਨੂੰ ਆਨਲਾਈਨ ਤਸਦੀਕ ਕਰ ਸਕੇਗੀ ਜਿਸ ਨਾਲ ਦਸਤਾਵੇਜ਼ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਅਤੇ ਤਸਦੀਕ ਕਰਨ ’ਤੇ ਖਰਚ ਹੁੰਦਾ ਸਮਾਂ ਤੇ ੳੂਰਜਾ ਘਟਾਉਣ ਵਿੱਚ ਮਦਦ ਮਿਲੇਗੀ।
ਇਸ ਦੌਰਾਨ ਉਦਯੋਗ ਤੇ ਵਪਾਰ ਅਤੇ ਸੂਚਨਾ ਤਕਨਾਲੋਜੀ ਦੀ ਵਧੀਕ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਇਸ ਪੋਰਟਲ ਨੂੰ ਲਾਂਚ ਕਰਨ ਨਾਲ ਮੌਜੂਦਾ ਅਤੇ ਨਵੀਂ ਸਨਅਤ ਯੂਨਿਟਾਂ ਦੀ ਸਥਾਪਨਾ ਦੇ ਨਾਲ-ਨਾਲ ਵੱਖ-ਵੱਖ ਸਕੀਮਾਂ ਅਧੀਨ ਵਿੱਤੀ ਰਿਆਇਤਾਂ ਲਈ ਲੋੜੀਂਦੀ ਪ੍ਰਵਾਨਗੀ ਹਾਸਲ ਕਰ ਸਕੇਗੀ।
ਸਨਅਤ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸਵਰਾਜ ਟਰੈਕਟਰਜ਼ ਦੇ ਵਿਰੇਨ ਪੋਪਲੀ ਨੇ ਕਿਹਾ ਕਿ ਇਹ ਪੋਰਟਲ ਪੰਜਾਬ ਵਿੱਚ ਨਿਵੇਸ਼ ਲਈ ਇਛੁੱਕ ਉਦਯੋਗਪਤੀਆਂ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰੇਗਾ।
ਵਰਧਮਾਨ ਗਰੁੱਪ ਦੇ ਸਚਿਤ ਜੈਨ ਨੇ ‘ਇਨਵੈਸਟ ਪੰਜਾਬ’ ਨੂੰ ਹੋਰ ਸ਼ਕਤੀ ਦੇਣ ਲਈ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਫੈਸਲੇ ਲੈਣ ਵਿੱਚ ਤੇਜ਼ੀ ਆਵੇਗੀ ਅਤੇ ਪ੍ਰਾਜੈਕਟਾਂ ਨੂੰ ਅਮਲ ਵਿੱਚ ਲਿਆਉਣ ਵਿੱਚ ਹੁੰਦੀ ਬੇਲੋੜੀ ਦੇਰੀ ਖਤਮ ਹੋਵੇਗੀ।
ਇਸ ਮੌਕੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸੂਬੇ ਵਿੱਚ ਮੁੜ ਉਦਯੋਗਿਕ ਮਾਹੌਲ ਕਾਇਮ ਕਰਨ ਵਿੱਚ ਲਾਸਾਨੀ ਭੂਮਿਕਾ ਨਿਭਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਅਗਵਾਈ ਵਿੱਚ ਪੰਜਾਬ ਸਨਅਤੀ ਤਰੱਕੀ ’ਚ ਮੁਲਕ ਵਿੱਚ ਮੋਹਰੀ ਸੂਬਾ ਬਣ ਕੇ ਉੱਭਰੇਗਾ।
ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਪ੍ਰਮੁੱਖ ਸਕੱਤਰ ਵਿੱਤ ਅਨੁਰਿਧ ਤਿਵਾੜੀ ਹਾਜ਼ਰ ਸਨ।
Punjab

ਲੜਕੀਆਂ ਦੇ ਕੱਪੜੇ ਲੁਹਾਉਣ ਦੇ ਮਾਮਲੇ 'ਚ ਫਾਜ਼ਿਲਕਾ ਸਕੂਲ ਦੀ ਮੁਖੀ ਅਤੇ ਅਧਿਆਪਕਾ ਮੁਅੱਤਲ, ਹੋਣਗੇ ਚਾਰਜਸ਼ੀਟ

November 06, 2018 04:00 PM
More

ਚੰਡੀਗੜ੍ਹ: ਸਕੂਲ ਦੇ ਪਖਾਨੇ ਵਿੱਚ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਲੜਕੀਆਂ ਦੇ ਕਥਿਤ ਕੱਪੜੇ ਲੁਹਾਉਣ ਦੇ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਗਰਲਜ਼ ਸਕੂਲ, ਕੁੰਡਲ ਦੀ ਪ੍ਰਿੰਸੀਪਲ ਅਤੇ ਇਕ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ ਹੈ।

ਇਹ ਹੁਕਮ ਸੋਮਵਾਰ ਦੀ ਰਾਤ ਨੂੰ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਜਾਰੀ ਕੀਤੇ ਗਏ। ਇਸ ਰਿਪੋਰਟ ਵਿੱਚ ਸਕੂਲ ਅਧਿਆਪਕਾਂ ਦੀ ਘੋਰ ਕੁਤਾਹੀ, ਅਣਗਹਿਲੀ ਅਤੇ ਸੰਵੇਦਨਾਹੀਣਤਾ ਸਾਹਮਣੇ ਆਈ ਹੈ।

ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਕੋਈ ਢਿੱਲ ਨਾ ਵਰਤਣ ਦੀਆਂ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਦੀ ਇੱਜ਼ਤ-ਮਾਣ ਨਾਲ ਕਿਸੇ ਤਰ੍ਹਾਂ ਦੇ ਖਿਲਵਾੜ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਲੜਕੀਆਂ ਦੀ ਸਿੱਖਿਆ ਅਤੇ ਵੱਧ ਅਧਿਕਾਰਾਂ ਲਈ ਢੁਕਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।

ਸ਼ੁੱਕਰਵਾਰ ਨੂੰ ਕੁਝ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਕੱਪੜੇ ਲੁਹਾਉਣ ਦੇ ਲਾਏ ਦੋਸ਼ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਮੁੱਖ ਮੰਤਰੀ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸੋਮਵਾਰ ਤੱਕ ਜਾਂਚ ਮੁਕੰਮਲ ਕਰਨ ਅਤੇ ਲੋੜ ਅਨੁਸਾਰ ਅਗਲੇਰੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਸੀ।

ਵਿਦਿਆਰਥਣਾਂ ਵੱਲੋਂ ਸਕੂਲ ਵਿੱਚ ਅਧਿਆਪਕਾਂ ਦੁਆਰਾ ਉਨ੍ਹਾਂ ਦੇ ਕੱਪੜੇ ਲੁਹਾਉਣ ਬਾਰੇ ਰੋਂਦਿਆਂ ਸ਼ਿਕਾਇਤ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਇਹ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ। ਸਕੂਲ ਦੇ ਪਖਾਨੇ ਵਿੱਚ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਅਧਿਆਪਕਾਂ ਨੇ ਲੜਕੀਆਂ ਵਿੱਚੋਂ ਕਿਹੜੀ ਲੜਕੀ ਨੇ ਪੈਡ ਪਾਇਆ, ਬਾਰੇ ਲੱਭਣ ਦੀ ਕੋਸ਼ਿਸ਼ ਕੀਤੀ।

ਜਾਂਚ ਰਿਪੋਰਟ ਮੁਤਾਬਕ ਸਕੂਲ ਪ੍ਰਿੰਸੀਪਲ ਕੁਲਦੀਪ ਕੌਰ ਅਤੇ ਅਧਿਆਪਕਾ ਜੋਤੀ ਦੀਆਂ ਹਦਾਇਤਾਂ ਅਤੇ ਉਨ੍ਹਾਂ ਦੀ ਪੂਰੀ ਜਾਣਕਾਰੀ 'ਚ ਵਿਦਿਆਰਥਣਾਂ ਦੀ ਦੋ ਵਾਰ ਤਲਾਸ਼ੀ ਲਈ ਗਈ। ਅਬੋਹਰ ਦੀ ਐਸ.ਡੀ.ਐਮ. ਦੇ ਦਫ਼ਤਰ ਵਿੱਚ ਸੋਮਵਾਰ ਨੂੰ ਕੁਲਦੀਪ ਕੌਰ ਅਤੇ ਜੋਤੀ ਦੇ ਬਿਆਨ ਦਰਜ ਕੀਤੇ ਗਏ ਜਿਸ ਮੁਤਾਬਕ ਪਹਿਲੀ ਵਾਰ ਤਾਂ ਲੜਕੀਆਂ ਦੇ ਕੱਪੜਿਆਂ ਦੀ ਤਲਾਸ਼ੀ ਲਈ ਗਈ ਅਤੇ ਉਸ ਤੋਂ ਬਾਅਦ ਦੋਵੇਂ ਨੇ ਅੱਠਵੀਂ ਜਮਾਤ ਦੀਆਂ ਸੀਨੀਅਰ ਵਿਦਿਆਰਥਣਾਂ ਪਾਸੋਂ ਕੱਪੜੇ ਲੁਹਾ ਕੇ ਤਲਾਸ਼ੀ ਲਈ।

ਜਾਂਚ ਕਮੇਟੀ ਦੇ ਮੈਂਬਰਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਕੁਲਵੰਤ ਸਿੰਘ, ਅਬੋਹਰ ਦੇ ਐਸ.ਐਚ.ਓ. ਸਦਰ ਅੰਗਰੇਜ਼ ਸਿੰਘ ਅਤੇ ਫਾਜ਼ਿਲਕਾ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਿੱਤੂ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਪਹਿਲੀ ਵਾਰ ਮਿਡ-ਡੇ-ਮੀਲ ਦੀ ਰਸੋਈ ਵਿੱਚ ਤਲਾਸ਼ੀ ਲਈ ਗਈ ਅਤੇ ਇਸ ਸਮੁੱਚੀ ਪ੍ਰਕ੍ਰਿਆ ਦੌਰਾਨ ਕੁਲਦੀਪ ਕੌਰ ਬਾਹਰ ਖੜ੍ਹੀ ਰਹੀ।

ਕਮੇਟੀ ਨੇ ਇਕਮੱਤ ਹੁੰਦਿਆਂ ਸਹਿਮਤੀ ਪ੍ਰਗਟਾਈ ਕਿ ਸਕੂਲ ਸਟਾਫ ਨੇ ਔਰਤਾਂ ਦੇ ਮਾਣ-ਸਨਮਾਨ ਪ੍ਰਤੀ ਘੋਰ ਅਣਗਹਿਲੀ ਅਤੇ ਅਸੰਵੇਦਨਸ਼ੀਲਤਾ ਵਾਲਾ ਵਤੀਰਾ ਅਪਣਾਇਆ। ਰਿਪੋਰਟ ਮੁਤਾਬਕ ਭਾਵੇਂ ਕਿ ਕਿਸੇ ਤਰ੍ਹਾਂ ਦੇ ਸਰੀਰਕ/ਜਿਨਸੀ ਹਮਲੇ ਦਾ ਇਰਾਦਾ ਨਜ਼ਰ ਨਹੀਂ ਆਉਂਦਾ ਪਰ ਅਧਿਆਪਕਾਂ ਦੀ ਲਾਪਰਵਾਹੀ ਅਤੇ ਅਵੇਸਲਾਪਣ ਸਾਹਮਣੇ ਆਉਂਦਾ ਹੈ।

ਫਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਤਾਬਕ ਕੁਲਦੀਪ ਕੌਰ ਅਤੇ ਜੋਤੀ ਖਿਲਾਫ਼ ਕੰਡਕਟ ਰੂਲਜ਼ ਦੇ ਰੂਲ 8 ਅਧੀਨ ਚਾਰਜਸ਼ੀਟ ਜਾਰੀ ਕੀਤੀ ਜਾਵੇਗੀ ਜਿਨ੍ਹਾਂ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ।

Punjab

ਪੰਜਾਬ ਵਿੱਚ 120.90 ਲੱਖ ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ

November 06, 2018 03:59 PM
More

ਚੰਡੀਗੜ•,:ਪੰਜਾਬ ਵਿੱਚ 5 ਨਵੰਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 120.90 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ । 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਸਥਿਤ ਵੱਖ-ਵੱਖ ਖ਼ਰੀਦ ਕੇਂਦਰਾਂ 'ਚੋਂ ਖ਼ਰੀਦੇ ਕੁੱਲ ਝੋਨੇ ਵਿੱਚੋਂ 120.08 ਲੱਖ ਮੀਟ੍ਰਿਕ ਟਨ ਸਰਕਾਰੀ ਏਜੰਸੀਆਂ ਵੱਲੋਂ ਜਦਕਿ 81341 ਮੀਟ੍ਰਿਕ ਟਨ ਝੋਨਾ ਨਿੱਜੀ ਮਿੱਲ ਮਾਲਕਾਂ ਵੱਲੋਂ ਖ਼ਰੀਦਿਆ ਜਾ ਚੁੱਕਾ ਹੈ।
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਨਗ੍ਰੇਨ ਵੱਲੋਂ 41.49 ਲੱਖ ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 27.62 ਲੱਖ ਮੀਟ੍ਰਿਕ ਟਨ ਅਤੇ ਪਨਸਪ ਵੱਲੋਂ 24.72 ਲੱਖ ਮੀਟ੍ਰਿਕ ਟਨ ਝੋਨਾ ਖ਼ਰੀਦਿਆ ਗਿਆ ਹੈ ਜਦਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਅਤੇ ਪੰਜਾਬ ਐਗਰੋ ਫੂਡਗਰੇਨਜ਼ ਕਾਰਪੋਰੇਸ਼ਨ ਵੱਲੋਂ ਕ੍ਰਮਵਾਰ 11.70 ਲੱਖ ਮੀਟ੍ਰਿਕ ਟਨ ਅਤੇ 12.52 ਲੱਖ ਮੀਟ੍ਰਿਕ ਟਨ ਝੋਨਾ ਖ਼ਰੀਦਿਆ ਗਿਆ ਹੈ। ਕੇਂਦਰ ਸਰਕਾਰ ਦੀ ਏਜੰਸੀ ਐਫ.ਸੀ.ਆਈ. ਵੱਲੋਂ ਵੀ 202938 ਮੀਟ੍ਰਿਕ ਟਨ ਝੋਨਾ ਖ਼ਰੀਦਿਆ ਜਾ ਚੁੱਕਾ ਹੈ।

Punjab

ਤ੍ਰਿਪਤ ਬਾਜਵਾ ਵਲੋਂ ਮਕਾਨ ਉਸਾਰੀ ਵਿਭਾਗ ਨੂੰ ਸਮਾਜ ਦੇ ਦਰਮਿਆਨੇ ਤਬਕੇ ਦੀਆਂ ਲੋੜਾਂ ਨੂੰ ਮੁਤਾਬਕ ਹਾਊਸਿੰਗ ਪ੍ਰਾਜੈਕਟ ਬਣਾਉਣ ਦੀ ਹਿਦਾਇਤ

November 06, 2018 03:56 PM
More

ਡੀਗੜ•:ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸਮਾਜ ਦੇ ਦਰਮਿਆਨੇ ਅਤੇ ਹੇਠਲੇ ਤਬਕੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਅਜਿਹੇ ਹਾਊਸਿੰਗ ਪ੍ਰਾਜੈਕਟ ਉਸਾਰਨ ਜਿੱਥੇ ਇਹਨਾਂ ਤਬਕਿਆ ਦੇ ਲੋਕ ਵੀ ਆਪਣਾ ਘਰ ਬਣਾÀੇਣ ਦਾ ਸੁਪਨਾ ਪੂਰਾ ਕਰ ਸਕਣ। ਉਹਨਾਂ ਕਿਹਾ ਕਿ ਨਿੱਜੀ ਬਿਲਡਰਾਂ ਵਾਂਗ ਮੁਨਾਫਾ ਕਮਾਉਣ ਦੀ ਥਾਂ ਸਰਕਾਰ ਦੇ ਮਕਾਨ ਉਸਾਰੀ ਵਿਭਾਗ ਦੀ ਪਹੁੰਚ ਲੋਕਾਂ ਨੁੰ ਵਾਜਬ ਕੀਮਤ ਉੱਤੇ ਘਰ ਮੁਹੱਈਆ ਕਰਾਉਣ ਦੀ ਹੋਣੀ ਚਾਹੀਦੀ ਹੈ।
ਵਿਭਾਗ ਦੀ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਸ਼੍ਰੀ ਬਾਜਵਾ ਨੇ ਕਿਹਾ ਕਿ ਵੱਡੇ ਸ਼ਹਿਰਾਂ ਦੇ ਨਾਲ ਨਾਲ ਸੂਬੇ ਦੇ ਛੋਟੇ ਸ਼ਹਿਰਾਂ ਤੇ ਕਸਬਿਆਂ ਵਿਚ ਦਰਮਿਆਨੇ ਅਤੇ ਛੋਟੇ ਅਕਾਰ ਦੀਆਂ ਕਾਲੋਨੀਆਂ ਵਿਕਸਤ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਲੋਕ ਅਣਅਧਿਕਾਰਤ ਕਾਲੋਨੀਆਂ ਵਿਚ ਪਲਾਟ ਖਰੀਦਣ ਲਈ ਮਜ਼ਬੂਰ ਨਾ ਹੋਣ। ਉਹਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਾਜਬ ਕੀਮਤਾਂ ਉੱਤੇ ਘਰ ਮੁਹੱਈਆ ਕਰਾਉਣ ਲਈ ਵਚਨਬੱਧ ਹੈ।   
ਸ਼੍ਰੀ ਬਾਜਵਾ ਨੇ ਵੀਡੀਓ ਕਾਨਫਰੰਸਿੰਗ ਰਾਹੀ ਵਿਭਾਗ ਦੇ ਫੀਲਡ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਅਣਅਧਿਕਾਰਤ ਕਾਲੋਨੀਆਂ ਅਤੇ ਪਲਾਟਾਂ ਨੂੰ ਨੇਮਬੱਧ ਕਰਨ ਲਈ ਜਾਰੀ ਕੀਤੀ ਗਈ ਨਵੀਂ ਪਾਲਿਸੀ ਤਹਿਤ ਆ ਰਹੇ ਹਰ ਕੇਸ ਦਾ ਨਿਪਟਾਰਾ 15 ਦਿਨਾਂ ਦੇ ਅੰਦਰ ਅੰਦਰ ਕੀਤਾ ਜਾਵੇ। ਉਹਨਾਂ  ਸ਼੍ਰੀ ਬਾਜਵਾ ਨੇ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਾਲੋਨੀਆਂ ਜਾਂ ਪਲਾਟਾਂ ਨੂੰ ਰੈਗੂਲਰ ਕਰਵਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣੀਆਂ ਅਰਜ਼ੀਆਂ ਦੇਣ ਸਬੰਧੀ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਸ਼੍ਰੀ ਬਾਜਵਾ ਨੇ ਕਿਹਾ ਕਿ ਐਚ.ਡੀ.ਐਫ.ਸੀ. ਬੈਂਕ ਆਪਣੀਆਂ ਬਰਾਂਚਾਂ ਦੇ ਨਾਲ-ਨਾਲ ਇਕ-ਇਕ ਸਹਾਇਤਾ ਕਾÀੂਂਟਰ ਹਰ ਵਿਕਾਸ ਅਥਾਰਟੀ ਦੇ ਦਫਤਰ ਵਿੱਚ ਵੀ ਖੋਲ•ੇ। ਇਸ ਤੋਂ ਇਲਾਵਾ ਸੇਵਾ ਕੇਂਦਰਾਂ ਵਿਚ ਵੀ ਅਰਜ਼ੀਆਂ ਦੇਣ ਦੀ ਦਿੱਤੀ ਗਈ ਸਹੂਲਤ ਵੀ ਕਾਇਮ ਰਹਿਣੀ ਚਾਹੀਦੀ ਹੈ।
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਕਿ ਉਹਨਾਂ ਨੁੰ ਹਰ ਰੋਜ਼ ਸ਼ਾਮ ਦੇ 5.00 ਵਜੇ ਤੱਕ ਇਹ ਜਾਣਕਾਰੀ ਦਿੱਤੀ ਜਾਵੇ ਕਿ ਦਿਨ ਵਿਚ ਕਿੰਨੇ ਪਲਾਟ ਮਾਲਕਾਂ ਅਤੇ ਕਾਲੋਨਾਈਜ਼ਰਾਂ ਵੱਲੋਂ ਅਰਜ਼ੀਆਂ ਆਈਆਂ ਹਨ ਅਤੇ ਹਰ ਸ਼ੁਕਰਵਾਰ ਸਵੇਰ ਤੱਕ ਉਹਨਾਂ ਨੂੰ ਦੱਸਿਆ ਜਾਵੇ ਕਿ ਕਿੰਨੀਆਂ ਅਰਜ਼ੀਆਂ ਦਾ ਨਿਪਟਰਾ ਕਰ ਦਿੱਤਾ ਗਿਆ ਹੈ। ਨਾਲ ਹੀ ਉਹਨਾਂ ਕਿਹਾ ਕਿ ਅਣਅਧਿਕਾਰਤ ਕਾਲੋਨੀਆਂ, ਪਲਾਟਾਂ, ਇਮਾਰਤਾਂ ਨੂੰ ਰੈਗੂਲਰ ਕਰਵਾਉਣ ਦਾ ਇਹ ਆਖਰੀ ਮੌਕਾ ਹੈ ਅਤੇ ਇਸ ਤੋਂ ਬਾਅਦ ਕੋਈ ਵੀ ਕਾਲੋਨੀ ਜਾਂ ਪਲਾਟ ਰੈਗੂਲਰ ਨਹੀਂ ਕੀਤੇ ਜਾਣਗੇ। 
ਸ਼੍ਰੀ ਬਾਜਵਾ ਨੇ ਅਣਅਧਿਕਾਰਤ ਕਾਲੋਨਾਈਜ਼ਰਾਂ ਅਤੇ ਪਲਾਟ ਹੋਲਡਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਇਸ ਨਵੀਂ ਨੀਤੀ ਦਾ ਫਾਇਦਾ ਉਠਾਉਦਿਆਂ ਆਪਣੇ ਪਲਾਟਾਂ ਅਤੇ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ।  ਇਥੇ ਦੱਸਣਯੋਗ ਹੈ ਕਿ ਵਿਭਾਗ ਕੋਲ ਹੁਣ ਤੱਕ ਅਣ-ਅਧਿਕਾਰਤ ਕਲੋਨੀਆਂ, ਪਲਾਟਾਂ ਅਤੇ ਇਮਾਰਤਾਂ ਨੂੰ ਰੈਗੂਲਰਾਈਜ਼ ਕਰਵਾਉਣ ਸਬੰਧੀ ਰਾਜ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ੬0 ਦੇ ਲਗਭਗ ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਇਸ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਵਿਭਾਗ ਦੀਆਂ ਵੱਖ ਵੱਖ ਵਿਕਾਸ ਅਥਾਰਟੀਆਂ ਵੱਲੋਂ ਅੱਗੇ ਤੋਂ ਹਰ ਮਹੀਨੇ ਦੀ 1 ਤਾਰੀਖ ਤੋਂ 10 ਤਾਰੀਖ ਤੱਕ ਈ-ਆਕਸ਼ਨ ਕਰਵਾਈ ਜਾਇਆ ਕਰੇਗੀ। 
ਇਸ ਮੀਟਿੰਗ ਤੋਂ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸ਼੍ਰੀਮਤੀ ਵਿੰਨੀ ਮਹਾਜਨ, ਗਮਾਡਾ ਦੀ ਮੁੱਖ ਪ੍ਰਸ਼ਾਸ਼ਕ ਗੁਰਨੀਤ ਕੌਰ ਤੇਜ, ਵਧੀਕ ਮੁੱਖ ਪ੍ਰਸ਼ਾਸਕ ਰਾਜੇਸ਼ ਧੀਮਾਨ, ਅਸਟੇਟ ਅਫਸਰ ਅਮਨਿੰਦਰ ਕੌਰ ਬਰਾੜ, ਮੁੱਖ ਨਗਰ ਯੋਜਨਾਕਾਰ ਗੁਰਪ੍ਰੀਤ ਸਿੰਘ, ਇੰਜਨੀਅਰ ਇਨ ਚੀਫ ਰਾਜੀਵ ਮੌਦਗਿੱਲ ਅਤੇ ਮੁੱਖ ਇੰਜਨੀਅਰ ਸੁਨੀਲ ਕਾਂਸਲ ਵੀ ਹਾਜ਼ਰ ਸਨ। 

Punjab

ਮੌਸਮ ਮੁਤਾਬਿਕ ਕਿਸਾਨਾਂ ਨਾਲ ਸਰਾਸਰ ਧੱਕਾ ਹੈ ਨਮੀ ਦੀ 17 ਫ਼ੀਸਦੀ ਸ਼ਰਤ- ਹਰਪਾਲ ਸਿੰਘ ਚੀਮਾ

November 06, 2018 03:54 PM
More

ਚੰਡੀਗੜ,:    ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਝੋਨੇ ਦੀ ਖ਼ਰੀਦ ਲਈ ਨਮੀ ਦੀ ਸ਼ਰਤ ਨਰਮ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਮੰਡੀਆਂ ‘ਚ ਰੁਲ ਰਹੇ ‘ਅੰਨਦਾਤਾ’ ਪ੍ਰਤੀ ਆਪਣਾ ਰਵੱਈਆ ਬਦਲਣ। 
 ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੌਸਮ ਦੇ ਮੱਦੇਨਜ਼ਰ ਝੋਨੇ ਦੀ ਖ਼ਰੀਦ ਲਈ 17 ਫ਼ੀਸਦੀ ਨਮੀ ਦੀ ਸ਼ਰਤ ਕਿਸਾਨੀ ਹਿਤਾਂ ਦੇ ਪੂਰੀ ਤਰਾਂ ਖ਼ਿਲਾਫ਼ ਹੈ। ਨਵੰਬਰ ਮਹੀਨੇ ‘ਚ ਧੁੰਦ ਅਤੇ ਕੋਹਰੇ ਦੇ ਦਿਨਾਂ ‘ਚ 17 ਫ਼ੀਸਦੀ ਨਮੀ ਦੀ ਸ਼ਰਤ ਕਿਸਾਨਾਂ ਨਾਲ ਸਰਾਸਰ ਧੱਕਾ ਅਤੇ ਬੇਇਨਸਾਫ਼ੀ ਹੈ। ਚੀਮਾ ਨੇ ਕਿਹਾ ਕਿ 17 ਫ਼ੀਸਦੀ ਨਮੀ ਦੀ ਸ਼ਰਤ ਉਸ ਸਮੇਂ ਤੋਂ ਚੱਲੀ ਆ ਰਹੀ ਹੈ ਜਦੋਂ ਝੋਨੇ ਦੀ ਲਵਾਈ ਪਹਿਲੀ ਜੂਨ ਜਾਂ ਇਸ ਤੋਂ ਵੀ ਪਹਿਲਾਂ ਸ਼ੁਰੂ ਹੋ ਜਾਂਦੀ ਸੀ, ਪਰੰਤੂ ਧਰਤੀ ਹੇਠਲੇ ਪਾਣੀ ਅਤੇ ਵਾਤਾਵਰਨ ਸੰਭਾਲ ਦੇ ਮੱਦੇਨਜ਼ਰ ਹੁਣ 20 ਜੂਨ ਨੂੰ ਨਿਰਧਾਰਿਤ ਕਰ ਦਿੱਤੀ ਗਈ ਹੈ। 
  ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿਗ ਰਹੇ ਪੱਧਰ ਅਤੇ ਵਾਤਾਵਰਨ ਚੁਨੌਤੀਆਂ ਪ੍ਰਤੀ ਆਮ ਆਦਮੀ ਪਾਰਟੀ ਵੀ ਚਿੰਤਤ ਹੈ, ਪਰੰਤੂ ਇਹ ਸਾਰੀ ਜ਼ਿੰਮੇਵਾਰੀ ਕੇਵਲ ਅਤੇ ਕੇਵਲ ਕਿਸਾਨਾਂ ਦੇ ਸਿਰ ਥੋਪ ਦੇਣ ਦਾ ‘ਆਪ’ ਜ਼ੋਰਦਾਰ ਵਿਰੋਧ ਕਰਦੀ ਹੈ। ਜੇਕਰ ਝੋਨੇ ਦੀ ਲਵਾਈ 20 ਦਿਨ ਪਿਛੜ ਕੇ ਸ਼ੁਰੂ ਕਰਨ ਦਾ ਕਾਨੂੰਨੀ ਡੰਡਾ ਸਰਕਾਰ ਨੇ ਚੁੱਕਿਆ ਹੈ ਤਾਂ ਪਿਛੇਤੀ ਬਿਜਾਈ ਕਾਰਨ ਝੋਨੇ ਦੀ ਕਟਾਈ ਮੌਕੇ ਦਰਪੇਸ਼ ਸਮੱਸਿਆਵਾਂ ਦੀ ਮਾਰ ਇਕੱਲੇ ਕਿਸਾਨ ਉੱਪਰ ਕਿਉਂ ਪਵੇ, ਜਦਕਿ ਕਿਸਾਨ ਪਹਿਲਾਂ ਹੀ ਭਾਰੀ ਕਰਜ਼ ਅਤੇ ਖੇਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। 
  ਇਸ ਲਈ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਖਰਦੀ ਏਜੰਸੀਆਂ ਲਈ ਨਮੀ ਸੰਬੰਧੀ ਨਿਰਧਾਰਿਤ ਕੀਤੀਆਂ ਸ਼ਰਤਾਂ ਨਵੇਂ ਸਿਰਿਉ ਨਿਸ਼ਚਿਤ ਕਰ ਕੇ ਨਮੀ ਦੀ ਦਰ 23 ਫ਼ੀਸਦੀ ਨਿਰਧਾਰਿਤ ਕੀਤੀ ਜਾਵੇ। ਇਸੇ ਤਰਾਂ ਬਦਰੰਗ (ਡਿਸਕਲਰ) ਦਾਣੇ ਦੀ ਸ਼ਰਤ ਵੀ ਨਰਮ ਕੀਤੀ ਜਾਵੇ। 
  ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਪੰਜਾਬ ਭਰ ਦੇ ਕਿਸਾਨ ਇਸ ਸਮੱਸਿਆ ਨੂੰ ਲੈ ਕੇ ਸੰਘਰਸ਼ ਦਾ ਰਸਤਾ ਅਪਣਾਉਣ ਲਈ ਮਜਬੂਰ ਹਨ। ਇਸ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਿੱਜੀ ਦਖ਼ਲ ਦੇ ਕੇ ਇਹ ਮਸਲਾ ਤੁਰੰਤ ਹੱਲ ਕਰਨ।  

Punjab

ਬੱਸ ਕਿਰਾਏ 'ਚ ਵਾਧੇ ਦਾ 'ਆਪ' ਵੱਲੋਂ ਵਿਰੋਧ

November 06, 2018 03:53 PM
More

ਚੰਡੀਗੜ੍ਹ,:     ਪੰਜਾਬ ਸਰਕਾਰ ਵੱਲੋਂ ਬੱਸ ਕਿਰਾਏ ਵਧਾਏ ਜਾਣ ਦਾ ਆਮ ਆਦਮੀ ਪਾਰਟੀ (ਆਪ) ਨੇ ਤਿੱਖਾ ਵਿਰੋਧ ਕੀਤਾ ਹੈ। 
    'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ 7 ਪੈਸੇ ਪ੍ਰਤੀ ਕਿੱਲੋਮੀਟਰ ਬੱਸ ਕਿਰਾਇਆ ਵਧਾ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਮ ਅਤੇ ਗ਼ਰੀਬ ਲੋਕਾਂ 'ਤੇ ਰੋਜ਼ਾਨਾ ਲੱਖਾਂ ਰੁਪਏ ਦਾ ਵਾਧੂ ਵਿੱਤੀ ਬੋਝ ਥੋਪ ਦਿੱਤਾ ਹੈ, ਜਦਕਿ ਸੱਤਵੇਂ ਅਸਮਾਨ ਚੜ੍ਹੀ, ਮਹਿੰਗਾਈ ਕਾਰਨ ਗ਼ਰੀਬ ਅਤੇ ਆਮ ਆਦਮੀ ਪਹਿਲਾਂ ਹੀ ਤ੍ਰਾਹ-ਤ੍ਰਾਹ ਕਰ ਰਿਹਾ ਹੈ। 
    ਅਮਨ ਅਰੋੜਾ ਨੇ ਕਿਹਾ ਕਿ ਪੀ.ਆਰ.ਟੀ.ਸੀ ਵੱਲੋਂ ਵਧਾਇਆ ਗਿਆ ਬੱਸ ਕਿਰਾਇਆ ਬਾਕੀ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵੱਲੋਂ ਵੀ ਬਰਾਬਰ ਲਾਗੂ ਕੀਤਾ ਜਾਵੇਗਾ। ਜੇਕਰ ਪੀ.ਆਰ.ਟੀ.ਸੀ ਦੀਆਂ ਸਿਰਫ਼ 1075 ਬੱਸਾਂ ਨਾਲ ਪੰਜਾਬ ਦੇ ਲੋਕਾਂ 'ਤੇ ਪ੍ਰਤੀ ਦਿਨ ਪੌਣੇ 8 ਲੱਖ ਰੁਪਏ ਦਾ ਵਾਧੂ ਬੋਝ ਪਵੇਗਾ ਤਾਂ ਹਜ਼ਾਰਾਂ ਹੋਰ ਨਿੱਜੀ ਅਤੇ ਸਰਕਾਰੀ ਬੱਸਾਂ ਰਾਹੀਂ ਇਹ ਰਾਸ਼ੀ ਕਈ ਗੁਣਾ ਵਧੇਗੀ, ਜੋ ਆਮ ਅਤੇ ਗ਼ਰੀਬ ਯਾਤਰੀਆਂ ਦੀ ਜੇਬ 'ਚੋਂ ਨਿਕਲੇਗੀ। 
    ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਲੋਕ ਹਿਤਾਂ ਦਾ ਧਿਆਨ ਰੱਖਦੀ ਹੁੰਦੀ ਤਾਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਮੁਤਾਬਿਕ ਬੱਸ ਕਿਰਾਇਆ 'ਚ ਹੋਰ ਵਾਧਾ ਕਰਨ ਦੀ ਥਾਂ ਡੀਜ਼ਲ-ਪੈਟਰੋਲ 'ਤੇ ਆਪਣੇ ਹਿੱਸੇ ਦੇ ਵੈਟ 'ਚ ਕਟੌਤੀ ਕਰਨ ਨੂੰ ਪਹਿਲ ਦਿੰਦੀ। 
    ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ 36 ਪ੍ਰਤੀਸ਼ਤ ਵੈਟ ਵਸੂਲਣ ਲਈ ਦੇਸ਼ ਦੀ ਦੂਸਰੀ ਸਭ ਤੋਂ ਮਹਿੰਗੇ ਭਾਅ ਡੀਜ਼ਲ-ਪੈਟਰੋਲ ਵੇਚਣ ਵਾਲੀ ਸਰਕਾਰ ਹੈ। ਜਿਸ ਨੂੰ ਲੋਕਾਂ ਦੇ ਹਿਤਾਂ ਲਈ ਵੈਟ ਦੀਆਂ ਦਰਾਂ ਘੱਟ ਕਰਨੀਆਂ ਚਾਹੀਦੀਆਂ ਹਨ।  

Punjab

ਨਵਜੋਤ ਸਿੰਘ ਸਿੱਧੂ 8 ਨਵੰਬਰ ਨੂੰ ਯਾਦਗਾਰੀ ਸਮਾਗਮਾਂ ਸਬੰਧੀ ਕੌਮੀ ਲਾਗੂਕਰਨ ਕਮੇਟੀ ਮੀਟਿੰਗ ਵਿਚ ਹਿੱਸਾ ਲੈਣਗੇ

November 06, 2018 03:51 PM
More

ਚੰਡੀਗੜ•, 6 ਨਵੰਬਰ:ਯਾਦਗਾਰੀ ਸਮਾਗਮਾਂ ਸਬੰਧੀ ਬਣੀ ਕੌਮੀ ਲਾਗੂਕਰਨ ਕਮੇਟੀ ਦੀ 8 ਨਵੰਬਰ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਵਿਚ ਪੰਜਾਬ ਵੱਲੋਂ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਅਤੇ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਹਿੱਸਾ ਲੈਣਗੇ। 
ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅਗਲੇ ਸਾਲ 2019 ਵਿਚ ਮਨਾਏ ਜਾਣ ਵਾਲੇ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੇ ਸ਼ਤਾਬਦੀ ਸਮਾਗਮ ਸਬੰਧੀ ਮਨਾਉਣ ਸਬੰਧੀ ਪ੍ਰੋਗਰਾਮ ਨਿਰਧਾਰਿਤ ਕਰਨ ਲਈ ਕੌਮੀ ਲਾਗੂਕਰਨ ਕਮੇਟੀ ਦੀ ਮੀਟਿੰਗ 8 ਨਵੰਬਰ ਨੂੰ ਨਵੀਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜ ਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ। ਇਸ ਮੀਟਿੰਗ ਵਿਚ ਹਿੱਸਾ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ  ਕੈਬਨਿਟ ਮੰਤਰੀ ਸ. ਸਿੱਧੂ ਤੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੂੰ ਜਿੰਮੇਵਾਰੀ ਸੌਂਪੀ ਗਈ ਜੋ ਮੀਟਿੰਗ ਵਿਚ ਅਗਲੇ ਸਾਲ ਆ ਰਹੇ ਧਾਰਮਿਕ ਤੇ ਇਤਿਹਾਸਕ ਸਮਾਗਮਾਂ ਨੂੰ ਹੋਰ ਯਾਦਗਾਰ ਬਨਾਉਣ ਲਈ ਰੂਪ ਰੇਖਾ ਉਲੀਕਣਗੇ

Punjab

ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਖਾਲਿਸਤਾਨ ਗਦਰ ਫੋਰਸ ਦੇ ਸ਼ਬਨਮਦੀਪ ਵੱਲੋਂ ਅਹਿਮ ਖੁਲਾਸੇ

November 04, 2018 07:12 PM
More
ਪਟਿਆਲਾ: ਇੰਟੈਲੀਜੈਂਸ ਵਿੰਗ ਵੱਲੋਂ ਭੇਜੀ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਖਾਲਿਸਤਾਨ ਗਦਰ ਫੋਰਸ ਦੇ ਸ਼ਬਮਨਦੀਪ ਸਿੰਘ ਜਿਸਦਾ ਅਦਾਲਤ ਨੇ 6 ਨਵੰਬਰ ਤੱਕ ਪੁਲਿਸ ਰਿਮਾਂਡ ਦਿੱਤਾ ਹੈ ਤੋਂ ਪੁੱਛਗਿੱਛ  ਦੌਰਾਨ ਬਹੁਤ ਅਹਿਮ ਖੁਲਾਸੇ ਹੋਏ ਹਨ। ਇਸ ਬਾਰੇ ਪੁਲਿਸ ਲਾਈਨ ਵਿਖੇ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਰੈਫਰੰਡਮ 20-20 ਦੀ ਆੜ ਵਿੱਚ ਪੰਜਾਬ ਦੇ ਨੌਜਵਾਨਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਪੰਜਾਬ ਦੇ ਸਾਂਤਮਈ ਮਾਹੌਲ ਨੂੰ ਲਾਬੂ ਲਾਉਣ ਦੀ ਫਿਰਾਕ ਵਿੱਚ ਹੈ।
ਐਸ.ਐਸ. ਪੀ. ਨੇ ਦੱਸਿਆ ਕਿ ਸ਼ਬਨਮਦੀਪ ਸਿੰਘ ਦੀ ਨਿਸਾਨਦੇਹੀ ਤੇ ਉਸਦੇ ਸਾਥੀ ਗੁਰਸੇਵਕ ਸਿੰਘ ਸੇਵਕ ਵਾਸੀ ਰਤਨਗੜ੍ਹ ਦਿੜਬਾ ਨੂੰ ਵੀ ਕੇਸ ਵਿੱਚ ਨਾਮਜਦ ਕੀਤਾ ਗਿਆ ਹੈ। ਸ. ਸਿੱਧੂ ਨੇ ਦੱਸਿਆ ਕਿ ਸ਼ਬਨਮਦੀਪ ਸਿੰਘ ਨੇ ਪੁੱਛਗਿਛ ਦੌਰਾਨ ਮੰਨਿਆ ਹੈ ਕਿ ਉਸਨੇ ਦਿਵਾਲੀ ਤੋਂ  ਪਹਿਲਾ ਪਟਿਆਲਾ ਦੇ ਬੱਸ ਅੱਡੇ ਦੇ ਨੇੜਲੇ ਖੇਤਰ ਵਿੱਚ ਭੀੜ ਭੜੱਕੇ ਵਾਲੇ ਸਥਾਨ 'ਤੇ ਗਰਨੇਡ ਸੁੱਟਕੇ ਵਾਰਦਾਤ ਨੂੰ ਅੰਜਾਮ ਦੇਣਾ ਸੀ, ਪਰ ਉਹ ਵਾਰਦਾਤ ਤੋਂ ਪਹਿਲਾਂ ਹੀ ਪੁਲਿਸ ਦੇ ਅੜਿੱਕੇ ਆ ਗਿਆ।
ਐਸ.ਐਸ.ਪੀ ਨੇ ਦੱਸਿਆ ਕਿ ਸ਼ਬਨਮਦੀਪ ਸਿੰਘ ਵਟਸਐਪ ਅਤੇ ਸੋਸ਼ਲ ਮੀਡੀਆ ਰਾਹੀਂ      ਆਪਣੇ ਵਿਦੇਸ਼ੀ ਆਕਾਵਾਂ ਦੇ ਸੰਪਰਕ ਵਿੱਚ ਸੀ ਅਤੇ ਉਸ 'ਤੇ ਵਾਰਦਾਤ ਨੂੰ ਦਿਵਾਲੀ ਤੋਂ ਪਹਿਲਾਂ ਅੰਜਾਮ ਦੇਣ ਦਾ ਦਬਾਅ ਪਾਇਆ ਜਾ ਰਿਹਾ ਸੀ।  ਐਸ.ਐਸ.ਪੀ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗਰਨੇਡ ਹਮਲੇ ਵਾਲੀ ਵਾਰਦਾਤ ਨੂੰ ਅੰਜਾਮ ਦੇਣ ਲਈ ਉਸਨੂੰ 10 ਲੱਖ ਰੁਪਏ ਮਿਲਣੇ ਸਨ ਅਤੇ ਪਹਿਲਾਂ ਕੀਤੀਆਂ ਛੋਟੀਆਂ ਮੋਟੀਆਂ ਵਾਰਦਾਤਾਂ ਲਈ ਉਹ 1 ਲੱਖ ਰੁਪਏ ਹਾਸਲ ਵੀ ਕਰ ਚੁੱਕਾ ਸੀ। ਖੁਫੀਆ ਸੂਚਨਾ ਤੋਂ ਬਾਅਦ ਚੌਕਸ ਹੋਈ ਪਟਿਆਲਾ ਪੁਲਿਸ ਦੇ ਵਿਸ਼ੇਸ਼ ਅਪਰੇਸ਼ਨ    ਦੌਰਾਨ ਡੀ.ਐਸ.ਪੀ. ਇਨਵੈਸਟੀਗੇਸ਼ਨ ਸੁਖਮਿੰਦਰ ਸਿੰਘ ਚੌਹਾਨ ਦੀ ਪੁਲਿਸ ਪਾਰਟੀ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਦੇ ਪਿੱਠੂ ਬੈਗ ਵਿੱਚੋਂ ਪਿਸਤੋਲ ਸਮੇਤ 6 ਗੋਲੀਆ ਹੈਡ ਗਰਨੇਡ ਅਤੇ ਖਾਲਿਸਤਾਨ ਗਦਰ ਫੌਰਸ ਦੇ ਸਟਿਕਰ ਤੇ ਹੋਰ ਪਾਬੰਦੀਸੁਦਾ ਜਥੇਬੰਦੀਆਂ ਦੇ ਲੈਟਰ ਪੈਡ 'ਤੇ ਇਕ ਮੋਟਰਸਾਈਕਲ ਵੀ ਬਰਾਮਦ ਹੋਏ ਸਨ। ਇਹ ਸਟਿਕਰ ਤੇ ਲੈਟਰ ਪੈਡ ਸ਼ਬਨਮਦੀਪ ਸਿੰਘ ਤੇ ਗੁਰਸੇਵਕ ਸਿੰਘ ਨੇ  ਹਰਿਆਣਾ ਦੇ ਸ਼ਹਿਰ  ਚੀਕਾ ਤੋਂ ਪ੍ਰਿੰਟ ਕਰਵਾਏ ਸਨ।
ਸ.ਸਿੱਧੂ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ਼ਬਨਮਦੀਪ ਸਿੰਘ  ਨੇ 10 ਅਗਸਤ ਨੂੰ ਸਮਾਣਾ ਨੇੜਲੇ ਪਿੰਡ ਫਤਹਿ ਮਾਜਰੀ ਦੇ ਠੇਕੇ ਦੇ ਗੇਟ 'ਤੇ ਤੇਲ ਛਿੜਕ ਕੇ ਅੱਗ ਲਾ ਕੇ ਉਸਦੀ ਵੀਡੀਓ ਆਪਣੇ ਵਿਦੇਸ਼ੀ ਅਕਾਵਾਂ ਨੂੰ ਅਪਲੋਡ ਕਰਕੇ ਇਹ ਦੱਸਣ ਦੀ ਕੋਸ਼ਿਸ ਕੀਤੀ ਸੀ ਕਿ ਉਸਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ। ਇਸ ਤੋਂ ਇਲਾਵਾ ਉਸ ਨੇ ਹਰਿਆਣਾ ਦੇ ਥਾਣਾ ਗੂਹਲਾ ਦੇ ਪਿੰਡ ਭੱਟੀਆਂ 'ਚ ਖਾਲੀ ਪਏ ਤੇ ਸਤੰਬਰ ਮਹੀਨੇ ਵਿੱਚ ਹਰਿਆਣਾ ਦੇ ਥਾਣਾ ਗੂਹਲਾ ਦੇ ਪਿੰਡ ਹੇਮੂਮਾਜਰਾ 'ਚ ਬੰਦ ਪਏ ਭੱਠੇ ਵਿੱਚ ਲੇਬਰ ਦੇ ਕੁਆਟਰਾਂ ਨੂੰ ਅੱਗ ਲਗਾ ਕੇ ਇਹ ਵੀਡਿਓ ਅਪਲੋਡ ਕੀਤੀ ਸੀ ਕਿ ਉਸ ਨੇ ਸਕੂਲ ਨੂੰ ਅੱਗ ਲਗਾ ਦਿੱਤੀ ਹੈ। ਇਸ ਦੇ ਬਦਲੇ ਉਸਦੀ ਭੈਣ ਦੇ ਖਾਤੇ ਵਿੱਚ 50 ਹਜ਼ਾਰ ਰੁਪਏ ਅਤੇ ਸ਼ਬਨਮਦੀਪ ਸਿੰਘ ਨੇ ਸਮਾਣਾ ਦੇ ਮਥੂਟ ਫਾਇਨਾਸ ਰਾਹੀਂ 25-25 ਹਜ਼ਾਰ ਦੀਆਂ ਦੋਂ ਕਿਸ਼ਤਾ ਹਾਸਲ ਕੀਤੀਆਂ ਸਨ। ਐਸ.ਐਸ.ਪੀ ਨੇ ਦਸਿਆ ਕਿ ਸ਼ਬਨਮਦੀਪ ਸਿੰਘ ਨੇ ਜਿਸ ਗਰਨੇਡ ਰਾਹੀਂ ਪਟਿਆਲਾ ਵਿੱਚ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹ ਵਿਦੇਸ਼ ਤੋਂ ਵਟਸਐਪ ਰਾਹੀਂ ਆਈਆਂ ਫੋਟੋਆਂ ਦੇ ਆਧਾਰ 'ਤੇ ਖੰਨਾ-ਦੋਰਾਹ ਨੇੜੇ ਕੌਮੀ ਮਾਰਗ ਸੜਕ ਦੇ ਸਾਈਨ ਬੋਰਡ ਨੇੜੇ ਜ਼ਮੀਨ ਵਿੱਚੋਂ ਦੱਬਿਆ ਹੋਇਆ ਹਾਸਲ ਕੀਤਾ ਸੀ ਅਤੇ ਉਸਨੂੰ ਚਲਾਉਣ ਲਈ ਸਿਖਲਾਈ ਯੂ ਟਿਯੂਬ ਰਾਂਹੀ ਹਾਸਲ ਕੀਤੀ ਸੀ। ਉਹਨਾਂ ਇਹ ਵੀ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਕਿਸਤਾਨੀ ਇੰਟੈਲੀਜੈਂਸ ਅਫਸਰ ਜਾਵੇਦ ਖਾਨ ਜਿਸਦੇ ਸ਼ਬਨਮਦੀਪ ਸਿੰਘ ਜੁਲਾਈ 2018 ਵਿੱਚ ਸੰਪਰਕ ਵਿੱਚ ਆਇਆ ਸੀ ਅਤੇ ਉਸਨੇ ਇਸ ਤੋਂ ਪਾਕਿਸਤਾਨ ਦੇ ਇੱਕ ਸਿੱਖ ਗੋਪਾਲ ਸਿੰਘ ਚਾਵਲਾ ਨਾਲ ਜਾਣੂ ਕਰਵਾਇਆ ਸੀ ਗੋਪਾਲ ਸਿੰਘ ਚਾਵਲਾ ਨੇ ਸੋਸ਼ਲ ਮੀਡੀਆ ਰਾਹੀਂ ਸ਼ਬਨਮਦੀਪ ਸਿੰਘ ਨੂੰ ਪਕਿਸਤਾਨ ਵਿਖੇ ਸਥਿਤ ਗੁਰਦੁਆਰਾ ਨਨਕਾਣਾ ਸਹਿਬ ਦੇ ਸਿੱਧੇ ਦਰਸ਼ਨ ਵੀ ਕਰਵਾਏ ਸਨ। ਐਸ.ਐਸ.ਪੀ. ਨੇ ਦਸਿਆ ਕਿ ਸ਼ਬਨਮਦੀਪ ਸਿੰਘ ਤੋਂ ਪੁਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
 
Punjab

ਖਾਲਿਸਤਾਨ ਗਦਰ ਫੋਰਸ ਦੇ ਲੈਟਰਪੈਡ ਅਤੇ ਲੋਗੋ ਛਾਪਣ ਵਾਲੀਆਂ ਦੋ ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕ ਗ੍ਰਿਫ਼ਤਾਰ

November 04, 2018 07:09 PM
More
ਪਟਿਆਲਾ:ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਦਿਨੀਂ ਪਟਿਆਲਾ ਪੁਲਿਸ ਵੱਲੋਂ ਇੱਕ ਵਿਸ਼ੇਸ਼ ਆਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤੇ ਖਾਲਿਸਤਾਨ ਗਦਰ ਫੋਰਸ ਦੇ ਸ਼ਬਨਮਦੀਪ ਸਿੰਘ ਵਾਸੀ ਪਿੰਡ ਅਰਨੇਟੂ ਦੀ ਪੁਲਿਸ ਰਿਮਾਂਡ ਦੌਰਾਨ ਕੀਤੀ ਪੁੱਛ-ਗਿੱਛ ਦੌਰਾਨ ਕੀਤੇ ਖੁਲਾਸੇ ਦੇ ਆਧਾਰ 'ਤੇ ਡੀ.ਐਸ.ਪੀ. ਇੰਨਵੈਸਟੀਗੇਸ਼ਨ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ ਅਤੇ ਸੀ.ਆਈ.ਏ ਸਟਾਫ਼ ਸਮਾਣਾ ਦੇ ਇੰਚਾਰਜ ਇੰਸਪੈਕਟਰ ਵਿਜੈ ਕੁਮਾਰ ਦੀ ਟੀਮ ਵੱਲੋਂ ਸ਼ਬਨਮਦੀਪ ਸਿੰਘ ਕੋਲੋ ਬਰਾਮਦ ਹੋਏ ਖਾਲਿਸਤਾਨ ਗਦਰ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਲੈਟਰ ਪੈਡ ਛਾਪਣ ਵਾਲੇ ਕਾਂਗੜਾ ਪ੍ਰਿੰਟਿੰਗ ਪ੍ਰੈਸ ਗੋਲ ਮਾਰਕੀਟ ਦੇ ਮਾਲਕ ਰਮੇਸ਼ ਕੁਮਾਰ ਪੁੱਤਰ ਸ਼੍ਰੀ ਮਿਆ ਸਿੰਘ ਵਾਸੀ ਰਿਵਾੜ ਜਗੀਰ ਤਹਿ. ਗੁਹਲਾ ਅਤੇ ਖਾਲਿਸਤਾਨ ਗਦਰ ਫੋਰਸ ਦੇ ਲੋਗੋ ਤਿਆਰ ਕਰਨ ਵਾਲੇ ਸੇਵਾ ਪੇਂਟਰ ਪਟਿਆਲਾ ਰੋਡ ਚੀਕਾ ਦੇ ਮਾਲਕ ਵਿਨੋਦ ਕੁਮਾਰ ਪੁੱਤਰ ਸ਼੍ਰੀ ਸੇਵਾ ਸਿੰਘ ਵਾਸੀ ਅੰਬਾ ਕਾਲੋਨੀ ਚੀਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਦਾ ਪੁਲਿਸ ਰਿਮਾਂਡ ਲੈਕੇ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ।
Punjab

ਵਿਦੇਸ਼ੀ ਤਾਕਤਾਂ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਅਸ਼ਾਂਤੀ ਫੈਲਾਉਣ ਦੀ ਤਾਕ ਵਿੱਚ - ਜਨਰਲ ਬਿਪਨ ਰਾਵਤ

November 04, 2018 06:51 PM
More
ਨਾਭਾ/ਪਟਿਆਲਾ:ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਅੱਜ ਇਸ ਗੱਲ ਨੂੰ ਫਿਰ ਦੁਹਰਾਇਆ ਹੈ ਕਿ ਵਿਦੇਸ਼ੀ ਤਾਕਤਾਂ ਪੰਜਾਬ ਦੇ ਮਾਹੌਲ ਨੂੰ ਮੁੜ ਖਰਾਬ ਕਰਨ ਦੀ ਤਾਕ ਵਿੱਚ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਸਮੇਤ ਕਈ ਵਿਦੇਸ਼ੀ ਤਾਕਤਾਂ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਕਈ ਸੂਬਿਆਂ ਵਿੱਚ ਅਸ਼ਾਂਤੀ ਫੈਲਾਉਣਾ ਚਾਹੁੰਦੀਆਂ ਹਨ। ਉਨ੍ਹਾਂ ਵਿਦੇਸ਼ੀ ਤਾਕਤਾਂ ਦੀਆ ਇੰਨਾ ਕੋਝੀਆਂ ਚਾਲਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਜਨਰਲ ਰਾਵਤ ਅੱਜ ਪੰਜਾਬ ਪਬਲਿਕ ਸਕੂਲ ਨਾਭਾ ਦੇ ਸਥਾਪਨਾ ਦਿਵਸ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਫੌਜ ਮੁਖੀ ਨੇ ਕਿਹਾ ਕਿ ਦੇਸ਼ ਦੇ ਲੋਕ ਵਿਦੇਸ਼ੀ ਤਾਕਤਾਂ ਦੇ ਇੰਨਾ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਜਨਰਲ ਰਾਵਤ ਨੇ ਕਿਹਾ ਕਿ ਭਾਰਤੀ ਫੌਜ ਨੇ ਕੇਂਦਰੀ ਤੇ ਸੂਬਿਆ ਦੀਆ ਖੁਫੀਆਂ ਏਜੰਸੀਆਂ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ ਅਤੇ ਦੇਸ਼ ਦੀ ਸੈਨਾ ਹਰ ਅੰਦਰੂਨੀ ਅਤੇ ਬਾਹਰੀ ਚੁਨੌਤੀ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਹੈ।
ਇਸ ਮੌਕੇ ਫੌਜ ਮੁਖੀ ਜਨਰਲ ਬਿਪਨ ਰਾਵਤ ਨੇ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀਆਂ ਲਈ ਫੌਜ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਅਜਿਹੀ ਉੱਚ ਦਰਜੇ ਦੀ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਜਿਸ ਕਾਰਨ ਉਹ ਹਰੇਕ ਖੇਤਰ ਵਿੱਚ ਕਾਮਯਾਬੀ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਚੰਗੇ ਭਵਿੱਖ ਲਈ ਅਜਿਹੇ ਸਕੂਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਫੌਜ ਮੁਖੀ ਜਨਰਲ ਬਿਪਨ ਰਾਵਤ ਨੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨਾਲ ਮਿਲਣੀ ਕੀਤੀ ਉਸ ਉਪਰੰਤ ਪੰਜਾਬ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕਰਕੇ ਭਾਰਤੀ ਸੈਨਾ ਮੁਖੀ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਪੰਜਾਬ ਪਬਲਿਕ ਸਕੂਲ ਦੇ ਹੈਡਮਾਸਟਰ ਡਾ. ਜਗਪ੍ਰੀਤ ਸਿੰਘ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਅਤੇ ਸਕੂਲ ਦੀਆਂ ਉਪਲਬਧੀਆਂ ਦਾ ਜ਼ਿਕਰ ਕੀਤਾ। ਇਸ ਉਪਰੰਤ ਸਕੂਲ ਦੇ ਪੁਰਾਣੇ ਵਿਦਿਆਰਥੀ ਖਰੜ ਤੋਂ ਵਿਧਾਨ ਸਭਾ ਮੈਂਬਰ ਸ਼੍ਰੀ ਕੰਵਰ ਸੰਧੂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਦਲੇ ਫੌਜ ਮੁਖੀ ਨੇ ਰੋਲ ਆਫ਼ ਆਨਰ ਐਵਾਰਡ ਪ੍ਰਦਾਨ ਕੀਤਾ ਅਤੇ ਸਕੂਲ ਨੂੰ ਦਿੱਤੀਆਂ ਸੇਵਾਵਾਂ ਬਦਲੇ ਸਕੂਲ ਦੇ ਪੁਰਾਣੇ ਅਧਿਆਪਕ ਬਰਜਿੰਦਰਾ ਐਸ. ਭਟਨਾਗਰ ਨੂੰ ਜਨਰਲ ਬਿਪਨ ਰਾਵਤ ਵੱਲੋਂ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਪੀ.ਟੀ. ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਮਨਮੋਹਕ ਢੰਗ ਨਾਲ ਬਰਾਸ ਬੈਂਡ ਦੀ ਵੀ ਪੇਸ਼ਕਾਰੀ ਕੀਤੀ ਗਈ। ਇਸ ਉਪਰੰਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਤਾਇਕਮਾਡੋਂ ਅਤੇ ਅੰਤ ਵਿੱਚ ਵਿਦਿਆਰਥੀਆਂ ਵੱਲੋਂ ਘੋੜ ਸਵਾਰੀ ਦੇ ਸ਼ਾਨਦਾਰ ਕਰਤਬ ਪੇਸ਼ ਕੀਤੇ ਗਏ।
ਇਸ ਮੌਕੇ ਫੌਜ ਮੁਖੀ ਜਨਰਲ ਬਿਪਨ ਰਾਵਤ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਚੰਗਾ ਨਤੀਜਾ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸ਼੍ਰੀ ਜੈ ਸਿੰਘ ਗਿੱਲ, ਭਾਰਤੀਫ਼ੌਜ ਦੀ ਪੱਛਮੀ ਕਮਾਂਡ ਦੇ ਜੀਓਸੀ-ਇਨ-ਸੀ ਲੈਫਟੀਨੈਟ ਜਨਰਲਸੁਰਿੰਦਰਸਿੰਘ, ਸਾਬਕਾ ਡਵੀਜ਼ਨਲ ਕਮਿਸ਼ਨਰ ਸ. ਅਜੀਤ ਸਿੰਘ ਪੰਨੂ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਫੌਜ, ਪੁਲਿਸ ਅਤੇ ਪ੍ਰਸ਼ਾਸਨ ਸਮੇਤ ਵਿਦਿਆਰਥੀਆਂ ਦੇ ਮਾਪੇ ਮੌਜੂਦ ਸਨ।
Sikh Religion

ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਵੱਲੋ ਸਿੱਖ ਵਿਰੋਧੀ ਛਾਪੀਆ ਗਈਆ ਕਿਤਾਬਾਂ ਵੱਲ ਵੀ ਧਿਆਨ ਦੇਣ ਤਾਂ ਕਿ ਦੋਸ਼ੀਆ ਸਜਾਵਾਂ ਦਿਵਾਈਆ ਜਾ ਸਕਣ - ਸਿਰਸਾ

ਜਸਬੀਰ ਸਿੰਘ ਪੱਟੀ
May 07, 2018 04:47 PM
More

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਵੱਲੋ ਬਾਰਵੀ ਕਲਾਸ ਦੇ ਸਿਲੇਬਸ ਵਿੱਚੋ ਗੁਰੂ ਸਾਹਿਬਾਨ ਤੇ ਸਿੱਖ ਪੰਥ ਨਾਲ ਸਬੰਧਿਤ ਇਤਿਹਾਸ ਨੂੰ ਕੱੱਢੇ ਜਾਣ ਤੇ ਚੁੱਕਿਆ ਗਿਆ ਕਦਮ  ਸ਼ਲਾਘਾਯੋਗ ਹੈ ਪਰ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਹਮਲਾਵਰ ਰੱਥ ਦੀਆ ਮੁਹਾਰਾਂ ਉਹਨਾਂ ਦੇ ਪ੍ਰਬੰਧ ਹੇਠ ਚੱਲਦੀ ਸ਼੍ਰੋਮਣੀ ਕਮੇਟੀ ਵੱਲ ਵੀ ਮੋਡ਼ਨੀਆ ਚਾਹੀਦੀਆ ਹਨ ਜਿਸ ਨੇ ਹਿੰਦੀ ਵਿੱਚ ਸਿੱਖ ਇਤਿਹਾਸ ਦੀ ਕਿਤਾਬ ਛਪਵਾ ਕੇ ਗੁਰੂ ਸਾਹਿਬਾਨ ਨੂੰ ਡਾਕੂ- ਲੁਟੇਰੇ ਲਿਖਿਆ ਹੈ, ਤਾਂ ਕਿ ਦੋਸ਼ੀਆ ਨੂੰ ਸਜਾਵਾਂ ਦਿਵਾਈਆ ਜਾ ਸਕਣ।  

ਦਲ ਖਾਲਸਾ ਦੇ ਆਗੂ ਤੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋ 12 ਵੀ ਦੇ ਸਿਲੇਬਸ ਵਿੱਚੋ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨਾਲ ਸਬੰਧਿਤ 23 ਚੈਪਟਰ ਕੱਢੇ ਜਾਣ ਦੀ ਉਹ ਕਰਡ਼ੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ ਤੇ ਮੁੱਖ ਮੰਤਰੀ ਤੋ ਮੰਗ ਕਰਦੇ ਹਨ ਕਿ ਦੋਸ਼ੀ ਅਧਿਕਾਰੀਆ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਲ ਫੀਤਾਸ਼ਾਹੀ ਦਾ ਹੱਥ ਠੋਕਾ ਬਣ ਕੇ ਉਹਨਾਂ ਵੱਲੋ ਕੀਤੇ ਗਏ ਗਲਤ ਕੰਮ ਦੀ ਪ੍ਰੋਡ਼ਤਾ ਨਹੀ ਕਰਨੀ ਚਾਹੀਦੀ ਸਗੋਂ ਇਸ ਕਾਲੇ ਕਾਰਨਾਮੇ ਦੀ ਜਾਂਚ ਕਰਵਾਉਣ ਲਈ ਤੁਰੰਤ ਜਾਂਚ ਕਮੇਟੀ ਬਣਾਉਣੀ ਚਾਹੀਦੀ ਹੈ ਤੇ ਦੋਸ਼ੀਆ ਨੂੰ ਸਜਾਵਾਂ ਦਿੱਤੀਆ ਜਾਣ। ਉਹਨਾਂ ਕਿਹਾ ਕਿ 12ਵੀ ਕਲਾਸ ਦਾ ਸਿਲੇਬਸ ਉਸ ਸਮੇਂ ਤੱਕ ਪਹਿਲਾਂ ਦੀ ਤਰ•ਾ ਹੀ ਰਹਿਣ ਦਿੱਤਾ ਜਿੰਨਾ ਚਿਰ ਤੱਕ ਮਾਮਲੇ ਦੀ ਜਾਂਚ ਨਹੀ ਹੋ ਜਾਂਦੀ। 

ਸ੍ਰ.ਸਿਰਸਾ ਨੇ ਕਿਹਾ ਕਿ ਸ੍ਰ ਸੁਖਬੀਰ ਸਿੰਘ ਬਾਦਲ ਵੱਲੋ ਸ਼ਰੋਮਣੀ ਕਮੇਟੀ ਪ੍ਰਧਾਨ ਸ੍ਰ ਗੋਬਿੰਦ ਸਿੰਘ ਲੌਗੋਵਾਲ ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਸਮੇਤ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਵਿੱਚ ਦਰਜ ਕੀਤਾ ਗਿਆ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਪਹਿਲਾਂ ਪਡ਼ਾਇਆ ਜਾਂਦਾ ਗੁਰੂ ਤੇ ਸਿੱਖ ਇਤਿਹਾਸ ਦੇ ਚੈਪਟਰਾਂ ਨੂੰ ਹਟਾ ਕੇ ਉਹਨਾਂ ਦੀ ਜਗ•ਾ ਕਈ ਅਜਿਹੀਆ ਮਿਥਿਹਾਸਕ ਕਹਾਣੀਆ ਪਾਈਆ ਜਾ ਰਹੀਆ ਹਨ ਜਿਹਨਾਂ ਦਾ ਪੰਜਾਬ ਦੇ ਸਭਿਆਚਾਰ , ਰਾਜਨੀਤੀ ਤੇ ਸਮਾਜਿਕ ਕਿਰਤਾਂ ਨਾਲ ਕੋਈ ਸਰੋਕਾਰ ਨਹੀ ਹੈ। ਉਹਨਾਂ ਕਿਹਾ ਕਿ ਵਿਦਵਾਨਾਂ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਵਾਕਿਆ ਹੀ ਪੰਜਾਬ ਸਰਕਾਰ ਵਿੱਚ ਬੈਠੇ ਕੁਝ ਸਰਕਾਰੀ ਅਧਿਕਾਰੀ ਸਿਲੇਬਸ ਨੂੰ ਇੱਕ ਸਾਜਿਸ਼ ਤਹਿਤ ਬਦਲ ਰਹੇ ਹਨ ਜਿਸ ਦਾ ਪੰਜਾਬ ਦੀ ਆਉਣ ਵਾਲੀ ਨਸਲ ਤੇ ਗਲਤ ਪ੍ਰਭਾਵ ਪਵੇਗਾ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਸ ਵੇਲੇ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਉਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ , ਹੋਰ ਆਹੁਦੇਦਾਰ ਤੇ ਕਾਰਜਕਰਨੀ ਕਮੇਟੀ ਦੇ ਮੈਂਬਰ ਵੀ ਉਹਨਾਂ ਦੇ ਲਿਫਾਫੇ ਵਿੱਚੋ ਹਰ ਸਾਲ ਨਵੰਬਰ ਮਹੀਨੇ ਵਿੱਚ ਨਿਕਲਦੇ ਹਨ। ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਪ੍ਰਬੰਧ ਹੇਠ ਚੱਲਦੀ ਸ਼੍ਰੋਮਣੀ ਕਮੇਟੀ ਵੱਲੋ ਕਈ ਪੰਜਾਬ ਸਰਕਾਰ ਨਾਲੋ ਵੀ ਘਿਨਾਉਣੇ ਕਾਰਨਾਮੇ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਨੇ ਹਿੰਦੀ ਭਾਸ਼ਾ ਵਿੱਚ ਇੱਕ ਕਿਤਾਬ ਛਪਵਾਈ ਹੈ ਜਿਸ ਉਪਰ ਸ਼੍ਰੋਮਣੀ ਕਮੇਟੀ ਦੀ ਮੋਹਰ ਵੀ ਲੱਗੀ ਹੋਈ ਹੈ ਜਿਸ ਵਿੱਚ ਸਪੱਸ਼ਟ ਤੌਰ ਤੇ ਗੁਰੂ ਸਾਹਿਬ ਨੂੰ ਚੋਰ, ਲੁਟੇਰੇ, ਡਾਕੂ, ਕਾਤਲ, ਨੌਕਰਰਾਣੀਆ ਦੇ ਪੇਟੋ ਬੱਚੇ ਜੰਮਣ ਵਾਲੇ, ਆਤਮ ਹੱਤਿਆ ਕਰਨ ਵਾਲੇ ਆਦਿ ਸ਼ਬਦਾਂ ਦੀ ਵਰਤੋ ਕੀਤੀ ਗਈ ਹੈ ਤੇ ਆਮ ਸਿੱਖ ਤਾਂ ਸ਼ਾਇਦ ਉਸ ਕਿਤਾਬ ਨੂੰ ਪਡ਼• ਵੀ ਨਾ ਸਕੇ। ਇਸ ਤਰ•ਾ ਗੁਰ ਬਿਲਾਸ ਪਾਤਸ਼ਾਹੀ ਛੇਵੀ ਵਿੱਚ ਵੀ ਮਾਤਾ ਗੰਗਾ ਵੱਲੋ ਬਾਬਾ ਬੁੱਢਾ ਜੀ ਕੋਲ ਵਰ ਲੈਣ ਸਮੇ ਉਹਨਾਂ ਦਾ ਢਿੱਡ ਵਿੱਚ ਭਰੂਣ ਪੈਦਾ ਹੋ ਗਿਆ ਸੀ ਵਰਗੇ ਪਾਠ ਵੀ ਲਿਖੇ ਹਨ। ਇਸੇ ਤਰ•ਾ ਮਾਤਾ ਕੌਲਾਂ ਬਾਰੇ ਲਿਖਿਆ ਹੈ ਕਿ ਉਸ ਨੂੰ ਛੇਵੇ ਪਾਤਸ਼ਾਹ ਕੱਢ ਕੇ ਲਿਆਏ ਸਨ। ਇਸ ਤਰ੍ਵਾ ਦੀਆ ਹੋਰ ਵੀ ਕਈ ਮਨਘਡ਼ਤ ਕਹਾਣੀਆ ਦਾ ਬਿਰਤਾਂਤ ਦਰਜ ਕੀਤਾ ਗਿਆ ਹੈ। ਹਰ ਮਹੀਨੇ ਸ਼੍ਰੋਮਣੀ ਕਮੇਟੀ ਵੱਲੋ ਛਪਵਾਏ ਜਾਂਦੇ ਗੁਰਮਤਿ ਪ੍ਰਕਾਸ਼  ਦੇ  ਦਸੰਬਰ ਮਹੀਨੇ ਦੇ ਸਾਲ 2013 ਦੇ ਅੰਕ ਦੇ ਪਹਿਲੇ ਪੰਨੇ ਤੇ ਚਾਰ ਸਾਹਿਬਜਾਂਦਿਆ ਦੀਆ ਟੋਪੀਆ ਪਾਈ ਫੋਟੋਆ ਛਾਪੀਆ ਗਈਆ ਹਨ ਜੋ ਸਿੱਖ ਇਤਿਹਾਸ ਦੀ ਕਸਵੱਟੀ ਤੇ ਕਿਸੇ ਵੀ ਸੂਰਤ ਵਿੱਚ ਖਰਾ ਨਹੀ ਉਤਰਦਾ। ਉਹਨਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਵਾਕਿਆ ਹੀ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਪ੍ਰਤੀ ਗੰਭੀਰ ਹਨ ਤਾਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋ ਛਾਪੀਆ ਗਈਆ ਕਿਤਾਬਾਂ ਦਾ ਵੀ ਨੋਟਿਸ ਲੈਣਾ ਚਾਹੀਦਾ ਹੈ ਤਾਂ ਕਿ ਦੋਸ਼ੀਆ ਵਿਰੁੱਧ ਕਾਰਵਾਈ ਕੀਤੀ ਜਾ ਸਕੇ।

National News

ਸਿਲੰਡਰ 35.50 ਰੁਪਏ ਸਸਤਾ

Punjab Newsline
April 03, 2018 06:24 PM
More

ਨਵੀਂ ਦਿੱਲੀ: ਗੈਰ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 35.50 ਰੁਪਏ ਘਟਾ ਦਿੱਤੀ ਹੈ। ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿੱਚ ਵੀ ਮਾਮੂਲੀ ਕਟੌਤੀ 1.74 ਰੁਪਏ ਕੀਤੀ ਗਈ ਹੈ। ਸਰਕਾਰੀ ਆਇਲ ਮਾਰਕੀਟਿੰਗ ਕੰਪਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਐਲਾਨੀਆਂ ਨਵੀਆਂ ਦਰਾਂ ਮੁਤਾਬਕ 14.2 ਕਿਲੋਗ੍ਰਾਮ ਵਾਲੇ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਦਿੱਲੀ ਵਿੱਚ 653.50 ਰੁਪਏ ਹੋਏਗੀ ਜੋ ਪਹਿਲਾਂ 689 ਰੁਪਏ ਸੀ। ਇਸ ਤਰ੍ਹਾਂ ਗੈਰ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਹੁਣ ਕੋਲਕਾਤਾ ਵਿੱਚ 676 ਰੁਪਏ, ਮੁੰਬਈ ਵਿੱਚ 625 ਰੁਪਏ ਤੇ ਚੇਨਈ ਵਿੱਚ 663.50 ਰੁਪਏ ਹੋਏਗੀ।

ਉਧਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ (ਜੋ ਹਹੇਕ ਗਾਹਕ ਸਾਲ ਵਿੱਚ 12 ਹੀ ਲੈ ਸਕਦਾ ਹੈ) ਵਿੱਚ ਮਾਮੂਲੀ 1.74 ਰੁਪਏ ਦੀ ਕਮੀ ਕੀਤੀ ਗਈ ਹੈ। ਇਹ ਸਿਲੰਡਰ ਹੁਣ ਦਿੱਲੀ ਵਿੱਚ 491.35 ਰੁਪਏ ਦਾ ਹੋਏਗਾ ਜਦੋਂਕਿ ਪਹਿਲਾਂ 493 ਰੁਪਏ ਦਾ ਸੀ।

Punjab

ਪੰਜਾਬ ਦੇ ਕਿਸਾਨਾਂ ਦਾ ਚੰਡੀਗੜ੍ਹ 'ਤੇ ਧਾਵਾ

Punjab Newsline
April 03, 2018 06:23 PM
More

ਚੰਡੀਗੜ੍ਹ: ਪੂਰਨ ਕਰਜ਼ ਮੁਆਫ਼ੀ ਤੇ ਹੋਰ ਕਿਸਾਨੀ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਤੋਂ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਵਿੱਚ ਧਰਨਾ ਦਿੱਤਾ। ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ ਚਾਰ ਵਜੇ ਤਕ ਸੱਤ ਕਿਸਾਨ ਜਥੇਬੰਦੀਆਂ ਵਿੱਚ ਸ਼ਾਮਲ ਸੈਂਕੜੇ ਕਿਸਾਨਾਂ ਨੇ ਚੰਡੀਗੜ੍ਹ ਦੇ ਪੱਚੀ ਸੈਕਟਰ ਦੇ ਰੈਲੀ ਗ੍ਰਾਂਊਂਡ ਵਿੱਚ ਪ੍ਰਦਰਸ਼ਨ ਕੀਤਾ।

ਇੱਥੇ ਕਿਸਾਨਾਂ ਨੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ, ਜਿਸ ਨੂੰ ਉਨ੍ਹਾਂ ਦੇ ਓ.ਐਸ.ਡੀ. ਨੇ ਆ ਕੇ ਪ੍ਰਾਪਤ ਕੀਤਾ। ਕਿਸਾਨਾਂ ਨੇ ਸਰਕਾਰ ਤੋਂ ਸਹਿਕਾਰੀ ਬੈਂਕਾਂ ਦੇ ਨਾਲ-ਨਾਲ ਵਪਾਰਕ ਬੈਂਕਾਂ, ਆੜ੍ਹਤੀਆਂ ਤੇ ਨਿੱਜੀ ਵਿੱਤੀ-ਕੰਪਨੀਆਂ ਤੋਂ ਲਏ ਕਰਜ਼ ਮੋੜਨ ਤੋਂ ਅਸਮਰੱਥ ਕਿਸਾਨਾਂ ਤੇ ਮਜ਼ਦੂਰਾਂ ਦੇ ਸਮੁੱਚੇ ਕਰਜ਼ਿਆਂ ‘ਤੇ ਲਕੀਰ ਮਾਰਨ ਦੀ ਮੰਗ ਕੀਤੀ। ਕਿਸਾਨਾਂ ਨੇ ਸਰਕਾਰ ਵੱਲੋਂ ਐਲਾਨੀ ਗਈ ਦੋ ਲੱਖ ਰੁਪਏ ਤੱਕ ਦੀ ਫ਼ਸਲੀ ਕਰਜ਼ੇ ਮਾਫ਼ ਕਰਨ ਦੀ ਨਿਗੂਣੀ ਰਾਹਤ ਕਰਾਰ ਦਿੱਤਾ ਤੇ 5 ਏਕੜ ਤਕ ਸਾਰੇ ਕਿਸਾਨਾਂ ਲਈ ਬਿਨਾ ਸ਼ਰਤ ਕਰਜ਼ ਮੁਆਫ਼ੀ ਦੀ ਮੰਗ ਕੀਤੀ।

ਉਨ੍ਹਾਂ ਕਰਜ਼ਾ ਲੈਣ ਸਮੇਂ ਕਿਸਾਨਾਂ-ਮਜ਼ਦੂਰਾਂ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਕੇ ਹਾਸਲ ਕੀਤੇ ਹਸਤਾਖਰ ਸਮੇਤ ਖਾਲੀ ਚੈੱਕ, ਪ੍ਰੋਨੋਟ, ਅਸ਼ਟਾਮਾਂ ਨੂੰ ਬੈਂਕਾਂ ਤੇ ਆੜ੍ਹਤੀਆਂ ਕੋਲੋਂ ਤੁਰੰਤ ਵਾਪਸ ਕਰਵਾਏ ਜਾਣ ਦੀ ਮੰਗ ਕੀਤੀ। ਕਿਸਾਨਾਂ ਨੇ ਜਬਰੀ ਕਰਜ਼ਾ-ਵਸੂਲੀ ਖਾਤਰ ਕੁਰਕੀ ਜਾਂ ਨਿਲਾਮੀ ਲਈ ਗ੍ਰਿਫ਼ਤਾਰੀਆਂ, ਪੁਲੀਸ-ਦਖਲ ਅਤੇ ਫੋਟੋਆਂ ਸਮੇਤ ਡੀਫਾਲਟਰ ਲਿਸਟਾਂ ਜਨਤਕ ਤੌਰ ‘ਤੇ ਨਸ਼ਰ ਕਰਨ ਵਰਗੇ ਹੱਥਕੰਡਿਆਂ ‘ਤੇ ਪਾਬੰਦੀ, ਵਿਆਜ-ਪਰ-ਵਿਆਜ ਤੇ ਮੂਲਧਨ ਤੋਂ ਵੱਧ ਵਿਆਜ ਵਸੂਲਣ ‘ਤੇ ਪਾਬੰਦੀ ਤੇ ਸੂਦਖੋਰੀ ਕਿੱਤਾ ਲਾਈਸੰਸ ਲਾਜ਼ਮੀ ਬਣਾਉਣ ਵਾਲਾ ਕਰਜ਼ਾ ਕਾਨੂੰਨ ਤੁਰੰਤ ਬਣਾਏ ਜਾਣ ਦੀ ਅਪੀਲ ਕੀਤੀ।

ਉਨ੍ਹਾਂ ਡਾ. ਸਵਾਮੀਨਾਥਨ ਕਮਿਸ਼ਨ ਰਿਪੋਰਟ ਨੂੰ ਤੁਰੰਤ ਲਾਗੂ ਕਰਨ ਤੇ ਮਾੜੇ ਬੀਜਾਂ, ਦਵਾਈਆਂ, ਖਾਦਾਂ ਦੇ ਨਾਲ-ਨਾਲ ਕੁਦਰਤੀ ਆਫ਼ਤਾਂ ਕਾਰਨ ਬਰਬਾਦ ਹੋਈਆਂ ਫ਼ਸਲਾਂ ਦਾ ਮੁਆਵਜਾ ਔਸਤ ਝਾੜ ਦੇ ਪੂਰੇ ਮੁੱਲ ਦੇ ਬਰਾਬਰ ਕੀਤੇ ਜਾਣ ਦੀ ਮੰਗ ਕੀਤੀ। ਕਰਜ਼ਿਆਂ ਤੇ ਆਰਥਿਕ ਤੰਗੀਆਂ ਤੋਂ ਪੀੜਤ ਖ਼ੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ-ਮਜ਼ਦੂਰਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ, 1-1 ਸਰਕਾਰੀ ਨੌਕਰੀ ਤੇ ਸਮੁੱਚੇ ਕਰਜ਼ੇ ‘ਤੇ ਲਕੀਰ ਦੀ ਰਾਹਤ ਤੁਰੰਤ ਦੇਣ ਦੀ ਮੰਗ ਕੀਤੀ।

ਕਿਸਾਨਾਂ ਨੇ ਪੰਜਾਬ ਦੇ ਪੜ੍ਹੇ-ਲਿਖੇ ਤੇ ਅਨਪੜ੍ਹ ਪੇਂਡੂ ਬੇਰੁਜ਼ਗਾਰਾਂ ਨੂੰ ਪੱਕੀ ਨੌਕਰੀ ਦੇਣ ਤੇ ਜਿੰਨਾ ਚਿਰ ਨੌਕਰੀ ਨਹੀਂ ਮਿਲਦੀ ਗੁਜ਼ਾਰੇਯੋਗ ਬੇਰੁਜ਼ਗਾਰੀ ਭੱਤਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਮੰਗ ਕੀਤੀ ਕਿ ਆਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਸਥਾਈ ਹੱਲ ਕੀਤਾ ਜਾਵੇ ਤੇ ਝੋਨਾ ਲਾਉਣ ਦੀ ਆਗਿਆ ਪਹਿਲੀ ਜੂਨ ਤੋਂ ਦਿੱਤੀ ਜਾਵੇ। ਕਿਸਾਨਾਂ ਨੇ ਖਾਦਾਂ ਤੇ ਕੀਟ ਨਾਸ਼ਕਾਂ ਤੋਂ ਲੈ ਕੇ ਖੇਤੀ ਸੰਦਾਂ ਤੇ ਹੋਰ ਖੇਤੀ ਵਸਤਾਂ ‘ਤੇ ਲਾਇਆ ਜਾਣ ਵਾਲਾ ਜੀ.ਐਸ.ਟੀ. ਖ਼ਤਮ ਕੀਤਾ ਜਾਵੇ ਤੇ ਡੀਜ਼ਲ-ਪੈਟਰੋਲ ਨੂੰ ਇਸ ਦੇ ਘੇਰੇ ਅਧੀਨ ਲਿਆਉਣ ਦੀ ਮੰਗ ਕੀਤੀ।

ਕਿਸਾਨਾਂ ਨੇ ਜ਼ਮੀਨ ‘ਤੇ ਕਾਬਜ਼ ਕਿਸਾਨਾਂ ਦੇ ਹੱਕ ਵਿੱਚ ਉਸ ਦੀ ਮਾਲਕੀ ਦੀ ਮੰਗ ਕਰਦਿਆਂ ਸਰਕਾਰ ਨੂੰ ਪਿੰਡ ਮੰਡ ਹੁਸੈਨਪੁਰ ਬੂਲੇ (ਕਪੂਰਥਲਾ) ‘ਚ 39 ਕਿਸਾਨਾਂ ਦੀ 170 ਏਕੜ ਅਤੇ ਝੋਕ ਹਰੀਹਰ (ਫਿਰੋਜ਼ਪੁਰ) ‘ਚ 8 ਕਿਸਾਨਾਂ ਦੀ 25 ਏਕੜ ਜ਼ਮੀਨ ‘ਤੇ 5-6 ਦਹਾਕਿਆਂ ਤੋਂ ਬਾਕਾਇਦਾ ਕਾਬਜ਼ ਹੋਣ ਦੇ ਬਾਵਜੂਦ ਪੜਤਾਲ ਕੀਤੇ ਬਗ਼ੈਰ ਗਿਰਦੌਰੀਆਂ ਬਦਲ ਕੇ ਪੁਲਿਸ ਦੇ ਜ਼ੋਰ ਨਾਲ ਉਜਾੜਨਾ ਰੋਕਣ ਦੀ ਅਪੀਲ ਕੀਤੀ।

ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜਿੰਨਾ ਸਮਾਂ ਝੋਨੇ ਦੀ ਪਰਾਲੀ ਤੇ ਕਣਕ ਦਾ ਨਾੜ ਬਿਨਾ ਸਾੜੇ ਤੋਂ ਸਾਂਭਣ ਲਈ ਝੋਨੇ ‘ਤੇ 200 ਰੁ. ਅਤੇ ਕਣਕ ‘ਤੇ 150 ਰੁ. ਪ੍ਰਤੀ ਕੁਇੰਟਲ ਬੋਨਸ ਨਹੀਂ ਦਿੱਤਾ ਜਾਂਦਾ ਅਤੇ ਹੋਰ ਬਦਲਵੀਆਂ ਫ਼ਸਲਾਂ ਜਿਵੇਂ ਬਾਸਮਤੀ, ਮੱਕੀ, ਮਟਰ, ਆਲੂ, ਟਮਾਟਰ, ਸੂਰਜਮੁਖੀ ਆਦਿ ਦੇ ਲਾਹੇਵੰਦ ਭਾਅ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਮਿੱਥ ਕੇ ਇਸ ਭਾਅ ‘ਤੇ ਖਰੀਦ ਦੀ ਗਾਰੰਟੀ ਨਹੀਂ ਕੀਤੀ ਜਾਂਦੀ, ਉਨਾ ਚਿਰ ਪਰਾਲੀ ਜਾਂ ਨਾੜ ਸਾੜਨ ਵਿਰੁੱਧ ਪਾਬੰਦੀ, ਜੁਰਮਾਨੇ ਤੇ ਪੁਲੀਸ ਕੇਸਾਂ ਦਾ ਸਿਲਸਿਲਾ ਬੰਦ ਕੀਤਾ ਜਾਵੇ।

ਇਸ ਤੋਂ ਇਲਾਵਾ ਕਿਸਾਨਾਂ ਨੇ ਟਰੈਕਟਰਾਂ ਨੂੰ ਵਪਾਰਕ ਟਰਾਂਸਪੋਰਟ ਦੇ ਦਾਇਰੇ ‘ਚ ਨਾ ਲਿਆਉਣ, ਬਿਜਲੀ ਦਰਾਂ ‘ਚ ਕੀਤਾ ਵਾਧਾ ਵਾਪਸ ਲੈਣ ਤੇ ਖੇਤੀ ਮੋਟਰਾਂ ‘ਤੇ ਮੀਟਰ ਲਾਉਣਾ ਬੰਦ ਕੀਤੇ ਜਾਣ ਤੇ ਲੋਡ-ਵਾਧਾ ਫੀਸ ਖ਼ਤਮ ਕੀਤੇ ਜਾਣ ਦੀ ਮੰਗ ਕੀਤੀ। ਕਿਸਾਨਾਂ ਨੇ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਰੱਦ ਕਰ ਕੇ ਬੰਦ ਕੀਤੇ ਗਏ ਤੇ ਕੀਤੇ ਜਾ ਰਹੇ ਸਰਕਾਰੀ ਸਕੂਲ ਤੇ ਆਂਗਣਵਾੜੀ ਸੈਂਟਰਾਂ ਸਮੇਤ ਬਠਿੰਡਾ ਅਤੇ ਰੋਪੜ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਚਾਲੂ ਕੀਤੇ ਜਾਣ ਦੀ ਅਪੀਲ ਵੀ ਕੀਤੀ।

Punjab

ਅੰਮ੍ਰਿਤਸਰ ਦੇ ਕੰਪਨੀ ਬਾਗ਼ 'ਚੋਂ 3 ਲਾਸ਼ਾਂ ਮਿਲੀਆਂ

Punjab Newsline
April 03, 2018 06:13 PM
More

ਅੰਮ੍ਰਿਤਸਰ: ਗੁਰੂ ਨਗਰੀ ਦੇ ਕੰਪਨੀ ਬਾਗ਼ ਵਿੱਚੋਂ ਅੱਜ ਸਵੇਰੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਬਾਗ਼ ਵਿੱਚ ਸਵੇਰ ਦੀ ਸੈਰ ਕਰਨ ਆਏ ਲੋਕਾਂ ਨੇ ਜਦੋਂ ਲਾਸ਼ਾਂ ਵੇਖੀਆਂ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਜਿਸ ਥਾਂ ਤੋਂ ਲਾਸ਼ਾਂ ਮਿਲੀਆਂ ਹਨ, ਉੱਥੇ ਖਾਣ-ਪੀਣ ਦਾ ਸਾਮਾਨ ਪਿਆ ਹੋਇਆ ਸੀ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਸ਼ਾ ਜ਼ਿਆਦਾ ਕਰ ਲੈਣ ਨਾਲ ਇਨ੍ਹਾਂ ਦੀ ਮੌਤ ਦਾ ਕਾਰਨ ਬਣੀ ਹੋ ਸਕਦੀ ਹੈ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਕਬਜ਼ੇ ਵਿੱਚ ਲੈ ਲਈਆਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲੇ ਤਕ ਨੌਜਵਾਨਾਂ ਦੀ ਸ਼ਨਾਖ਼ਤ ਤੇ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ। ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋ ਸਕਦੀ ਹੈ।

ਵਿਦੇਸ਼

ਪਾਕਿਸਤਾਨ ਈਸਾਈ ਪਰਿਵਾਰ ਉੱਤੇ ਹਮਲੇ ਦੀ ਜ਼ਿੰਮੇਵਾਰੀISIS ਨੇ ਲਈ

Punjab Newsline
April 03, 2018 05:51 PM
More

ਲਾਹੌਰ - ਅੱਤਵਾਦੀ ਸਮੂਹ ਆਈ. ਐੱਸ. ਆਈ. ਐੱਸ. ਨੇ ਮੰਗਲਵਾਰ ਨੂੰ ਦੱਖਣੀ-ਪੱਛਮੀ ਪਾਕਿਸਤਾਨ ਵਿਚ ਈਸਾਈ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਸਮੂਹ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਆਈ. ਐੱਸ. ਨਾਲ ਜੁੜੇ ਅੱਤਵਾਦੀਆਂ ਨੇ ਈਸਾਈਆਂ ਦੇ ਸਮੂਹ 'ਤੇ ਹਮਲਾ ਕੀਤਾ ਸੀ, ਜਦੋਂ ਉਹ ਸੋਮਵਾਰ ਨੂੰ ਕਵੇਟਾ ਵਿਚ ਕਿਸੇ ਯਾਤਰਾ 'ਤੇ ਜਾ ਰਹੇ ਸਨ। ਸੂਤਰਾਂ ਮੁਤਾਬਕ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚ ਆਪਣੀ ਪਕੜ ਮਜ਼ਬੂਤ ਕਰ ਚੁੱਕਾ ਹੈ। ਦੱਸਣਯੋਗ ਹੈ ਕਿ ਬਲੋਚਿਸਤਾਨ ਸੂਬੇ ਦੇ ਕਵੇਟਾ ਸ਼ਹਿਰ ਵਿਚ ਇਹ ਈਸਾਈ ਪਰਿਵਾਰ ਰਿਕਸ਼ੇ ਵਿਚ ਸਫਰ ਕਰ ਰਿਹਾ ਸੀ। ਉਸੇ ਵੇਲੇ ਕੁਝ ਹਥਿਆਰਬੰਦ ਵਿਅਕਤੀ ਮੋਟਰਸਾਈਕਲ 'ਤੇ ਆਏ। ਉਨ੍ਹਾਂ ਨੇ ਰਿਕਸ਼ੇ ਨੂੰ ਰੋਕਿਆ ਅਤੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ। ਰਿਕਸ਼ੇ ਵਿਚ ਪੰਜ ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਚਾਰ ਦੀ ਮੌਤ ਹੋ ਗਈ।

ਵਿਦੇਸ਼

ਦੱਖਣੀ ਅਫਰੀਕਾ ਵਿੱਚ ਬੱਸ ਉੱਤੇਸੁੱਟਿਆ ਗਿਆ ਪੈਟਰੋਲ ਬੰਬ

Punjab Newsline
April 03, 2018 05:43 PM
More

 ਜੋਹਾਨਸਬਰਗ -  ਦੱਖਣੀ ਅਫਰੀਕਾ ਦੇ ਉੱਤਰੀ ਸੂਬੇ ਲਿਮਪੋਪੋ ਵਿਚ ਮੋਦੀਕਵਾ ਪਲੇਟੀਨਮ ਖਾਨ ਵੱਲ ਜਾਣ ਦੌਰਾਨ ਕੁਝ ਅਣਜਾਣ ਹਮਲਾਵਰਾਂ ਨੇ ਸੋਮਵਾਰ ਨੂੰ ਦੇਰ ਰਾਤ 39 ਕਰਮਚਾਰੀਆਂ ਨਾਲ ਭਰੀ ਇਕ ਬੱਸ 'ਤੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 6 ਕਰਮਚਾਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕਈ ਕਰਮਚਾਰੀ ਜ਼ਖਮੀ ਹੋ ਗਏ। ਕੁਝ ਕਰਮਚਾਰੀਆਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਆਪਣੀ ਜਾਨ ਬਚਾਈ। ਫਿਲਹਾਲ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਇਸ ਘਟਨਾ ਦੇ ਕਾਰਨਾਂ ਦਾ ਖੁਲਾਸਾ ਹੋ ਸਕਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

National News

ਇਰਾਕ ਵਿੱਚ ਮਰੇ ਭਾਰਤੀਆਂ ਲਈ ਮੋਦੀ ਨੇ ਐਲਾਨਿਆ 10-10 ਲੱਖ ਰੁਪਏ ਮੁਆਵਜ਼ਾ

Punjab Newsline
April 03, 2018 05:36 PM
More

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਕ ਵਿੱਚ ਮਾਰੇ ਗਏ ਗਏ 39 ਭਾਰਤੀਆਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦੇ ਐਲਾਨ ਕੀਤਾ ਹੈ। ਭਾਰਤ ਸਰਕਾਰ ਨੇ ਇਹ ਐਲਾਨ ਚੁਫੇਰਿਓਂ ਦਬਾਅ ਪੈਣ ਤੋਂ ਬਾਅਦ ਕੀਤਾ ਹੈ।

ਕੈਪਟਨ ਸਰਕਾਰ ਨੇ ਮਾਰੇ ਗਏ ਪੰਜਾਬੀਆਂ ਦੇ ਵਾਰਸਾਂ ਲਈ ਕੱਲ੍ਹ ਹੀ 5-5 ਲੱਖ ਰੁਪਏ ਮੁਆਵਜ਼ਾ ਤੇ ਨੌਕਰੀਆਂ ਦਾ ਐਲਾਨ ਕਰ ਦਿੱਤਾ ਸੀ। ਇਸ ਮੌਕੇ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਕਿਹਾ ਸੀ ਕਿ ਅਜੇ ਮੁਆਵਜ਼ੇ ਬਾਰੇ ਕੋਈ ਐਲਾਨ ਨਹੀਂ ਕੀਤਾ ਜਾ ਸਕਦਾ।

ਇਸ ਤੋਂ ਪਹਿਲਾਂ ਅਸਥੀਆਂ ਲੈ ਕੇ ਅੰਮ੍ਰਿਤਸਰ ਪਹੁੰਚੇ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਕਿਹਾ ਸੀ, “ਕਿਸੇ ਨੂੰ ਨੌਕਰੀ ਦੇਣਾ ਬਿਸਕੁਟ ਵੰਡਣ ਵਾਲਾ ਕੰਮ ਨਹੀਂ। ਇਹ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਸਵਾਲ ਹੈ, ਆ ਗਈ ਗੱਲ ਸਮਝ ਵਿੱਚ? ਮੈਂ ਹਾਲੇ ਐਲਾਨ ਕਿੱਥੋਂ ਕਰਾਂ, ਜੇਬ ‘ਚ ਕੋਈ ਪਿਟਾਰਾ ਤਾਂ ਰੱਖਿਆ ਨਹੀਂ ਹੋਇਆ।”

ਵਿਦੇਸ਼ ਰਾਜ ਮੰਤਰੀ ਨੇ ਕਿਹਾ,”ਕਹਿਣਾ ਨਹੀਂ ਚਾਹੀਦਾ ਪਰ ਸਾਡੇ ਆਦਮੀਆਂ (ਜੋ ਇਰਾਕ ਗਏ) ਦਾ ਅੰਬੈਸੀ ਰਿਕਾਰਡ ਨਹੀਂ ਸੀ। ਸਾਰੇ ਗ਼ੈਰ-ਕਾਨੂੰਨੀ ਏਜੰਟਾਂ ਰਾਹੀਂ ਗਏ ਸਨ। ਇਨ੍ਹਾਂ ਦਾ ਕੋਈ ਬੀਮਾ ਨਹੀਂ ਹੋਇਆ ਹੋਵੇਗਾ। ਜੇਕਰ ਇਹ ਕਾਨੂੰਨੀ ਏਜੰਟ ਰਾਹੀਂ ਗਏ ਹੁੰਦੇ ਤਾਂ ਬੀਮਾ ਕਰਵਾਉਣਾ ਜ਼ਰੂਰੀ ਹੁੰਦਾ।”

National News

ਦਿੱਲੀ ਦੇ ਪ੍ਰਦੂਸ਼ਣ ਦਾ ਕਾਰਨ ਹਾਰਵਰਡ ਯੂਨੀਵਰਸਿਟੀ ਨੇ ਦੱਸਿਆ

Punjab Newsline
April 03, 2018 05:34 PM
More

ਬੋਸਟਨ: ਵਿਸ਼ਵ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ਨੇ ਦਿੱਲੀ ਦੇ ਪ੍ਰਦੂਸ਼ਣ ਦੇ ਕਾਰਨਾਂ ਦਾ ਖੁਲਾਸਾ ਕੀਤਾ ਹੈ। ਯੂਨੀਵਰਸਿਟੀ ਨੇ ਨਾਸਾ ਦੇ ਉਪਗ੍ਰਹਿ ਡੇਟਾ ਦੀ ਵਰਤੋਂ ਕਰਕੇ ਅਧਿਐਨ ਕੀਤਾ ਹੈ ਕਿ ਬੀਤੇ ਸਾਲ ਅਕਤੂਬਰ ਤੇ ਨਵੰਬਰ ਵਿੱਚ ਫੈਲੇ ਗਲ਼ਘੋਟੂ ਪ੍ਰਦੂਸ਼ਣ ਲਈ ਦਿੱਲੀ ਦੇ ਗੁਆਂਢੀ ਸੂਬਿਆਂ ਵਿੱਚ ਸਾੜੀ ਗਈ ਪਰਾਲ਼ੀ ਜ਼ਿੰਮੇਵਾਰ ਹੈ।

ਹਾਰਵਰਡ ਯੂਨੀਵਰਸਿਟੀ ਤੇ ਨਾਸਾ ਦੇ ਖੋਜਕਰਤਾਵਾਂ ਦੀ ਪੜਤਾਲ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ ਸਾੜੀ ਜਾਣ ਵਾਲੀ ਪਰਾਲ਼ੀ ਕਰਕੇ ਬੀਤੇ ਸਾਲ ਅਕਤੂਬਰ ਤੇ ਨਵੰਬਰ ਵਿੱਚ ਦਿੱਲੀ ਵਿੱਚ ਪ੍ਰਦੂਸ਼ਣ ਦੀ ਮਾਤਰਾ ਦੁੱਗਣੀ ਹੋ ਗਈ।

ਸੀ.ਈ.ਏ.ਐਸ. ਦੇ ਵਿਦਿਆਰਥੀ ਡੇਨੀਅਲ ਐਚ. ਕੂਜ਼ਵਰਥ ਨੇ ਦੱਸਿਆ ਕਿ ਦਿੱਲੀ ਵਿੱਚ ਉਕਤ ਦੋ ਮਹੀਨਿਆਂ ਦੌਰਾਨ ਵਿਸ਼ਵ ਸਿਹਤ ਅਦਾਰੇ (WHO) ਵੱਲੋਂ ਤੈਅ ਕੀਤੇ ਮਾਪਦੰਡਾਂ ਤੋਂ ਵੀਹ ਗੁਣਾ ਜ਼ਿਆਦਾ ਪ੍ਰਦੂਸ਼ਣ ਸੀ।

ਕੂਜ਼ਵਰਥ ਨੇ ਦੱਸਿਆ ਕਿ WHO ਮੁਤਾਬਕ ਇੱਕ ਘਣ ਮੀਟਰ ਵਿੱਚ 25 ਮਾਈਕ੍ਰੋਗ੍ਰਾਮ ਪ੍ਰਦੂਸ਼ਕ ਸੁਰੱਖਿਅਤ ਹਵਾ ਦੀ ਨਿਸ਼ਾਨੀ ਹੈ ਤੇ ਭਾਰਤ ਦਾ ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਇੱਕ ਘਣ ਮੀਟਰ ਵਿੱਚ 25 ਦੀ ਥਾਂ 60 ਮਾਈਕ੍ਰੋਗ੍ਰਾਮ ਤਕ ਪ੍ਰਦੂਸ਼ਕਾਂ ਦੀ ਮਾਤਰਾ ਵੀ ਸੁਰੱਖਿਅਤ ਹਵਾ ਹੈ।

ਉਨ੍ਹਾਂ ਦਿਨਾਂ ਵਿੱਚ ਦਿੱਲੀ ਦੀ ਆਬੋ-ਹਵਾ ਵਿੱਚ ਪ੍ਰਦੂਸ਼ਕਾਂ ਦੀ ਮਾਤਰਾ 300 ਮਾਈਕ੍ਰੋਗ੍ਰਾਮ ਮਿਣੀ ਗਈ ਸੀ ਜਦਕਿ ਆਮ ਦਿਨਾਂ ਵਿੱਚ ਦਿੱਲੀ ਦੇ 46 ਮਿਲੀਅਨ ਲੋਕਾਂ ਨੂੰ ਇੱਕ ਘਣ ਮੀਟਰ ਹਵਾ ਵਿੱਚ 150 ਮਾਈਕ੍ਰੋਗ੍ਰਾਮ ਪ੍ਰਦੂਸ਼ਕਾਂ ਨੂੰ ਸਹਿਣ ਕਰਨਾ ਪੈਂਦਾ ਹੈ।

ਖੋਜ ਮੁਤਾਬਕ ਕਿ ਉਨ੍ਹਾਂ ਦਿਨਾਂ ਵਿੱਚ ਉੱਤਰ ਭਾਰਤ ਅੰਦਰ ਮਾਨਸੂਨ ਤੋਂ ਬਾਅਦ ਹਵਾ ਦਾ ਵਹਾਅ ਬਹੁਤ ਹੀ ਘੱਟ ਹੁੰਦਾ ਹੈ, ਇਸ ਲਈ ਸਾੜੀ ਗਈ ਪਰਾਲ਼ੀ ਦੇ ਕਣ (ਪ੍ਰਦੂਸ਼ਕ) ਵਾਤਾਵਰਨ ਵਿੱਚ ਅੱਗੇ ਨਹੀਂ ਜਾ ਸਕਦੇ ਤੇ ਉੱਥੇ ਹੀ ਫਸੇ ਰਹੇ। ਸਾਲ ਦੇ ਬਾਕੀ ਸਮੇਂ ਦੌਰਾਨ ਹਵਾ ਦਾ ਵਹਾਅ ਤੇਜ਼ ਹੋਣ ਕਾਰਨ ਇਹ ਧੂੰਆਂ ਵਾਤਾਵਰਨ ਵਿੱਚ ਉੱਡ-ਪੁੱਡ ਜਾਂਦਾ ਹੈ।

Punjab

ਰੂਸ ਨੇ ਚਾਰ ਕੈਨੇਡੀਅਨ ਡਿਪਲੋਮੈਟਸ ਕੱਢੇ

Punjab Newsline
April 03, 2018 09:32 AM
More

ਓਟਵਾ -  ਇਸ ਮਹੀਨੇ ਦੇ ਸ਼ੁਰੂ ਵਿੱਚ ਸਾਬਕਾ ਜਾਸੂਸ ਤੇ ਉਸ ਦੀ ਲੜਕੀ ਨੂੰ ਕਥਿਤ ਤੌਰ ਉੱਤੇ ਜ਼ਹਿਰ ਦੇਣ ਦਾ ਮਾਮਲਾ ਐਨਾ ਤੂਲ ਫੜ੍ਹ ਚੁੱਕਿਆ ਹੈ ਕਿ ਕ੍ਰੈਮਲਿਨ ਤੇ ਪੱਛਮੀ ਮੁਲਕਾਂ ਦਰਮਿਆਨ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਗਲੋਬਲ ਅਫੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ ਇਸੇ ਲੜੀ ਤਹਿਤ ਰੂਸ ਵੱਲੋਂ ਚਾਰ ਕੈਨੇਡੀਅਨ ਡਿਪਲੋਮੈਟਜ਼ ਨੂੰ ਕੱਢ ਦਿੱਤਾ ਗਿਆ ਹੈ।
ਸ਼ੁੱਕਰਵਾਰ ਨੂੰ ਇੱਕ ਈਮੇਲ ਵਿੱਚ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਤਰਜ਼ਮਾਨ ਨੇ ਆਖਿਆ ਕਿ ਇਨ੍ਹਾਂ ਡਿਪਲੋਮੈਟਸ ਨੂੰ ਰੂਸੀ ਸਰਕਾਰ ਵੱਲੋਂ ਕੱਢਿਆ ਜਾ ਰਿਹਾ ਹੈ ਤੇ ਇਨ੍ਹਾਂ ਨੂੰ ਕੈਨੇਡਾ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿ਼ਕਰਯੋਗ ਹੈ ਕਿ ਅਮਰੀਕਾ ਤੇ ਦਰਜਨਾਂ ਭਰ ਯੂਰਪੀਅਨ ਮੁਲਕਾਂ ਵੱਲੋਂ ਇਸ ਸਬੰਧ ਵਿੱਚ ਕੱਢੇ ਗਏ ਰੂਸੀ ਡਿਪਲੋਮੈਟਸ ਦੀ ਤਰਜ਼ ਉੱਤੇ ਫਰੀਲੈਂਡ ਵੱਲੋਂ ਵੀ ਸੋਮਵਾਰ ਨੂੰ ਚਾਰ ਰੂਸੀ ਡਿਪਲੋਮੈਟਸ ਨੂੰ ਕੈਨੇਡਾ ਤੋਂ ਕੱਢਣ ਦਾ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਹੀ ਰੂਸ ਵੱਲੋਂ ਇਹ ਕਦਮ ਚੁੱਕਿਆ ਗਿਆ।
ਵੀਰਵਾਰ ਨੂੰ ਮਾਸਕੋ ਸਥਿਤ ਰੂਸੀ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਅੰਬੈਸਡਰ ਨੂੰ ਤਲਬ ਕਰਕੇ 60 ਅਮਰੀਕੀ ਡਿਪਲੋਮੈਟਸ ਨੂੰ ਕੱਢਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਅਮਰੀਕਾ ਵੀ ਰੂਸੀ ਡਿਪਲੋਮੈਟਸ ਨੂੰ ਕੱਢ ਚੁੱਕਿਆ ਸੀ। ਸ਼ੁੱਕਰਵਾਰ ਨੂੰ ਹੋਰਨਾਂ ਮੁਲਕਾਂ ਤੋਂ ਦੋ ਦਰਜਨ ਦੇ ਕਰੀਬ ਡਿਪਲੋਮੈਟਸ ਨੂੰ ਬਾਹਰ ਕੱਢ ਦਿੱਤਾ ਗਿਆ। ਜਿ਼ਕਰਯੋਗ ਹੈ ਕਿ ਰੂਸ ਦੇ ਜਾਸੂਸ ਸਰਜੇਈ ਸਕ੍ਰਿਪਲ ਤੇ ਉਸ ਦੀ ਲੜਕੀ ਯੂਲੀਆ ਨੂੰ ਬ੍ਰਿਟਿਸ਼ ਸਿਟੀ ਸਲਿਸਬਰੀ ਵਿੱਚ 4 ਮਾਰਚ ਨੂੰ ਕਥਿਤ ਤੌਰ ਉੱਤੇ ਜ਼ਹਿਰ ਦਿੱਤਾ ਗਿਆ। ਸਕ੍ਰਿਪਲਜ਼ ਦਾ ਇਲਾਜ ਕਰ ਰਹੇ ਹਸਪਤਾਲ ਨੇ ਦੱਸਿਆ ਕਿ 33 ਸਾਲਾ ਯੂਲੀਆ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਤੇ ਹੁਣ ਉਸ ਦੀ ਹਾਲਤ ਸਥਿਰ ਹੈ ਜਦਕਿ ਉਸ ਦੇ 66 ਸਾਲਾ ਪਿਤਾ ਦੀ ਹਾਲਤ ਨਾਜੁ਼ਕ ਬਣੀ ਹੋਈ ਹੈ।
ਇਸ ਦੌਰਾਨ ਕ੍ਰੈਮਲਿਨ ਵੱਲੋਂ ਸਕ੍ਰਿਪਲਜ਼ ਉੱਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਕਰਵਾਉਣ ਤੋਂ ਇਨਕਾਰ ਕੀਤਾ ਗਿਆ ਹੈ। ਪਰ ਪੱਛਮੀ ਸਰਕਾਰਾਂ ਵੱਲੋਂ ਫਿਰ ਵੀ ਰੂਸ ਨੂੰ ਹੀ ਇਸ ਸੱਭ ਕਾਸੇ ਲਈ ਜਿ਼ੰਮੇਵਾਰ ਠਹਿਰਾਇਆ ਜਾ ਰਿਹਾ ਹੈ। ਡਿਪਲੋਮੈਟਸ ਨੂੰ ਇਸ ਤਰ੍ਹਾਂ ਕੱਢੇ ਜਾਣ ਨਾਲ ਨਾ ਸਿਰਫ ਉਹ ਖੁਦ ਪ੍ਰਭਾਵਿਤ ਹੁੰਦੇ ਹਨ ਸਗੋਂ ਉਨ੍ਹਾਂ ਦੇ ਪਰਿਵਾਰ ਵੀ ਪ੍ਰਭਾਵਿਤ ਹੁੰਦੇ ਹਨ।

 
ਵਿਦੇਸ਼

ਮਲਕੇਅਰ ਨੇ ਜਗਮੀਤ ਨੂੰ ਪਾਰਲੀਆਮੈਂਟ ਵਿੱਚ ਸੀਟ ਹਾਸਲ ਕਰਨ ਦੀ ਦਿੱਤੀ ਸਲਾਹ

Punjab Newsline
April 03, 2018 09:30 AM
More

ਓਟਵਾ - ਐਨਡੀਪੀ ਆਗੂ ਜਗਮੀਤ ਸਿੰਘ ਲਈ ਔਖੇ ਰਹੇ ਦੋ ਹਫਤਿਆਂ ਤੋਂ ਬਾਅਦ ਸਾਬਕਾ ਐਨਡੀਪੀ ਆਗੂ ਟੌਮ ਮਲਕੇਅਰ ਵੱਲੋਂ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਜਲਦ ਤੋਂ ਜਲਦ ਪਾਰਲੀਆਮੈਂਟ ਵਿੱਚ ਸੀਟ ਹਾਸਲ ਕਰ ਲੈਣ।
ਮਲਕੇਅਰ ਨੇ ਆਖਿਆ ਕਿ ਇੱਕ ਸੰਸਥਾ ਵਜੋਂ ਪਾਰਲੀਆਮੈਂਟ ਬਹੁਤ ਜ਼ਰੂਰੀ ਹੈ ਤੇ ਕਿਸੇ ਵੀ ਸਿਆਸੀ ਆਗੂ ਲਈ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਉਹ ਜਲਦ ਤੋਂ ਜਲਦ ਉੱਥੇ ਸੀਟ ਹਾਸਲ ਕਰੇ ਤਾਂ ਕਿ ਕੈਨੇਡੀਅਨਜ਼ ਉਸ ਨੂੰ ਚੰਗੀ ਤਰ੍ਹਾਂ ਜਾਣ ਸਕਣ। ਪਿਛਲੇ ਕੁੱਝ ਹਫਤਿਆਂ ਤੋਂ ਜਗਮੀਤ ਸਿੰਘ ਨੂੰ ਕਾਕਸ ਦੀ ਅਸੰਤੁਸ਼ਟੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੱਛੇ ਜਿਹੇ ਹੀ ਜਗਮੀਤ ਵੱਲੋਂ ਚਿਰਾਂ ਤੋਂ ਚੱਲੇ ਆ ਰਹੇ ਇੱਕ ਐਮਪੀ ਨੂੰ ਉਸ ਵੱਲੋਂ ਵਿਰੋਧੀ ਧਿਰ ਦੇ ਪੱਖ ਵਿੱਚ ਕੀਤੀ ਵੋਟ ਦੇ ਬਦਲੇ ਉਸ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਪਾਰਟੀ ਦੇ ਸੀਨੀਅਰ ਆਗੂ ਕਾਫੀ ਖਫਾ ਰਹੇ। ਐਨਡੀਪੀ ਦੇ ਐਮਪੀਜ਼ ਵੱਲੋਂ ਜਨਤਕ ਤੌਰ ਉੱਤੇ ਜਗਮੀਤ ਦੀ ਨੁਕਤਾਚੀਨੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਆਪਣਾ ਫੈਸਲਾ ਵਾਪਿਸ ਲੈ ਲਿਆ।
ਪਰ ਇਸ ਸੱਭ ਦੇ ਬਾਵਜੂਦ ਜਗਮੀਤ ਆਪਣੇ ਕਾਕਸ ਨੂੰ ਇੱਕਜੁੱਟ ਦੱਸ ਰਹੇ ਹਨ। ਮਲਕੇਅਰ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਜਗਮੀਤ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ ਤਾਂ ਉਨ੍ਹਾਂ ਆਖਿਆ ਕਿ ਸੂਝਵਾਨ ਤੇ ਨੌਜਵਾਨ ਨੂੰ ਪਾ ਕੇ ਐਨਡੀਪੀ ਕਾਕਸ ਕਾਫੀ ਖੁਸ਼ ਹੈ ਪਰ ਉਹ ਉਸ ਨੂੰ ਪਾਰਲੀਆਮੈਂਟ ਵਿੱਚ ਵੇਖਣਾ ਚਾਹੁੰਦੇ ਹਨ। ਮਲਕੇਅਰ ਨੇ ਆਖਿਆ ਕਿ ਉਹ ਸਮਝਦੇ ਹਨ ਕਿ ਲੀਡਰ ਵਜੋਂ ਤੁਹਾਡੀ ਸ਼ਕਤੀ ਦਾ ਬੀਜ ਕਾਕਸ ਹੀ ਹੁੰਦਾ ਹੈ। ਅਸੀਂ ਕਾਕਸ ਤੋਂ ਜੋ ਸੁਣ ਰਹੇ ਹਾਂ ਜਾਂ ਲੋਕਾਂ ਤੋਂ ਜੋ ਸਾਨੂੰ ਪਤਾ ਲੱਗ ਰਿਹਾ ਹੈ ਉਹ ਇਹ ਕਿ ਉਨ੍ਹਾਂ ਨੂੰ ਲੋਕ ਹੋਰ ਜਾਨਣਾ ਚਾਹੁੰਦੇ ਹਨ।
ਕਈ ਸਾਲਾਂ ਤੱਕ ਓਨਟਾਰੀਓ ਤੋਂ ਐਨਡੀਪੀ ਐਮਪੀਪੀ ਰਹੇ ਜਗਮੀਤ ਨੂੰ ਫੈਡਰਲ ਪੱਧਰ ਦਾ ਕੋਈ ਤਜਰਬਾ ਨਹੀਂ ਹੈ। ਕਾਮਨਜ਼ ਵਿੱਚ ਸੀਟ ਨਾ ਹੋਣ ਕਾਰਨ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਪ੍ਰਸ਼ਨ ਕਾਲ ਦੌਰਾਨ ਕੋਈ ਸਵਾਲ ਨਹੀਂ ਕਰ ਸਕਦੇ ਜਿਵੇਂ ਕਿ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਕਰਦੇ ਹਨ। ਹਾਲਾਂਕਿ ਜਗਮੀਤ ਓਟਵਾ ਵਿੱਚ ਹੋਣ ਵਾਲੀ ਕਾਕਸ ਦੀ ਹਫਤਾਵਾਰੀ ਮੀਟਿੰਗ ਵਿੱਚ ਜ਼ਰੂਰ ਹਿੱਸਾ ਲੈਂਦੇ ਹਨ ਤੇ ਉਸ ਤੋਂ ਬਾਅਦ ਮੀਡੀਆ ਨੂੰ ਵੀ ਸੰਬੋਧਨ ਕਰਦੇ ਹਨ। ਮਲਕੇਅਰ ਨੇ ਆਖਿਆ ਕਿ ਅਜੇ ਉਹ ਪਾਰਲੀਆਮੈਂਟ ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ ਕਿਉਂਕਿ ਉਹ ਪਾਰਲੀਆਮੈਂਟ ਵਿੱਚ ਨਹੀਂ ਬੈਠਦੇ।
ਦੂਜੇ ਪਾਸੇ ਜਗਮੀਤ ਅਕਤੂਬਰ ਵਿੱਚ ਲੀਡਰਸਿ਼ਪ ਦੌੜ ਜਿੱਤਣ ਤੋਂ ਬਾਅਦ ਤੋਂ ਹੀ ਇਹ ਕਹਿੰਦੇ ਆਏ ਹਨ ਕਿ ਹਾਊਸ ਆਫ ਕਾਮਨਜ਼ ਵਿੱਚ ਸੀਟ ਨਾ ਹੋਣ ਦੇ ਬਾਵਜੂਦ ਉਹ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਦੇਸ਼ ਦੇ ਹੋਰਨਾਂ ਲੋਕਾਂ ਤੱਕ ਪਹੁੰਚਣ ਦਾ ਵਾਧੂ ਮੌਕਾ ਮਿਲ ਰਿਹਾ ਹੈ।

Copyright © 2017, Punjab Newsline, Canada, All rights reserved. Terms & Conditions Privacy Policy