ਧਰਮ ਕਰਮ

Punjab

ਰੇਲਵੇ ਨੇ ਪਟਨਾ ਸਾਹਿਬ ਨੂੰ ਸੰਗਤਾਂ ਲਈ ਵਿਸ਼ੇਸ਼ ਰੇਲਾਂ ਚਲਾਉਣ ਦੀ ਪ੍ਰਵਾਨਗੀ ਦਿੱਤੀ

December 20, 2017 12:55 PM
More

ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਤੋਂ ਤਿੰਨ ਰੇਲਾਂ 22 ਦਸੰਬਰ ਨੂੰ ਰਵਾਨਾ ਹੋਣਗੀਆਂ
ਚੰਡੀਗਡ਼੍ਹ,:   ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਲਈ ਪੰਜਾਬ ਤੋਂ ਪਟਨਾ ਸਾਹਿਬ ਲਈ ਜਾਣ ਅਤੇ ਆਉਣ ਵਾਸਤੇ ਸ਼ਰਧਾਲੂਆਂ ਨੂੰ ਲਿਜਾਣ ਲਈ ਵਿਸ਼ੇਸ਼ ਰੇਲਾਂ ਨੂੰ ਰੇਲਵੇ ਅਥਾਰਟੀ ਨੇ ਹਰੀ ਝੰਡੀ ਦੇ ਦਿੱਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਸੂਬਾ ਸਰਕਾਰ ਨੇ ਭਾਰਤੀ ਰੇਲਵੇ ਪਾਸੋਂ ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਤੋਂ ਪਟਨਾ ਸਾਹਿਬ ਲਈ ਵਿਸ਼ੇਸ਼ ਰੇਲਾਂ ਚਲਾਉਣ ਲਈ ਇਜਾਜ਼ਤ ਮੰਗੀ ਸੀ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰੇਲਵੇ ਮੰਤਰਾਲੇ ਨੇ ਸੂਬੇ ਤੋਂ ਪਟਨਾ ਸਾਹਿਬ ਲਈ ਇਹ ਰੇਲਾਂ 22 ਤੋਂ 27 ਦਸੰਬਰ ਤੱਕ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੈ।

ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਟਰਾਂਸਪੋਰਟ ਵਿਭਾਗ ਨੂੰ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਪਾਸੋਂ ਰਸਮੀ ਪ੍ਰਵਾਨਗੀ ਮਿਲ ਗਈ ਹੈ।

ਬੁਲਾਰੇ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਵਿਸ਼ੇਸ਼ ਰੇਲ 22 ਦਸੰਬਰ ਨੂੰ ਸਵੇਰੇ 9.45 ਵਜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ 23 ਦਸੰਬਰ ਨੂੰ ਸਵੇਰੇ 11.45 ਵਜੇ ਪਟਨਾ ਸਾਹਿਬ ਵਿਖੇ ਪਹੁੰਚੇਗੀ। ਇਕ ਹੋਰ ਰੇਲ 22 ਦਸੰਬਰ ਨੂੰ ਸਵੇਰੇ 9.30 ਵਜੇ ਪਟਿਆਲਾ ਰੇਲਵੇ ਸਟੇਸ਼ਨ ਤੋਂ ਪਟਨਾ ਸਾਹਿਬ ਲਈ ਰਵਾਨਾ ਹੋਵੇਗੀ ਅਤੇ 23 ਦਸੰਬਰ ਨੂੰ ਸਵੇਰੇ 11 ਵਜੇ ਪਟਨਾ ਸਾਹਿਬ ਰੇਲਵੇ ਸਟੇਸ਼ਨ 'ਤੇ ਪਹੁੰਚੇਗੀ। ਇਸੇ ਤਰ੍ਹਾਂ ਤੀਜੀ ਵਿਸ਼ੇਸ਼ ਰੇਲ 22 ਦਸੰਬਰ ਨੂੰ ਸਵੇਰੇ 9 ਵਜੇ ਬਠਿੰਡਾ ਰੇਲਵੇ ਸਟੇਸ਼ਨ ਤੋਂ ਚੱਲੇਗੀ ਅਤੇ ਅਗਲੇ ਦਿਨ ਸਵੇਰੇ 11 ਵਜੇ ਪਹੁੰਚੇਗੀ। ਇਹ ਸਾਰੀਆਂ ਰੇਲ 26 ਦਸੰਬਰ ਨੂੰ ਪਟਨਾ ਸਾਹਿਬ ਤੋਂ ਪੰਜਾਬ ਲਈ ਰਵਾਨਾ ਹੋਣਗੀਆਂ ਅਤੇ 27 ਦਸੰਬਰ ਨੂੰ ਆਪੋ-ਆਪਣੇ ਟਿਕਾਣਿਆਂ 'ਤੇ ਪਹੁੰਚਣਗੀਆਂ।

ਹਰੇਕ ਵਿਸ਼ੇਸ਼ ਰੇਲ ਗੱਡੀ ਵਿੱਚ 1500 ਸ਼ਰਧਾਲੂ ਹੋਣਗੇ ਜੋ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਜਿਨ੍ਹਾਂ ਦੀ ਸਹੂਲਤ ਲਈ ਸਰਕਾਰੀ ਅਧਿਕਾਰੀ, ਕਰਮਚਾਰੀ, ਡਾਕਟਰਾਂ ਦੀ ਟੀਮ ਅਤੇ ਫਾਰਮਾਸਿਸਟ ਵੀ ਰੇਲ ਵਿੱਚ ਮੌਜੂਦ ਰਹਿਣਗੇ।

ਜ਼ਿਕਰਯੋਗ ਹੈ ਕਿ ਇਹ ਵਿਸ਼ੇਸ਼ ਟ੍ਰੇਨਾਂ ਚਲਾਉਣ ਸਬੰਧੀ ਫੈਸਲਾ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅਨੰਦਪੁਰ ਸਾਹਿਬ ਵਿਖੇ 24 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ 350ਵੀਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਸਮਾਗਮਾਂ ਦੇ ਪ੍ਰਬੰਧਾਂ ਦੀ ਸਮੀਖਿਆ ਬਾਰੇ ਰੱਖੀ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ ਸੀ। ਸ਼ਰਧਾਲੂਆਂ ਦੀ ਸਹੂਲਤ ਲਈ ਪਟਨਾ ਰੇਲਵੇ ਸਟੇਸ਼ਨ ਤੋਂ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚ ਅਤੇ ਸਟੇਸ਼ਨ 'ਤੇ ਵਾਪਸੀ ਦੇ ਢੁਕਵੇਂ ਪ੍ਰਬੰਧ ਵੀ ਮੁਕੰਮਲ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਭੇਜੀ ਅਗਾਊਂ ਪਾਰਟੀ ਸ਼ਰਧਾਲੂਆਂ ਦੇ ਠਹਿਰਾਅ ਲਈ ਵੀ ਸੁਚੱਜੇ ਪ੍ਰਬੰਧਾਂ ਨੂੰ ਵੀ ਅੰਤਿਮ ਰੂਪ ਦੇ ਰਹੀ ਹੈ।

Punjab

ਪੰਜਾਬੀ ਯੂਨਿਵਰਸਿਟੀ 'ਚ ਸ਼੍ਰੀ ਗੁਰੂ ਗੋਬਿੰਦ ਸਿੰਘ ਐਡਵਾਸਡ ਸਟਡੀਜ਼ ਸੇਂਟਰ ਦੀ ਸਥਾਪਨਾ ਲਈ ਦਿੱਤੇ ਜਾਣਗੇ ਸੱਤ ਕਰੋਡ਼ ਰੁਪਏ

December 24, 2017 12:37 PM
More

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਦੀ ਸੇਵਾ ਲਈ ਆਪਣੇ ਪੂਰੇ ਪਰਿਵਾਰ ਦਾ ਬਲੀਦਾਨ ਦਿੱਤਾ : ਪਰਨੀਤ ਕੌਰ
ਪਟਿਆਲਾ:  ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਦੀ ਸੇਵਾ ਲਈ ਆਪਣੇ ਪੂਰੇ ਪਰਿਵਾਰ ਦੀ ਕੁਰਬਾਨੀ ਦੇ ਦਿੱਤੀ ਅਤੇ ਜਾਤ ਪਾਤ ਤੋਂ ਉਪਰ ਉਠ ਕੇ ਇੱਕ ਅਜਿਹੇ ਸਮਾਜ ਦੀ ਉਸਾਰੀ ਕੀਤੀ ਜਿੱਥੇ ਛੁੂਤ-ਛਾਤ ਤੋਂ ਦੂਰ ਹਰ ਕੋਈ ਇੱਕ ਸਮਾਨ ਅਧਿਕਾਰ ਰੱਖਦਾ ਹੈ  ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਸੈੇਨੇਟ ਹਾਲ ਵਿੱਚ 'ਸ਼੍ਰੀ ਗੁਰੂ ਗੋਬਿੰਦ ਸਿੰਘ ਸ਼ਾਂਤੀ ਅਤੇ ਅਜ਼ਾਦੀ ਦੇ ਰਾਖੇ' ਵਿਸ਼ੇ ਉਬਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਸੈਮਿਨਾਰ ਵਿੱਚ ਸਾਬਕਾ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਬਤੇ ਕੈਬਨਿਟ ਮੰਤਰੀ ਸ਼੍ਰੀ ਸਾਧੂ ਸਿੰਘ ਧਰਮਸੌਤ ਨੇ ਪੰਜਾਬੀ ਯੂਨਿਵਰਸਿਟੀ ਦੇ ਧਰਮ ਅਧਿਅਨ ਵਿਭਾਗ ਤਹਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਐਡਵਾਂਸਡ ਸਟੱਡੀਜ਼ ਸੈੇਂਟਰ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੱਤ ਕਰੋਡ਼ ਰੂਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ
ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦੇ ਹੋਏ ਪੰਜਾਬ ਭਰ ਵਿੱਚ ਵੱਖੋ ਵੱਖਰੇ ਪ੍ਰੋਗਰਾਮ ਕਰਵਾ ਰਹੀ ਹੈ ਅਤੇ ਇਹਨਾਂ ਵਿੱਚ ਸੂਬਾ ਪੱਧਰੀ ਸਮਾਗਮ 24 ਦਸੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਰੱਖਿਆ ਗਿਆ ਹੈ, ਜਿੱਥੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਹੋਣ ਜਾ ਰਹੇ ਹਨ
ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਲਡ਼ਿਆ ਹਰ ਯੁੱਧ ਸ਼ਾਂਤੀ ਦੀ ਸਥਾਪਨਾ ਲਈ ਸੀ ਅਤੇ ਉਨ੍ਹਾਂ ਨੇ ਜਦੋਂ ਵੀ ਕੋਈ ਤੀਰ ਚਲਾਇਆ ਤਾਂ ਇਸ ਗੱਲ ਦਾ ਖਿਆਲ ਵੀ ਰੱਖਿਆ ਕਿ ਮਰਨ ਵਾਲੇ ਵਿਅਕਤੀ ਦੇ ਅੰਤਮ ਸੰਸਕਾਰ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਇਸਦੇ ਲਈ ਤੀਰ ਉਬਤੇ ਘੱਟ ਤੋਂ ਘੱਟ ਐਨਾ ਸੋਨਾ ਲੱਗਿਆ ਹੁੰਦਾ ਸੀ ਕਿ ਪਰਿਵਾਰ ਨੂੰ ਕਰਜ਼ ਨਾ ਲੈਣਾ ਪਵੇ  ਇਸਦੇ ਨਾਲ ਹੀ ਸਾਬਕਾ ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਪੰਜਾਬੀ ਯੂਨਿਵਰਸਿਟੀ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਭਵਨ ਦੇ ਉਦਘਾਟਨ ਮੌਕੇ ਉਬਤੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਦੇ ਨਾਲ ਯੂਨਿਵਰਸਿਟੀ ਵਿਖੇ ਆਏ ਸਨ
ਉਥੇ ਹੀ ਯੂਨਿਵਰਸਿਟੀ ਦੀ ਆਰਥਿਕ ਹਾਲਤ ਦੇ ਸੰਬੰਧ ਵਿੱਚ ਪੱਤਰਕਾਰਾ ਦੇ ਸਵਾਲਾਂ ਦੇ ਜਵਾਬ ਵਿੱਚ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਉਹ ਸਵੀਕਾਰ ਕਰਦੇ ਹਨ ਕਿ ਆਰਥਿਕ ਹਾਲਤ ਚੰਗੀ ਨਹੀਂ ਹੈ ਅਤੇ ਅਸਲ ਵਿਚ ਰਾਜ ਸਰਕਾਰ ਦਾ ਹਰ ਵਿਭਾਗ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ ਜੋ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ
ਸੈਮੀਨਾਰ ਵਿੱਚ ਪੰਜਾਬ ਦੇ ਜੰਗਲਾਤ, ਪ੍ਰਿੰਟਿੰਗ, ਸਟੇਸ਼ਨਰੀ ਅਤੇ ਅਨੁਸੂਚਿਤ ਜਾਤੀ ਮਾਮਲਿਆਂ ਦੇ ਕੈਬਿਨਟ ਮੰਤਰੀ ਸ਼੍ਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਦੁਨੀਆਂ ਵਿੱਚ ਆਪਣਾ ਰਾਜ ਬਚਾਉਣ ਲਈ ਕਈ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਹਨ ਪਰੰਤੂ ਸ਼੍ਰੀ ਗੁਰੂ ਗੋਬਿੰਦ ਜੀ ਨੇ ਮਨੁੱਖਤਾ ਦੇ ਭਲੇ ਲਈ ਹੀ ਆਪਣੇ ਸਾਰੇ ਪਰਿਵਾਰ ਦਾ ਬਲੀਦਾਨ ਦੇ ਕੇ ਮਿਸਾਲ ਕਾਇਮ ਕੀਤੀ ਹੈ  ਸ਼੍ਰੀ ਧਰਮਸੌਤ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਂ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਸ਼ਹੀਦੀ ਦੇਣ ਲਈ ਪ੍ਰੇਰਿਤ ਕੀਤਾ
ਕੈਬੀਨਟ ਮੰਤਰੀ ਨੇ ਕਿਹਾ ਕਿ ਅੱਜ ਜੇਕਰ ਸਮਾਜ ਨੂੰ ਖ਼ਤਰਾ ਹੈ ਤਾਂ ਉਹ ਧਰਮ ਅਤੇ ਜਾਤੀ ਦੇ ਨਾਮ ਉਬਤੇ ਵੰਡਣ ਵਾਲੇ ਰਾਜਨੀਤਕ ਦਲਾਂ ਤੋਂ ਹੈ  ਉਹਨਾ ਕਿਹਾ ਕਿ ਸਾਨੂੰ  ਜਾਤ ਪਾਤ ਤੋਂ ਉਪਰ ਉਬਠਕੇ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਦੇ ਸ਼੍ਰੀ ਗੁਰੂ ਸਾਹਿਬ ਦੇ ਉਪਦੇਸ਼ਾਂ ਉਬਤੇ ਚੱਲਣਾ ਚਾਹੀਦਾ ਹੈ  ਉਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਉਬਤੇ ਇੱਕ ਸਾਲ ਤੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਉਬਤੇ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨੀਤੀਸ਼ ਕੁਮਾਰ ਦਾ ਧੰਨਵਾਦ ਵੀ ਕੀਤਾ
ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਅਤੇ ਕੈਬੀਨਟ ਮੰਤਰੀ ਸ਼੍ਰੀ ਸਾਧੁ ਸਿੰਘ ਧਰਮਸੋਤ ਨੇ ਪ੍ਰੋ. ਰਤਨ ਸਿੰਘ ਜੱਗੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ' ਦੇ ਹਿੰਦੀ ਭਾਸ਼ਾ ਵਿੱਚ ਕੀਤੇ ਟੀਕੇ ਦੀ ਪੁਸਤਕ ਨੂੰ ਵੀ ਜਾਰੀ ਕੀਤਾ  ਜਦੋਂ ਕਿ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਇਸ ਸੈਮੀਨਾਰ ਨੇ ਮੁੱਖ ਬੁਲਾਰੇ ਸਨ ਇਸ ਮੌਕੇ ਵਾਇਸ ਚਾਂਸਲਰ ਡਾ. ਬੀ.ਐਸ ਘੁੰਮਣ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਮੀਤ ਸਿੰਘ ਸਿੱਧੂ, ਡਾ. ਇੰਦਰਜੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ

Punjab

ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨੂੰ ਲੈ ਕੇ ਕੀਤੀ ਘੋਰ ਬੇਅਦਬੀ ਦੀ ਪੰਜਾਬ ਸਰਕਾਰ ਤੁਰੰਤ ਮੁਆਫੀ ਮੰਗੇ : ਅਕਾਲੀ ਦਲ

December 24, 2017 12:22 PM
More

ਦੋਸ਼ੀ ਅਧਿਕਾਰੀਆਂ ਤੇ ਇਸ਼ਤਿਹਾਰ ਏਜੰਸੀ ਖਿਲਾਫ ਸਖ਼ਤ ਕਾਰਵਾਈ ਹੋਵੇ : ਡਾ. ਚੀਮਾ
ਚੰਡੀਗਡ਼੍ਹ, 24 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ  350 ਸਾਲਾ ਪ੍ਰਕਾਸ਼ ਪੁਰਬ ਮੌਕੇ ਜਾਰੀ ਕੀਤੇ ਇਸ਼ਤਿਹਾਰ ਵਿਚ ਕੰਪਿਊਟਰ ਰਾਹੀਂ ਨੈਪੋਲੀਅਨ ਬੋਨਾਪਾਰਟ ਦੀ ਫੋਟੋ ਵਿਚ ਛੇਡ਼ਛਾਡ਼ ਕਰ ਕੇ ਉਸਨੂੰ ਗੁਰੂ ਸਾਹਿਬ ਦੀ ਤਸਵੀਰ ਵਜੋਂ ਪੇਸ਼ ਕਰ ਕੇ  ਕੀਤੀ ਘੋਰ ਬੇਅਦਬੀ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੋਂ ਇਸ ਬਜਰ ਗੁਨਾਹ ਲਈ ਸਿੱਖ ਸੰਗਤ ਤੋਂ ਤੁਰੰਤ ਮੁਆਫੀ ਮੰਗੇ ਜਾਣ ਤੇ ਦੋਸ਼ੀ ਅਧਿਕਾਰੀਆਂ  ਅਤੇ ਇਸ਼ਤਿਹਾਰ ਏਜੰਸੀ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਗੁਰੂ ਸਾਹਿਬ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਜੋ ਇਸ਼ਤਿਹਾਰ ਜਾਰੀ ਕੀਤਾ ਹੈ, ਉਸ ਵਿਚ ਗੁਰੂ ਸਾਹਿਬ ਦੀ ਜੋ ਤਸਵੀਰ ਪ੍ਰਕਾਸ਼ਤ ਕੀਤੀ ਗਈ ਹੈ, ਉਹ ਅਸਲ ਵਿਚ ਸ਼ਾਸਕ ਨੈਪੋਲੀਅਨ ਬੋਪਾਰਟ ਦੀ ਸੀ ਜਿਸ ਵਿਚ ਕੰਪਿਊਟਰ ਰਾਹੀਂ ਛੇਡ਼ਛਾਡ਼ ਕਰ ਕੇ ਨੈਪੋਲੀਅਨ ਦੀ ਥਾਂ ਗੁਰੂ ਸਾਹਿਬ ਨੂੰ ਘੋਡ਼ੇ 'ਤੇ ਸਵਾਰ ਦਰਸਾਇਆ ਗਿਆ ਹੈ। ਉਹਨਾਂ ਕਿਹਾ ਕਿ ਅਸਲ ਤਸਵੀਰ 1800 ਈ. ਦੀ ਹੈ ਜੋ ਕਿ ਗੁਰੂ ਸਾਹਿਬ ਦੇ ਸਮੇਂ ਤੋਂ ਇਕ ਸਦੀ  ਬਾਅਦ ਦੀ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਦੀਆਂ ਅਨੇਕਾਂ ਤਸਵੀਰਾਂ ਹੁੰਦਿਆਂ ਹੋਇਆਂ ਵੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਨੈਪੋਲੀਅਨ ਵਾਲੀ ਤਸਵੀਰ ਵਿਚ ਛੇਡ਼ਖਾਨੀ ਕਰ ਕੇ ਗੁਰੂ ਸਾਹਿਬ ਨੂੰ ਘੋਡ਼ੇ 'ਤੇ ਸਵਾਰ ਦਰਸਾਉਣ ਦਾ  ਘੋਰ ਪਾਪ ਕਿਉਂ ਕੀਤਾ ?

ਡਾ. ਚੀਮਾ ਨੇ ਕਿਹਾ ਕਿ ਘੋਡ਼ੇ 'ਤੇ ਸਵਾਰ ਨੈਪੋਲੀਅਨ ਬੋਪਾਪਾਰਟ ਦੀ ਇਹ ਤਸਵੀਰ ਸਾਰੀ ਦੁਨੀਆਂ ਵਿਚ ਪ੍ਰਚਲਤ ਹੈ ਤੇ ਵੱਖ ਵੱਖ ਮਿਊਜੀਅਮ ਵਿਚ ਲੱਗੀ ਤੇ ਕਿਤਾਬਾਂ ਵਿਚ ਛਪੀ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ਤ ਹੋਏ ਇਸ਼ਤਿਹਾਰ ਵਿਚ ਗੁਰੂ ਸਾਹਿਬ ਦੀ ਤਸਵੀਰ ਤੇ ਨੈਪੋਲੀਅਨ ਦੀ ਤਸਵੀਰ ਵਿਚਲੇ ਸਾਰੇ ਤੱਤ ਇਕ ਹੀ ਹਨ। ਘੋਡ਼ੇ ਦਾ ਮੂੰਹ, ਸਾਰਾ ਸਰੀਰ, ਗਰਦਨ ਦੇ ਵਾਲ,ਪੂੰਛ, ਘੋਡ਼ੇ ਦੀਆਂ ਰਕਾਬਾਂ, ਕਾਠੀ, ਚੱਟਾਨ  ਤੇ ਹੋਰ ਸਾਜੋ ਸਮਾਨ, ਸਾਰੇ ਹੀ ਨੈਪੋਲੀਅਨ ਬੋਨਪਾਰਟ ਵਾਲੀ ਤਸਵੀਰ ਦਾ ਮੂਲ ਹਿੱਸਾ ਹਨ। ਜਿਹਡ਼ੇ ਉਪਰਲੇ ਵਸਤਰ ਗੁਰੂ ਸਾਹਿਬ ਦੇ ਓਡ਼ੇ ਹੋਏ ਵਿਖਾਏ ਦੇ ਰਹੇ ਹਨ, ਉਹ ਵੀ ਅਸਲ ਤਸਵੀਰ ਵਿਚ ਨੈਪੋਲੀਅਨ ਬੋਨਾਪਰਟ ਨੇ ਹੀ ਓਡ਼ੇ ਹੋਏ ਹਨ।

ਡਾ. ਚੀਮਾ ਨੇ  ਹੋਰ ਕਿਹਾ ਕਿ ਇਸ ਤਰ੍ਹਾਂ ਦੀ ਘੋਰ ਬੇਅਦਬੀ ਨਾਲ ਸਾਰੀ ਦੁਨੀਆਂ ਵਿਚ ਬੈਠੇ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ। ਉਹਨਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਪੰਜਾਬ ਸਰਕਾਰ ਦੀ ਇਹੋ ਜਿਹੀ ਕਿਹਡ਼ੀ ਮਜਬੂਰੀ ਹੋ ਗਈ ਸੀ ਜੋ ਨੀਲੇ ਦੇ ਸ਼ਾਹ ਸਵਾਰ ਸਹਿਨਸ਼ਾਹਾਂ ਦੇ ਸਹਿਨਸ਼ਾਹ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਇਹੋ ਜਿਹੀ ਤਸਵੀਰ ਬਣਾ ਕੇ ਪ੍ਰਕਾਸ਼ਤ ਕੀਤੀ ਗਈ ਜਿਸ ਵਿਚ ਉਹਨਾਂ ਨੂੰ ਨੈਪੋਲੀਅਨ ਦੇ ਵਸਤਰ ਪਹਿਨੇ ਵਿਖਾਇਆ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਇਸ ਮਾਮਲੇ 'ਤੇ ਪੰਜਾਬ ਸਰਕਾਰ ਨੂੰ ਸਿੱਖ ਸੰਗਤ ਕੋਲੋਂ ਤੁਰੰਤ ਮੁਆਫੀ ਮੰਗੇ ਜਾਣ ਤੇ ਇਸ ਘੋਰ ਬੇਅਦਬੀ ਲਈ ਦੋਸ਼ੀ ਅਧਿਕਾਰੀਆਂ ਤੇ ਇਸ਼ਤਿਹਾਰ ਏਜੰਸੀ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।   ਉਹਨਾਂ ਇਹ ਵੀ ਮੰਗ ਕੀਤੀ ਕਿ ਇਸ ਤਸਵੀਰ ਦੀ ਵਰਤੋਂ ਜਿਥੇ ਕਿਤੇ ਵੀ ਕੀਤੀ ਗਈ ਹੈ, ਉਹ ਤੁਰੰਤ ਹਟਾਈ ਜਾਵੇ।

ਬੜੂ ਸਾਹਿਬ

ਸ਼ੋਸ਼ਲ ਮੀਡੀਆ 'ਤੇ ਬੜੂ ਸਾਹਿਬ ਨੂੰ ਬਦਨਾਮ ਕਰਨ ਦਾ ਸਿਲਸਿਲਾ ਜਾਰੀ

October 30, 2017 03:42 PM
More

ਧਰਮਗੜ੍ਹ, 29 ਅਕਤੂਬਰ 2017: ਕਲਗੀਧਰ ਟਰੱਸਟ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਲੋ ਕੀਤੇ ਜਾਂਦੇ ਸਮਾਜਸੇਵੀ ਕਾਰਜਾਂ ਦੀ ਬਦੌਲਤ ਇਸ ਟਰੱਸਟ ਦੀ ਦੁਨੀਆਂ ਭਰ ਚ ਵੱਖਰੀ ਪਹਿਚਾਣ ਹੈ ਪ੍ਰਤੂੰ ਇਕ ਗਿਣੀ-ਮਿੱਥੀ ਸਾਜਿਸ਼ ਦੇ ਤਹਿਤ ਸ਼ੋਸ਼ਲ ਮੀਡੀਆ ਤੇ ਬੜੂ ਸਾਹਿਬ ਨੂੰ ਬਦਨਾਮ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਕਿਉਕ ਭਾਂਵੇ ਟਰੱਸਟ ਵਲੋ ਬੜੂ ਸਾਹਿਬ ਖਿਲਾਫ ਪੋਸਟਾਂ ਪਾਉਣ ਵਾਲੇ ਅਮਰੀਕਾ ਚ ਰਹਿੰਦੇ ਜਗਰੀਤ ਗਿੱਲ ਅਤੇ ਹੋਰਨਾਂ ਵਿਅਕਤੀਆਂ ਦੀ ਸਾਈਬਰ ਕ੍ਰਾਈਮ ਚ ਸ਼ਿਕਾਇਤ ਦਰਜ ਕਰਵਾ ਕੇ ਸ਼ੋਸ਼ਲ ਮੀਡੀਆ ਤੇ ਬਣਾਇਆ ਪੇਜ਼ ਬੰਦ ਕਰਵਾ ਦਿੱਤਾ ਹੈ ।ਬੀਤੇ ਦਿਨੀ ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਦੀ ਬੱਸ ਦੇ ਡਰਾਈਵਰ ਵਲੋ ਬੱਚਿਆਂ ਨੂੰ ਗੁੰਮਰਾਹ ਕਰਕੇ ਕਿਸੇ ਸੁੰਨਸਾਨ ਜਗ੍ਹਾ ਤੇ ਬੱਸ ਰੋਕ ਕੇ ਬੜੂ ਸਾਹਿਬ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਇਕ ਵੀਡੀਓ ਬਣਾਈ ਗਈ ਸੀ, ਜਦੋ ਕਿ ਉਨ੍ਹਾਂ ਬੱਚਿਆਂ ਵਲੋ ਹੀ ਬਾਅਦ ਚ ਇਕ ਹੋਰ ਵੀਡੀਓ ਰਾਂਹੀ ਖੁਦ ਮੰਨਿਆ ਕਿ ਉਨ੍ਹਾਂ ਨੂੰ ਗੁੰਮਰਾਹ ਕਰਕੇ ਇਹ ਵੀਡੀਓ ਬਣਾਈ ਗਈ ਹੈ । ਉਕਤ ਅਕਾਲ ਅਕੈਡਮੀ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਬੱਚੇ ਇਕ ਅਜਿਹੀ ਸੰਸਥਾ ਚ ਪੜ੍ਹ ਰਹੇ ਹਨ, ਜਿਸ ਚ ਬੱਚਿਆਂ ਨੂੰ ਦੁਨੀਆਵੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਅਜੋਕੇ ਸਮੇ ਦੀ ਮੁੱਖ ਲੋੜ ਹੈ । ਉਕਤ ਅਕੈਡਮੀ ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਪ੍ਰਦੁੱਮਨ ਸਿੰਘ ਵੈਰੋਵਾਲ, ਸੇਵਾ ਸਿੰਘ ਖੋਜਕੀਪੁਰ, ਪ੍ਰਤਾਪ ਸਿੰਘ ਜਲਾਲਾਬਾਦ, ਹਰਭਜਨ ਸਿੰਘ ਗਿੱਲ ਕਲੇਰ, ਰਮਨਦੀਪ ਕੌਰ ਰਾਮਪੁਰ ਭੂਤਵਿੰਡ ਅਤੇ ਸਤਨਾਮ ਸਿੰਘ ਸ਼ੇਰੋ ਬਾਘਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਹਰ ਇਕ ਖੇਤਰ ਚ ਮੱਲਾਂ ਮਾਰ ਰਹੇ ਹਨ ਅਤੇ ਉਨ੍ਹਾਂ ਤੇ ਦਸਤਾਰ ਜਾਂ ਪੰਜਾਬੀ ਭਾਸ਼ਾ ਨੂੰ ਲੈ ਕੇ ਕੋਈ ਪਾਬੰਦੀ ਨਹੀ ਹੈ ਕਿਉਕਿ ਦਸਤਾਰ ਜਿਥੇ ਬੱਚਿਆਂ ਦੀ ਵਰਦੀ ਦਾ ਹਿੱਸਾ ਹੈ, ਉਥੇ ਨਾਲ ਹੀ ਪੰਜਾਬੀ ਭਾਸ਼ਾ ਚ ਬੱਚਿਆਂ ਦੇ ਲੇਖ ਅਤੇ ਭਾਸ਼ਣ ਮੁਕਾਬਲੇ ਆਦਿ ਕਰਵਾਉਣ ਤੋ ਇਲਾਵਾ ਬੱਚੇ ਗੁਰਬਾਣੀ ਦਾ ਪਾਠ ਵੀ ਕਰਦੇ ਹਨ । ਪੰਜਾਬੀ ਜਾਗ੍ਰਿਤੀ ਮੰਚ ਦੇ ਸਕੱਤਰ ਦੀਪਕ ਬਾਲੀ ਅਤੇ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤੇਜਿੰਦਰ ਸਿੰਘ ਪ੍ਰਦੇਸ਼ੀ ਵਲੋ ਉਕਤ ਅਕਾਲ ਅਕੈਡਮੀ ਵਿਖੇ ਆ ਕੇ ਜਾਂਚ ਕੀਤੀ ਗਈ ਤਾਂ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀ ਆਈ ਜੋ ਕਿ ਵਾਇਰਲ ਹੋਈ ਵੀਡੀਓ ਚ ਦੱਸੀ ਗਈ ਹੈ । ਇਸ ਲਈ ਅਕਾਲ ਅਕੈਡਮੀ ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਇਸ ਘਟਨਾ ਤੇ ਚਿੰਤਾ ਪ੍ਰਗਟ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਘਟੀਆਂ ਹਰਕਤਾਂ ਕਰਨ ਵਾਲੇ ਵਿਅਕਤੀਆਂ ਤੋ ਸੁਚੇਤ ਰਹਿਣ ।

ਅੱਤਵਾਦੀ ਹਮਲਾ

ਮੁੰਬਈ ਦੀ ਤਰਜ 'ਤੇ ਗੁਜਰਾਤ ਚੋਣਾਂ ਦੌਰਾਨ ਹੋ ਸਕਦੈ ਅੱਤਵਾਦੀ ਹਮਲਾ

October 27, 2017 04:36 PM
More

ਅਹਿਮਦਾਬਾਦ, 27 ਅਕਤੂਬਰ : ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਮੁੰਬਈ ਦੀ ਤਰਜ 'ਤੇ ਹੋਏ 26/11 ਜਿਹਾ ਹਮਲਾ ਹੋ ਸਕਦਾ ਹੈ। ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਇਹ ਹਮਲਾ ਸਮੁੰਦਰੀ ਰਸਤੇ ਦੇ ਜ਼ਰੀਏ ਕਰਵਾ ਸਕਦੀ ਹੈ। ਸਾਡੀ ਖੁਫ਼ੀਆ ਏਜੰਸੀਆਂ ਦਾ ਕਹਿਣਾ ਹੈ ਕਿ ਅਜਿਹਾ ਸ਼ੱਕ ਇਸ ਲਈ ਹੈ ਕਿਉਂਕਿ ਪਿਛਲੇ ਦਿਨੀਂ ਪਾਕਿਸਤਾਨ ਨੇ ਅਜਿਹੀ ਸਰਗਰਮੀਆਂ ਨੂੰ ਅੰਜ਼ਾਮ ਦਿੱਤਾ ਹੈ।

ਪਿਛਲੇ ਦਿਨੀਂ ਗੁਜਰਾਤ ਸਥਿਤ ਕੌਮਾਂਤਰੀ ਸਮੁੰਦਰੀ ਸਰਹੱਦ ਵਿਚ ਪਾਕਿਸਤਾਨ ਦੇ ਸੈਨਿਕਾਂ ਨੇ ਭਾਰਤੀ ਮਛੇਰਿਆਂ ਤੋਂ ਉਨ੍ਹਾਂ ਦੇ ਪਛਾਣ ਪੱਤਰ ਅਤੇ ਸਮੁੰਦਰੀ ਉਪਕਰਣ ਖੋਹ ਲਏ ਸੀ। ਏਜੰਸੀਆਂ ਨੂੰ ਸ਼ੱਕ ਹੈ ਕਿ ਉਹ ਇਨ੍ਹਾਂ ਦਾ ਇਸਤੇਮਾਲ ਅੱਤਵਾਦੀ ਹਮਲੇ ਵਿਚ ਕਰ ਸਕਦੇ ਹਨ। ਗੁਜਰਾਤ ਚੋਣਾਂ ਵਿਚ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੇ ਰੂਪ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਹਨ ਤੇ ਕਾਂਗਰਸ ਵਲੋਂ  ਸੋਨੀਆ ਗਾਂਧੀ ਅਤੇ ਰਾਹੁਲ ਦੀ ਕਈ ਰੈਲੀਆਂ ਅਤੇ ਪ੍ਰੋਗਰਾਮ ਹੋ ਸਕਦੇ ਹਨ। ਇਨ੍ਹਾਂ ਵਿਚ ਲੱਖਾਂ ਦੀ ਭੀੜ ਜੁਟਣ ਦੀ ਸੰਭਾਵਨਾ ਹੈ। ਹਮਲਾ ਅਜਿਹੀ ਹੀ ਭੀੜ ਵਾਲੇ ਪ੍ਰੋਗਰਾਮ ਵਿਚ ਹੋਣ ਦਾ ਸ਼ੱਕ ਹੈ।  ਇਹੀ ਕਾਰਨ ਹੈ ਕਿ ਏਜੰਸੀਆਂ ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ। 

ਪਿਛਲੇ ਦਿਨੀਂ ਪੋਰਬੰਦਰ ਵਿਚ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਸੈਨਿਕਾਂ ਨੇ ਚਾਰ ਕਿਸ਼ਤੀਆਂ ਨੂੰ ਫੜਿਆ ਸੀ ਅਤੇ ਬਾਅਦ ਵਿਚ ਉਨ੍ਹਾਂ ਛੱਡ ਦਿੱਤਾ ਸੀ। ਦਰਅਸਲ ਅਰਬ ਸਾਗਰ ਵਿਚ ਸਰਹੱਦ ਰੇਖਾ ਸਪਸ਼ਟ ਨਹੀ ਹੈ। ਇਸ ਲਈ ਹਮੇਸ਼ਾ ਮਛੇਰੇ ਚਲੇ ਜਾਂਦੇ ਹਨ। ਭਾਰਤ ਅਤੇ ਪਾਕਿ ਦੇ ਸੈਨਿਕ ਇਕ ਦੂਜੇ ਦੇ ਮਛੇਰਿਆਂ ਨੂੰ ਫੜ ਲੈਂਦੇ ਹਨ ਜਾਂ ਪੁਛÎਗਿੱਛ ਕਰਕੇ ਛੱਡ ਦਿੰਦੇ ਹਨ। ਇਨ੍ਹਾਂ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਪੁਛਗਿੱਛ ਦੌਰਾਨ ਪਾਕਿਸਤਾਨੀ ਸੈÎਨਿਕਾਂ ਨੇ  ਉਨ੍ਹਾਂ ਦੇ ਯੂਨਿਕ ਆਈਡੀ ਉਪਕਰਣ ਅਤੇ ਪਛਾਣ ਪੱਤਰ ਖੋਹ ਲਏ ਸੀ। ਯੂਆਈਡੀ ਉਪਕਰਣ ਉਹ ਹੁੰਦੇ ਹਨ ਜੋ ਰਜਿਸਟਰਡ ਹੁੰਦੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਜਿਹੇ ਹੀ ਉਪਕਰਣ ਦਾ ਇਸਤੇਮਾਲ ਕਰਕੇ ਗੁਜਰਾਤ ਵਿਚ ਅੱਤਵਾਦੀ ਹਮਲਾ ਹੋ ਸਕਦਾ ਹੈ।

Copyright © 2020, Punjab Newsline, Canada, All rights reserved. Terms & Conditions Privacy Policy