Punjab

ਪੰਜਾਬ ਵਿੱਚ 120.90 ਲੱਖ ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ
ਚੰਡੀਗੜ•,:ਪੰਜਾਬ ਵਿੱਚ 5 ਨਵੰਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 120.
ਨਵਜੋਤ ਸਿੰਘ ਸਿੱਧੂ 8 ਨਵੰਬਰ ਨੂੰ ਯਾਦਗਾਰੀ ਸਮਾਗਮਾਂ ਸਬੰਧੀ ਕੌਮੀ ਲਾਗੂਕਰਨ ਕਮੇਟੀ ਮੀਟਿੰਗ ਵਿਚ ਹਿੱਸਾ ਲੈਣਗੇ
ਚੰਡੀਗੜ•, 6 ਨਵੰਬਰ:ਯਾਦਗਾਰੀ ਸਮਾਗਮਾਂ ਸਬੰਧੀ ਬਣੀ ਕੌਮੀ ਲਾਗੂਕਰਨ ਕਮੇਟੀ ਦੀ 8 ਨਵੰਬਰ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਵਿਚ ਪੰਜਾਬ ਵੱਲੋਂ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ.
ਖਾਲਿਸਤਾਨ ਗਦਰ ਫੋਰਸ ਦੇ ਲੈਟਰਪੈਡ ਅਤੇ ਲੋਗੋ ਛਾਪਣ ਵਾਲੀਆਂ ਦੋ ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕ ਗ੍ਰਿਫ਼ਤਾਰ
ਪਟਿਆਲਾ:ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਦਿਨੀਂ ਪਟਿਆਲਾ ਪੁਲਿਸ ਵੱਲੋਂ ਇੱਕ ਵਿਸ਼ੇਸ਼ ਆਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤੇ ਖਾਲਿਸਤਾਨ ਗਦਰ ਫੋਰਸ ਦੇ ਸ਼ਬਨਮਦੀਪ ਸਿੰਘ ਵਾਸੀ ਪਿੰਡ ਅਰਨੇਟੂ ਦੀ ਪੁਲਿਸ ਰਿਮਾਂਡ ਦੌਰਾਨ ਕੀਤੀ ਪੁੱਛ-ਗਿੱਛ ਦੌਰਾਨ ਕੀਤੇ ਖੁਲਾਸੇ ਦੇ ਆਧਾਰ 'ਤੇ ਡੀ.ਐਸ.ਪੀ. ਇੰਨਵੈਸਟੀਗੇਸ਼ਨ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ ਅਤੇ ਸੀ.ਆਈ.ਏ ਸਟਾਫ਼ ਸਮਾਣਾ ਦੇ ਇੰਚਾਰਜ ਇੰਸਪੈਕਟਰ ਵਿਜੈ ਕੁਮਾਰ ਦੀ ਟੀਮ ਵੱਲੋਂ ਸ਼ਬਨਮਦੀਪ ਸਿੰਘ ਕੋਲੋ ਬਰਾਮਦ ਹੋਏ ਖਾਲਿਸਤਾਨ ਗਦਰ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਲੈਟਰ ਪੈਡ ਛਾਪਣ ਵਾਲੇ ਕਾਂਗੜਾ ਪ੍ਰਿੰਟਿੰਗ ਪ੍ਰੈਸ ਗੋਲ ਮਾਰਕੀਟ ਦੇ ਮਾਲਕ ਰਮੇਸ਼ ਕੁਮਾਰ ਪੁੱਤਰ ਸ਼੍ਰੀ ਮਿਆ ਸਿੰਘ ਵਾਸੀ ਰਿਵਾੜ ਜਗੀਰ ਤਹਿ. ਗੁਹਲਾ ਅਤੇ ਖਾਲਿਸਤਾਨ ਗਦਰ ਫੋਰਸ ਦੇ ਲੋਗੋ ਤਿਆਰ ਕਰਨ ਵਾਲੇ ਸੇਵਾ ਪੇਂਟਰ ਪਟਿਆਲਾ ਰੋਡ ਚੀਕਾ ਦੇ ਮਾਲਕ ਵਿਨੋਦ ਕੁਮਾਰ ਪੁੱਤਰ ਸ਼੍ਰੀ ਸੇਵਾ ਸਿੰਘ ਵਾਸੀ ਅੰਬਾ ਕਾਲੋਨੀ ਚੀਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਦਾ ਪੁਲਿਸ ਰਿਮਾਂਡ ਲੈਕੇ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ।
ਵਿਦੇਸ਼ੀ ਤਾਕਤਾਂ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਅਸ਼ਾਂਤੀ ਫੈਲਾਉਣ ਦੀ ਤਾਕ ਵਿੱਚ - ਜਨਰਲ ਬਿਪਨ ਰਾਵਤ

ਨਾਭਾ/ਪਟਿਆਲਾ:ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਅੱਜ ਇਸ ਗੱਲ ਨੂੰ ਫਿਰ ਦੁਹਰਾਇਆ ਹੈ ਕਿ ਵਿਦੇਸ਼ੀ ਤਾਕਤਾਂ ਪੰਜਾਬ ਦੇ ਮਾਹੌਲ ਨੂੰ ਮੁੜ ਖਰਾਬ ਕਰਨ ਦੀ ਤਾਕ ਵਿੱਚ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਸਮੇਤ ਕਈ ਵਿਦੇਸ਼ੀ ਤਾਕਤਾਂ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਕਈ ਸੂਬਿਆਂ ਵਿੱਚ ਅਸ਼ਾਂਤੀ ਫੈਲਾਉਣਾ ਚਾਹੁੰਦੀਆਂ ਹਨ। ਉਨ੍ਹਾਂ ਵਿਦੇਸ਼ੀ ਤਾਕਤਾਂ ਦੀਆ ਇੰਨਾ ਕੋਝੀਆਂ ਚਾਲਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਜਨਰਲ ਰਾਵਤ ਅੱਜ ਪੰਜਾਬ ਪਬਲਿਕ ਸਕੂਲ ਨਾਭਾ ਦੇ ਸਥਾਪਨਾ ਦਿਵਸ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਫੌਜ ਮੁਖੀ ਨੇ ਕਿਹਾ ਕਿ ਦੇਸ਼ ਦੇ ਲੋਕ ਵਿਦੇਸ਼ੀ ਤਾਕਤਾਂ ਦੇ ਇੰਨਾ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।

ਪੰਜਾਬ ਦੇ ਕਿਸਾਨਾਂ ਦਾ ਚੰਡੀਗੜ੍ਹ 'ਤੇ ਧਾਵਾ

ਚੰਡੀਗੜ੍ਹ: ਪੂਰਨ ਕਰਜ਼ ਮੁਆਫ਼ੀ ਤੇ ਹੋਰ ਕਿਸਾਨੀ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਤੋਂ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਵਿੱਚ ਧਰਨਾ ਦਿੱਤਾ। ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ ਚਾਰ ਵਜੇ ਤਕ ਸੱਤ ਕਿਸਾਨ ਜਥੇਬੰਦੀਆਂ ਵਿੱਚ ਸ਼ਾਮਲ ਸੈਂਕੜੇ ਕਿਸਾਨਾਂ ਨੇ ਚੰਡੀਗੜ੍ਹ ਦੇ ਪੱਚੀ ਸੈਕਟਰ ਦੇ ਰੈਲੀ ਗ੍ਰਾਂਊਂਡ ਵਿੱਚ ਪ੍ਰਦਰਸ਼ਨ ਕੀਤਾ

ਅੰਮ੍ਰਿਤਸਰ ਦੇ ਕੰਪਨੀ ਬਾਗ਼ 'ਚੋਂ 3 ਲਾਸ਼ਾਂ ਮਿਲੀਆਂ

ਅੰਮ੍ਰਿਤਸਰ: ਗੁਰੂ ਨਗਰੀ ਦੇ ਕੰਪਨੀ ਬਾਗ਼ ਵਿੱਚੋਂ ਅੱਜ ਸਵੇਰੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਬਾਗ਼ ਵਿੱਚ ਸਵੇਰ ਦੀ ਸੈਰ ਕਰਨ ਆਏ ਲੋਕਾਂ ਨੇ ਜਦੋਂ ਲਾਸ਼ਾਂ ਵੇਖੀਆਂ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਜਿਸ ਥਾਂ ਤੋਂ ਲਾਸ਼ਾਂ ਮਿਲੀਆਂ ਹਨ, ਉੱਥੇ ਖਾਣ-ਪੀਣ ਦਾ ਸਾਮਾਨ ਪਿਆ ਹੋਇਆ ਸੀ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਸ਼ਾ ਜ਼ਿਆਦਾ ਕਰ ਲੈਣ ਨਾਲ ਇਨ੍ਹਾਂ ਦੀ ਮੌਤ ਦਾ ਕਾਰਨ ਬਣੀ ਹੋ ਸਕਦੀ ਹੈ।

ਰੂਸ ਨੇ ਚਾਰ ਕੈਨੇਡੀਅਨ ਡਿਪਲੋਮੈਟਸ ਕੱਢੇ

ਓਟਵਾ -  ਇਸ ਮਹੀਨੇ ਦੇ ਸ਼ੁਰੂ ਵਿੱਚ ਸਾਬਕਾ ਜਾਸੂਸ ਤੇ ਉਸ ਦੀ ਲੜਕੀ ਨੂੰ ਕਥਿਤ ਤੌਰ ਉੱਤੇ ਜ਼ਹਿਰ ਦੇਣ ਦਾ ਮਾਮਲਾ ਐਨਾ ਤੂਲ ਫੜ੍ਹ ਚੁੱਕਿਆ ਹੈ ਕਿ ਕ੍ਰੈਮਲਿਨ ਤੇ ਪੱਛਮੀ ਮੁਲਕਾਂ ਦਰਮਿਆਨ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਗਲੋਬਲ ਅਫੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ ਇਸੇ ਲੜੀ ਤਹਿਤ ਰੂਸ ਵੱਲੋਂ ਚਾਰ ਕੈਨੇਡੀਅਨ ਡਿਪਲੋਮੈਟਜ਼ ਨੂੰ ਕੱਢ ਦਿੱਤਾ ਗਿਆ ਹੈ।
ਸ਼ੁੱਕਰਵਾਰ ਨੂੰ ਇੱਕ ਈ

ਇਰਾਕ ਵਿੱਚ ਮਾਰੇ ਪੰਜਾਬੀਆਂ ਦੇ ਵਾਰਸਾਂ ਲਈ ਸਿੱਧੂ ਨੇ ਐਲਾਨੀਆਂ ਨੌਕਰੀਆਂ

ਅੰਮ੍ਰਿਤਸਰ: ਅੱਜ ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੀਆਂ ਅਸਥੀਆਂ ਵਤਨ ਪੁੱਜ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮ੍ਰਿਤਕਾਂ ਦੇ ਵਾਰਸਾਂ ਲਈ ਮੁਆਵਜ਼ੇ ਤੇ ਰੁਜ਼ਗਾਰ ਦਾ ਐਲਾਨ ਕਰ ਮੌਕੇ ਦਾ ਪੂਰਾ ਫਾਇਦਾ ਚੁੱਕਿਆ।

ਇਰਾਕ ਤੋਂ ਅ੍ਰਮਿੰਤਸਰ ਆਇਆਂ 38 ਭਾਰਤੀਆਂ ਦੀਆਂ ਲਾਸ਼ਾਂ

ਅੰਮ੍ਰਿਤਸਰ: ਇਰਾਕ ਦੇ ਮੋਸੂਲ ‘ਚ ਅੱਤਵਾਦੀ ਜਥੇਬੰਦੀ ਆਈ.ਐਸ. ਵੱਲੋਂ ਮਾਰੇ ਗਏ 39 ਭਾਰਤੀਆਂ ਵਿੱਚੋਂ 38 ਦੀਆਂ ਅਸਥੀਆਂ ਭਾਰਤ ਪਹੁੰਚ ਗਈਆਂ ਹਨ। ਭਾਰਤੀਆਂ ਦੀਆਂ ਅਸਥੀਆਂ ਲੈਣ ਲਈ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਕੱਲ੍ਹ ਇਰਾਕ ਲਈ ਰਵਾਨਾ ਹੋਏ ਸੀ। ਅੱਜ ਉਹ ਵਿਸ਼ੇਸ਼ ਜਹਾ

ਭਾਰਤ ਵਿੱਚ ਵੱਖ - ਵੱਖ ਸੜਕਾ ਤੇ ਰੇਲ ਮਾਰਗ ਜਾਮ

ਚੰਡੀਗੜ੍ਹ: ਦਲਿਤ ਭਾਈਚਾਰੇ ਵੱਲੋਂ ਅੱਜ ਭਾਰਤ ਬੰਦ ਦੇ ਸੱਦੇ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਵਿੱਚ ਵੀ ਇਸ ਦਾ ਅਸਰ ਕਾਫੀ ਹੈ। ਰਾਜਧਾਨੀ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸੜਕੀ ਤੇ ਰੇਲ ਮਾਰਗ ਠੱਪ

ਪੰਜਾਬ ਵਿੱਚ ਹਿੰਸਕ ਪ੍ਰਦਰਸ਼ਨ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੇ ਕੀਤਾ ਲਾਠੀਚਾਰਜ

ਬਠਿੰਡਾ: SC/ST ਐਕਟ ਵਿੱਚ ਹੋਈ ਸੋਧ ਵਿਰੁੱਧ ਦਲਿਤ ਭਾਈਚਾਰੇ ਦਾ ਪ੍ਰਦਰਸ਼ਨ ਹਿੰਸਕ ਹੋ ਰਿਹਾ ਹੈ। ਹਿੰਸਕ ਹੋਏ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਇੱਥੇ ਬੱਸ ਸਟੈਂਡ ਕੋਲ ਲਾਠੀਚਾਰਜ ਕੀਤਾ ਗਿਆ

ਭਾਰਤ ਤੇ ਚੀਨ ਵਿਚਾਲੇ ਮੁੜ ਵਧਿਆ ਤਣਾਅ

ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਬਰਕਰਾਰ ਹੈ। ਦੋਵਾਂ ਮੁਲਕਾਂ ਦੀਆਂ ਸਰਹੱਦ ‘ਤੇ ਸਰਗਰਮੀਆਂ ਇਸ ਗੱਲ਼ ਦਾ ਸੰਕੇਤ ਦਿੰਦੀਆਂ ਹਨ। ਡੋਕਲਾਮ ’ਚ 73 ਦਿਨ ਤਕ ਚਲੇ ਟਕਰਾਅ ਮਗਰੋਂ ਚੀਨ ਨੇ ਹੁਣ ਅਰੁਣਾਚਲ ਪ੍ਰਦੇਸ਼ ਦੇ ਇੱਕ ਹਿੱਸੇ ’ਚ ਨਿਰਮਾਣ ਕਾਰਜ ਆਰੰਭ ਦਿੱਤੇ ਹਨ। ਦੂਜੇ ਪਾਸੇ ਭਾਰਤ ਨੇ ਤਿੱਬਤ ਨੇੜੇ ਚੀਨ ਨਾਲ ਲੱਗਦੀ ਸਰਹੱਦ ’ਤੇ ਫ਼ੌਜ ਦੇ ਵਧ ਜਵਾਨ ਤਾਇਨਾਤ ਕਰਦਿਆਂ ਉੱਥੇ ਗਸ਼ਤ ਵਧਾ ਦਿੱਤੀ ਹੈ।

ਹਰਮਿੰਦਰ ਮਿੰਟੂ ਬੰਬ ਧਮਾਕਾ ਕੇਸ ਵਿੱਚੋ ਬਰੀ

ਲੁਧਿਆਣਾ: ਨਾਭਾ ਜੇਲ ਬ੍ਰੇਕ ਕਾਂਡ ਦੇ ਮੁਲਜ਼ਮ ਹਰਮਿੰਦਰ ਸਿੰਘ ਮਿੰਟੂ ਨੂੰ ਲੁਧਿਆਣਾ ਦੀ ਅਦਾਲਤ ਨੇ ਬੰਬ ਧਮਾਕੇ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਮਿੰਟੂ ਨੇ ਬਰੀ ਕਰਨ ਦਾ ਫੈਸਲਾ ਸੁਣਾਇਆ।

ਵਧੀਕ ਸੈਸ਼ਨ ਜੱਜ ਅੰਜਨਾ ਨੇ ਹਰਮਿੰਦਰ ਮਿੰਟੂ ਨੂੰ 

ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ

ਗੋਰਖਪੁਰ— ਉਤਰ ਪ੍ਰਦੇਸ਼ 'ਚ ਗੋਰਖਪੁਰ ਜ਼ਿਲੇ ਦੇ ਬਾਂਸ ਪਿੰਡ ਦੇ ਇਲਾਕੇ ਦੇ ਮਾਲਹਨਪੁਰ ਨੇੜੇ ਐਤਵਾਰ ਸਵੇਰੇ ਇਕ ਭਿਆਨਕ ਹਾਦਸਾ ਹੋ ਗਿਆ। ਜਿੱਥੇ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦਰਖੱਤ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ 'ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। 
ਜਾਣਕਾਰੀ ਮੁਤਾਬਕ ਗੱਡੀ ਮੁਨੇਸ਼ਵਰ

ਨਸ਼ੀਲੀ ਗੋਲੀਆਂ ਸਮੇਤ 1 ਤਸਕਰ ਗ੍ਰਿਫਤਾਰ

ਸੁਲਤਾਨਪੁਰ ਲੋਧੀ -  ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇਕ ਨਸ਼ਿਆਂ ਦੇ ਤਸਕਰ ਨੂੰ ਨਸ਼ੀਲੀ ਗੋਲੀਆਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾਂ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਲਤਾਨਪੁਰ ਲੋਧੀ ਸਰਬਜੀਤ ਸਿੰਘ ਨੇ ਦੱਸਿਆ ਕਿ 

ਗੀਤਾ ਨੂੰ ਸਭਿਆਚਾਰ ਬਣਾਉਣ ਦੇ ਲਈ ਪੰਜਾਬ ਸੱਭਿਆਚਾਰ ਦਾ ਸੰਗਠਨ

ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਸੱਭਿਆਚਾਰ ਕਮਿਸ਼ਨ ਗਠਨ ਕੀਤਾ ਗਿਆ ਹੈ। ਮੰਤਰੀ ਨੇ ਕਮਿਸ਼ਨ ਦਾ ਮੰਤਵ ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾ ਤੇ ਲੱਚਰਤਾ ਨੂੰ ਖ਼ਤਮ ਕਰਨਾ ਦੱਸਿਆ।

ਲੱਦਾਖ ਦੇ ਦੌਰੇ 'ਤੇ ਪਹੁੰਚੇ ਫੌਜ ਮੁਖੀ ਜਨਰਲ ਬਿਪੀਨ ਰਾਵਤ

ਸ਼੍ਰੀਨਗਰ/ਲੇਹ— ਭਾਰਤੀ ਥਲ ਫੌਜ ਮੁਖੀ ਜਨਰਲ ਬਿਪੀਨ ਰਾਵਤ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੂਰਬ ਲੱਦਾਖ ਇਲਾਕੇ 'ਚ ਸਥਿਤ ਆਰਮੀ ਦੀ ਫਾਰਵਡ ਪੋਸਟ ਦਾ ਦੌਰਾ ਕੀਤਾ। ਫੌਜ ਬੁਲਾਰੇ ਅਨੁਸਾਰ ਥਲ ਫੌਜ ਮੁਖੀ ਜਨਰਲ ਰਾਵਤ ਸ਼ੁੱਕਰਵਾਰ ਨੂੰ ਲੱਦਾਖ ਦੇ ਦੌਰੇ 'ਤੇ ਪਹੁੰਚੇ, ਜਿਥੇ ਉਨ੍ਹਾਂ ਨੇ ਸੁਰੱਖਿਆ ਇੰਤਜਾਮਾਂ ਦੀ ਸਮੀਖਿਆ ਕੀਤੀ।
ਬੁਲਾਰੇ ਅਨੁਸਾਰ, ਜਨਰਲ ਰਾਵਤ ਨੇ ਪੂਰਬ 

ਸ਼ੋਪੀਆਂ ਮੁਕਾਬਲਾ ਵਿੱਚ ਜ਼ਖਮੀ ਹੋਏ ਅੱਤਵਾਦੀ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ

ਸ਼੍ਰੀਨਗਰ- ਬੀਤੀ ਰਾਤ ਸ਼ੋਪੀਆਂ ਜ਼ਿਲੇ 'ਚ ਛੋਟੇ ਜਿਹੇ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਜ਼ਖਮੀ ਹੋਏ ਹਿਜ਼ਬੁਲ ਮੁਜਾਹਿਦੀਨ ਦੇ ਇਕ ਅੱਤਵਾਦੀ ਨੂੰ ਇਲਾਜ ਲਈ ਸ਼੍ਰੀਨਗਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਅੱਤਵਾਦੀ ਦੇ ਸ਼੍ਰੀਨਗਰ ਪਹੁੰਚਣ ਅਤੇ ਉਸ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਸਿਫ ਅਕਤੂਬਰ 2017 ਤੋਂ ਅੱਤਵਾਦੀ ਸੰਗਠਨ ਨਾਲ ਜੁੜਿਆ ਹੈ। ਸ਼ੁ

ਇਲਾਹਾਬਾਦ ਵਿੱਚ ਤੋੜੀ ਗਈ ਡਾਕਟਰ ਅੰਬੇਡਕਰ ਦੀ ਮੂਰਤੀ

ਇਲਾਹਾਬਾਦ— ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਸ਼ਹਿਰ 'ਚ ਕੁਝ ਸ਼ਰਾਰਤੀ ਤੱਤਾਂ ਨੇ ਡਾ. ਅੰਬੇਡਕਰ ਦੀ ਮੂਰਤੀ ਨੂੰ ਤੋੜ ਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਝੂੰਸੀ 'ਚ ਤ੍ਰਿਵੇਣੀਪੁਰਮ ਕੋਲ ਸ਼ੁੱਕਰਵਾਰ ਦੀ ਰਾਤ ਕੁਝ ਲੋਕਾਂ ਨੇ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾ

ਰੇਲਵੇ ਨੇ ਕੀਤਾ 1,10,000 ਨੌਕਰੀਆਂ ਨੌਕਰੀਆਂ ਦਾ ਐਲਾਨ

ਨਵੀਂ ਦਿੱਲੀ: ਰੇਲ ਮੰਤਰੀ ਪੀਯੂਸ਼ ਗੋਇਲ ਨੇ ਅੱਜ ਕਿਹਾ ਹੈ ਕਿ ਰੇਲਵੇ ਪਹਿਲਾਂ 90000 ਨੌਕਰੀਆਂ ‘ਤੇ ਭਰਤੀ ਕਰ ਰਿਹਾ ਸੀ ਪਰ ਹੁਣ 20000 ਜ਼ਿਆਦਾ ਲੋਕਾਂ ਨੂੰ ਭਰਤੀ ਕੀਤਾ ਜਾਵੇਗਾ। ਉਨ੍ਹਾਂ ਟਵਿੱਟਰ ਰਾਹੀਂ ਦੱਸਿਆ ਕਿ ਰੇਲਵੇ ਵਿੱਚ ਯੂ

ਸੜਕ ਹਾਦਸੇ ਵਿੱਚ 4 ਦੀ ਮੌਤ

ਪਟਿਆਲਾ: ਰਾਜਪੁਰਾ ਨੇੜੇ ਪੰਜਾਬ ਹਰਿਆਣਾ ਦੀ ਹੱਦ ‘ਤੇ ਸ਼ੰਭੂ ਨੇੜੇ NH1 ‘ਤੇ ਵਾਪਰੇ ਸੜਕ ਹਾਦਸੇ ਵਿੱਚ 4 ਮੌਤਾਂ ਹੋਣ ਦੀ ਖ਼ਬਰ ਹੈ। ਹਾਲੇ ਮ੍ਰਿਤਕਾਂ ਦੀ ਪਛਾਣ ਹੋਣੀ ਬਾਕੀ ਹੈ।

44 ਸਾਲਾ ਮਾਂ ਨੇ ਪੁੱਤ ਨਾਲ ਦਿੱਤੇ 10ਵੀਂ ਦੇ ਪੇਪਰ

ਲੁਧਿਆਣਾ: ਇੱਕ ਮਸ਼ਹੂਰ ਕਹਾਵਤ ਹੈ ਕਿ ਜਿੱਥੇ ਚਾਹ ਉੱਥੇ ਰਾਹ। ਇਸੇ ਅਖਾਣ ਨੂੰ ਸੱਚ ਕਰ ਰਹੀ ਹੈ ਲੁਧਿਆਣਾ ਦੀ ਰਹਿਣ ਵਾਲੀ 44 ਸਾਲਾ ਰਜਨੀ ਬਾਲਾ। ਰਜਨੀ ਨੇ ਆਪਣੇ ਪੁੱਤਰ ਨਾਲ 10ਵੀਂ ਦੇ ਇਮਤਿਹਾਨ ਦਿੱਤੇ ਹਨ। 1989 ਵਿੱਚ ਰਜਨੀ ਨੇ ਨੌਵੀਂ

ਕਰਜ਼ ਨੇ ਲਈ ਕਿਸਾਨ ਦੀ ਜਾਨ

ਬਠਿੰਡਾ: ਪੰਜਾਬ ਵਿੱਚ ਕਰਜ਼ੇ ਦੇ ਬੋਝ ਧੱਲੇ ਦੱਬੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਬ ਡਵੀਜ਼ਨ ਮੋੜ ਮੰਡੀ ਦੇ ਪਿੰਡ ਭਾਈ ਬਖਤੌਰ ਵਿੱਚ ਇੱਕ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। 

ਦਾਦੇ ਨੇ 11 ਸਾਲਾ ਪੋਤੀ ਨਾਲ ਕੀਤਾ ਜਬਰ-ਜ਼ਨਾਹ

ਅਬੋਹਰ: ਪਿੰਡ ਕਿੱਲਿਆਂਵਾਲੀ ਵਾਸੀ ਇਕ ਪਤੀ-ਪਤਨੀ ਨੇ ਪਿੰਡ ਦੇ ਹੀ ਇਕ ਵਿਅਕਤੀ 'ਤੇ ਉਸਦੀ ਸਾਢੇ 11 ਸਾਲ ਦੀ ਨਾਬਾਲਿਗ ਧੀ ਨਾਲ ਪਿਛਲੇ ਇਕ ਸਾਲ 'ਚ ਚਾਰ ਵਾਰ ਜਬਰ-ਜ਼ਨਾਹ ਕਰਨ ਦੇ ਕਥਿਤ ਦੋਸ਼ ਲਗਾਏ ਹਨ। ਪਤੀ-ਪਤਨੀ ਮੁਤਾਬਕ ਸਾਰੇ ਮਾਮਲੇ ਦੀ ਸ਼ਿਕਾਇਤ ਥਾਣਾ ਖੂਈਆਂ ਸਰਵਰ ਨੂੰ ਕਰ ਦਿੱਤੀ ਹੈ ਪਰ ਪੁਲਸ ਨੇ ਇਕ ਹਫ਼ਤਾ ਲੰਘਣ ਤੋਂ ਬਾਅਦ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਪਤੀ-ਪਤਨੀ ਇਨਸਾਫ ਪ੍ਰਾਪਤ ਕਰਣ ਲਈ ਥਾਣੇ ਸਣੇ ਐੱਸ.ਡੀ.ਐਮ. ਦਫਤਰ ਦੇ ਚੱਕਰ ਕੱਟ ਰਿ

ਗੁਰੂ ਗੋਬਿੰਦ ਸਿੰਘ ਜੀ ਨੂੰ ਹੋਵੇਗਾ ਸਮਰਪਿਤ 350 ਰੁਪਏ ਦਾ ਸਿੱਕਾ ਜਾਰੀ ਕਰੇਗਾ RBI

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਜਲਦ ਹੀ ਪਹਿਲੀ ਵਾਰ 350 ਰੁਪਏ ਦਾ ਸਿੱਕਾ ਜਾਰੀ ਕਰਨ ਜਾ ਰਿਹਾ ਹੈ। ਇਹ ਸਿੱਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋਵੇਗਾ, ਜਿਸ 'ਤੇ ਸਾਲ 1666 ਅਤੇ ਸਾਲ 2016 ਲਿਖਿਆ ਹੋਵੇਗਾ। ਖਬਰਾਂ ਮੁਤਾਬਕ ਕੇਂਦਰੀ ਬੈਂਕ ਇਹ ਸਿੱਕਾ ਜਲਦ ਜਾਰੀ ਕਰ ਸਕਦਾ ਹੈ। ਇਹ ਸਿੱਕਾ 44 ਮਿਲੀਮੀਟਰ ਦਾ ਹੋਵੇਗਾ, ਜੋ ਕਿ ਚਾਂਦੀ, ਤਾਂਬਾ, ਨਿਕੇਲ ਅਤੇ ਜਿੰਕ ਦਾ ਬਣਿਆ ਹੋਵੇਗਾ

ਬੇਅੰਤ ਕਾਲਜ ਆਫ ਇੰਜੀਨੀਅਰਿੰਗ 'ਚ ਲੱਗੀ ਭਿਆਨਕ ਅੱਗ

ਗੁਰਦਾਸਪੁਰ : ਸਥਾਨਕ ਬੇਅੰਤ ਕਾਲਜ ਆਫ਼ ਇੰਜੀਨੀਅਰਿੰਗ ਤੇ ਟੈਕਨਾਲੋਜੀ ਦੇ ਇਲੈਕਟ੍ਰਾਨਿਕ ਇੰਜੀਨੀਅਰਿੰਗ ਵਿੰਗ ਦੀ ਕੰਪਿਊਟਰ ਲੈਬ ਵਿਚ ਅੱਗ ਲੱਗ ਜਾਣ ਨਾਲ ਜਿਥੇ ਲਗਭਗ 15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਉਥੇ ਇਕ ਵਿਦਿਆਰਥਣ ਦੇ ਅੱਗ ਨਾਲ ਝੁਲਸ ਜਾਣ ਦੇ ਕਾਰਨ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਦਾਖਲ ਕਰਵਾਇਆ ਗਿਆ ਹੈ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਦੁਪਹਿਰ ਲਗਭਗ 2 ਵਜੇ ਬੇਅੰਤ 

ਵਿਧਾਨ ਸਭਾ 'ਚ ਖਹਿਬੜੇ ਖਹਿਰਾ ਤੇ ਰਾਣਾ

ਚੰਡੀਗੜ੍ਹ: ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਸਾਬਕਾ ਮੰਤਰੀ ਰਾਣਾ ਗੁਰਜੀਤ ‘ਤੇ ਵੱਡਾ ਇਲਜ਼ਾਮ ਲਾਇਆ ਹੈ। ਇਸ ਤੋਂ ਇਲਾਵਾ ਵਿਰੋਧੀ ਧਿਰ ਨੇ ਕਈ ਮੁੱਦਿਆਂ ‘ਤੇ ਸਦਨ ਵਿੱਚੋਂ ਵਾਕ ਆਊਟ ਵੀ ਕੀਤਾ। ਖਹਿਰਾ ਨੇ ਕਿਹਾ ਕਿ ਸਿੰਜਾਈ ਘੁਟਾਲੇ ਦੇ ਮੁਲਜ਼ਮ ਗੁਰਿੰਦਰ ਠੇਕੇਦਾਰ ਨੇ ਰਾਣਾ ਗੁਰਜੀਤ ਦੇ ਖਾਤੇ ਵਿੱਚ ਪੰਜ ਕਰੋੜ ਪਾਏ ਸਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਰਾਣਾ ਤੋਂ ਉਹ ਪੈਸਾ ਵਾਪਸ ਲਿਆ ਜਾਵੇ।

ਗੁਰਦੁਆਰੇ ਦੀ ਗੋਲਕ ਚੋਰੀ ਕਰਨ ਵਾਲਾ ਕਾਬੂ

ਬਟਾਲਾ- ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਵੱਲੋਂ ਗੋਲਕ ਚੋਰ ਨੂੰ ਕਾਬੂ ਕਰਨ ਦਾ ਸਮਾਚਾਰ ਹੈ।ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਵ੍ਹੀਲਾ ਤੇਜਾ ਸਥਿਤ ਗੁਰਦੁਆਰਾ ਬਾਬਾ ਗਰੀਬ ਦਾਸ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਪੁੱਤ

ਗੁਜਰਾਤ ਵਿੱਚ ਹੈਰੋਇਨ ਤੇ ਪੰਜਾਬ ਵਿੱਚ ਅਫੀਮ ਦਾ ਬੋਲਬਾਲਾ ਵਧਿਆ

ਨਵੀਂ ਦਿੱਲੀ: ਕੌਮੀ ਅਪਰਾਧ ਬਿਊਰੋ (ਐਨ.ਸੀ.ਬੀ.) ਦੀ ਤਾਜ਼ਾ ਰਿਪੋਰਟ ਮੁਤਾਬਕ ਦੇਸ਼ ਵਿੱਚ ਅਫੀਮ, ਹੈਰੋਇਨ ਤੇ ਕੈਨਾਬੀਜ਼ ਜਿਹੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਪਿਛਲੇ ਪੰਜ ਸਾਲਾਂ ਵਿਚ 300 ਫੀਸਦੀ ਤੋਂ ਜ਼ਿਆਦਾ ਵਧੀ ਗਈ ਹੈ। ਪਿਛਲੇ ਪੰਜ ਸਾਲਾਂ ਵਿੱਚੋਂ 2017 ‘ਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਧ ਬਰਾਮਦਗੀ ਹੋਈ ਜੋ 3.6 ਲੱਖ ਕਿਲੋਗ੍ਰਾਮ ਹੈ।

ਬੱਸ ਨੂੰ ਅੱਗ ਲੱਗਣ ਦੇ ਕਾਰਨ ਚਾਰ ਲੋਕਾਂ ਦੀ ਮੌਤਾਂ

ਭੋਪਾਲ - ਮੱਧ ਪ੍ਰਦੇਸ਼ ਦੇ ਧਾਰ ਵਿਚ ਬੱਸ ਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਗਈ।

ਅਨੰਤਨਾਗ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਕੀਤੇ ਢੇਰ

ਜੰਮੂ ਕਸ਼ਮੀਰ ‘ਚ ਅਨੰਤਨਾਗ ਜ਼ਿਲ੍ਹੇ ਦੇ ਡੁਰੂ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿੱਚ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਮੁੱਠਭੇੜ ‘ਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਅੱਤਵਾਦੀਆਂ ਕੋਲੋਂ ਭਾਰੀ ਮਾਤਰਾਂ ‘ਚ ਵਿਸਫੋਟਕ ਸਮੱਗਰੀ ਤੇ ਹਥਿਆਰ ਬਰਾਮਦ ਕੀਤੇ ਗਏ।

ਪੁਲੀਸ ਨੇ 3 ਅਫੀਮ ਸਮੱਗਲਰਾਂ ਨੂੰ ਫੜਿਆ

ਅੰਮ੍ਰਿਤਸਰ - ਥਾਣਾ ਛੇਹਰਟਾ ਦੀ ਪੁਲਸ ਨੇ 3 ਅਫੀਮ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਏ. ਡੀ. ਸੀ. ਪੀ.-2 ਲਖਬੀਰ ਸਿੰਘ ਨੇ ਦੱਸਿਆ ਕਿ ਏ. ਸੀ. ਪੀ. ਪੱਛਮੀ ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਵਿਸ਼ੇਸ਼ ਨਾਕੇਬੰਦੀ ਦੌਰਾਨ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਹਰੀ

ਸਾਬਕਾ ਡੀਐਸਪੀ 15 ਕਿਲੋ ਅਫੀਮ ਸਣੇ ਗ੍ਰਿਫਤਾਰ

ਮੁਹਾਲੀ: ਸਪੈਸ਼ਲ ਟਾਸਕ ਫੋਰਸ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਸਮੇਤ ਤਿੰਨ ਜਣਿਆਂ ਨੂੰ ਅਫੀਮ ਦੀ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਹੋਏ ਮੁਲਜ਼ਮਾਂ ਦੀ ਪਛਾਣ ਸਾਬਕਾ ਡੀਐਸਪੀ ਹਕ਼ੀਕ਼ਤ ਸਿੰਘ, ਸਵਰਨ ਸਿੰਘ ਤੇ ਬਿਕਰਮ ਨਾਥ ਵਜੋਂ ਹੋਈ ਹੈ। ਮੁਲਜ਼ਮਾਂ ਤੋਂ 15 ਕਿਲੋ ਅਫੀਮ ਤੇ .32 ਬੋਰ ਦਾ ਰਿਵਾਲਵਰ ਬਰਾਮਦ ਕੀਤਾ ਹੈ।

50 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਮੁਆਫ ਪੰਜਾਬ ਮੰਤਰੀ ਮੰਡਲ ਦੇ ਫੈਸਲਾ

ਚੰਡੀਗੜ੍ਹ - ਪੰਜਾਬ ਮੰਤਰੀ ਮੰਡਲ ਦੀ ਅੱਜ ਦੇਰ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਰਿਹਾਇਸ਼ ਵਿਖੇ ਹੋਈ ਵਿਸ਼ੇਸ਼ ਬੈਠਕ ਵਿਚ ਐੱਸ. ਸੀ./ਬੀ. ਸੀ. ਕਾਰਪੋਰੇਸ਼ਨਾਂ ਤੋਂ ਲਏ 50 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਮੁਆਫ਼ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹੋਰ ਅਹਿਮ ਫੈਸਲਿਆਂ 'ਚ ਐੱਮ. ਬੀ. ਬੀ. ਐੱਸ. ਡਾਕਟਰਾਂ ਤੋਂ ਬਾਅਦ ਡੈਂਟਲ ਡਾਕਟਰਾਂ ਨੂੰ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਦੇਣ ਤੇ ਐੱਸ. ਸੀ. ਕਮਿਸ਼ਨ ਦੇ ਗੈਰ-ਸਰਕਾਰੀ ਮੈਂਬਰਾਂ ਦੀ ਗਿਣਤੀ 10 ਤੋਂ ਘਟਾ ਕੇ 3 ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਮੰਤਰੀ ਮੰਡਲ ਵੱਲੋਂ ਐੱਸ. ਸੀ./ਬੀ. ਸੀ. ਵਿੱਤ ਕਾਰਪੋਰੇਸ਼ਨ ਦੇ ਕਰਜ਼ੇ ਬਾਰੇ ਕੀਤੇ ਗਏ ਫੈਸਲੇ ਨਾਲ 31 ਮਾਰਚ, 2017 ਤੱਕ ਕਰਜ਼ਾ ਲੈਣ ਵਾਲੇ 15,890 ਵਿਅਕਤੀਆਂ ਨੂੰ ਲਾਭ ਹੋਵੇਗਾ, ਜਿਨ੍ਹਾਂ ਵਿਚ ਭੁਗਤਾਨ ਨਾ ਕਰਨ ਸਕਣ ਵਾਲੇ ਡਿਫਾਲਟਰ ਵਿਅਕਤੀ ਵੀ ਸ਼ਾਮਲ ਹਨ।

123456
Copyright © 2017, Punjab Newsline, Canada, All rights reserved. Terms & Conditions Privacy Policy