Bollywood

ਭਗਵੰਤ ਮਾਨ ਨੇ ਅਸਤੀਫਾ ਵਾਪਸ ਲੈਣ ਤੋਂ ਕੀਤਾ ਇਨਕਾਰ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਪੰਜਾਬ ਦੀ ਪ੍ਰਧਾਨਗੀ ਤੋਂ ਦਿੱਤਾ ਗਿਆ ਅਸਤੀਫਾ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਡਰੱਗ ਮਾਮਲੇ 'ਚ ਮਜੀਠੀਆ ਕੋਲੋਂ ਕੇਜਰੀਵਾਲ ਵਲੋਂ ਮੁਆਫੀ ਮੰਗਣ ਕਾਰਨ ਉਨ੍ਹਾਂ ਦੇ ਮਨ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਡਰੱਗ ਦੇ ਮੁੱਦੇ 'ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਲਈ ਉਹ ਪਾਰਟੀ ਲਈ ਇਕ ਮੈਂਬਰ ਵਜੋਂ ਹੀ ਕੰਮ ਕਰਨਗੇ। 

ਭਾਈ ਤਾਰਾ, ਹਵਾਰਾ, ਭਿਊਰਾ, ਲੱਖਾ, ਦਿਲਾਵਰ ਜਿਹੇ ਯੋਧੇ ਸਿੱਖ ਕੌਮ ਦੇ ਹੀਰੋ: ਕੋਆਰਡੀਨੇਸ਼ਨ ਕਮੇਟੀ

ਨਿਊਯਾਰਕ:  ਭਾਈ ਜਗਤਾਰ ਸਿੰਘ ਤਾਰਾ ਨੂੰ ਤਾਂ ਉਮਰ ਭਰ ਜੇਲ੍ਹ ਵਿਚ ਰਹਿਣ ਦੀ ਸਜਾ ਸੁਣਾਉਣ ਤੋਂ ਬਾਅਦ ਦੇਸ਼-ਵਿਦੇਸ਼ ਵਿਚ ਬੈਠੇ ਸਿੱਖਾਂ ਵਿਚ ਭਾਰਤੀ ਨਿਆਂ ਪ੍ਰਣਾਲੀ ਪ੍ਰਤੀ ਵਿਆਪਕ ਰੋਸ ਦੀ ਲਹਿਰ ਹੈ, ਇਸੇ ਤਹਿਤ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ ਐਸ ਏ) ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਕ ਪਾਸੇ ਭਾਈ ਪਰਮਜੀਤ ਸਿੰਘ ਭਿਊਰਾ ਦੀ ਮਾਤਾ ਦੇ ਗੰਭੀਰ ਬਿਮਾਰ ਹੋਣ ਤੇ ਉਨ੍ਹਾਂ ਨੂੰ ਪੈਰੋਲ ਨਾ ਦੇ ਕੇ ਅਤੇ ਦੂਜੇ ਪਾਸੇ ਭਾਈ ਜਗਤਾਰ ਸਿੰਘ ਤਾਰਾ ਨੂੰ ਉਮਰ ਭਰ ਜੇਲ੍ਹ ਵਿਚ ਰਹਿਣ ਦੀ ਸਜਾ ਸੁਣਾ ਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ।

ਪਿਸਤੌਲ ਨਾਲ ਡਰਾ ਕੇ ਅੰਮ੍ਰਿਤਸਰ ਵਿੱਚ ਮੈਡੀਕਲ ਸਟੋਰ ਲੁਟਿਆ

ਅੰਮ੍ਰਿਤਸਰ: ਰਤਨ ਸਿੰਘ ਚੌਕ ਵਿੱਚ ਮੈਡੀਕਲ ਸਟੋਰ ‘ਤੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਗੋਲਡਨ ਮੈਡੀਕਲ ਸਟੋਰ ਤੋਂ ਪਿਸਤੌਲ ਵਿਖਾ ਕੇ ਲੁੱਟ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਲੁਟੇਰੇ ਅਜੇ ਤਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।

ਸ੍ਰੀਦੇਵੀ ਦਾ ਅੱਜ ਹੋਵੇਗਾ ਅੰਤਿਮ ਸਸਕਾਰ

ਨਵੀਂ ਦਿੱਲੀ - ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰ ਸਟਾਰ ਸ੍ਰੀਦੇਵੀ ਦਾ ਅੱਜ ਅੰਤਿਮ ਸਸਕਾਰ ਦੁਪਹਿਰ ਮੁੰਬਈ 'ਚ 3.30 ਵਜੇ ਦੇ ਕਰੀਬ ਵਿੱਲੇ ਪਾਰਲੇ ਦੇ ਸੇਵਾ ਸਮਾਜ ਸ਼ਮਸ਼ਾਨ ਭੂਮੀ 'ਚ ਕੀਤਾ ਜਾਵੇਗਾ।

ਸ਼੍ਰੀਦੇਵੀ ਬਾਰੇ ਨਵਾਂ ਖੁਲਾਸਾ, ਉਸਦੀ ਮੌਤ ਅਚਨਚੇਤ ਡੁੱਬਣ ਕਾਰਨ ਹੋਈ

ਦੁਬਈ: ਬਾਲੀਵੁੱਡ ਦੀ ਸੁਪਰ ਸਟਾਰ ਸ਼੍ਰੀਦੇਵੀ ਦੀ ਮੌਤ ਬਾਰੇ ਦੁਬਈ ਦੇ ਅਖਬਾਰ ਗੁਲਫ ਟਾਇਮਸ ਨੇ ਵੱਡਾ ਖੁਲਾਸਾ ਕੀਤਾ ਹੈ ਅਤੇ ਪੋਸਟ ਮਾਰਟਮ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕੇ ਸ਼੍ਰੀਦੇਵੀ ਦੀ ਮੌਤ ਬਾਥਰੂਮ ਵਿਚ ਅਚਨਚੇਤ ਡੁੱਬਣ ਕਰਨ ਹੋਈ  ਹੈ. ਹੁਣ ਤਕ ਹੀ ਕਿਹਾ ਜਾਂਦਾ ਰਿਹਾ ਹੈ ਕੇ ਸ਼੍ਰੀਦੇਵੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ  ਸੀ |

ਪ੍ਰਸਿੱਧ ਫਿਲਮ ਐਕਟ੍ਰੈੱਸ ਸ਼੍ਰੀਦੇਵੀ ਦਾ ਦੁਬਈ ਵਿਚ ਦਿਲ ਦੇ ਦੌਰੇ ਨਾਲ ਦੇਹਾਂਤ

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਫਿਲਮ ਐਕਟ੍ਰੈੱਸ ਸ਼੍ਰੀਦੇਵੀ ਦਾ ਕਲ ਦੁਬਈ ਵਿਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ| ਉਹ 54 ਸਾਲ ਦੇ ਸਨ | ਸ਼੍ਰੀਦੇਵੀ ਦੁਬਈ ਵਿਚ ਸੋਨਮ ਕਪੂਰ ਦੇ ਚਚੇਰੇ ਭਰਾ ਮੋਹਿਤ ਮਰਵਾਹਾ ਦੇ ਵਿਆਹ ਦੀਆਂ ਰਸਮਾਂ ਵਿਚ ਸ਼ਾਮਿਲ ਹੋਣ ਗਏ ਸਨ |

ਸ਼੍ਰੀਦੇਵੀ ਨੇ ਨਾਗਿਨ, ਸਦਮਾ, ਮਿਸਟਰ ਇੰਡੀਆ , ਚਾਲਬਾਜ਼ ਅਤੇ ਚਾਂਦਨੀ ਜਿਹੀਆਂ ਹਿੱਟ ਫ਼ਿਲਮਾਂ ਵਿਚ ਕਾਮ ਕੀਤਾ ਹੈ | ਓਹਨਾ ਦੀ ਹਾਲ ਵਿਚ ਫਿਲਮ ਮੋਮ ਈ ਸੀ ਜੋ ਹਿੱਟ ਰਹੀ.

Copyright © 2017, Punjab Newsline, Canada, All rights reserved. Terms & Conditions Privacy Policy