ਖ਼ਬਰਾਂ

National News

ਸਿਲੰਡਰ 35.50 ਰੁਪਏ ਸਸਤਾ

Punjab Newsline
April 03, 2018 06:24 PM
More

ਨਵੀਂ ਦਿੱਲੀ: ਗੈਰ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 35.50 ਰੁਪਏ ਘਟਾ ਦਿੱਤੀ ਹੈ। ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿੱਚ ਵੀ ਮਾਮੂਲੀ ਕਟੌਤੀ 1.74 ਰੁਪਏ ਕੀਤੀ ਗਈ ਹੈ। ਸਰਕਾਰੀ ਆਇਲ ਮਾਰਕੀਟਿੰਗ ਕੰਪਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਐਲਾਨੀਆਂ ਨਵੀਆਂ ਦਰਾਂ ਮੁਤਾਬਕ 14.2 ਕਿਲੋਗ੍ਰਾਮ ਵਾਲੇ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਦਿੱਲੀ ਵਿੱਚ 653.50 ਰੁਪਏ ਹੋਏਗੀ ਜੋ ਪਹਿਲਾਂ 689 ਰੁਪਏ ਸੀ। ਇਸ ਤਰ੍ਹਾਂ ਗੈਰ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਹੁਣ ਕੋਲਕਾਤਾ ਵਿੱਚ 676 ਰੁਪਏ, ਮੁੰਬਈ ਵਿੱਚ 625 ਰੁਪਏ ਤੇ ਚੇਨਈ ਵਿੱਚ 663.50 ਰੁਪਏ ਹੋਏਗੀ।

ਉਧਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ (ਜੋ ਹਹੇਕ ਗਾਹਕ ਸਾਲ ਵਿੱਚ 12 ਹੀ ਲੈ ਸਕਦਾ ਹੈ) ਵਿੱਚ ਮਾਮੂਲੀ 1.74 ਰੁਪਏ ਦੀ ਕਮੀ ਕੀਤੀ ਗਈ ਹੈ। ਇਹ ਸਿਲੰਡਰ ਹੁਣ ਦਿੱਲੀ ਵਿੱਚ 491.35 ਰੁਪਏ ਦਾ ਹੋਏਗਾ ਜਦੋਂਕਿ ਪਹਿਲਾਂ 493 ਰੁਪਏ ਦਾ ਸੀ।

Sikh Religion

ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਵੱਲੋ ਸਿੱਖ ਵਿਰੋਧੀ ਛਾਪੀਆ ਗਈਆ ਕਿਤਾਬਾਂ ਵੱਲ ਵੀ ਧਿਆਨ ਦੇਣ ਤਾਂ ਕਿ ਦੋਸ਼ੀਆ ਸਜਾਵਾਂ ਦਿਵਾਈਆ ਜਾ ਸਕਣ - ਸਿਰਸਾ

ਜਸਬੀਰ ਸਿੰਘ ਪੱਟੀ
May 07, 2018 04:47 PM
More

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਵੱਲੋ ਬਾਰਵੀ ਕਲਾਸ ਦੇ ਸਿਲੇਬਸ ਵਿੱਚੋ ਗੁਰੂ ਸਾਹਿਬਾਨ ਤੇ ਸਿੱਖ ਪੰਥ ਨਾਲ ਸਬੰਧਿਤ ਇਤਿਹਾਸ ਨੂੰ ਕੱੱਢੇ ਜਾਣ ਤੇ ਚੁੱਕਿਆ ਗਿਆ ਕਦਮ  ਸ਼ਲਾਘਾਯੋਗ ਹੈ ਪਰ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਹਮਲਾਵਰ ਰੱਥ ਦੀਆ ਮੁਹਾਰਾਂ ਉਹਨਾਂ ਦੇ ਪ੍ਰਬੰਧ ਹੇਠ ਚੱਲਦੀ ਸ਼੍ਰੋਮਣੀ ਕਮੇਟੀ ਵੱਲ ਵੀ ਮੋਡ਼ਨੀਆ ਚਾਹੀਦੀਆ ਹਨ ਜਿਸ ਨੇ ਹਿੰਦੀ ਵਿੱਚ ਸਿੱਖ ਇਤਿਹਾਸ ਦੀ ਕਿਤਾਬ ਛਪਵਾ ਕੇ ਗੁਰੂ ਸਾਹਿਬਾਨ ਨੂੰ ਡਾਕੂ- ਲੁਟੇਰੇ ਲਿਖਿਆ ਹੈ, ਤਾਂ ਕਿ ਦੋਸ਼ੀਆ ਨੂੰ ਸਜਾਵਾਂ ਦਿਵਾਈਆ ਜਾ ਸਕਣ।  

ਦਲ ਖਾਲਸਾ ਦੇ ਆਗੂ ਤੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋ 12 ਵੀ ਦੇ ਸਿਲੇਬਸ ਵਿੱਚੋ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨਾਲ ਸਬੰਧਿਤ 23 ਚੈਪਟਰ ਕੱਢੇ ਜਾਣ ਦੀ ਉਹ ਕਰਡ਼ੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ ਤੇ ਮੁੱਖ ਮੰਤਰੀ ਤੋ ਮੰਗ ਕਰਦੇ ਹਨ ਕਿ ਦੋਸ਼ੀ ਅਧਿਕਾਰੀਆ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਲ ਫੀਤਾਸ਼ਾਹੀ ਦਾ ਹੱਥ ਠੋਕਾ ਬਣ ਕੇ ਉਹਨਾਂ ਵੱਲੋ ਕੀਤੇ ਗਏ ਗਲਤ ਕੰਮ ਦੀ ਪ੍ਰੋਡ਼ਤਾ ਨਹੀ ਕਰਨੀ ਚਾਹੀਦੀ ਸਗੋਂ ਇਸ ਕਾਲੇ ਕਾਰਨਾਮੇ ਦੀ ਜਾਂਚ ਕਰਵਾਉਣ ਲਈ ਤੁਰੰਤ ਜਾਂਚ ਕਮੇਟੀ ਬਣਾਉਣੀ ਚਾਹੀਦੀ ਹੈ ਤੇ ਦੋਸ਼ੀਆ ਨੂੰ ਸਜਾਵਾਂ ਦਿੱਤੀਆ ਜਾਣ। ਉਹਨਾਂ ਕਿਹਾ ਕਿ 12ਵੀ ਕਲਾਸ ਦਾ ਸਿਲੇਬਸ ਉਸ ਸਮੇਂ ਤੱਕ ਪਹਿਲਾਂ ਦੀ ਤਰ•ਾ ਹੀ ਰਹਿਣ ਦਿੱਤਾ ਜਿੰਨਾ ਚਿਰ ਤੱਕ ਮਾਮਲੇ ਦੀ ਜਾਂਚ ਨਹੀ ਹੋ ਜਾਂਦੀ। 

ਸ੍ਰ.ਸਿਰਸਾ ਨੇ ਕਿਹਾ ਕਿ ਸ੍ਰ ਸੁਖਬੀਰ ਸਿੰਘ ਬਾਦਲ ਵੱਲੋ ਸ਼ਰੋਮਣੀ ਕਮੇਟੀ ਪ੍ਰਧਾਨ ਸ੍ਰ ਗੋਬਿੰਦ ਸਿੰਘ ਲੌਗੋਵਾਲ ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਸਮੇਤ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਵਿੱਚ ਦਰਜ ਕੀਤਾ ਗਿਆ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਪਹਿਲਾਂ ਪਡ਼ਾਇਆ ਜਾਂਦਾ ਗੁਰੂ ਤੇ ਸਿੱਖ ਇਤਿਹਾਸ ਦੇ ਚੈਪਟਰਾਂ ਨੂੰ ਹਟਾ ਕੇ ਉਹਨਾਂ ਦੀ ਜਗ•ਾ ਕਈ ਅਜਿਹੀਆ ਮਿਥਿਹਾਸਕ ਕਹਾਣੀਆ ਪਾਈਆ ਜਾ ਰਹੀਆ ਹਨ ਜਿਹਨਾਂ ਦਾ ਪੰਜਾਬ ਦੇ ਸਭਿਆਚਾਰ , ਰਾਜਨੀਤੀ ਤੇ ਸਮਾਜਿਕ ਕਿਰਤਾਂ ਨਾਲ ਕੋਈ ਸਰੋਕਾਰ ਨਹੀ ਹੈ। ਉਹਨਾਂ ਕਿਹਾ ਕਿ ਵਿਦਵਾਨਾਂ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਵਾਕਿਆ ਹੀ ਪੰਜਾਬ ਸਰਕਾਰ ਵਿੱਚ ਬੈਠੇ ਕੁਝ ਸਰਕਾਰੀ ਅਧਿਕਾਰੀ ਸਿਲੇਬਸ ਨੂੰ ਇੱਕ ਸਾਜਿਸ਼ ਤਹਿਤ ਬਦਲ ਰਹੇ ਹਨ ਜਿਸ ਦਾ ਪੰਜਾਬ ਦੀ ਆਉਣ ਵਾਲੀ ਨਸਲ ਤੇ ਗਲਤ ਪ੍ਰਭਾਵ ਪਵੇਗਾ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਸ ਵੇਲੇ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਉਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ , ਹੋਰ ਆਹੁਦੇਦਾਰ ਤੇ ਕਾਰਜਕਰਨੀ ਕਮੇਟੀ ਦੇ ਮੈਂਬਰ ਵੀ ਉਹਨਾਂ ਦੇ ਲਿਫਾਫੇ ਵਿੱਚੋ ਹਰ ਸਾਲ ਨਵੰਬਰ ਮਹੀਨੇ ਵਿੱਚ ਨਿਕਲਦੇ ਹਨ। ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਪ੍ਰਬੰਧ ਹੇਠ ਚੱਲਦੀ ਸ਼੍ਰੋਮਣੀ ਕਮੇਟੀ ਵੱਲੋ ਕਈ ਪੰਜਾਬ ਸਰਕਾਰ ਨਾਲੋ ਵੀ ਘਿਨਾਉਣੇ ਕਾਰਨਾਮੇ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਨੇ ਹਿੰਦੀ ਭਾਸ਼ਾ ਵਿੱਚ ਇੱਕ ਕਿਤਾਬ ਛਪਵਾਈ ਹੈ ਜਿਸ ਉਪਰ ਸ਼੍ਰੋਮਣੀ ਕਮੇਟੀ ਦੀ ਮੋਹਰ ਵੀ ਲੱਗੀ ਹੋਈ ਹੈ ਜਿਸ ਵਿੱਚ ਸਪੱਸ਼ਟ ਤੌਰ ਤੇ ਗੁਰੂ ਸਾਹਿਬ ਨੂੰ ਚੋਰ, ਲੁਟੇਰੇ, ਡਾਕੂ, ਕਾਤਲ, ਨੌਕਰਰਾਣੀਆ ਦੇ ਪੇਟੋ ਬੱਚੇ ਜੰਮਣ ਵਾਲੇ, ਆਤਮ ਹੱਤਿਆ ਕਰਨ ਵਾਲੇ ਆਦਿ ਸ਼ਬਦਾਂ ਦੀ ਵਰਤੋ ਕੀਤੀ ਗਈ ਹੈ ਤੇ ਆਮ ਸਿੱਖ ਤਾਂ ਸ਼ਾਇਦ ਉਸ ਕਿਤਾਬ ਨੂੰ ਪਡ਼• ਵੀ ਨਾ ਸਕੇ। ਇਸ ਤਰ•ਾ ਗੁਰ ਬਿਲਾਸ ਪਾਤਸ਼ਾਹੀ ਛੇਵੀ ਵਿੱਚ ਵੀ ਮਾਤਾ ਗੰਗਾ ਵੱਲੋ ਬਾਬਾ ਬੁੱਢਾ ਜੀ ਕੋਲ ਵਰ ਲੈਣ ਸਮੇ ਉਹਨਾਂ ਦਾ ਢਿੱਡ ਵਿੱਚ ਭਰੂਣ ਪੈਦਾ ਹੋ ਗਿਆ ਸੀ ਵਰਗੇ ਪਾਠ ਵੀ ਲਿਖੇ ਹਨ। ਇਸੇ ਤਰ•ਾ ਮਾਤਾ ਕੌਲਾਂ ਬਾਰੇ ਲਿਖਿਆ ਹੈ ਕਿ ਉਸ ਨੂੰ ਛੇਵੇ ਪਾਤਸ਼ਾਹ ਕੱਢ ਕੇ ਲਿਆਏ ਸਨ। ਇਸ ਤਰ੍ਵਾ ਦੀਆ ਹੋਰ ਵੀ ਕਈ ਮਨਘਡ਼ਤ ਕਹਾਣੀਆ ਦਾ ਬਿਰਤਾਂਤ ਦਰਜ ਕੀਤਾ ਗਿਆ ਹੈ। ਹਰ ਮਹੀਨੇ ਸ਼੍ਰੋਮਣੀ ਕਮੇਟੀ ਵੱਲੋ ਛਪਵਾਏ ਜਾਂਦੇ ਗੁਰਮਤਿ ਪ੍ਰਕਾਸ਼  ਦੇ  ਦਸੰਬਰ ਮਹੀਨੇ ਦੇ ਸਾਲ 2013 ਦੇ ਅੰਕ ਦੇ ਪਹਿਲੇ ਪੰਨੇ ਤੇ ਚਾਰ ਸਾਹਿਬਜਾਂਦਿਆ ਦੀਆ ਟੋਪੀਆ ਪਾਈ ਫੋਟੋਆ ਛਾਪੀਆ ਗਈਆ ਹਨ ਜੋ ਸਿੱਖ ਇਤਿਹਾਸ ਦੀ ਕਸਵੱਟੀ ਤੇ ਕਿਸੇ ਵੀ ਸੂਰਤ ਵਿੱਚ ਖਰਾ ਨਹੀ ਉਤਰਦਾ। ਉਹਨਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਵਾਕਿਆ ਹੀ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਪ੍ਰਤੀ ਗੰਭੀਰ ਹਨ ਤਾਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋ ਛਾਪੀਆ ਗਈਆ ਕਿਤਾਬਾਂ ਦਾ ਵੀ ਨੋਟਿਸ ਲੈਣਾ ਚਾਹੀਦਾ ਹੈ ਤਾਂ ਕਿ ਦੋਸ਼ੀਆ ਵਿਰੁੱਧ ਕਾਰਵਾਈ ਕੀਤੀ ਜਾ ਸਕੇ।

Punjab

ਪੰਜਾਬ ਦੇ ਕਿਸਾਨਾਂ ਦਾ ਚੰਡੀਗੜ੍ਹ 'ਤੇ ਧਾਵਾ

Punjab Newsline
April 03, 2018 06:23 PM
More

ਚੰਡੀਗੜ੍ਹ: ਪੂਰਨ ਕਰਜ਼ ਮੁਆਫ਼ੀ ਤੇ ਹੋਰ ਕਿਸਾਨੀ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਤੋਂ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਵਿੱਚ ਧਰਨਾ ਦਿੱਤਾ। ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ ਚਾਰ ਵਜੇ ਤਕ ਸੱਤ ਕਿਸਾਨ ਜਥੇਬੰਦੀਆਂ ਵਿੱਚ ਸ਼ਾਮਲ ਸੈਂਕੜੇ ਕਿਸਾਨਾਂ ਨੇ ਚੰਡੀਗੜ੍ਹ ਦੇ ਪੱਚੀ ਸੈਕਟਰ ਦੇ ਰੈਲੀ ਗ੍ਰਾਂਊਂਡ ਵਿੱਚ ਪ੍ਰਦਰਸ਼ਨ ਕੀਤਾ।

ਇੱਥੇ ਕਿਸਾਨਾਂ ਨੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ, ਜਿਸ ਨੂੰ ਉਨ੍ਹਾਂ ਦੇ ਓ.ਐਸ.ਡੀ. ਨੇ ਆ ਕੇ ਪ੍ਰਾਪਤ ਕੀਤਾ। ਕਿਸਾਨਾਂ ਨੇ ਸਰਕਾਰ ਤੋਂ ਸਹਿਕਾਰੀ ਬੈਂਕਾਂ ਦੇ ਨਾਲ-ਨਾਲ ਵਪਾਰਕ ਬੈਂਕਾਂ, ਆੜ੍ਹਤੀਆਂ ਤੇ ਨਿੱਜੀ ਵਿੱਤੀ-ਕੰਪਨੀਆਂ ਤੋਂ ਲਏ ਕਰਜ਼ ਮੋੜਨ ਤੋਂ ਅਸਮਰੱਥ ਕਿਸਾਨਾਂ ਤੇ ਮਜ਼ਦੂਰਾਂ ਦੇ ਸਮੁੱਚੇ ਕਰਜ਼ਿਆਂ ‘ਤੇ ਲਕੀਰ ਮਾਰਨ ਦੀ ਮੰਗ ਕੀਤੀ। ਕਿਸਾਨਾਂ ਨੇ ਸਰਕਾਰ ਵੱਲੋਂ ਐਲਾਨੀ ਗਈ ਦੋ ਲੱਖ ਰੁਪਏ ਤੱਕ ਦੀ ਫ਼ਸਲੀ ਕਰਜ਼ੇ ਮਾਫ਼ ਕਰਨ ਦੀ ਨਿਗੂਣੀ ਰਾਹਤ ਕਰਾਰ ਦਿੱਤਾ ਤੇ 5 ਏਕੜ ਤਕ ਸਾਰੇ ਕਿਸਾਨਾਂ ਲਈ ਬਿਨਾ ਸ਼ਰਤ ਕਰਜ਼ ਮੁਆਫ਼ੀ ਦੀ ਮੰਗ ਕੀਤੀ।

ਉਨ੍ਹਾਂ ਕਰਜ਼ਾ ਲੈਣ ਸਮੇਂ ਕਿਸਾਨਾਂ-ਮਜ਼ਦੂਰਾਂ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਕੇ ਹਾਸਲ ਕੀਤੇ ਹਸਤਾਖਰ ਸਮੇਤ ਖਾਲੀ ਚੈੱਕ, ਪ੍ਰੋਨੋਟ, ਅਸ਼ਟਾਮਾਂ ਨੂੰ ਬੈਂਕਾਂ ਤੇ ਆੜ੍ਹਤੀਆਂ ਕੋਲੋਂ ਤੁਰੰਤ ਵਾਪਸ ਕਰਵਾਏ ਜਾਣ ਦੀ ਮੰਗ ਕੀਤੀ। ਕਿਸਾਨਾਂ ਨੇ ਜਬਰੀ ਕਰਜ਼ਾ-ਵਸੂਲੀ ਖਾਤਰ ਕੁਰਕੀ ਜਾਂ ਨਿਲਾਮੀ ਲਈ ਗ੍ਰਿਫ਼ਤਾਰੀਆਂ, ਪੁਲੀਸ-ਦਖਲ ਅਤੇ ਫੋਟੋਆਂ ਸਮੇਤ ਡੀਫਾਲਟਰ ਲਿਸਟਾਂ ਜਨਤਕ ਤੌਰ ‘ਤੇ ਨਸ਼ਰ ਕਰਨ ਵਰਗੇ ਹੱਥਕੰਡਿਆਂ ‘ਤੇ ਪਾਬੰਦੀ, ਵਿਆਜ-ਪਰ-ਵਿਆਜ ਤੇ ਮੂਲਧਨ ਤੋਂ ਵੱਧ ਵਿਆਜ ਵਸੂਲਣ ‘ਤੇ ਪਾਬੰਦੀ ਤੇ ਸੂਦਖੋਰੀ ਕਿੱਤਾ ਲਾਈਸੰਸ ਲਾਜ਼ਮੀ ਬਣਾਉਣ ਵਾਲਾ ਕਰਜ਼ਾ ਕਾਨੂੰਨ ਤੁਰੰਤ ਬਣਾਏ ਜਾਣ ਦੀ ਅਪੀਲ ਕੀਤੀ।

ਉਨ੍ਹਾਂ ਡਾ. ਸਵਾਮੀਨਾਥਨ ਕਮਿਸ਼ਨ ਰਿਪੋਰਟ ਨੂੰ ਤੁਰੰਤ ਲਾਗੂ ਕਰਨ ਤੇ ਮਾੜੇ ਬੀਜਾਂ, ਦਵਾਈਆਂ, ਖਾਦਾਂ ਦੇ ਨਾਲ-ਨਾਲ ਕੁਦਰਤੀ ਆਫ਼ਤਾਂ ਕਾਰਨ ਬਰਬਾਦ ਹੋਈਆਂ ਫ਼ਸਲਾਂ ਦਾ ਮੁਆਵਜਾ ਔਸਤ ਝਾੜ ਦੇ ਪੂਰੇ ਮੁੱਲ ਦੇ ਬਰਾਬਰ ਕੀਤੇ ਜਾਣ ਦੀ ਮੰਗ ਕੀਤੀ। ਕਰਜ਼ਿਆਂ ਤੇ ਆਰਥਿਕ ਤੰਗੀਆਂ ਤੋਂ ਪੀੜਤ ਖ਼ੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ-ਮਜ਼ਦੂਰਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ, 1-1 ਸਰਕਾਰੀ ਨੌਕਰੀ ਤੇ ਸਮੁੱਚੇ ਕਰਜ਼ੇ ‘ਤੇ ਲਕੀਰ ਦੀ ਰਾਹਤ ਤੁਰੰਤ ਦੇਣ ਦੀ ਮੰਗ ਕੀਤੀ।

ਕਿਸਾਨਾਂ ਨੇ ਪੰਜਾਬ ਦੇ ਪੜ੍ਹੇ-ਲਿਖੇ ਤੇ ਅਨਪੜ੍ਹ ਪੇਂਡੂ ਬੇਰੁਜ਼ਗਾਰਾਂ ਨੂੰ ਪੱਕੀ ਨੌਕਰੀ ਦੇਣ ਤੇ ਜਿੰਨਾ ਚਿਰ ਨੌਕਰੀ ਨਹੀਂ ਮਿਲਦੀ ਗੁਜ਼ਾਰੇਯੋਗ ਬੇਰੁਜ਼ਗਾਰੀ ਭੱਤਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਮੰਗ ਕੀਤੀ ਕਿ ਆਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਸਥਾਈ ਹੱਲ ਕੀਤਾ ਜਾਵੇ ਤੇ ਝੋਨਾ ਲਾਉਣ ਦੀ ਆਗਿਆ ਪਹਿਲੀ ਜੂਨ ਤੋਂ ਦਿੱਤੀ ਜਾਵੇ। ਕਿਸਾਨਾਂ ਨੇ ਖਾਦਾਂ ਤੇ ਕੀਟ ਨਾਸ਼ਕਾਂ ਤੋਂ ਲੈ ਕੇ ਖੇਤੀ ਸੰਦਾਂ ਤੇ ਹੋਰ ਖੇਤੀ ਵਸਤਾਂ ‘ਤੇ ਲਾਇਆ ਜਾਣ ਵਾਲਾ ਜੀ.ਐਸ.ਟੀ. ਖ਼ਤਮ ਕੀਤਾ ਜਾਵੇ ਤੇ ਡੀਜ਼ਲ-ਪੈਟਰੋਲ ਨੂੰ ਇਸ ਦੇ ਘੇਰੇ ਅਧੀਨ ਲਿਆਉਣ ਦੀ ਮੰਗ ਕੀਤੀ।

ਕਿਸਾਨਾਂ ਨੇ ਜ਼ਮੀਨ ‘ਤੇ ਕਾਬਜ਼ ਕਿਸਾਨਾਂ ਦੇ ਹੱਕ ਵਿੱਚ ਉਸ ਦੀ ਮਾਲਕੀ ਦੀ ਮੰਗ ਕਰਦਿਆਂ ਸਰਕਾਰ ਨੂੰ ਪਿੰਡ ਮੰਡ ਹੁਸੈਨਪੁਰ ਬੂਲੇ (ਕਪੂਰਥਲਾ) ‘ਚ 39 ਕਿਸਾਨਾਂ ਦੀ 170 ਏਕੜ ਅਤੇ ਝੋਕ ਹਰੀਹਰ (ਫਿਰੋਜ਼ਪੁਰ) ‘ਚ 8 ਕਿਸਾਨਾਂ ਦੀ 25 ਏਕੜ ਜ਼ਮੀਨ ‘ਤੇ 5-6 ਦਹਾਕਿਆਂ ਤੋਂ ਬਾਕਾਇਦਾ ਕਾਬਜ਼ ਹੋਣ ਦੇ ਬਾਵਜੂਦ ਪੜਤਾਲ ਕੀਤੇ ਬਗ਼ੈਰ ਗਿਰਦੌਰੀਆਂ ਬਦਲ ਕੇ ਪੁਲਿਸ ਦੇ ਜ਼ੋਰ ਨਾਲ ਉਜਾੜਨਾ ਰੋਕਣ ਦੀ ਅਪੀਲ ਕੀਤੀ।

ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜਿੰਨਾ ਸਮਾਂ ਝੋਨੇ ਦੀ ਪਰਾਲੀ ਤੇ ਕਣਕ ਦਾ ਨਾੜ ਬਿਨਾ ਸਾੜੇ ਤੋਂ ਸਾਂਭਣ ਲਈ ਝੋਨੇ ‘ਤੇ 200 ਰੁ. ਅਤੇ ਕਣਕ ‘ਤੇ 150 ਰੁ. ਪ੍ਰਤੀ ਕੁਇੰਟਲ ਬੋਨਸ ਨਹੀਂ ਦਿੱਤਾ ਜਾਂਦਾ ਅਤੇ ਹੋਰ ਬਦਲਵੀਆਂ ਫ਼ਸਲਾਂ ਜਿਵੇਂ ਬਾਸਮਤੀ, ਮੱਕੀ, ਮਟਰ, ਆਲੂ, ਟਮਾਟਰ, ਸੂਰਜਮੁਖੀ ਆਦਿ ਦੇ ਲਾਹੇਵੰਦ ਭਾਅ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਮਿੱਥ ਕੇ ਇਸ ਭਾਅ ‘ਤੇ ਖਰੀਦ ਦੀ ਗਾਰੰਟੀ ਨਹੀਂ ਕੀਤੀ ਜਾਂਦੀ, ਉਨਾ ਚਿਰ ਪਰਾਲੀ ਜਾਂ ਨਾੜ ਸਾੜਨ ਵਿਰੁੱਧ ਪਾਬੰਦੀ, ਜੁਰਮਾਨੇ ਤੇ ਪੁਲੀਸ ਕੇਸਾਂ ਦਾ ਸਿਲਸਿਲਾ ਬੰਦ ਕੀਤਾ ਜਾਵੇ।

ਇਸ ਤੋਂ ਇਲਾਵਾ ਕਿਸਾਨਾਂ ਨੇ ਟਰੈਕਟਰਾਂ ਨੂੰ ਵਪਾਰਕ ਟਰਾਂਸਪੋਰਟ ਦੇ ਦਾਇਰੇ ‘ਚ ਨਾ ਲਿਆਉਣ, ਬਿਜਲੀ ਦਰਾਂ ‘ਚ ਕੀਤਾ ਵਾਧਾ ਵਾਪਸ ਲੈਣ ਤੇ ਖੇਤੀ ਮੋਟਰਾਂ ‘ਤੇ ਮੀਟਰ ਲਾਉਣਾ ਬੰਦ ਕੀਤੇ ਜਾਣ ਤੇ ਲੋਡ-ਵਾਧਾ ਫੀਸ ਖ਼ਤਮ ਕੀਤੇ ਜਾਣ ਦੀ ਮੰਗ ਕੀਤੀ। ਕਿਸਾਨਾਂ ਨੇ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਰੱਦ ਕਰ ਕੇ ਬੰਦ ਕੀਤੇ ਗਏ ਤੇ ਕੀਤੇ ਜਾ ਰਹੇ ਸਰਕਾਰੀ ਸਕੂਲ ਤੇ ਆਂਗਣਵਾੜੀ ਸੈਂਟਰਾਂ ਸਮੇਤ ਬਠਿੰਡਾ ਅਤੇ ਰੋਪੜ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਚਾਲੂ ਕੀਤੇ ਜਾਣ ਦੀ ਅਪੀਲ ਵੀ ਕੀਤੀ।

Punjab

ਅੰਮ੍ਰਿਤਸਰ ਦੇ ਕੰਪਨੀ ਬਾਗ਼ 'ਚੋਂ 3 ਲਾਸ਼ਾਂ ਮਿਲੀਆਂ

Punjab Newsline
April 03, 2018 06:13 PM
More

ਅੰਮ੍ਰਿਤਸਰ: ਗੁਰੂ ਨਗਰੀ ਦੇ ਕੰਪਨੀ ਬਾਗ਼ ਵਿੱਚੋਂ ਅੱਜ ਸਵੇਰੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਬਾਗ਼ ਵਿੱਚ ਸਵੇਰ ਦੀ ਸੈਰ ਕਰਨ ਆਏ ਲੋਕਾਂ ਨੇ ਜਦੋਂ ਲਾਸ਼ਾਂ ਵੇਖੀਆਂ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਜਿਸ ਥਾਂ ਤੋਂ ਲਾਸ਼ਾਂ ਮਿਲੀਆਂ ਹਨ, ਉੱਥੇ ਖਾਣ-ਪੀਣ ਦਾ ਸਾਮਾਨ ਪਿਆ ਹੋਇਆ ਸੀ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਸ਼ਾ ਜ਼ਿਆਦਾ ਕਰ ਲੈਣ ਨਾਲ ਇਨ੍ਹਾਂ ਦੀ ਮੌਤ ਦਾ ਕਾਰਨ ਬਣੀ ਹੋ ਸਕਦੀ ਹੈ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਕਬਜ਼ੇ ਵਿੱਚ ਲੈ ਲਈਆਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲੇ ਤਕ ਨੌਜਵਾਨਾਂ ਦੀ ਸ਼ਨਾਖ਼ਤ ਤੇ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ। ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋ ਸਕਦੀ ਹੈ।

ਵਿਦੇਸ਼

ਪਾਕਿਸਤਾਨ ਈਸਾਈ ਪਰਿਵਾਰ ਉੱਤੇ ਹਮਲੇ ਦੀ ਜ਼ਿੰਮੇਵਾਰੀISIS ਨੇ ਲਈ

Punjab Newsline
April 03, 2018 05:51 PM
More

ਲਾਹੌਰ - ਅੱਤਵਾਦੀ ਸਮੂਹ ਆਈ. ਐੱਸ. ਆਈ. ਐੱਸ. ਨੇ ਮੰਗਲਵਾਰ ਨੂੰ ਦੱਖਣੀ-ਪੱਛਮੀ ਪਾਕਿਸਤਾਨ ਵਿਚ ਈਸਾਈ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਸਮੂਹ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਆਈ. ਐੱਸ. ਨਾਲ ਜੁੜੇ ਅੱਤਵਾਦੀਆਂ ਨੇ ਈਸਾਈਆਂ ਦੇ ਸਮੂਹ 'ਤੇ ਹਮਲਾ ਕੀਤਾ ਸੀ, ਜਦੋਂ ਉਹ ਸੋਮਵਾਰ ਨੂੰ ਕਵੇਟਾ ਵਿਚ ਕਿਸੇ ਯਾਤਰਾ 'ਤੇ ਜਾ ਰਹੇ ਸਨ। ਸੂਤਰਾਂ ਮੁਤਾਬਕ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚ ਆਪਣੀ ਪਕੜ ਮਜ਼ਬੂਤ ਕਰ ਚੁੱਕਾ ਹੈ। ਦੱਸਣਯੋਗ ਹੈ ਕਿ ਬਲੋਚਿਸਤਾਨ ਸੂਬੇ ਦੇ ਕਵੇਟਾ ਸ਼ਹਿਰ ਵਿਚ ਇਹ ਈਸਾਈ ਪਰਿਵਾਰ ਰਿਕਸ਼ੇ ਵਿਚ ਸਫਰ ਕਰ ਰਿਹਾ ਸੀ। ਉਸੇ ਵੇਲੇ ਕੁਝ ਹਥਿਆਰਬੰਦ ਵਿਅਕਤੀ ਮੋਟਰਸਾਈਕਲ 'ਤੇ ਆਏ। ਉਨ੍ਹਾਂ ਨੇ ਰਿਕਸ਼ੇ ਨੂੰ ਰੋਕਿਆ ਅਤੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ। ਰਿਕਸ਼ੇ ਵਿਚ ਪੰਜ ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਚਾਰ ਦੀ ਮੌਤ ਹੋ ਗਈ।

ਵਿਦੇਸ਼

ਦੱਖਣੀ ਅਫਰੀਕਾ ਵਿੱਚ ਬੱਸ ਉੱਤੇਸੁੱਟਿਆ ਗਿਆ ਪੈਟਰੋਲ ਬੰਬ

Punjab Newsline
April 03, 2018 05:43 PM
More

 ਜੋਹਾਨਸਬਰਗ -  ਦੱਖਣੀ ਅਫਰੀਕਾ ਦੇ ਉੱਤਰੀ ਸੂਬੇ ਲਿਮਪੋਪੋ ਵਿਚ ਮੋਦੀਕਵਾ ਪਲੇਟੀਨਮ ਖਾਨ ਵੱਲ ਜਾਣ ਦੌਰਾਨ ਕੁਝ ਅਣਜਾਣ ਹਮਲਾਵਰਾਂ ਨੇ ਸੋਮਵਾਰ ਨੂੰ ਦੇਰ ਰਾਤ 39 ਕਰਮਚਾਰੀਆਂ ਨਾਲ ਭਰੀ ਇਕ ਬੱਸ 'ਤੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 6 ਕਰਮਚਾਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕਈ ਕਰਮਚਾਰੀ ਜ਼ਖਮੀ ਹੋ ਗਏ। ਕੁਝ ਕਰਮਚਾਰੀਆਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਆਪਣੀ ਜਾਨ ਬਚਾਈ। ਫਿਲਹਾਲ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਇਸ ਘਟਨਾ ਦੇ ਕਾਰਨਾਂ ਦਾ ਖੁਲਾਸਾ ਹੋ ਸਕਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

National News

ਇਰਾਕ ਵਿੱਚ ਮਰੇ ਭਾਰਤੀਆਂ ਲਈ ਮੋਦੀ ਨੇ ਐਲਾਨਿਆ 10-10 ਲੱਖ ਰੁਪਏ ਮੁਆਵਜ਼ਾ

Punjab Newsline
April 03, 2018 05:36 PM
More

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਕ ਵਿੱਚ ਮਾਰੇ ਗਏ ਗਏ 39 ਭਾਰਤੀਆਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦੇ ਐਲਾਨ ਕੀਤਾ ਹੈ। ਭਾਰਤ ਸਰਕਾਰ ਨੇ ਇਹ ਐਲਾਨ ਚੁਫੇਰਿਓਂ ਦਬਾਅ ਪੈਣ ਤੋਂ ਬਾਅਦ ਕੀਤਾ ਹੈ।

ਕੈਪਟਨ ਸਰਕਾਰ ਨੇ ਮਾਰੇ ਗਏ ਪੰਜਾਬੀਆਂ ਦੇ ਵਾਰਸਾਂ ਲਈ ਕੱਲ੍ਹ ਹੀ 5-5 ਲੱਖ ਰੁਪਏ ਮੁਆਵਜ਼ਾ ਤੇ ਨੌਕਰੀਆਂ ਦਾ ਐਲਾਨ ਕਰ ਦਿੱਤਾ ਸੀ। ਇਸ ਮੌਕੇ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਕਿਹਾ ਸੀ ਕਿ ਅਜੇ ਮੁਆਵਜ਼ੇ ਬਾਰੇ ਕੋਈ ਐਲਾਨ ਨਹੀਂ ਕੀਤਾ ਜਾ ਸਕਦਾ।

ਇਸ ਤੋਂ ਪਹਿਲਾਂ ਅਸਥੀਆਂ ਲੈ ਕੇ ਅੰਮ੍ਰਿਤਸਰ ਪਹੁੰਚੇ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਕਿਹਾ ਸੀ, “ਕਿਸੇ ਨੂੰ ਨੌਕਰੀ ਦੇਣਾ ਬਿਸਕੁਟ ਵੰਡਣ ਵਾਲਾ ਕੰਮ ਨਹੀਂ। ਇਹ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਸਵਾਲ ਹੈ, ਆ ਗਈ ਗੱਲ ਸਮਝ ਵਿੱਚ? ਮੈਂ ਹਾਲੇ ਐਲਾਨ ਕਿੱਥੋਂ ਕਰਾਂ, ਜੇਬ ‘ਚ ਕੋਈ ਪਿਟਾਰਾ ਤਾਂ ਰੱਖਿਆ ਨਹੀਂ ਹੋਇਆ।”

ਵਿਦੇਸ਼ ਰਾਜ ਮੰਤਰੀ ਨੇ ਕਿਹਾ,”ਕਹਿਣਾ ਨਹੀਂ ਚਾਹੀਦਾ ਪਰ ਸਾਡੇ ਆਦਮੀਆਂ (ਜੋ ਇਰਾਕ ਗਏ) ਦਾ ਅੰਬੈਸੀ ਰਿਕਾਰਡ ਨਹੀਂ ਸੀ। ਸਾਰੇ ਗ਼ੈਰ-ਕਾਨੂੰਨੀ ਏਜੰਟਾਂ ਰਾਹੀਂ ਗਏ ਸਨ। ਇਨ੍ਹਾਂ ਦਾ ਕੋਈ ਬੀਮਾ ਨਹੀਂ ਹੋਇਆ ਹੋਵੇਗਾ। ਜੇਕਰ ਇਹ ਕਾਨੂੰਨੀ ਏਜੰਟ ਰਾਹੀਂ ਗਏ ਹੁੰਦੇ ਤਾਂ ਬੀਮਾ ਕਰਵਾਉਣਾ ਜ਼ਰੂਰੀ ਹੁੰਦਾ।”

National News

ਦਿੱਲੀ ਦੇ ਪ੍ਰਦੂਸ਼ਣ ਦਾ ਕਾਰਨ ਹਾਰਵਰਡ ਯੂਨੀਵਰਸਿਟੀ ਨੇ ਦੱਸਿਆ

Punjab Newsline
April 03, 2018 05:34 PM
More

ਬੋਸਟਨ: ਵਿਸ਼ਵ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ਨੇ ਦਿੱਲੀ ਦੇ ਪ੍ਰਦੂਸ਼ਣ ਦੇ ਕਾਰਨਾਂ ਦਾ ਖੁਲਾਸਾ ਕੀਤਾ ਹੈ। ਯੂਨੀਵਰਸਿਟੀ ਨੇ ਨਾਸਾ ਦੇ ਉਪਗ੍ਰਹਿ ਡੇਟਾ ਦੀ ਵਰਤੋਂ ਕਰਕੇ ਅਧਿਐਨ ਕੀਤਾ ਹੈ ਕਿ ਬੀਤੇ ਸਾਲ ਅਕਤੂਬਰ ਤੇ ਨਵੰਬਰ ਵਿੱਚ ਫੈਲੇ ਗਲ਼ਘੋਟੂ ਪ੍ਰਦੂਸ਼ਣ ਲਈ ਦਿੱਲੀ ਦੇ ਗੁਆਂਢੀ ਸੂਬਿਆਂ ਵਿੱਚ ਸਾੜੀ ਗਈ ਪਰਾਲ਼ੀ ਜ਼ਿੰਮੇਵਾਰ ਹੈ।

ਹਾਰਵਰਡ ਯੂਨੀਵਰਸਿਟੀ ਤੇ ਨਾਸਾ ਦੇ ਖੋਜਕਰਤਾਵਾਂ ਦੀ ਪੜਤਾਲ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ ਸਾੜੀ ਜਾਣ ਵਾਲੀ ਪਰਾਲ਼ੀ ਕਰਕੇ ਬੀਤੇ ਸਾਲ ਅਕਤੂਬਰ ਤੇ ਨਵੰਬਰ ਵਿੱਚ ਦਿੱਲੀ ਵਿੱਚ ਪ੍ਰਦੂਸ਼ਣ ਦੀ ਮਾਤਰਾ ਦੁੱਗਣੀ ਹੋ ਗਈ।

ਸੀ.ਈ.ਏ.ਐਸ. ਦੇ ਵਿਦਿਆਰਥੀ ਡੇਨੀਅਲ ਐਚ. ਕੂਜ਼ਵਰਥ ਨੇ ਦੱਸਿਆ ਕਿ ਦਿੱਲੀ ਵਿੱਚ ਉਕਤ ਦੋ ਮਹੀਨਿਆਂ ਦੌਰਾਨ ਵਿਸ਼ਵ ਸਿਹਤ ਅਦਾਰੇ (WHO) ਵੱਲੋਂ ਤੈਅ ਕੀਤੇ ਮਾਪਦੰਡਾਂ ਤੋਂ ਵੀਹ ਗੁਣਾ ਜ਼ਿਆਦਾ ਪ੍ਰਦੂਸ਼ਣ ਸੀ।

ਕੂਜ਼ਵਰਥ ਨੇ ਦੱਸਿਆ ਕਿ WHO ਮੁਤਾਬਕ ਇੱਕ ਘਣ ਮੀਟਰ ਵਿੱਚ 25 ਮਾਈਕ੍ਰੋਗ੍ਰਾਮ ਪ੍ਰਦੂਸ਼ਕ ਸੁਰੱਖਿਅਤ ਹਵਾ ਦੀ ਨਿਸ਼ਾਨੀ ਹੈ ਤੇ ਭਾਰਤ ਦਾ ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਇੱਕ ਘਣ ਮੀਟਰ ਵਿੱਚ 25 ਦੀ ਥਾਂ 60 ਮਾਈਕ੍ਰੋਗ੍ਰਾਮ ਤਕ ਪ੍ਰਦੂਸ਼ਕਾਂ ਦੀ ਮਾਤਰਾ ਵੀ ਸੁਰੱਖਿਅਤ ਹਵਾ ਹੈ।

ਉਨ੍ਹਾਂ ਦਿਨਾਂ ਵਿੱਚ ਦਿੱਲੀ ਦੀ ਆਬੋ-ਹਵਾ ਵਿੱਚ ਪ੍ਰਦੂਸ਼ਕਾਂ ਦੀ ਮਾਤਰਾ 300 ਮਾਈਕ੍ਰੋਗ੍ਰਾਮ ਮਿਣੀ ਗਈ ਸੀ ਜਦਕਿ ਆਮ ਦਿਨਾਂ ਵਿੱਚ ਦਿੱਲੀ ਦੇ 46 ਮਿਲੀਅਨ ਲੋਕਾਂ ਨੂੰ ਇੱਕ ਘਣ ਮੀਟਰ ਹਵਾ ਵਿੱਚ 150 ਮਾਈਕ੍ਰੋਗ੍ਰਾਮ ਪ੍ਰਦੂਸ਼ਕਾਂ ਨੂੰ ਸਹਿਣ ਕਰਨਾ ਪੈਂਦਾ ਹੈ।

ਖੋਜ ਮੁਤਾਬਕ ਕਿ ਉਨ੍ਹਾਂ ਦਿਨਾਂ ਵਿੱਚ ਉੱਤਰ ਭਾਰਤ ਅੰਦਰ ਮਾਨਸੂਨ ਤੋਂ ਬਾਅਦ ਹਵਾ ਦਾ ਵਹਾਅ ਬਹੁਤ ਹੀ ਘੱਟ ਹੁੰਦਾ ਹੈ, ਇਸ ਲਈ ਸਾੜੀ ਗਈ ਪਰਾਲ਼ੀ ਦੇ ਕਣ (ਪ੍ਰਦੂਸ਼ਕ) ਵਾਤਾਵਰਨ ਵਿੱਚ ਅੱਗੇ ਨਹੀਂ ਜਾ ਸਕਦੇ ਤੇ ਉੱਥੇ ਹੀ ਫਸੇ ਰਹੇ। ਸਾਲ ਦੇ ਬਾਕੀ ਸਮੇਂ ਦੌਰਾਨ ਹਵਾ ਦਾ ਵਹਾਅ ਤੇਜ਼ ਹੋਣ ਕਾਰਨ ਇਹ ਧੂੰਆਂ ਵਾਤਾਵਰਨ ਵਿੱਚ ਉੱਡ-ਪੁੱਡ ਜਾਂਦਾ ਹੈ।

Punjab

ਰੂਸ ਨੇ ਚਾਰ ਕੈਨੇਡੀਅਨ ਡਿਪਲੋਮੈਟਸ ਕੱਢੇ

Punjab Newsline
April 03, 2018 09:32 AM
More

ਓਟਵਾ -  ਇਸ ਮਹੀਨੇ ਦੇ ਸ਼ੁਰੂ ਵਿੱਚ ਸਾਬਕਾ ਜਾਸੂਸ ਤੇ ਉਸ ਦੀ ਲੜਕੀ ਨੂੰ ਕਥਿਤ ਤੌਰ ਉੱਤੇ ਜ਼ਹਿਰ ਦੇਣ ਦਾ ਮਾਮਲਾ ਐਨਾ ਤੂਲ ਫੜ੍ਹ ਚੁੱਕਿਆ ਹੈ ਕਿ ਕ੍ਰੈਮਲਿਨ ਤੇ ਪੱਛਮੀ ਮੁਲਕਾਂ ਦਰਮਿਆਨ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਗਲੋਬਲ ਅਫੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ ਇਸੇ ਲੜੀ ਤਹਿਤ ਰੂਸ ਵੱਲੋਂ ਚਾਰ ਕੈਨੇਡੀਅਨ ਡਿਪਲੋਮੈਟਜ਼ ਨੂੰ ਕੱਢ ਦਿੱਤਾ ਗਿਆ ਹੈ।
ਸ਼ੁੱਕਰਵਾਰ ਨੂੰ ਇੱਕ ਈਮੇਲ ਵਿੱਚ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਤਰਜ਼ਮਾਨ ਨੇ ਆਖਿਆ ਕਿ ਇਨ੍ਹਾਂ ਡਿਪਲੋਮੈਟਸ ਨੂੰ ਰੂਸੀ ਸਰਕਾਰ ਵੱਲੋਂ ਕੱਢਿਆ ਜਾ ਰਿਹਾ ਹੈ ਤੇ ਇਨ੍ਹਾਂ ਨੂੰ ਕੈਨੇਡਾ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿ਼ਕਰਯੋਗ ਹੈ ਕਿ ਅਮਰੀਕਾ ਤੇ ਦਰਜਨਾਂ ਭਰ ਯੂਰਪੀਅਨ ਮੁਲਕਾਂ ਵੱਲੋਂ ਇਸ ਸਬੰਧ ਵਿੱਚ ਕੱਢੇ ਗਏ ਰੂਸੀ ਡਿਪਲੋਮੈਟਸ ਦੀ ਤਰਜ਼ ਉੱਤੇ ਫਰੀਲੈਂਡ ਵੱਲੋਂ ਵੀ ਸੋਮਵਾਰ ਨੂੰ ਚਾਰ ਰੂਸੀ ਡਿਪਲੋਮੈਟਸ ਨੂੰ ਕੈਨੇਡਾ ਤੋਂ ਕੱਢਣ ਦਾ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਹੀ ਰੂਸ ਵੱਲੋਂ ਇਹ ਕਦਮ ਚੁੱਕਿਆ ਗਿਆ।
ਵੀਰਵਾਰ ਨੂੰ ਮਾਸਕੋ ਸਥਿਤ ਰੂਸੀ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਅੰਬੈਸਡਰ ਨੂੰ ਤਲਬ ਕਰਕੇ 60 ਅਮਰੀਕੀ ਡਿਪਲੋਮੈਟਸ ਨੂੰ ਕੱਢਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਅਮਰੀਕਾ ਵੀ ਰੂਸੀ ਡਿਪਲੋਮੈਟਸ ਨੂੰ ਕੱਢ ਚੁੱਕਿਆ ਸੀ। ਸ਼ੁੱਕਰਵਾਰ ਨੂੰ ਹੋਰਨਾਂ ਮੁਲਕਾਂ ਤੋਂ ਦੋ ਦਰਜਨ ਦੇ ਕਰੀਬ ਡਿਪਲੋਮੈਟਸ ਨੂੰ ਬਾਹਰ ਕੱਢ ਦਿੱਤਾ ਗਿਆ। ਜਿ਼ਕਰਯੋਗ ਹੈ ਕਿ ਰੂਸ ਦੇ ਜਾਸੂਸ ਸਰਜੇਈ ਸਕ੍ਰਿਪਲ ਤੇ ਉਸ ਦੀ ਲੜਕੀ ਯੂਲੀਆ ਨੂੰ ਬ੍ਰਿਟਿਸ਼ ਸਿਟੀ ਸਲਿਸਬਰੀ ਵਿੱਚ 4 ਮਾਰਚ ਨੂੰ ਕਥਿਤ ਤੌਰ ਉੱਤੇ ਜ਼ਹਿਰ ਦਿੱਤਾ ਗਿਆ। ਸਕ੍ਰਿਪਲਜ਼ ਦਾ ਇਲਾਜ ਕਰ ਰਹੇ ਹਸਪਤਾਲ ਨੇ ਦੱਸਿਆ ਕਿ 33 ਸਾਲਾ ਯੂਲੀਆ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਤੇ ਹੁਣ ਉਸ ਦੀ ਹਾਲਤ ਸਥਿਰ ਹੈ ਜਦਕਿ ਉਸ ਦੇ 66 ਸਾਲਾ ਪਿਤਾ ਦੀ ਹਾਲਤ ਨਾਜੁ਼ਕ ਬਣੀ ਹੋਈ ਹੈ।
ਇਸ ਦੌਰਾਨ ਕ੍ਰੈਮਲਿਨ ਵੱਲੋਂ ਸਕ੍ਰਿਪਲਜ਼ ਉੱਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਕਰਵਾਉਣ ਤੋਂ ਇਨਕਾਰ ਕੀਤਾ ਗਿਆ ਹੈ। ਪਰ ਪੱਛਮੀ ਸਰਕਾਰਾਂ ਵੱਲੋਂ ਫਿਰ ਵੀ ਰੂਸ ਨੂੰ ਹੀ ਇਸ ਸੱਭ ਕਾਸੇ ਲਈ ਜਿ਼ੰਮੇਵਾਰ ਠਹਿਰਾਇਆ ਜਾ ਰਿਹਾ ਹੈ। ਡਿਪਲੋਮੈਟਸ ਨੂੰ ਇਸ ਤਰ੍ਹਾਂ ਕੱਢੇ ਜਾਣ ਨਾਲ ਨਾ ਸਿਰਫ ਉਹ ਖੁਦ ਪ੍ਰਭਾਵਿਤ ਹੁੰਦੇ ਹਨ ਸਗੋਂ ਉਨ੍ਹਾਂ ਦੇ ਪਰਿਵਾਰ ਵੀ ਪ੍ਰਭਾਵਿਤ ਹੁੰਦੇ ਹਨ।

 
ਵਿਦੇਸ਼

ਮਲਕੇਅਰ ਨੇ ਜਗਮੀਤ ਨੂੰ ਪਾਰਲੀਆਮੈਂਟ ਵਿੱਚ ਸੀਟ ਹਾਸਲ ਕਰਨ ਦੀ ਦਿੱਤੀ ਸਲਾਹ

Punjab Newsline
April 03, 2018 09:30 AM
More

ਓਟਵਾ - ਐਨਡੀਪੀ ਆਗੂ ਜਗਮੀਤ ਸਿੰਘ ਲਈ ਔਖੇ ਰਹੇ ਦੋ ਹਫਤਿਆਂ ਤੋਂ ਬਾਅਦ ਸਾਬਕਾ ਐਨਡੀਪੀ ਆਗੂ ਟੌਮ ਮਲਕੇਅਰ ਵੱਲੋਂ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਜਲਦ ਤੋਂ ਜਲਦ ਪਾਰਲੀਆਮੈਂਟ ਵਿੱਚ ਸੀਟ ਹਾਸਲ ਕਰ ਲੈਣ।
ਮਲਕੇਅਰ ਨੇ ਆਖਿਆ ਕਿ ਇੱਕ ਸੰਸਥਾ ਵਜੋਂ ਪਾਰਲੀਆਮੈਂਟ ਬਹੁਤ ਜ਼ਰੂਰੀ ਹੈ ਤੇ ਕਿਸੇ ਵੀ ਸਿਆਸੀ ਆਗੂ ਲਈ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਉਹ ਜਲਦ ਤੋਂ ਜਲਦ ਉੱਥੇ ਸੀਟ ਹਾਸਲ ਕਰੇ ਤਾਂ ਕਿ ਕੈਨੇਡੀਅਨਜ਼ ਉਸ ਨੂੰ ਚੰਗੀ ਤਰ੍ਹਾਂ ਜਾਣ ਸਕਣ। ਪਿਛਲੇ ਕੁੱਝ ਹਫਤਿਆਂ ਤੋਂ ਜਗਮੀਤ ਸਿੰਘ ਨੂੰ ਕਾਕਸ ਦੀ ਅਸੰਤੁਸ਼ਟੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੱਛੇ ਜਿਹੇ ਹੀ ਜਗਮੀਤ ਵੱਲੋਂ ਚਿਰਾਂ ਤੋਂ ਚੱਲੇ ਆ ਰਹੇ ਇੱਕ ਐਮਪੀ ਨੂੰ ਉਸ ਵੱਲੋਂ ਵਿਰੋਧੀ ਧਿਰ ਦੇ ਪੱਖ ਵਿੱਚ ਕੀਤੀ ਵੋਟ ਦੇ ਬਦਲੇ ਉਸ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਪਾਰਟੀ ਦੇ ਸੀਨੀਅਰ ਆਗੂ ਕਾਫੀ ਖਫਾ ਰਹੇ। ਐਨਡੀਪੀ ਦੇ ਐਮਪੀਜ਼ ਵੱਲੋਂ ਜਨਤਕ ਤੌਰ ਉੱਤੇ ਜਗਮੀਤ ਦੀ ਨੁਕਤਾਚੀਨੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਆਪਣਾ ਫੈਸਲਾ ਵਾਪਿਸ ਲੈ ਲਿਆ।
ਪਰ ਇਸ ਸੱਭ ਦੇ ਬਾਵਜੂਦ ਜਗਮੀਤ ਆਪਣੇ ਕਾਕਸ ਨੂੰ ਇੱਕਜੁੱਟ ਦੱਸ ਰਹੇ ਹਨ। ਮਲਕੇਅਰ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਜਗਮੀਤ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ ਤਾਂ ਉਨ੍ਹਾਂ ਆਖਿਆ ਕਿ ਸੂਝਵਾਨ ਤੇ ਨੌਜਵਾਨ ਨੂੰ ਪਾ ਕੇ ਐਨਡੀਪੀ ਕਾਕਸ ਕਾਫੀ ਖੁਸ਼ ਹੈ ਪਰ ਉਹ ਉਸ ਨੂੰ ਪਾਰਲੀਆਮੈਂਟ ਵਿੱਚ ਵੇਖਣਾ ਚਾਹੁੰਦੇ ਹਨ। ਮਲਕੇਅਰ ਨੇ ਆਖਿਆ ਕਿ ਉਹ ਸਮਝਦੇ ਹਨ ਕਿ ਲੀਡਰ ਵਜੋਂ ਤੁਹਾਡੀ ਸ਼ਕਤੀ ਦਾ ਬੀਜ ਕਾਕਸ ਹੀ ਹੁੰਦਾ ਹੈ। ਅਸੀਂ ਕਾਕਸ ਤੋਂ ਜੋ ਸੁਣ ਰਹੇ ਹਾਂ ਜਾਂ ਲੋਕਾਂ ਤੋਂ ਜੋ ਸਾਨੂੰ ਪਤਾ ਲੱਗ ਰਿਹਾ ਹੈ ਉਹ ਇਹ ਕਿ ਉਨ੍ਹਾਂ ਨੂੰ ਲੋਕ ਹੋਰ ਜਾਨਣਾ ਚਾਹੁੰਦੇ ਹਨ।
ਕਈ ਸਾਲਾਂ ਤੱਕ ਓਨਟਾਰੀਓ ਤੋਂ ਐਨਡੀਪੀ ਐਮਪੀਪੀ ਰਹੇ ਜਗਮੀਤ ਨੂੰ ਫੈਡਰਲ ਪੱਧਰ ਦਾ ਕੋਈ ਤਜਰਬਾ ਨਹੀਂ ਹੈ। ਕਾਮਨਜ਼ ਵਿੱਚ ਸੀਟ ਨਾ ਹੋਣ ਕਾਰਨ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਪ੍ਰਸ਼ਨ ਕਾਲ ਦੌਰਾਨ ਕੋਈ ਸਵਾਲ ਨਹੀਂ ਕਰ ਸਕਦੇ ਜਿਵੇਂ ਕਿ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਕਰਦੇ ਹਨ। ਹਾਲਾਂਕਿ ਜਗਮੀਤ ਓਟਵਾ ਵਿੱਚ ਹੋਣ ਵਾਲੀ ਕਾਕਸ ਦੀ ਹਫਤਾਵਾਰੀ ਮੀਟਿੰਗ ਵਿੱਚ ਜ਼ਰੂਰ ਹਿੱਸਾ ਲੈਂਦੇ ਹਨ ਤੇ ਉਸ ਤੋਂ ਬਾਅਦ ਮੀਡੀਆ ਨੂੰ ਵੀ ਸੰਬੋਧਨ ਕਰਦੇ ਹਨ। ਮਲਕੇਅਰ ਨੇ ਆਖਿਆ ਕਿ ਅਜੇ ਉਹ ਪਾਰਲੀਆਮੈਂਟ ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ ਕਿਉਂਕਿ ਉਹ ਪਾਰਲੀਆਮੈਂਟ ਵਿੱਚ ਨਹੀਂ ਬੈਠਦੇ।
ਦੂਜੇ ਪਾਸੇ ਜਗਮੀਤ ਅਕਤੂਬਰ ਵਿੱਚ ਲੀਡਰਸਿ਼ਪ ਦੌੜ ਜਿੱਤਣ ਤੋਂ ਬਾਅਦ ਤੋਂ ਹੀ ਇਹ ਕਹਿੰਦੇ ਆਏ ਹਨ ਕਿ ਹਾਊਸ ਆਫ ਕਾਮਨਜ਼ ਵਿੱਚ ਸੀਟ ਨਾ ਹੋਣ ਦੇ ਬਾਵਜੂਦ ਉਹ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਦੇਸ਼ ਦੇ ਹੋਰਨਾਂ ਲੋਕਾਂ ਤੱਕ ਪਹੁੰਚਣ ਦਾ ਵਾਧੂ ਮੌਕਾ ਮਿਲ ਰਿਹਾ ਹੈ।

ਵਿਦੇਸ਼

ਚੀਨੀ ਵਿਦਿਆਰਥੀ ਨੂੰ ਗਲਤ ਵਿਵਹਾਰ ਕਾਰਨ ਅਮਰੀਕਾ ਵਿਚੋਂ ਕੱਢਿਆ ਜਾਵੇਗਾ

Punjab Newsline
April 03, 2018 09:27 AM
More

ਮਿਆਮੀ — ਅਮਰੀਕੀ ਅਧਿਕਾਰੀ ਕਾਲਜ ਜਾਣ ਉਸ ਚੀਨੀ ਵਿਦਿਆਰਥੀ ਨੂੰ ਦੇਸ਼ 'ਚੋਂ ਕੱਢਣ ਲਈ ਤਿਆਰ ਹਨ, ਜਿਸ ਨੇ ਭਾਂਵੇਂ ਹੀ ਕਿਸੇ ਖਤਰਨਾਕ ਘਟਨਾ ਨੂੰ ਅੰਜ਼ਾਮ ਨਹੀਂ ਦਿੱਤਾ, ਪਰ ਆਪਣੇ ਗਲਤ ਵਿਵਹਾਰ ਨਾਲ ਆਪਣੇ ਰੂਮਮੇਟ ਅਤੇ ਇਕ ਦੋਸਤ ਨੂੰ ਡਰਾਇਆ ਹੋਇਆ ਸੀ ਅਤੇ ਉਸ ਨੇ 2 ਸੈਮੀਆਟੋਮੈਟਿਕ ਰਾਇਫਲਾਂ ਖਰੀਦਿਆਂ ਸਨ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਯੂਨੀਵਰਸਿਟੀ ਆਫ ਸੇਂਟ੍ਰਲ ਫਲੋਰੀਡਾ (ਯੂ. ਸੀ. ਐੱਫ.) ਦੀ ਪੁਲਸ ਨੇ ਕਿਹਾ ਕਿ ਚੀਨੀ ਵਿਦਿਆਰਥੀ ਨੂੰ ਜਨਵਰੀ ਦੇ ਆਖਿਰ 'ਚ ਸਭ ਤੋਂ ਪਹਿਲਾਂ ਇਮਾਰਤ ਦੇ ਇਕ ਅਧਿਕਾਰੀ ਨੇ ਜਾਣੂ ਕਰਾਇਆ ਸੀ ਕਿ 26 ਸਾਲਾਂ ਵਿਦਿਆਰਥੀ ਵੇਨਲਿਯਾਂਗ ਸੁਨ ਦਾ ਵਿਵਹਾਰ ਚਿੰਤਾ ਦੀ ਗੱਲ ਹੈ।
ਯੂ. ਸੀ. ਐੱਫ. ਪੁਲਸ ਪ੍ਰਮੁੱਖ ਰਿਚਰਡ ਬੇਰੀ ਨੇ ਕਿਹਾ ਕਿ ਸੁਨ ਲਗਾਤਾਰ ਆਪਣੇ ਵਿਵਹਾਰ 'ਚ ਬਦਲਾਅ ਲਿਆਉਂਦਾ ਰਿਹਾ ਹੈ। ਪੁਲਸ ਨੇ ਬਿਊਰੋ ਆਫ ਅਲਕੋਹਲ, ਟੰਬਾਕੂ, ਫਾਇਰ ਆਰਮਸ ਐਂਡ ਐਕਸੋਪਲੋਸਵਿਸ ' ਨਾਲ ਸੰਪਰਕ ਕੀਤਾ, ਜਿੱਥੋਂ ਪਤਾ ਲੱਗਾ ਕਿ ਸੁਨ ਕੋਲ ਇਕ ਏ. ਆਰ.-15 ਸਟਾਈਲ ਰਾਇਫਲ ਅਤੇ ਗੋਲਾ-ਬਾਰੂਦ ਹੈ। ਬੇਰੀ ਨੇ ਕਿਹਾ, 'ਅਸੀਂ ਜਾਣਦੇ ਹਾਂ ਕਿ ਅੱਜ ਦੀ ਦੁਨੀਆ 'ਚ ਇਕ ਗਲਤ ਵਿਅਕਤੀ ਜਿਹੜਾ ਉੱਚ ਤਕਨੀਕ ਵਾਲਾ ਹਥਿਆਰ ਰੱਖਦਾ ਹੈ, ਉਸ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ, 'ਲੋਕਾਂ ਦੀ ਸੁਰੱਖਿਆ ਯਕੀਨਨ ਕਰਨਾ ਸਾਡਾ ਫਰਜ਼ ਅਤੇ ਜ਼ਿੰਮੇਵਾਰੀ ਹੈ। ਸੁਨ ਨੇ ਗੈਰ-ਅਪ੍ਰਵਾਸੀ ਵਿਦਿਆਰਥੀ ਦੇ ਦਰਜੇ ਨੂੰ ਉਸ ਸਮੇਂ ਰੱਦ ਕਰ ਦਿੱਤਾ ਗਿਆ, ਜਦੋਂ ਫੈਡਰਲ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਉਹ ਕਲਾਸ 'ਚ ਨਹੀਂ ਜਾ ਰਿਹਾ ਸੀ। ਇਕ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਰੂਪ 'ਚ ਉਸ ਦੇ ਲਈ ਅਜਿਹਾ ਕਰਨਾ ਜ਼ਰੂਰੀ ਸੀ। ਇਕ ਫੈਡਰਲ ਜੱਜ ਨੇ 21 ਮਾਰਚ ਨੂੰ ਆਪਣੇ ਫੈਸਲੇ 'ਚ ਕਿਹਾ ਕਿ ਸੁਨ ਨੂੰ ਘਰ ਵਾਪਸ ਭੇਜ ਦੇਣਾ ਚਾਹੀਦਾ ਹੈ। ਉਸ ਨੂੰ ਅਗਲੇ 10 ਸਾਲਾਂ ਤੱਕ ਅਮਰੀਕਾ ਵਾਪਸ ਆਉਣ ਦੀ ਇਜਾਜ਼ਤ ਨਹੀਂ ਹੈ। ਸੁਨ ਫਿਲਹਾਲ ਫਲੋਰੀਡਾ ਦੇ ਮੈਕਲੇਨੀ 'ਚ ਅਮਰੀਕੀ ਇੰਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਏਜੰਸੀ 'ਚ ਹੈ। ਉਸ ਨੂੰ ਅਮਰੀਕਾ ਤੋਂ ਕਿਹੜੀ ਤਰੀਕ ਨੂੰ ਬਾਹਰ ਕੱਢਿਆ ਜਾਵੇਗਾ, ਇਸ ਦਾ ਫਿਲਹਾਲ ਪਤਾ ਨਹੀਂ ਲੱਗ ਪਾਇਆ ਹੈ।

ਵਿਦੇਸ਼

ਡ੍ਰੋਨ ਨਾਲ ਕਰੇਗਾ ਨੇਪਾਲ ਭਾਰਤ ਨਾਲ ਲੱਗਦੀ ਸਰਹੱਦ ਦੀ ਨਿਗਰਾਨੀ

Punjab Newsline
April 03, 2018 09:22 AM
More

ਕਾਠਮੰਡੂ— ਨੇਪਾਲੀ ਗ੍ਰਹਿ ਮੰਤਰੀ ਰਾਮ ਬਹਾਦਰ ਥਾਪਾ ਨੇ ਸੋਮਵਾਰ ਨੂੰ ਦੱਸਿਆ ਕਿ ਭਾਰਤ ਨਾਲ ਲੱਗਦੀ ਸਰਹੱਦ 'ਤੇ ਨਜ਼ਰ ਰੱਖਣ ਲਈ ਨੇਪਾਲ ਡ੍ਰੋਨ ਦੀ ਵਰਤੋਂ ਕਰੇਗਾ। ਗ੍ਰਹਿ ਮੰਤਰਾਲੇ ਦੇ 82 ਸੂਤਰੀ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਥਾਪਾ ਨੇ ਮੀਡੀਆ ਨੂੰ ਦੱਸਿਆ ਕਿ ਗ੍ਰਹਿ ਮੰਤਰਾਲੇ ਡ੍ਰੋਨ ਦੀ ਵਰਤੋਂ ਦੇ ਲਈ ਦਿਸ਼ਾ ਨਿਰਦੇਸ਼ ਲਿਆ ਰਿਹਾ ਹੈ ਤੇ ਨੇਪਾਲ ਭਾਰਤ ਸਰਹੱਦ 'ਤੇ ਗਸ਼ਤ ਦੇ ਲਈ ਡਰੋਨ ਦੀ ਵਰਤੋਂ ਬਹੁਤ ਜ਼ਰੂਰੀ ਹੈ।
ਥਾਪਾ ਨੇ ਕਿਹਾ ਕਿ ਭਾਰਤ ਵਲੋਂ ਹਰੇਕ ਕਿਲੋਮੀਟਰ 'ਤੇ ਸੁਰੱਖਿਆ ਚੌਕੀ ਹੈ ਜਦਕਿ ਨੇਪਾਲ ਵਾਲੇ ਪਾਸੇ ਚੌਕੀਆਂ ਵਿਚਾਲੇ ਦੀ ਦੂਰੀ 25 ਕਿਲੋਮੀਟਰ ਦੇ ਕਰੀਬ ਹੈ। ਨੇਪਾਲ ਦੇ ਇਕ ਨਿਊਜ਼ ਪੋਰਟਲ ਨੇ ਥਾਪਾ ਦੇ ਹਵਾਲੇ ਤੋਂ ਕਿਹਾ ਕਿ ਇਸ ਸਮੱਸਿਆ ਨਾਲ ਨਿਪਟਣ ਲਈ ਸਾਡੇ ਕੋਲ ਜ਼ਰੂਰੀ ਮਨੁੱਖੀ ਸੰਸਾਧਨ ਨਹੀਂ ਹਨ। ਇਸ ਲਈ ਅਸੀਂ ਡਰੋਨ ਦੀ ਵਰਤੋਂ ਕਰਾਂਗੇ। ਭਾਰਤ ਤੇ ਨੇਪਾਲ ਦੇ ਵਿਚਕਾਰ 17,000 ਕਿਲੋਮੀਟਰ ਦੀ ਖੁੱਲੀ ਸਰਹੱਦ ਹੈ।

ਵਿਦੇਸ਼

ਇੰਗਲੈਂਡ ਦੇ ਸਕੂਲਾਂ ਵਿੱਚ 81 ਫੀਸਦੀ ਅਧਿਆਪਕ ਹੁੰਦੇ ਨੇ ਜਿਨਸੀ ਸ਼ੋਸ਼ਣ ਦੇ ਸ਼ਿਕਾਰ

Punjab Newsline
April 02, 2018 05:57 PM
More

ਲੰਡਨ ਵਿਸ਼ਵ ਪੱਧਰ 'ਤੇ ਇਨਸਾਨੀਅਤ 'ਚ ਆ ਰਹੀ ਗਿਰਾਵਟ ਨੂੰ ਦੇਖਦਿਆਂ ਯੂ. ਕੇ ਦੀ ਨੈਸ਼ਨਲ ਐਸੋਸੀਏਸ਼ਨ ਆਫ ਸਕੂਲ ਮਾਸਟਰਜ਼ ਯੂਨੀਅਨ ਆਫ਼ ਵੁਮੈਨ ਨੇ ਹੈਰਾਨੀਜਨਕ ਅੰਕੜੇ ਜਾਰੀ ਕਰਦਿਆਂ ਕਿਹਾ ਹੈ ਕਿ ਬਰਤਾਨੀਆ ਵਿਚ 81 ਫ਼ੀਸਦੀ ਅਧਿਆਪਕ ਸਰੀਰਕ ਸੋਸ਼ਣ ਜਾਂ ਡਰਾਉਣ ਧਮਕਾਉਣ ਆਦਿ ਤੋਂ ਪੀੜਤ ਹਨ। ਇੱੱਥੇ ਚਿੰਤਾ ਕਰਨ ਵਾਲੀ ਇਹ ਗੱਲ ਹੈ ਕਿ ਜੇਕਰ ਅਧਿਆਪਕ ਹੀ ਸਕੂਲਾਂ ਵਿਚ ਸੁਰੱਖਿਅਤ ਨਹੀਂ ਹਨ ਤਾਂ ਵਿਦਿਆਰਥੀਆਂ ਦਾ ਕੀ ਹਾਲ ਹੋਵੇਗਾ।
ਇਕ ਸਰਵੇਖਣ ਵਿਚ 20 ਫ਼ੀਸਦੀ ਅਧਿਆਪਕਾਂ ਨੇ ਕਿਹਾ ਹੈ ਕਿ ਉਨ੍ਹਾਂ ਨਾਲ ਸਕੂਲ ਵਿਚ ਨਾਲ ਦੇ ਸਾਥੀਆਂ, ਮੈਨੇਜਰ, ਮਾਪਿਆਂ ਜਾਂ ਸਕੂਲੀ ਬੱਚਿਆਂ ਵੱਲੋਂ ਜਿਸਮਾਨੀ ਛੇੜਛਾੜ ਕੀਤੀ ਗਈ ਹੈ। 51 ਫ਼ੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਅਸ਼ਲੀਲ ਬੋਲਿਆ ਗਿਆ ਤੇ 21 ਫ਼ੀਸਦੀ ਦਾ ਕਹਿਣਾ ਹੈ ਕਿ ਸਰੀਰਕ ਸਬੰਧ ਬਣਾਉਣ ਲਈ ਸਵਾਲ ਕੀਤੇ ਗਏ। ਇਨ੍ਹਾਂ ਗੱਲਾਂ ਦਾ ਖ਼ੁਲਾਸਾ ਯੂਨੀਅਨ ਦੀ ਬਰਮਿੰਘਮ ਵਿਚ ਹੋਈ ਸਾਲਾਨਾ ਕਾਨਫ਼ਰੰਸ ਦੌਰਾਨ ਕੀਤਾ ਗਿਆ। ਯੂਨੀਅਨ ਨੇ ਕਿਹਾ ਹੈ ਕਿ ਸਕੂਲਾਂ ਵਿਚ ਇਸ ਤਰ੍ਹਾਂ ਦੇ ਵਤੀਰੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਯੂਨੀਅਨ ਅਜਿਹੇ ਵਤੀਰੇ ਵਿਰੁੱਧ ਸਕੂਲੀ ਅਧਿਆਪਕਾਂ ਦੀ ਆਵਾਜ਼ ਬੁਲੰਦ ਕਰਨ ਲਈ ਇਸ ਸਰਵੇਖਣ ਦੀ ਵਰਤੋਂ ਕਰੇਗੀ।
ਇਸ ਦੇ ਨਾਲ ਹੀ ਯੂਨੀਅਨ ਨੇ ਸਰਕਾਰ ਨੂੰ ਅਧਿਆਪਕਾਂ ਦੀ ਸੁਰੱਖਿਆ ਲਈ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ। ਨੈਸ਼ਨਲ ਸਿੱਖਿਆ ਯੂਨੀਅਨ ਦੇ ਬੌਸ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਬਰਤਾਨਵੀ ਸਕੂਲ ਆਰਥਿਕ ਪੱਖੋਂ ਤਬਾਹੀ ਵੱਲ ਜਾ ਰਹੇ ਹਨ। ਸਰਕਾਰ ਨੇ ਕਿਹਾ ਹੈ ਕਿ 2020 ਤੱਕ ਸਿੱਖਿਆ ਬਜਟ ਵਧਾ ਕੇ 43.5 ਬਿਲੀਅਨ ਪੌਂਡ ਤੱਕ ਕੀਤਾ ਜਾ ਰਿਹਾ ਹੈ ਪਰ ਜੋ ਵੀ ਹੈ ਇਹ ਰਿਪੋਰਟ ਕਾਫ਼ੀ ਚਿੰਤਾਜਨਕ ਅਤੇ ਸਮਾਜ ਨੂੰ ਸੋਚਣ ਲਈ ਮਜਬੂਰ ਕਰ ਰਹੀ ਹੈ ਕਿ ਅੱਜ ਇਨਸਾਨ ਕਿੱਥੇ ਖੜ੍ਹਾ ਹੈ।

Punjab

ਇਰਾਕ ਵਿੱਚ ਮਾਰੇ ਪੰਜਾਬੀਆਂ ਦੇ ਵਾਰਸਾਂ ਲਈ ਸਿੱਧੂ ਨੇ ਐਲਾਨੀਆਂ ਨੌਕਰੀਆਂ

Punjab Newsline
April 02, 2018 05:57 PM
More

ਅੰਮ੍ਰਿਤਸਰ: ਅੱਜ ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੀਆਂ ਅਸਥੀਆਂ ਵਤਨ ਪੁੱਜ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮ੍ਰਿਤਕਾਂ ਦੇ ਵਾਰਸਾਂ ਲਈ ਮੁਆਵਜ਼ੇ ਤੇ ਰੁਜ਼ਗਾਰ ਦਾ ਐਲਾਨ ਕਰ ਮੌਕੇ ਦਾ ਪੂਰਾ ਫਾਇਦਾ ਚੁੱਕਿਆ।

ਸਿੱਧੂ ਅਸਥੀਆਂ ਦੇ ਅੰਮ੍ਰਿਤਸਰ ਪੁੱਜਣ ‘ਤੇ ਪੰਜਾਬ ਸਰਕਾਰ ਨੇ ਇਰਾਕ ਵਿੱਚ ਮਾਰੇ ਗਏ ਹਰੇਕ ਪੰਜਾਬੀ ਦੇ ਵਾਰਸਾਂ ਲਈ 5-5 ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਾ ਐਲਾਨ ਕਰ ਦਿੱਤਾ ਹੈ।

ਉਂਝ ਤਾਂ ਨਵਜੋਤ ਸਿੰਘ ਸਿੱਧੂ ਨੇ ਉੱਥੇ ਕਿਹਾ ਕਿ ਨੌਕਰੀਆਂ ਦੇਣਾ ਬਿਸਕੁਟ ਵੰਡਣਾ ਨਹੀਂ, ਪਰ ਉਨ੍ਹਾਂ ਵੱਲੋਂ ਇਸ ਦਾ ਐਲਾਨ ਅੱਜ ਅਸਥੀਆਂ ਦੇ ਪਰਿਵਾਰਾਂ ਨੂੰ ਮਿਲਣ ਮੌਕੇ ਕੀਤਾ ਜਾਣਾ ਇਹੋ ਸਿੱਧ ਕਰਦਾ ਹੈ ਕਿ ਸਰਕਾਰ ਮੌਕੇ ਦਾ ਲਾਹਾ ਲੈਣਾ ਚਾਹੁੰਦੀ ਹੈ। ਤਕਰੀਬਨ ਦੋ ਹਫ਼ਤਿਆਂ ਬਾਅਦ ਸਰਕਾਰ ਅੱਜ ਮੁਆਵਜ਼ੇ ਤੇ ਨੌਕਰੀ ਬਾਰੇ ਐਲਾਨ ਕਰ ਕੇ ਹੀਰੋ ਬਣਨਾ ਚਾਹੁੰਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਦਾ ਇਹ ਵਾਅਦਾ ਵਫ਼ਾ ਕਦੋਂ ਹੋਵੇਗਾ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 20 ਮਾਰਚ, 2018 ਨੂੰ ਰਾਜ ਸਭਾ ਵਿੱਚ ਐਲਾਨ ਕਰ ਦਿੱਤਾ ਸੀ ਕਿ 2014 ਵਿੱਚ ਇਰਾਕ ਦੇ ਮੋਸੂਲ ਵਿੱਚ ਲਾਪਤਾ ਹੋਏ ਭਾਰਤੀਆਂ ਦੀ ਮੌਤ ਹੋ ਗਈ ਹੈ।

ਵਿਦੇਸ਼

ਚੱਕਰਵਾਤ ਕਾਰਨ 4 ਲੋਕਾਂ ਦੀ ਮੌਤ

Punjab Newsline
April 02, 2018 05:50 PM
More

ਸਿਡਨੀ -  ਫਿਜੀ ਵਿਚ ਚੱਕਰਵਾਤੀ ਤੂਫਾਨ ਦੌਰਾਨ ਪਏ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਦੇ ਡੁੱਬਣ ਦਾ ਖਦਸ਼ਾ ਹੈ। ਆਫਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਚੱਕਰਵਾਤ 'ਜੋਸਾਈ' ਕਾਰਨ ਫਿਜੀ ਦੇ ਪੱਛਮੀ-ਉੱਤਰੀ ਸਥਿਤ ਸਭ ਤੋਂ ਵੱਡੇ ਟਾਪੂ 'ਬਾਅ' ਵਿਚ ਹੜ੍ਹ ਆ ਗਿਆ ਹੈ। ਫਿਜੀ ਦੇ ਰਾਸ਼ਟਰੀ ਆਫਤ ਪ੍ਰਬੰਧਨ ਦਫਤਰ ਦੇ ਡਾਇਰੈਕਟਰ ਅਨਾਰੇ ਲੇਵੇਨੀਕਿਲਾ ਨੇ ਦੱਸਿਆ ਕਿ 4 ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਇਕ ਵਿਅਕਤੀ ਲਾਪਤਾ ਹੈ, ਜਿਸ ਦੇ ਜਿਊਂਦਾ ਹੋਣ ਦੀ ਉਮੀਦ ਨਹੀਂ ਹੈ।
ਉਨ੍ਹਾਂ ਨੇ ਕਿਹਾ 1,873 ਲੋਕ 35 ਕੈਂਪਾਂ ਵਿਚ ਰਹਿ ਰਹੇ ਹਨ। ਅਨਾਰੇ ਨੇ ਦੱਸਿਆ ਕਿ ਦੋ ਜਾਂ ਤਿੰਨ ਦਿਨਾਂ 'ਚ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸਾਫ-ਸਫਾਈ ਅਤੇ ਬੀਮਾਰੀਆਂ ਤੋਂ ਬਚਾਉਣ ਵਾਲੀਆਂ ਦਵਾਈਆਂ ਦੇ ਛਿੜਕਾਅ ਤੋਂ ਬਾਅਦ ਲੋਕ ਆਪਣੇ ਘਰ ਜਾ ਸਕਦੇ ਹਨ। ਓਧਰ ਮੌਸਮ ਵਿਭਾਗ ਨੇ ਚੱਕਰਵਾਤ ਦੇ ਦੱਖਣ-ਦੱਖਣੀ-ਪੂਰਬੀ ਵੱਲ ਵਧਣ ਕਾਰਨ ਫਿਜੀ ਅਤੇ ਆਲੇ-ਦੁਆਲੇ ਦੇ ਟਾਪੂਆਂ ਵਿਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ 74 ਹਾਈਵੇਅ ਬੰਦ ਹਨ।

Punjab

ਇਰਾਕ ਤੋਂ ਅ੍ਰਮਿੰਤਸਰ ਆਇਆਂ 38 ਭਾਰਤੀਆਂ ਦੀਆਂ ਲਾਸ਼ਾਂ

Punjab Newsline
April 02, 2018 03:48 PM
More

ਅੰਮ੍ਰਿਤਸਰ: ਇਰਾਕ ਦੇ ਮੋਸੂਲ ‘ਚ ਅੱਤਵਾਦੀ ਜਥੇਬੰਦੀ ਆਈ.ਐਸ. ਵੱਲੋਂ ਮਾਰੇ ਗਏ 39 ਭਾਰਤੀਆਂ ਵਿੱਚੋਂ 38 ਦੀਆਂ ਅਸਥੀਆਂ ਭਾਰਤ ਪਹੁੰਚ ਗਈਆਂ ਹਨ। ਭਾਰਤੀਆਂ ਦੀਆਂ ਅਸਥੀਆਂ ਲੈਣ ਲਈ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਕੱਲ੍ਹ ਇਰਾਕ ਲਈ ਰਵਾਨਾ ਹੋਏ ਸੀ। ਅੱਜ ਉਹ ਵਿਸ਼ੇਸ਼ ਜਹਾਜ਼ ਰਾਹੀਂ ਮ੍ਰਿਤਕਾਂ ਦੇ ਫੁੱਲ ਲੈ ਕੇ ਵਾਪਸ ਆ ਗਏ ਹਨ।

ਵਿਸ਼ੇਸ਼ ਜਹਾਜ਼ ਦਾ ਪੜਾਅ ਅੰਮ੍ਰਿਤਸਰ ਰੱਖਿਆ ਗਿਆ ਹੈ, ਕਿਉਂਕਿ 39 ਭਾਰਤੀਆਂ ਵਿੱਚ 31 ਪੰਜਾਬੀ ਸਨ। ਇਸ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਦਾ ਇਹ ਜਹਾਜ਼ ਪਟਨਾ ਤੇ ਕੋਲਕਾਤਾ ਜਾਵੇਗਾ। ਇੱਕ ਭਾਰਤੀ ਦਾ ਡੀ.ਐਨ.ਏ. ਦਾ ਸਹੀ ਤਰੀਕੇ ਨਾਲ ਮਿਲਾਨ ਨਹੀਂ ਸੀ ਹੋਇਆ, ਇਸ ਲਈ ਵੀ.ਕੇ. ਸਿੰਘ 38 ਵਿਅਕਤੀਆਂ ਦੀਆਂ ਅਸਥੀਆਂ ਲੈ ਕੇ ਭਾਰਤ ਪੁੱਜੇ ਹਨ।

ਵੀ.ਕੇ. ਸਿੰਘ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਈ.ਐਸ. ਵੱਲੋਂ ਕਤਲ ਕੀਤੇ ਭਾਰਤੀਆਂ ਦਾ ਡੀ.ਐਨ.ਏ. ਮਿਲਾਉਣ ਦਾ ਕੰਮ ਬਹੁਤ ਮੁਸ਼ਕਲ ਨਾਲ ਨੇਪਰੇ ਚੜ੍ਹਿਆ। ਇਹ ਕੰਮ ਸਮਾਜਸੇਵੀ ਸੰਸਥਾ ਮਾਰਟੀਅਰ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਹੈ। ਇਸ ਸੰਸਥਾ ਦੇ ਪ੍ਰਮਾਣ ਪੱਤਰ ਸਮੇਤ ਮ੍ਰਿਤਕਾਂ ਦੀਆਂ ਅਸਥੀਆਂ ਹੁਣ ਭਾਰਤ ਲਿਆਂਦੀਆਂ ਗਈਆਂ ਹਨ। ਪਿਛਲੇ ਦਿਨੀਂ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਨੇ ਇਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ, ਜਿਨ੍ਹਾਂ ਨੂੰ ਉਹ 2014 ਤੋਂ ਲਾਪਤਾ ਦੱਸਦੇ ਆ ਰਹੇ ਸਨ।

Punjab

ਭਾਰਤ ਵਿੱਚ ਵੱਖ - ਵੱਖ ਸੜਕਾ ਤੇ ਰੇਲ ਮਾਰਗ ਜਾਮ

Punjab Newsline
April 02, 2018 02:19 PM
More

ਚੰਡੀਗੜ੍ਹ: ਦਲਿਤ ਭਾਈਚਾਰੇ ਵੱਲੋਂ ਅੱਜ ਭਾਰਤ ਬੰਦ ਦੇ ਸੱਦੇ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਵਿੱਚ ਵੀ ਇਸ ਦਾ ਅਸਰ ਕਾਫੀ ਹੈ। ਰਾਜਧਾਨੀ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸੜਕੀ ਤੇ ਰੇਲ ਮਾਰਗ ਠੱਪ ਕਰ ਦਿੱਤੇ ਗਏ ਹਨ। ਜਲੰਧਰ ਵਿੱਚ ਰੇਲਵੇ ਟ੍ਰੈਕ ‘ਤੇ ਅੱਗਜ਼ਨੀ ਤਕ ਕਰ ਦਿੱਤੀ ਗਈ ਹੈ।

ਸਵੇਰ ਤੋਂ ਹੀ ਪ੍ਰਦਰਸ਼ਨਕਾਰੀ ਜਲੰਧਰ, ਪਟਿਆਲਾ ਵਿੱਚ ਰੇਲ ਮਾਰਗ ਜਾਮ ਕਰਨ ਲਈ ਆ ਵਧਣ ਲੱਗ ਪਏ ਸਨ। ਜਲੰਧਰ ਰੇਲਵੇ ਅਧਿਕਾਰੀਆਂ ਮੁਤਾਬਕ ਹਿਸਾਰ-ਅੰਮ੍ਰਿਤਸਰ ਪੈਸੰਜਰ ਟ੍ਰੇਨ ਸਟੇਸ਼ਨ ਤੋਂ ਨਿੱਕਲੀ ਹੀ ਸੀ ਕਿ ਪ੍ਰਦਰਸ਼ਕਾਰੀਆਂ ਨੇ ਰੇਲ ਲਾਈਨ ‘ਤੇ ਅੱਗ ਲਾ ਕੇ ਟ੍ਰੇਨ ਨੂੰ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਦੋ ਟ੍ਰੇਨਾਂ ਚੱਲੀਆਂ ਸਨ, ਪਰ ਜਲੰਧਰ ਪਹੁੰਚੀਆਂ ਨਹੀਂ। ਪ੍ਰਦਰਸ਼ਕਾਰੀ ਉਨ੍ਹਾਂ ਨੂੰ ਵੀ ਰਸਤੇ ਵਿੱਚ ਰੋਕਣ ਦੀ ਵਿਉਂਤਬੰਦੀ ਕਰ ਰਹੇ ਹਨ।

ਇਸ ਤੋਂ ਇਲਾਵਾ ਮਾਲਵੇ ਦੀ ਪ੍ਰਮੁੱਖ ਰੇਲ ਫ਼ਾਜ਼ਿਲਕਾ-ਦਿੱਲੀ ਇੰਟਰਸਿਟੀ ਐਕਸਪ੍ਰੈਸ ਨੂੰ ਪਟਿਆਲਾ ਵਿੱਚ ਰੋਕ ਲਿਆ ਗਿਆ। ਵੱਡੀ ਗਿਣਤੀ ਵਿੱਚ ਆਏ ਵਿਖਾਵਾਕਾਰੀਆਂ ਨੇ ਟ੍ਰੈਕ ‘ਤੇ ਬੈਠ ਕੇ ਪ੍ਰਦਰਸ਼ਨ ਕੀਤਾ।

ਸਨਅਤੀ ਸ਼ਹਿਰ ਲੁਧਿਆਣਾ ਵਿੱਚ ਵੀ ਕੌਮੀ ਸ਼ਾਹਰਾਹ 1 ਜਾਮ ਕਰ ਦਿੱਤਾ ਗਿਆ ਹੈ। ਦਲਿਤ ਪ੍ਰਦਰਸ਼ਨਕਾਰੀਆਂ ਨੇ ਜਲੰਧਰ ਬਾਈਪਾਸ ‘ਤੇ ਜਾ ਕੇ ਐਨ.ਐਚ.-1 ਨੂੰ ਠੱਪ ਕਰ ਦਿੱਤਾ ਹੈ।

ਦਲਿਤ ਭਾਈਚਾਰੇ ਦੇ ਲੋਕ ਸੁਪਰੀਮ ਕੋਰਟ ਵੱਲੋਂ SC/ST ਐਕਟ ਦੀ ਹੁੰਦੀ ਦੁਰਵਰਤੋਂ ਰੋਕਣ ਲਈ ਇਸ ਕਾਨੂੰਨ ਅਧੀਨ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਦੀ ਥਾਂ ‘ਤੇ ਮੁਢਲੀ ਜਾਂਚ ਤੋਂ ਬਾਅਦ ਕਿਸੇ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਦਲਿਤ ਭਾਈਚਾਰੇ ਦੇ ਲੋਕ ਇਸ ਨੂੰ ਆਪਣੇ ਹੱਕਾਂ ‘ਤੇ ਡਾਕਾ ਦੱਸ ਰਹੇ ਹਨ ਤੇ ਸਰਕਾਰ ਵਿਰੁੱਧ ਬੰਦ-ਪ੍ਰਦਰਸ਼ਨ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਸੁਪਰੀਮ ਕੋਰਟ ਵਿੱਚ ਇਸ ਐਕਟ ਬਾਰੇ ਮੁੜ ਤੋਂ ਅਪੀਲ (ਰੀਵਿਊ ਪਟੀਸ਼ਨ) ਪਾਵੇ।

Punjab

ਪੰਜਾਬ ਵਿੱਚ ਹਿੰਸਕ ਪ੍ਰਦਰਸ਼ਨ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੇ ਕੀਤਾ ਲਾਠੀਚਾਰਜ

Punjab Newsline
April 02, 2018 02:16 PM
More

ਬਠਿੰਡਾ: SC/ST ਐਕਟ ਵਿੱਚ ਹੋਈ ਸੋਧ ਵਿਰੁੱਧ ਦਲਿਤ ਭਾਈਚਾਰੇ ਦਾ ਪ੍ਰਦਰਸ਼ਨ ਹਿੰਸਕ ਹੋ ਰਿਹਾ ਹੈ। ਹਿੰਸਕ ਹੋਏ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਇੱਥੇ ਬੱਸ ਸਟੈਂਡ ਕੋਲ ਲਾਠੀਚਾਰਜ ਕੀਤਾ ਗਿਆ।

ਭਾਰਤ ਬੰਦ ਦੇ ਸੱਦੇ ‘ਤੇ ਬਠਿੰਡਾ ਵਿੱਚ ਵੱਡੀ ਗਿਣਤੀ ‘ਚ ਦਲਿਤ ਭਾਈਚਾਰੇ ਦੇ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀ ਤਲਵਾਰਾਂ, ਬੇਸਬਾਲ ਤੇ ਹੋਰ ਹਥਿਆਰਾਂ ਨਾਲ ਲੈਸ ਹਨ ਤੇ ਧੱਕੇ ਨਾਲ ਲੋਕਾਂ ਦੀਆਂ ਦੁਕਾਨਾ ਬੰਦ ਕਰਵਾ ਰਹੇ ਹਨ। ਭੀੜ ਨੂੰ ਖਦੇੜਨ ਲਈ ਪੁਲਿਸ ਨੇ ਹਲਕਾ ਲਾਠੀਚਾਰਜ ਕੀਤਾ ਹੈ।

ਇਸੇ ਤਰ੍ਹਾਂ ਪਟਿਆਲਾ ਵਿੱਚ SC/ST ਭਾਈਚਾਰੇ ਦੇ ਲੋਕਾਂ ਨੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੇ ਨਾਲ-ਨਾਲ ਸ਼ਹਿਰ ਦੀਆਂ ਹੋਰ ਪ੍ਰਮੁੱਖ ਥਾਵਾਂ ‘ਤੇ ਜਾਮ ਲਾ ਦਿੱਤਾ ਹੈ। ਸ਼ੇਰਾਂ ਵਾਲਾ ਗੇਟ ਦੇ ਬਾਹਰ ਵੀ ਜਾਮ ਲੱਗਾ ਹੋਇਆ ਹੈ ਤੇ ਪ੍ਰਦਰਸ਼ਨਕਾਰੀ ਥਾਂ-ਥਾਂ ਮੋਦੀ ਸਰਕਾਰ ਪੁਤਲੇ ਫੂਕ ਰਹੇ ਹਨ। ਬੱਸ ਸਟੈਂਡ ਕੋਲ ਮੁੱਖ ਮਾਰਗ ਜਾਮ ਹੋਣ ਕਰ ਕੇ ਹਰ ਪਾਸੇ ਜਾਣ ਵਾਲੇ ਲੋਕ ਬੁਰੀ ਤਰ੍ਹਾਂ ਫਸੇ ਹੋਏ ਹਨ। ਪਟਿਆਲਾ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਮਾਹੌਲ ਤਣਾਅਪੂਰਨ ਹੈ। ਹਾਲੇ ਤਕ ਕਿਸੇ ਵੱਡੀ ਘਟਨਾ ਦੀ ਖ਼ਬਰ ਨਹੀਂ ਹੈ ਪਰ ਬਿਜਲੀ ਘਰ ਦੇ ਬਾਹਰ ਖੜ੍ਹੇ ਮੋਟਰਸਾਈਕਲਾਂ ਦੀ ਭੰਨ ਤੋੜ ਕੀਤੀ ਗਈ ਹੈ। ਵਿਖਾਵਾਕਾਰੀ ਹੱਥਾਂ ਵਿੱਚ ਤਲਵਾਰਾਂ ਤੇ ਹੋਰ ਹਥਿਆਰ ਲੈ ਕੇ ਘੁੰਮ ਰਹੇ ਹਨ। ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ ਤੇ ਥਾਂ-ਥਾਂ ਪੁਲਿਸ ਮੌਜੂਦ ਹੈ ਜਦਕਿ ਮਾਹੌਲ ਪੂਰੀ ਤਰ੍ਹਾਂ ਤਣਾਅ ਵਾਲਾ ਹੈ।

National News

13 ਅੱਤਵਾਦੀਆਂ ਤੇ 4 ਨਾਗਰਿਕਾਂ ਦੀ ਮੌਤ

Punjab Newsline
April 02, 2018 10:15 AM
More

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੇ ਖਿਲਾਫ ਚੱਲੇ ਐਨਕਾਊਂਟਰ ਆਪ੍ਰੇਸ਼ਨ 'ਚ 13 ਅੱਤਵਾਦੀ ਮਾਰੇ ਗਏ। ਇਸ ਦੌਰਾਨ ਸੁਰੱਖਿਆ ਬਲਾਂ ਨੂੰ ਸਥਾਨਕ ਨਾਗਰਿਕਾਂ ਨਾਲ ਵੀ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਹੁਣ ਤੱਕ ਚਾਰ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਇਸ ਕਾਰਵਾਈ 'ਚ ਫੌਜ ਦੇ ਤਿੰਨ ਜਵਾਨ ਵੀ ਸ਼ਹੀਦ ਹੋਏ ਹਨ। ਫੌਜ ਦਾ ਸਰਚ ਆਪ੍ਰੇਸ਼ਨ ਜਾਰੀ ਹੈ, ਅੱਤਵਾਦੀਆਂ ਦੀ ਮੌਤ ਦੀ ਖਬਰ ਫੈਲਣ ਤੋਂ ਬਾਅਦ ਸ਼ੋਪੀਆ, ਅਨੰਤਨਾਗ, ਕੁਲਗਾਮ ਤੇ ਪੁਲਵਾਮਾ 'ਚ ਤਣਾਅ ਦਾ ਮਾਹੌਲ ਹੈ। ਇਕ ਪਾਸੇ ਵੱਖਵਾਦੀਆਂ ਨੇ ਕਸ਼ਮੀਰ 'ਚ ਦੋ ਦਿਨ ਤੋਂ ਬਾਅਦ ਬੰਦ ਦਾ ਐਲਾਨ ਕੀਤਾ ਹੈ। ਉਥੇ ਜੰਮੂ-ਕਸ਼ਮੀਰ ਸਰਕਾਰ ਨੇ ਵੀ ਅਹਿਤੀਆਤੀ ਤੌਰ 'ਤੇ ਸੋਮਵਾਰ ਨੂੰ ਸਾਰੇ ਸਕੂਲ ਤੇ ਕਾਲਜ ਬੰਦ ਕਰਨ ਦਾ ਫੈਸਲਾ ਲਿਆ ਹੈ।
ਜੰਮੂ-ਕਸ਼ਮੀਰ ਦੇ ਡੀਜੀਪੀ ਐਸਪੀ ਵੈਦ ਨੇ ਐਤਵਾਰ ਸ਼ਾਮ ਨੂੰ ਟਵੀਟ ਕਰ ਮੁਕਾਬਲਾ ਖਤਮ ਹੋਣ ਦੀ ਜਾਣਕਾਰੀ ਦਿੱਤੀ। ਵੈਦ ਦੇ ਮੁਤਾਬਕ ਕੁਲ 13 ਅੱਤਵਾਦੀ ਮਾਰੇ ਗਏ, ਜਦਕਿ ਇਕ ਅੱਤਵਾਦੀ ਨੂੰ ਜ਼ਿੰਦਾ ਫੜ ਲਿਆ ਗਿਆ ਹੈ। ਐਸਪੀ ਵੈਦ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਐਨਕਾਊਂਟਰ ਸਾਈਟ 'ਤੇ ਪੱਥਰਬਾਜ਼ੀ ਹੋਣ ਦੇ ਕਾਰਨ ਚਾਰ ਨਾਗਰਿਕਾਂ ਦੀ ਮੌਤ ਹੋ ਗਈ।
ਸਕੂਲ-ਕਾਲਜ ਬੰਦ, ਇੰਟਰਨੈੱਟ-ਰੇਲ ਸੇਵਾ 'ਤੇ ਰੋਕ
ਸਬੰਧਿਤ ਵਿਭਾਗ ਦੇ ਅਧਿਕਾਰਿਤ ਬੁਲਾਰੇ ਦੇ ਮੁਤਾਬਕ ਸਕੂਲ-ਕਾਲਜ ਬੰਦ ਕਰਨ ਦਾ ਫੈਸਲਾ ਘਾਟੀ 'ਚ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਲਈ ਅਹਿਤਿਆਤੀ ਦੇ ਤੌਰ 'ਤੇ ਲਿਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਹਾਲਾਤ ਦੇ ਮੱਦੇਨਜ਼ਰ ਸਾਰੇ ਸਕੂਲਾਂ ਤੇ ਕਾਲਜਾਂ ਨੂੰ ਇਕ ਦਿਨ ਲਈ ਬੰਦ ਰੱਖਿਆ ਜਾਵੇਗਾ। ਦੱਖਣੀ ਕਸ਼ਮੀਰ 'ਚ ਇੰਟਰਨੈੱਟ ਤੇ ਰੇਲ ਸੇਵਾ ਦੋਵੇਂ ਅਸਥਾਈ ਤੌਰ 'ਤੇ ਬੰਦ ਕਰ ਦਿੱਤੀਆਂ ਗਈਆਂ ਹਨ।
ਨਾਗਰਿਕਾਂ ਦੀ ਮੌਤ ਤੋਂ ਬਾਅਦ ਤਣਾਅ
ਸ਼ੋਪੀਆ 'ਚ ਐਨਕਾਊਂਟਰ ਤੋਂ ਬਾਅਦ ਘਾਟੀ 'ਚ ਹਾਲਾਤ ਤਣਾਅਪੂਰਨ ਹੋ ਗਏ ਹਨ। ਸ਼ੋਪੀਆ ਸਣੇ ਦੱਖਣੀ ਕਸ਼ਮੀਰ ਦੇ ਦੂਜੇ ਇਲਾਕਿਆਂ 'ਚ ਵੀ ਮਾਹੌਲ ਸੰਵੇਦਨਸ਼ੀਲ ਹੋ ਗਿਆ ਹੈ। ਦੋ ਨਾਗਰਿਕਾਂ ਦੀ ਮੌਤ ਤੇ 50 ਤੋਂ ਜ਼ਿਆਦਾ ਲੋਕਾਂ ਦੇ ਜ਼ਖਮੀ ਹੋਣ ਤੋਂ ਬਾਅਦ ਇਲਾਕੇ 'ਚ ਲੋਕਾਂ 'ਚ ਭਾਰੀ ਗੁੱਸਾ ਨਜ਼ਰ ਆ ਰਿਹਾ ਹੈ। ਸ਼ੋਪੀਆ ਜ਼ਿਲਾ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਇੰਨੇ ਜ਼ਿਆਦਾ ਮਰੀਜ਼ਾਂ ਦਾ ਇਕੱਠੇ ਇਲਾਜ ਕਰਨ 'ਚ ਮੁਸ਼ਕਲ ਪੇਸ਼ ਆਉਣ ਕਾਰਨ 20 ਮਰੀਜ਼ਾਂ ਨੂੰ ਸ਼੍ਰੀਨਗਰ ਰੈਫਰ ਕਰ ਦਿੱਤਾ ਗਿਆ ਹੈ।
ਐਤਵਾਰ ਸਵੇਰੇ ਹੀ ਸ਼ੋਪੀਆ ਦੇ ਦ੍ਰਗੜ ਪਿੰਡ ਤੇ ਕਾਚਦੋਰਾ ਪਿੰਡ 'ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ। ਜਿਸ ਤੋਂ ਬਾਅਦ ਦੋਵਾਂ ਪਾਸਿਓਂ ਫਾਈਰਿੰਗ ਕੀਤੀ ਗਈ। ਇਸ ਮੁਕਾਬਲੇ 'ਚ ਦ੍ਰਾਗੜ 'ਚ 8 ਅੱਤਵਾਦੀ ਮਾਰੇ ਗਏ, ਜਦਕਿ ਕਾਚਦੋਰਾ 'ਚ 4 ਅੱਤਵਾਦੀ ਸੁਰੱਖਿਆ ਬਲਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਤੇ ਇਕ ਅੱਤਵਾਦੀ ਅਨੰਤਨਾਗ 'ਚ ਮਾਰਿਆ ਗਿਆ। ਪੁਲਸ ਨੇ ਦੱਸਿਆ ਕਿ ਦ੍ਰਾਗੜ, ਕਚਦੁਰਾ ਤੇ ਸੁਗਾਨ ਪਿੰਡਾਂ 'ਚ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਪੱਥਰਬਾਜ਼ੀ ਕੀਤੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਹੰਝੂ ਗੈਸ ਦੇ ਗੋਲੇ ਸੁੱਟੇ ਤੇ ਪੈਲੇਟ ਗਨ ਦੀ ਵਰਤੋਂ ਕੀਤੀ।

 
Punjab

ਭਾਰਤ ਤੇ ਚੀਨ ਵਿਚਾਲੇ ਮੁੜ ਵਧਿਆ ਤਣਾਅ

Punjab Newsline
April 02, 2018 10:06 AM
More

ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਬਰਕਰਾਰ ਹੈ। ਦੋਵਾਂ ਮੁਲਕਾਂ ਦੀਆਂ ਸਰਹੱਦ ‘ਤੇ ਸਰਗਰਮੀਆਂ ਇਸ ਗੱਲ਼ ਦਾ ਸੰਕੇਤ ਦਿੰਦੀਆਂ ਹਨ। ਡੋਕਲਾਮ ’ਚ 73 ਦਿਨ ਤਕ ਚਲੇ ਟਕਰਾਅ ਮਗਰੋਂ ਚੀਨ ਨੇ ਹੁਣ ਅਰੁਣਾਚਲ ਪ੍ਰਦੇਸ਼ ਦੇ ਇੱਕ ਹਿੱਸੇ ’ਚ ਨਿਰਮਾਣ ਕਾਰਜ ਆਰੰਭ ਦਿੱਤੇ ਹਨ। ਦੂਜੇ ਪਾਸੇ ਭਾਰਤ ਨੇ ਤਿੱਬਤ ਨੇੜੇ ਚੀਨ ਨਾਲ ਲੱਗਦੀ ਸਰਹੱਦ ’ਤੇ ਫ਼ੌਜ ਦੇ ਵਧ ਜਵਾਨ ਤਾਇਨਾਤ ਕਰਦਿਆਂ ਉੱਥੇ ਗਸ਼ਤ ਵਧਾ ਦਿੱਤੀ ਹੈ।

ਮੀਡੀਆ ਰਿਪੋਰਟ ਮੁਤਾਬਕ ਅਰੁਣਾਚਲ ਪ੍ਰਦੇਸ਼ ਦੇ ਕਿਬਿਥੂ ਇਲਾਕੇ ਦੇ ਦੂਜੇ ਪਾਸੇ ਟਾਟੂ ਖੇਤਰ ’ਚ ਚੀਨ ਨੇ ਬੁਨਿਆਦੀ ਢਾਂਚਾ ਤਿਆਰ ਕਰ ਲਿਆ ਹੈ ਜਿਨ੍ਹਾਂ ’ਚ ਚੀਨੀ ਫ਼ੌਜੀਆਂ (ਪੀਐਲਏ) ਦੇ ਕੈਂਪ ਤੇ ਘਰ ਸ਼ਾਮਲ ਹਨ। ਟਾਟੂ ਇਲਾਕੇ ’ਚ ਫ਼ੌਜੀ ਨਿਗਰਾਨ ਉਪਕਰਣਾਂ ਦੇ ਨਾਲ-ਨਾਲ ਚੀਨ ਨੇ ਚੌਕੀ ਤੇ ਦੂਰਸੰਚਾਰ ਟਾਵਰ ਵੀ ਬਣਾ ਲਏ ਹਨ।

ਚੀਨ ’ਚ ਭਾਰਤੀ ਸਫ਼ੀਰ ਗੌਤਮ ਬੰਬਾਵਲੇ ਨੇ ਹੁਣੇ ਜਿਹੇ ਦਾਅਵਾ ਕੀਤਾ ਸੀ ਕਿ ਡੋਕਲਾਮ ’ਚ ਚੀਨੀ ਫ਼ੌਜੀਆਂ ਵੱਲੋਂ ਦੁਬਾਰਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਏਐਨਆਈ ਵੱਲੋਂ ਜਾਰੀ ਤਸਵੀਰਾਂ ’ਚ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਇਲਾਕੇ ’ਚ ਉਸਾਰੀ ਦੇ ਕੰਮ ਸਪੱਸ਼ਟ ਤੌਰ ’ਤੇ ਦੇਖੇ ਜਾ ਸਕਦੇ ਹਨ। ਭਾਰਤ ਤੇ ਚੀਨ ਵਿਚਕਾਰ ਲੰਬੀ ਸਰਹੱਦ ਤਿੰਨ ਇਲਾਕਿਆਂ ’ਚ ਵੰਡੀ ਹੋਈ ਹੈ। ਇਨ੍ਹਾਂ ’ਚੋਂ ਇੱਕ ਇਲਾਕਾ ਪੱਛਮੀ ਲੱਦਾਖ ਤੇ ਅਕਸਾਈ-ਚਿਨ ਦਰਮਿਆਨ ਹੈ। ਦੂਜਾ ਮੱਧ ਖੇਤਰ ਉੱਤਰਾਖੰਡ ਤੇ ਤਿੱਬਤ ਵਿਚਕਾਰ ਤੇ ਤੀਜਾ ਪੂਰਬੀ ਖੇਤਰ ਤਿੱਬਤ ਨੂੰ ਸਿੱਕਮ ਤੇ ਅਰੁਣਾਚਲ ਤੋਂ ਵੱਖ ਕਰਦਾ ਹੈ।

ਉਧਰ ਭਾਰਤ ਨੇ ਤਿੱਬਤ ਨੇੜੇ ਚੀਨ ਨਾਲ ਲਗਦੀ ਸਰਹੱਦ ’ਤੇ ਫ਼ੌਜ ਦੇ ਵਧ ਜਵਾਨ ਤਾਇਨਾਤ ਕਰਦਿਆਂ ਉੱਥੇ ਗਸ਼ਤ ਵਧਾ ਦਿੱਤੀ ਹੈ। ਅਰੁਣਾਚਲ ਸੈਕਟਰ ਦੇ ਪਹਾੜੀ ਇਲਾਕਿਆਂ ਦਿਬਾਂਗ, ਦਾਊ-ਦੇਲਾਈ ਤੇ ਲੋਹਿਤ ਵਾਦੀਆਂ ’ਚ ਫ਼ੌਜ ਨੂੰ ਚੌਕਸ ਕਰ ਦਿੱਤਾ ਗਿਆ ਹੈ। ਫ਼ੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਨਿਗਰਾਨੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਰਣਨੀਤਕ ਤੌਰ ’ਤੇ ਸੰਵੇਦਨਸ਼ੀਲ ਤਿੱਬਤੀ ਖ਼ਿੱਤੇ ’ਚ ਸਰਹੱਦ ’ਤੇ ਚੀਨ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖੀ ਜਾ ਸਕੇ।

ਭਾਰਤ ਵੱਲੋਂ ਟੋਹ ਲਈ ਹੈਲੀਕਾਪਟਰ ਵੀ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਖ਼ਤਰਨਾਕ ਇਲਾਕਿਆਂ ’ਚ ਆਪਣਾ ਦਬਦਬਾ ਬਣਾਏ ਜਾਣ ’ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ ਤਾਂ ਜੋ ਚੀਨ ਦੇ ਵਧ ਰਹੇ ਅਸਰ ਦਾ ਟਾਕਰਾ ਕੀਤਾ ਜਾ ਸਕੇ।

Punjab

ਹਰਮਿੰਦਰ ਮਿੰਟੂ ਬੰਬ ਧਮਾਕਾ ਕੇਸ ਵਿੱਚੋ ਬਰੀ

Punjab Newsline
April 02, 2018 10:04 AM
More

ਲੁਧਿਆਣਾ: ਨਾਭਾ ਜੇਲ ਬ੍ਰੇਕ ਕਾਂਡ ਦੇ ਮੁਲਜ਼ਮ ਹਰਮਿੰਦਰ ਸਿੰਘ ਮਿੰਟੂ ਨੂੰ ਲੁਧਿਆਣਾ ਦੀ ਅਦਾਲਤ ਨੇ ਬੰਬ ਧਮਾਕੇ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਮਿੰਟੂ ਨੇ ਬਰੀ ਕਰਨ ਦਾ ਫੈਸਲਾ ਸੁਣਾਇਆ।

ਵਧੀਕ ਸੈਸ਼ਨ ਜੱਜ ਅੰਜਨਾ ਨੇ ਹਰਮਿੰਦਰ ਮਿੰਟੂ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ। ਜੱਜ ਨੇ ਕਿਹਾ ਹੈ ਕਿ ਮਿੰਟੂ ‘ਤੇ ਲਾਏ ਦੋਸ਼ ਸਾਬਤ ਕਰਨ ‘ਚ ਦੂਸਰੀ ਧਿਰ ਅਸਫਲ ਰਹੀ ਹੈ।

ਅਦਾਲਤ ਵਿੱਚ ਪਿਛਲੀ ਪੇਸ਼ੀ ‘ਤੇ ਬਚਾਅ ਧਿਰ ਤੇ ਸਰਕਾਰੀ ਧਿਰ ਵੱਲੋਂ ਆਪਣੀ ਬਹਿਸ ਪੂਰੀ ਕਰ ਲਈ ਗਈ ਸੀ। ਮਿੰਟੂ ਦੇ ਵਕੀਲ ਨੇ ਬਹਿਸ ਕਰਦੇ ਹੋਏ ਕਿਹਾ ਸੀ ਕਿ ਮਿੰਟੂ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਗਿਆ ਹੈ।

Copyright © 2017, Punjab Newsline, Canada, All rights reserved. Terms & Conditions Privacy Policy