Moreਮਾਲੇਰਕੋਟਲਾ:‘ਅਯੁੱਧਿਆ ਵਿਖੇ 5 ਅਗੱਸਤ, 2020 ਨੂੰ ਰਾਮ ਮੰਦਿਰ ਦੀ ਉਸਾਰੀ ਸਬੰਧੀ ਨੀਂਹ ਪੱਥਰ ਰੱਖਣ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਨੂੰ ਮੁੱਖ ਰੱਖਦੇ ਹੋਏ ਮਾਲੇਰਕੋਟਲਾ ਸ਼ਹਿਰ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸ੍ਰੀ ਵਿਕਰਮਜੀਤ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਅੱਜ ਦਫਤਰ ਨਗਰ ਕੋਂਸਲ, ਮਾਲੇਰਕੋਟਲਾ ਦੇ ਮੀਟਿੰਗ ਹਾਲ ਵਿਚ ਪੀਸ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ.ਇਸ ਮੀਟਿੰਗ ਵਿਚ ਸ਼ਹਿਰ ਦੀਆਂ ਸਾਰੀਆਂ ਧਾਰਮਿਕ, ਰਾਜਨੀਤਕ, ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ. ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਪਾਂਥੇ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ 5 ਅਗੱਸਤ ਨੂੰ ਅਯੁੱਧਿਆ ਵਿਖੇ ਰਾਮ ਮੰਦਿਰ ਦੀ ਉਸਾਰੀ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋ ਰੱਖਿਆ ਜਾਣਾ ਹੈ.ਉਨ੍ਹਾਂ ਕਿਹਾ ਕਿ ਇਸ ਮੋਕੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਕੁਝ ਸ਼ਰਾਰਤੀ ਅਨਸਰ ਮਾਲੇਰਕੋਟਲਾ ਸ਼ਹਿਰ ਦਾ ਮਾਹੋਲ ਖ਼ਰਾਬ ਕਰ ਸਕਦੇ ਹਨ.ਸਾਨੂੰ ਚਾਹੀਦਾ ਹੈ ਕਿ ਅਸੀਂ ਵਟਸਐਪ, ਫੇਸਬੁੱਕ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਖੁਦ ਵੀ ਸੁਚੇਤ ਰਹੀਏ ਅਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਅਜਿਹੀਆਂ ਅਫਵਾਹਾਂ ਅੱਗੇ ਫਾਰਵਰਡ ਕਰਨ ਤੋਂ ਮਨ੍ਹਾਂ ਕਰੀਏ.ਸ੍ਰੀ ਪਾਂਥੇ ਨੇ ਮੀਟਿੰਗ ਵਿਚ ਹਾਜ਼ਰ ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸ਼ਹਿਰ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਦੀ ਅਪੀਲ ਕਰਦਿਆਂ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਕਿਹਾ.ਸ੍ਰੀ ਪਾਂਥੇ ਨੇ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸ਼ਹਿਰ ਦਾ ਮਾਹੋਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ.ਮੀਟਿੰਗ ਵਿਚ ਸ੍ਰੀ ਪਾਂਥੇ ਨੇ ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵਿਚਾਰ ਬੜੇ ਧਿਆਨ ਨਾਲ ਸੁਣੇ.ਮੀਟਿੰਗ ਵਿਚ ਹਾਜ਼ਰ ਸਮੂਹ ਨੁਮਾਇੰਦਿਆਂ ਨੇ ਭਰੋਸਾ ਦਿਵਾਇਆ ਕਿ ਸ਼ਹਿਰ ਵਿਚ ਮਾਹੋਲ ਬਿਲਕੁੱਲ ਆਮ ਵਾਂਗ ਹੈ ਅਤੇ ਜੇਕਰ ਕੋਈ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ਰਾਹੀਂ ਕੋਈ ਗਲਤ ਸੁਨੇਹਾ ਫੈਲਾਉਂਦਾ ਹੈ ਤਾਂ ਤੁਰੰਤ ਇਸ ਸਬੰਧੀ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇਗਾ.
ਇਸ ਮੋਕੇ ਹੋਰਨਾਂ ਤੋਂ ਇਲਾਵਾ ਸ੍ਰੀ ਦਰਬਾਰਾ ਸਿੰਘ, ਪੀ.ਏ. ਟੂ ਮੈਡਮ ਰਜ਼ੀਆ ਸੁਲਤਾਨਾ, ਸ੍ਰੀ ਮੁੰ: ਤਾਰਿਕ, ਪੀ.ਏ. ਟੂ ਮੈਡਮ ਰਜ਼ੀਆ ਸੁਲਤਾਨਾ, ਸ੍ਰੀ ਚੰਦਰ ਪ੍ਰਕਾਸ਼ ਵਧਵਾ, ਕਾਰਜ ਸਾਧਕ ਅਫਸਰ, ਨਗਰ ਕੋਂਸਲ, ਮਾਲੇਰਕੋਟਲਾ, ਸ੍ਰੀ ਗੁਰਮੀਤ ਸਿੰਘ, ਐਸ.ਪੀ., ਸ੍ਰੀ ਦੀਪਇੰਦਰ ਸਿੰਘ, ਐਸ.ਐਚ.ਓ, ਸ੍ਰੀ ਇਕਬਾਲ ਸਿੰਘ, ਸ੍ਰੀ ਇੰਦਰਜੀਤ ਸਿੰਘ ਮੁੰਡੇ, ਸ੍ਰੀ ਅਬਦੁਲ ਸ਼ਕੂਰ ਅਤੇ ਸ੍ਰੀ ਕਰਮਦੀਨ, ਸ੍ਰੀ ਜਗਤ ਕਥੂਰੀਆ, ਸ੍ਰੀ ਜਮੀਲ ਉਰ ਰਹਿਮਾਨ, ਸ੍ਰੀ ਬੀਰਿੰਦਰ ਪਾਲ, ਸ੍ਰੀ ਓਮ ਪ੍ਰਕਾਸ਼, ਮੁਹੰਮਦ ਅਹਿਮਦ ਥਿੰਦ, ਮੁੰ: ਇਰਸ਼ਾਦ, ਸ੍ਰੀ ਰਮੇਸ਼ ਜੈਨ, ਸ੍ਰੀ ਸੰਦੀਪ ਸੂਦ, ਸ੍ਰੀ ਵਿਕਰਮ ਸੂਦ, ਮੁਨਸ਼ੀ ਅਸ਼ਰਫ, ਮੁੰ: ਫਾਰੂਕ, ਅਮਰ ਸਿੰਘ, ਮਨੋਜ ਉਪਲ, ਮੁੰ: ਅਨਵਰ ਮਹਿਬੂਬ, ਅਵਤਾਰ ਸਿੰਘ, ਗੁਰਮੁਖ ਸਿੰਘ ਟਿਵਾਣਾ ਅਤੇ ਸ੍ਰੀ ਨਰਿੰਦਰਪਾਲ ਸਿੰਘ ਆਦਿ ਵੀ ਮੋਜੂਦ ਸਨ.