BREAKING NEWS
ਪਹਿਲੀ ਤਿਮਾਹੀ 'ਚ ਮਾਲੀ ਪ੍ਰਾਪਤੀਆਂ 21 ਫੀਸਦੀ ਘਟਣ ਕਾਰਨ ਕੈਪਟਨ ਅਮਰਿੰਦਰ ਸਿੰਘ ਸੂਬੇ ਦੀ ਵਿੱਤੀ ਸਥਿਤੀ ਬਾਰੇ ਮਹੀਨਾਵਾਰ ਸਮੀਖਿਆ ਕਰਨਗੇਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮਾਰਕਫੈਡ ਦੇ ਆਧੁਨਿਕ ਕੈਟਲਫੀਡ ਪਲਾਂਟ ਕਪੂਰਥਲਾ ਦਾ ਆਨਲਾਈਨ ਉਦਘਾਟਨਪੁਲਵਾਮਾ 'ਚ ਸ਼ਹੀਦ ਹੋਏ ਨਾਇਕ ਰਾਜਵਿੰਦਰ ਸਿੰਘ ਦਾ ਜੱਦੀ ਪਿੰਡ ਦੋਦੜਾ 'ਚ ਅੰਤਿਮ ਸਸਕਾਰਪੰਜਾਬ ਵਜ਼ਾਰਤ ਨੇ ਮੁੱਖ ਮੰਤਰੀ ਵੱਲੋਂ ਪੀ.ਸੀ.ਐਸ. ਬਣਨ ਦੇ ਚਾਹਵਾਨ ਸਾਬਕਾ ਸੈਨਿਕਾਂ ਲਈ ਮੌਕੇ ਵਧਾਉਣ ਦੇ ਲਏ ਫੈਸਲੇ ਨੂੰ ਪ੍ਰਵਾਨਗੀ ਦਿੱਤੀਵਾਧੂ ਮਾਲੀਆ ਜੁਟਾਉਣ ਲਈ ਮੰਤਰੀ ਮੰਡਲ ਨੇ ਇੰਤਕਾਲ ਫੀਸ 300 ਰੁਪਏ ਤੋਂ ਵਧਾ ਕੇ 600 ਰੁਪਏ ਕੀਤੀ ਕਾਂਗਰਸੀ ਆਗੂਆਂ ਨੇ ਬਿਕਰਮ ਮਜੀਠੀਆਂ ਨੂੰ ਔਰਤ ਦੀ ਨਿਰਾਦਰੀ ਵਾਲੀ ਵਿਵਾਦਤ ਟਿੱਪਣੀ ਲਈ ਆੜੇ ਹੱਥੀ ਲਿਆਨੱਢਾ ਵੱਲੋਂ ਰਾਹੁਲ 'ਤੇ ਹਮਲਾ ਗਲਵਾਨ ਮੁੱਦੇ 'ਤੇ ਸਰਕਾਰ ਦੀ ਨਾਕਾਮੀ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਹਤਾਸ਼ ਕੋਸ਼ਿਸ਼ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਰੇ• ਨੂੰ ਸਮਰਪਿਤ ਜੱਚਾ-ਬੱਚਾ ਹਸਪਤਾਲਾਂ ਦਾ ਨਾਮ 'ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ' ਰੱਖਣ ਦਾ ਫੈਸਲਾ

ਸਾਡਾ ਸਮਾਜ

ਸੋਸ਼ਲ ਮੀਡਿਆ

ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ 'ਤੇ ਚਲ ਰਹੀ ਭਡ਼ਕਾਊ ਤੇ ਗਰਮ ਖਿਆਲੀ ਮੁਹਿੰਮ ਤੋਂ ਚੌਕਸ ਰਹਿਣ ਦੇ ਪੁਲਿਸ ਨੂੰ ਨਿਰਦੇਸ਼

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
November 26, 2017 03:08 PM
More

ਚੰਡੀਗਡ਼: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਭਡ਼ਕਾਊ ਅਤੇ ਗਰਮ ਖਿਆਲੀ ਮੁਹਿੰਮ ਤੋਂ ਪੁਲਿਸ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ ਅਤੇ ਇਸ ਦੇ ਨਾਲ ਹੀ ਉਨ•ਾਂ ਨੇ ਖਿੱਤੇ ਵਿਚ ਬਦਲ ਰਹੇ ਮੌਸਮ ਦੇ ਕਾਰਨ ਭਾਰਤ-ਪਾਕਿ ਸਰਹੱਦ 'ਤੇ ਘੁਸਪੈਠ ਦੀਆਂ ਸਰਗਰਮੀਆਂ ਦੱਖਣ ਵਾਲੇ ਪਾਸੇ ਵੱਧਣ ਤੋਂ ਵੀ ਚੌਕਸ ਰਹਿਣ ਲਈ ਆਖਿਆ ਹੈ।
ਸੂਬੇ ਵਿਚ ਅਪਰਾਧ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਤਵਾਦੀ ਜੁਰਮਾਂ 'ਤੇ ਰੋਕ ਲਾਉਣਾ ਉਨ•ਾਂ ਦੀ ਸਰਕਾਰੀ ਦੀ ਮੁੱਖ ਪ੍ਰਾਥਮਿਕਤਾ ਹੈ ਅਤੇ ਉਨ•ਾਂ ਨੇ ਪੰਜਾਬ ਦੀ ਸ਼ਾਂਤੀ ਅਤੇ ਸਥਿਰਤਾ ਲਈ ਅਜਿਹੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਐਸ.ਐਸ.ਪੀਜ਼ ਤੇ ਸੀ.ਪੀਜ਼ ਨੂੰ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ 31 ਜਨਵਰੀ ਨੂੰ ਬਠਿੰਡਾ ਦੇ ਮੌਡ਼ ਵਿਖੇ ਹੋਏ ਬੰਬ ਧਮਾਕੇ, ਭੈਣੀ ਸਾਹਿਬ ਵਿਖੇ ਚੰਦ ਕੌਰ ਦੀ ਹੱਤਿਆ ਅਤੇ ਲੁਧਿਆਣਾ ਵਿਖੇ ਢਡਰੀਆਂਵਾਲਾ ਉੱਤੇ ਹੋਏ ਹਮਲੇ ਵਰਗੇ ਮਾਮਲਿਆਂ ਦੀ ਤੈਅ ਵਿਚ ਸਮੇਂ-ਸੀਮਾ ਵਿਚ ਜਾਣ ਲਈ ਪੁਲਿਸ ਨੂੰ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਹੁਕਮ ਦਿੱਤੇ ਹਨ।
ਪੁਲਿਸ ਅਫਸਰਾਂ ਨੂੰ ਸੂਬੇ ਵਿਚ ਅੱਤਵਾਦ ਅਤੇ ਅਪਰਾਧ ਨਾਲ ਨਜਿੱਠਣ ਲਈ ਕਮਰਕੱਸੇ ਕਰਨ ਲਈ ਆਖਦੇ ਹੋਏ ਮੁੱਖ ਮੰਤਰੀ ਨੇ ਵਿਧਾਇਕਾਂ ਅਤੇ ਹੋਰ ਚੁਣੇ ਹੋਏ ਅਹੁਦੇਦਾਰਾਂ ਦੇ ਮਾਣ-ਸਤਿਕਾਰ ਦੇਣ ਵਿਚ ਕਿਸੇ ਵੀ ਤਰ•ਾਂ ਦੀ ਅਸਫਲਤਾ ਦੇ ਖਿਲਾਫ ਵੀ ਉਨ•ਾਂ ਨੂੰ ਚਿਤਾਵਨੀ ਦਿੱਤੀ ਹੈ। ਉਨ•ਾਂ ਕਿਹਾ ਕਿ ਉਨ•ਾਂ ਨੂੰ ਇਸ ਸਬੰਧ ਵਿਚ ਵੱਖ ਵੱਖ ਜ਼ਿਲਿ•ਆਂ ਤੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਅਤੇ ਉਹ ਚੁਣੇ ਹੋਏ ਨੁਮਾਇੰਦਿਆਂ ਨੂੰ ਘਟਾ ਕੇ ਦੇਖੇ ਜਾਣ ਦੀ ਸਥਿਤੀ ਬਨਣ ਦੀ ਕਿਸੇ ਵੀ ਸੂਰਤ ਵਿਚ ਆਗਿਆ ਨਹੀਂ ਦੇਣਗੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੁਲਿਸ ਦੀ ਵਰਦੀ ਅਤੇ ਅਥਾਰਟੀ ਦਾ ਸਤਿਕਾਰ ਬਣਾਏ ਰੱਖਣ ਦਾ ਵੀ ਸੱਦਾ ਦਿੱਤਾ ਹੈ। ਉਨ•ਾਂ ਨੇ ਫੀਲਡ ਪੱਧਰ ਦੇ ਪੁਲਿਸ ਅਫਸਰਾਂ ਅਤੇ ਹੈੱਡਕੁਆਟਰ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਵਿਚਕਾਰ ਖੁੱਲ•ੀ ਗੱਲਬਾਤ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਹੈ।
ਬੇਅਦਬੀ ਦੇ ਮਾਮਲਿਆਂ ਦੇ ਸਬੰਧ ਵਿਚ ਰੱਤੀ ਭਰ ਵਿਚ ਊਣਤਾਈ ਸਹਿਣ ਨਾ ਕਰਨ ਦੀ ਆਪਣੀ ਸਰਕਾਰ ਦੀ ਪਹੁੰਚ ਉੱਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੇ ਕਿਸੇ ਵੀ ਯਤਨ ਨੂੰ ਸਖ਼ਤੀ ਨਾਲ ਮਸਲ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਸੀ.ਪੀਜ਼/ਐਸ.ਐਸ.ਪੀਜ਼ ਆਪੋ-ਆਪਣੇ ਖੇਤਰਾਂ ਵਿਚ ਬੇਅਦਬੀ ਦੀ ਕਿਸੇ ਵੀ ਘਟਨਾ ਦੇ ਲਈ ਜ਼ਿੰਮੇਵਾਰ ਹੋਣਗੇ। ਉਨ•ਾਂ ਨੇ ਤੁਰੰਤ ਲੋਕਾਂ ਦੀ ਭਾਈਵਾਲੀ ਨਾਲ ਸੀ.ਸੀ.ਟੀ.ਵੀ ਕੈਮਰੇ ਲਾਏ ਜਾਣ ਦੇ ਨਿਰਦੇਸ਼ ਦਿੱਤੇ ਅਤੇ ਜਿੱਥੇ ਇਹ ਕੈਮਰੇ ਨਹੀਂ ਲੱਗੇ ਹਨ ਉੱਥੇ ਧਾਰਮਿਕ ਗ੍ਰੰਥਾਂ ਦੀ ਪਵਿੱਤਰਤਾ ਨੂੰ ਪ੍ਰਬੰਧਕਾਂ ਦੇ ਅਧੀਨ ਯਕੀਨੀ ਬਣਾਉਣ ਲਈ ਕਿਹਾ ਹੈ।
ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ 'ਚ ਸ਼ਾਮਲ ਹੋਣ ਦੇ ਸਬੰਧ 'ਚ ਵੀ ਪੁਲਿਸ ਨੂੰ ਸਖ਼ਤ ਸੰਕੇਤ ਦਿੱਤੇ ਅਤੇ ਕਿਹਾ ਕਿ ਉਨ•ਾਂ ਦੀ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ ਅਤੇ ਪਾਰਦਰਸ਼ੀ ਸ਼ਾਸਨ ਮੁਹੱਈਆ ਕਰਾਉਣ ਲਈ ਵਚਨਬੱਧ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਨਸ਼ਾ ਤਸਕਰਾਂ ਅਤੇ ਵਪਾਰੀਆਂ ਵਿਰੁੱਧ ਵੀ ਸ਼ਿਕੰਜਾ ਕੱਸਣ ਦੇ ਨਿਰਦੇਸ਼ ਦਿੱਤੇ। ਉਨ•ਾਂ ਨੇ ਇਸ ਸਬੰਧ ਵਿਚ ਵੱਡੀਆਂ ਮੱਛੀਆਂ ਉੱਤੇ ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ। ਉਨ•ਾਂ ਕਿਹਾ ਕਿ ਪੁਲਿਸ ਕਮਿਸ਼ਨਰ, ਐਸ.ਐਸ.ਪੀਜ਼, ਡੀ.ਐਸ.ਪੀਜ਼ ਅਤੇ ਐਸ.ਐਚ.ਓਜ਼ ਆਪਣੇ ਆਪਣੇ ਅਧਿਕਾਰ ਖੇਤਰਾਂ ਵਿਚ ਨਸ਼ਿਆਂ ਦੀ ਸਪਲਾਈ ਅਤੇ ਵਿਕਰੀ ਲਈ ਸਿੱਧੇ ਜਵਾਬਦੇਹ ਹੋਣਗੇ।
ਮੁੱਖ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰੇ ਸੀ.ਪੀਜ਼ ਅਤੇ ਐਸ.ਐਸ.ਪੀਜ਼ ਅੱਤਵਾਦੀਆਂ, ਨਸ਼ਾ ਤਸਕਰਾਂ/ਵਪਾਰੀਆਂ ਵਿਰੁੱਧ ਆਪਣੀ ਨਿੱਜੀ ਨਿਗਰਾਨੀ ਹੇਠ ਛਾਪੇ ਮਾਰਨ ਦੀ ਮੁਹਿੰਮ ਚਲਾਉਣ। ਉਨ•ਾਂ ਨੇ ਡੀ.ਐਸ.ਪੀ ਅਤੇ ਐਸ.ਐਚ.ਓਜ਼ ਸਮੇਤ ਵੱਖ-ਵੱਖ ਰੈਂਕਾਂ ਦੇ ਫੀਲਡ ਅਫਸਰਾਂ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਬੀਤੇ ਸਮੇਂ ਦੌਰਾਨ ਸ਼ਿਕਾਇਤਾਂ ਪ੍ਰਾਪਤ ਹੋਣ ਦਾ ਵੀ ਜ਼ਿਕਰ ਕੀਤਾ। ਉਨ•ਾਂ ਕਿਹਾ ਕਿ ਇਹ ਗੈਰ-ਮੁਆਫੀ ਯੋਗ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਖ਼ਤ ਸਜ਼ਾ ਯਕੀਨੀ ਬਣਾਈ ਜਾਵੇਗੀ।
ਜੇਲ•ਾਂ ਵਿੱਚ ਫੌਜਦਾਰੀ ਕਾਰਵਾਈਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਨੇ ਤਕਨਾਲੋਜੀ ਆਦਿ ਨਾਲ ਜੇਲ•ਾਂ ਉੱਤੇ ਸਖ਼ਤ ਨਿਯੰਤਰਣ ਕਰਨ ਦੇ ਹੁਕਮ ਦਿੱਤੇ। ਉਨ•ਾਂ ਨੇ ਅਜਿਹੀਆਂ ਗਤੀਵਿਧੀਆਂ ਰੋਕਣ ਲਈ ਸੰਚਾਰ ਬੰਦ ਕਰਨ ਲਈ ਵੀ ਆਖਿਆ। ਉਨ•ਾਂ ਨੇ ਜੇਲ• ਮੈਨੂਅਲ ਅਤੇ ਜੇਲ• ਨਿਯਮਾਂ ਵਿਚ ਸੋਧ ਲਈ ਵੀ ਕਿਹਾ।
ਉਨ•ਾਂ ਨੇ ਅਧਿਕਾਰੀਆਂ ਨੂੰ ਪੰਜਾਬ ਦੇ ਨਾਗਰਿਕਾਂ ਵਿਚ ਸੁਰੱਖਿਆ ਅਤੇ ਭਰੋਸੇ ਦੀ ਭਾਵਨਾ ਪੈਦਾ ਕਰਨ ਲਈ ਗੈਂਗਸਟਰਾਂ ਅਤੇ ਛੋਟੀ ਛੋਟੀ ਅਪਰਾਧਿਕ ਕਾਰਵਾਈਆਂ ਵਿਰੁੱਧ ਤਿੱਖੇ ਕਦਮ ਚੁੱਕਣ ਲਈ ਆਖਿਆ।
ਵੀ.ਆਈ.ਪੀ ਕਲਚਰ ਖਤਮ ਕਰਨ ਅਤੇ ਪੁਲਿਸ ਭਲਾਈ ਨੂੰ ਉਤਸ਼ਾਹਤ ਕਰਨ 'ਤੇ ਆਪਣੀ ਸਰਕਾਰ ਦਾ ਮੁੱਖ ਜ਼ੋਰ ਹੋਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਵੀ.ਆਈ.ਪੀ ਸੁਰੱਖਿਆ ਡਿਊਟੀ ਦੌਰਾਨ ਰੂਟ ਲਾਈਨ ਆਦਿ ਅਮਲ ਨੂੰ ਖਤਮ ਕਰਨ ਲਈ ਆਖਿਆ। ਉਨ•ਾਂ ਕਿਹਾ ਕਿ ਪੁਲਿਸ ਦੇ ਕੰਮਕਾਜੀ ਘੰਟਿਆਂ ਦੀ ਹੱਦਬੰਦੀ ਕੀਤੀ ਜਾਵੇ ਅਤੇ ਇੱਕ ਹਫਤਾਵਾਰੀ ਛੁੱਟੀ ਨੂੰ ਅਮਲ ਵਿਚ ਲਿਆਂਦਾ ਜਾਵੇ। ਉਨ•ਾਂ ਇਹ ਵੀ ਕਿਹਾ ਕਿ ਪੁਲਿਸ ਫੋਰਸ ਦਾ ਮਨੋਬਲ ਹਰ ਸਮੇਂ ਉੱਚਾ ਰੱਖਣਾ ਜ਼ਰੂਰੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੱਖ ਵੱਖ ਜ਼ਿਲਿ•ਆਂ ਦੇ ਪ੍ਰਬੰਧਕੀ ਕੰਪਲੈਕਸਾਂ ਵਿਚ ਪੂਰਾ ਸਾਜੋ ਸਮਾਨ ਹੋਵੇ। ਉਨ•ਾਂ ਨੇ ਸੂਬਾ ਪੱਧਰੀ ਆਰਮਜ਼ ਡਾਟਾਬੇਸ ਅਤੇ ਹਥਿਆਰ ਡੀਲਰਾਂ ਦਾ ਡਾਟਾ ਵੀ ਬਣਾਏ ਜਾਣ ਲਈ ਗ੍ਰਹਿ ਵਿਭਾਗ ਨੂੰ ਹਦਾਇਤ ਦਿੱਤੀ ਤਾਂ ਜੋ ਹਥਿਆਰ ਅਤੇ ਗੋਲੀ-ਸਿੱਕੇ ਉੱਤੇ ਨਿਗਰਾਨੀ ਰੱਖੀ ਜਾ ਸਕੇ।
ਮੁੱਖ ਮੰਤਰੀ ਨੇ ਵੱਖ ਵੱਖ ਜ਼ਿਲਿ•ਆਂ ਖਾਸ ਤੌਰ 'ਤੇ ਪਠਾਨਕੋਟ, ਬਟਾਲਾ ਅਤੇ ਮੋਗਾ ਵਿੱਚ ਪੁਲਿਸ ਲਾਈਨਾਂ ਵਾਸਤੇ ਪੁਲਿਸ ਵਿਭਾਗ ਨੂੰ ਜ਼ਮੀਨ ਤਬਦੀਲ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ।
ਆਪਣੇ ਆਪਣੇ ਇਲਾਕਿਆਂ ਵਿਚ ਕਾਰਗੁਜ਼ਾਰੀ ਦੇ ਸਬੰਧ ਵਿਚ ਸੀ.ਪੀਜ਼ ਅਤੇ ਐਸ.ਐਸ.ਪੀਜ਼ ਨੂੰ ਜਵਾਬਦੇਹ ਬਣਾਉਣ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਡ਼ਕ ਸੁਰੱਖਿਆ ਅਤੇ ਸਡ਼ਕ ਹਾਦਸਿਆਂ ਵਿਚ ਗੰਭੀਰ ਜਖ਼ਮੀ ਹੋਣ ਤੋਂ ਲੋਕਾਂ ਨੂੰ ਬਚਾਉਣਾ ਵੀ ਉਨ•ਾਂ ਦੀ ਸਰਕਾਰ ਦੀ ਪ੍ਰਾਥਮਿਕਤਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਜੀ.ਪੀ ਸੁਰੇਸ਼ ਅਰੋਡ਼ਾ, ਡੀ.ਜੀ.ਪੀ ਇੰਟੈਲੀਜੈਂਸ ਦਿਨਕਰ ਗੁਪਤਾ, ਡੀ.ਜੀ.ਪੀ ਲਾਅ ਐਂਡ ਆਰਡਰ ਐਚ.ਐਸ. ਢਿੱਲੋਂ, ਸਾਰੇ ਜ਼ਿਲਿ•ਆਂ ਦੇ ਐਸ.ਐਸ.ਪੀਜ਼ ਅਤੇ ਸੀ.ਪੀਜ਼ ਮੌਜੂਦ ਸਨ।

Canada Punjabi News

ਦਿ੍ਰਸ਼ਟੀ ਪੰਜਾਬ ਨੇ 20 ਹੋਣਹਾਰ ਵਿਦਿਆਰਥੀਆਂ ਨੂੰ ਉੱਤਰੀ ਭਾਰਤ ਦੇ ਸਭ ਤੋਂ ਵੱਡੇ 50 ਹਜ਼ਾਰ ਰੁਪਏ ਦੇ ਨਕਦ ਪੁਰਸਕਾਰ ਨਾਲ ਕੀਤਾ ਸਨਮਾਨਿਤ

February 27, 2018 10:52 PM
More

ਚੰਡੀਗਡ਼,:ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੇਹੱਦ ਹੁਸ਼ਿਆਰ ਪਰੰਤੂ ਵਿੱਤੀ ਪੱਖੋਂ ਬਹੁਤ ਕਮਜ਼ੋਰ ਪਰਿਵਾਰਾਂ ਨਾਲ ਸੰਬੰਧਿਤ 20 ਹੋਣਹਾਰ ਵਿਦਿਆਰਥੀਆਂ ਨੂੰ ਕੈਨੇਡਾ ਆਧਾਰਿਤ ਸਮਾਜ ਸੇਵੀ ਸੰਗਠਨ ‘ਦਿ੍ਰਸ਼ਟੀ ਪੰਜਾਬ‘ ਵੱਲੋਂ 50-50 ਹਜ਼ਾਰ ਰੁਪਏ ਦਾ ਨਕਦ ਪੁਰਸਕਾਰ ਦਿੱਤਾ।

ਚੰਡੀਗਡ਼ ਪ੍ਰੈੱਸ ਕਲੱਬ ਦੇ ਸਹਿਯੋਗ ਨਾਲ ਆਯੋਜਿਤ ‘ਦਿ੍ਰਸ਼ਟੀ ਪੰਜਾਬ‘ ਦੇ ਇਸ 6ਵੇਂ ਸਾਲਾਨਾ ਸਮਾਗਮ ‘ਚ ਵਿਸ਼ਵ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸੀਚੇਵਾਲ ਮੁੱਖ ਮਹਿਮਾਨ ਅਤੇ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਵਿਜੈ ਸਾਪਲਾਂ, ਸੰਗਰੂਰ ਤੋਂ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ, ਸਾਬਕਾ ਸੰਸਦ ਅਤੇ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਅਤੇ ਦਿ੍ਰਸ਼ਟੀ ਪੰਜਾਬ ਦੇ ਬਾਨੀ ਸੰਸਥਾਪਕ ਜੋਗਿੰਦਰ ਗਰੇਵਾਲ (ਕੈਨੇਡਾ) ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਪਧਾਰੇ। ਦਿ੍ਰਸ਼ਟੀ ਪੰਜਾਬ ਦੇ ਮੁਖੀ ਹਰਮਿੰਦਰ ਢਿੱਲੋਂ ਨੇ ਇਸ ਮੌਕੇ ਦੱਸਿਆ ਕਿ ਦਿ੍ਰਸ਼ਟੀ ਐਵਾਰਡ ਹਾਸਿਲ ਕਰਨ ਵਾਲੇ 20 ਵਿਦਿਆਰਥੀਆਂ ‘ਚੋ 16 ਲਡ਼ਕੀਆਂ ਹਨ, ਜਿੰਨਾ ਨੇ ਅਕਾਦਮਿਕ ਸੈਸ਼ਨ 2015-16 ਅਤੇ 2016-17 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਟਿ੍ਰਕ ਦੀ ਪ੍ਰੀਖਿਆ ‘ਚੋਂ ਮੈਰਿਟ ਸੂਚੀ ‘ਚ ਸਥਾਨ ਹਾਸਲ ਕੀਤਾ।

ਇਨਾਂ ਵਿਚੋਂ ਜਿੰਨਾ ਵਿਦਿਆਰਥੀਆਂ ਦੀ ਘਰੇਲੂ ਮਾਲੀ ਹਾਲਤ ਬੇਹੱਦ ਪਤਲੀ ਹੈ, ਉਨਾਂ ਦੀ ਅਗਲੀ ਪਡ਼ਾਈ ਨਿਰਵਿਘਨ ਜਾਰੀ ਰੱਖਣ ਲਈ ਦਿ੍ਰਸ਼ਟੀ ਪੰਜਾਬ ਨੇ ਮੈਰਿਟ ਦੇ ਆਧਾਰ ‘ਤੇ ਹੀ ਇਨਾਂ ਵਿਦਿਆਰਥੀਆਂ ਦੀ ਚੋਣ ਕੀਤੀ ਹੈ ਜਿਸ ਤਹਿਤ ਸੰਗਰੂਰ ਜ਼ਿਲੇ ਦੇ ਪਿੰਡ ਪੰਨਾਂਵਾਲਾ ਦੀ ਮਨਪ੍ਰੀਤ ਕੌਰ, ਮੂਨਕ ਤੋਂ ਪੂਜਾ ਵਰਮਾ, ਹੁਸ਼ਿਆਰਪੁਰ ਜ਼ਿਲੇ ਦੇ ਤਲਵਾਡ਼ਾ ਦੇ ਸਰਕਾਰੀ ਸਕੂਲ ਦੀ ਨੇਹਾ ਚੌਧਰੀ, ਝੱਜੀ ਪਿੰਡ ਦੀ ਕਰਨ ਜੋਸ਼ੀ, ਮਨਹੋਤਾ ਪਿੰਡ ਦੀ ਅੰਚਲ ਬਾਲਾ, ਕਕਾਰੀ ਪਿੰਡ ਤੋਂ ਸਪਨਾ ਅਤੇ ਚੰਚਲ, ਬਠਿੰਡਾ ਜ਼ਿਲਾ ਦੇ ਪਿੰਡ ਭਾਈਰੂਪਾ ਦੇ ਸਰਕਾਰੀ ਸਕੂਲ ਤੋਂ ਪ੍ਰਦੀਪ ਕੌਰ, ਕੋਟਲੀ ਖ਼ੁਰਦ ਤੋਂ ਸ਼ਿਵ ਕੁਮਾਰ ਅਤੇ ਸੁਖਵਿੰਦਰ ਸਿੰਘ, ਪਿੰਡ ਘਣੀਆਂ ਤੋਂ ਸੁਮਨਪ੍ਰੀਤ ਕੌਰ, ਰੋਪਡ਼ ਜ਼ਿਲੇ ਦੇ ਸਰਕਾਰੀ ਸਕੂਲ ਕਲਿੱਤਰਾਂ ਤੋਂ ਸੁਖਜੀਤ ਕੌਰ, ਗੁਰਦਾਸਪੁਰ ਜ਼ਿਲੇ ਦੇ ਸਰਕਾਰੀ ਕੰਨਿਆਂ ਸਕੂਲ ਬਟਾਲਾ ਦੀ ਸ਼ਿਵਾਨੀ, ਮੋਗਾ ਜ਼ਿਲੇ ਦੇ ਸਰਕਾਰ ਸਕੂਲ ਕਾਲੀਆ ਤੋਂ ਮਹਿਮਾ ਅਤੇ ਘਲੌਟੀ ਤੋਂ ਗੁਰਪ੍ਰੀਤ ਕੌਰ, ਜਲੰਧਰ ਜ਼ਿਲੇ ਦੇ ਸਰਕਾਰੀ ਸਕੂਲ ਹਜ਼ਾਰਾ ਤੋਂ ਮੋਨਿਕਾ, ਲੁਧਿਆਣਾ ਦੇ ਸਰਕਾਰੀ ਸਕੂਲ ਕੋਟਾਲਾ ਦੇ ਗਗਨਦੀਪ ਸਿੰਘ, ਬਰਨਾਲਾ ਜ਼ਿਲੇ ਦੇ ਸਰਕਾਰੀ ਸਕੂਲ ਚੀਮਾ ਜੋਧਪੁਰ ਦੇ ਜਗਦੀਪ ਸਿੰਘ ਅਤੇ ਫ਼ਤਿਹਗਡ਼ ਸਾਹਿਬ ਜ਼ਿਲੇ ਦੇ ਸਰਕਾਰੀ ਕੰਨਿਆ ਸਕੂਲ ਬੱਸੀ ਪਠਾਣਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਅੱਜ ਇੱਥੇ 50-50 ਹਜ਼ਾਰ ਰੁਪਏ ਦੇ ਨਕਦ ਇਨਾਮ, ਬੈਗ ਕਿੱਟ ਅਤੇ ਕਿਤਾਬ ਨਾਲ ਸਨਮਾਨਿਤ ਕੀਤਾ ਗਿਆ। ਜਦਕਿ ਪਟਿਆਲਾ ਦੇ ਸਿਵਲ ਲਾਇਨਸ ਸਰਕਾਰੀ ਮਾਡਲ ਸਕੂਲ ਦੀ ਵਿਦਿਆਰਥਣ ਸਕੀਨਾ ਘਰ ਦੀਆਂ ਮਜਬੂਰੀਆਂ ਕਾਰਨ ਇਸ ਪ੍ਰੋਗਰਾਮ ਵਿਚ ਸ਼ਿਰਕਤ ਨਹੀਂ ਕਰ ਸਕੇ ਉਨਾਂ ਦਾ ਪੁਰਸਕਾਰ ਉਨਾਂ ਦੇ ਘਰ ਭੇਜ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਦਿ੍ਰਸ਼ਟੀ ਪੰਜਾਬ ਦੇ ਕੈਨੇਡਾ ਤੋਂ ਹੀ ਮੈਂਬਰ ਅਤੇ ਹੁਸ਼ਿਆਰਪੁਰ ਜ਼ਿਲੇ ਨਾਲ ਸੰਬੰਧਿਤ ਨੌਜਵਾਨ ਕਾਰੋਬਾਰੀ ਮਨੀਸ਼ ਸ਼ਰਮਾ ਨੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਵੱਲੋਂ ਚਲਾਏ ਜਾ ਰਹੀ ਸੋਸ਼ਲ ਵੈੱਲਫੇਅਰ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਚੁਣੇ ਗਏ ਬੇਹੱਦ ਗ਼ਰੀਬ ਪਰੰਤੂ ਪਡ਼ਾਈ ‘ਚ ਹੋਣਹਾਰ 6 ਵਿਦਿਆਰਥੀਆਂ ਲਸਾਰਾ ਦੇ ਨਿਖਲ, ਸੈਲਾ ਖੁਰਦ ਦੀ ਅੰਜੂ, ਲਸਾਰਾ ਜਗੀਆਂ ਦਾ ਅਕਸ਼ਿਤਾ, ਬੌਰਾ ਦੀ ਜੈ ਲਲੀਤਾ, ਆਦਮਵਾਲ ਦੀ ਰੀਤਿਕਾ ਅਤੇ ਸਲੇਮਪੁਰ ਪਿੰਡ ਦੀ ਵਿਦਿਆਰਥਣ ਖੁਸ਼ੀ ਸ਼ਰਮਾ ਨੂੰ 10-10 ਹਜ਼ਾਰ ਰੁਪਏ ਦੀ ਨਕਦ ਸਹਾਇਤਾ ਦੇ ਕੇ ਉਨਾਂ ਦਾ ਹੌਸਲਾ ਵਧਾਇਆ ਗਿਆ।

ਲੇਖਕ, ਸ਼ਾਇਰ, ਉੱਘੇ ਪੱਤਰਕਾਰ ਅਤੇ ਦਿ੍ਰਸ਼ਟੀ ਪੰਜਾਬ ਦੇ ਕੈਨੇਡਾ ਤੋਂ ਪ੍ਰਤੀਨਿਧੀ ਜਸਵੀਰ ਸਿੰਘ ਸ਼ਮੀਲ ਨੇ ਦੱਸਿਆ ਕਿ ਉਨਾਂ ਦੀ ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ਵਿਚ ਪਡ਼ਦੇ ਵਿਦਿਆਰਥੀਆਂ ਲਈ ਇਹ ਪੂਰੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਨਕਦ ਪੁਰਸਕਾਰ ਹੈ। ਜਿਸ ਲਈ ਜੋਗਿੰਦਰ ਸਿੰਘ ਗਰੇਵਾਲ ਦਾ ਪਰਿਵਾਰ ਵਧਾਈ ਦਾ ਪਾਤਰ ਹੈ, ਜਿੰਨਾ 7 ਸਾਲ ਪਹਿਲਾਂ ਕੇਵਲ 5 ਬੱਚਿਆਂ ਤੋਂ ਇਹ ਮਿਸ਼ਨ ਸ਼ੁਰੂ ਕੀਤਾ ਗਿਆ ਸੀ। ਉਨਾਂ ਕਿਹਾ ਕਿ  ਘੋਸ਼ਣਾ ਕੀਤੀ ਕਿ ਅਗਲੇ ਸਾਲ ਤੋਂ ਦਿ੍ਰਸ਼ਟੀ ਪੰਜਾਬ (ਕੈਨੇਡਾ) ਪੰਜਾਬ ਅੰਦਰ ਵਾਤਾਵਰਨ ਅਤੇ ਪਸ਼ੂ-ਪੰਛੀ ਸੰਭਾਲਣ ਉੱਪਰ ਕੰਮ ਕਰ ਰਹੇ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਹੋਰਨਾਂ ਲੋਕਾਂ ਲਈ ਪ੍ਰੇਰਨਾ ਸਰੋਤ ਬਣਾਉਣ ਲਈ ਹਾਲ ਹੀ ਦੌਰਾਨ ਰਿਲੀਜ਼ ਹੋਈ ਪੰਜਾਬ ਦੇ ਪੰਛੀ ਕਿਤਾਬ ਦੇ ਪੰਛੀ ਪ੍ਰੇਮੀ ਲੇਖਕ ਰਾਜਪਾਲ ਸਿੰਘ ਸਿੱਧੂ ਦੇ ਨਾਂ ‘ਤੇ ਇੱਕ ਐਵਾਰਡ ਸ਼ੁਰੂ ਕੀਤਾ ਜਾਵੇਗਾ।

   ਇਸ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋਡ਼ਾ, ਭਾਜਪਾ ਦੇ ਪ੍ਰਦੇਸ਼ ਸਕੱਤਰ ਵਿਨੀਤ ਜੋਸ਼ੀ, ‘ਆਪ’ ਦੇ ਖਜਾਨਚੀ ਸੁਖਵਿੰਦਰ ਸੁੱਖੀ, ਦਿ੍ਰਸ਼ਟੀ ਪੰਜਾਬ ਦੇ ਮੈਂਬਰ ਜੋਤੀ ਗਰੇਵਾਲ, ਮਨੀਸ਼ ਸ਼ਰਮਾ, ਗੁਰਪ੍ਰੀਤ ਗਰੇਵਾਲ, ਮਨਦੀਪ ਹੁੰਦਲ, ਯਾਦਵਿੰਦਰ ਹੁੰਦਲ, ਵਿਕਾਸ ਸੈਦਾ, ਪਿ੍ਰੰਸੀਪਲ ਅਸ਼ੋਕ ਸੈਦਾ, ਸੀਮਾ ਸਿੰਘ ਕੈਲੇਫੋਰਨੀਆ, ਜਸਪਾਲ ਸਿੰਘ ਕੈਲੇਫੋਰਨੀਆ, ਕਿਰਪਾਲ ਪੰਨੂ, ਕਿਟੀ ਕੁਲਾਰ ਟਰਾਂਟੋ, ਐਡਵੋਕੇਟ ਕਿਰਨ, ਰਾਕੇਸ਼ ਸ਼ਰਮਾ, ਕੰਵਲਜੀਤ ਢੀਂਡਸਾ, ਰਾਜੇਸ਼ ਕਠਪਾਲੀਆ, ਖੁਸ਼ਹਾਲ ਲਾਲੀ, ਦੀਪਕ ਚਨਾਰਥਲ, ਮਨਜੀਤ ਸਿੰਘ ਸਿੱਧੂ, ਨਾਟਕਕਾਰ ਬਲਰਾਮ ਭਾਅ, ਸੈਮੂਅਲ ਜੌਨ, ਚਰਨ ਗਿੱਲ, ਰੁਪਿੰਦਰ ਸਿੰਘ ਗੋ-ਗਲੋਬਲ, ਸੱਤ ਰਿਸ਼ੀ ਪਬਲੀਕੇਸ਼ਨ ਵਲੋਂ ਬਲਦੇਵ ਸਿੰਘ ਝਾਜਲੀ, ਰਿਸ਼ਵ, ਦਿਗਵਿਜੈ ਧੰਜੂ, ਪਾਲ ਸਿੰਘ ਨੌਲੀ, ਜਸਵੀਰ ਸਿੰਘ ਸੇਤਰਾ, ਪ੍ਰਮੋਦ ਬਿੰਦਲ, ਸੁਭਾਸ਼ ਸ਼ਰਮਾ ਲਾਲਡ਼ੂ, ਪ੍ਰੈਸ ਕਲੱਬ ਦੇ ਸੈਕਟਰੀ ਜਨਰਲ ਸੌਰਭ ਦੁੱਗਲ ਅਤੇ ਰਮੇਸ਼ ਹਾਂਡਾ ਆਦਿ ਹਾਜਰ ਸਨ।  

Punjab

ਬਲਾਂਇੰਡ ਕਾਰ ਰੈਲੀ ਨੇ ਪਟਿਆਲਾ ਹੈਰੀਟੇਜ ਫੈਸਟੀਵਲ 'ਚ ਉਤਸ਼ਾਹ ਭਰਿਆ

February 25, 2018 05:49 PM
More

ਪਟਿਆਲਾ: ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਛੇਵੇਂ 'ਪਟਿਆਲਾ ਹੈਰੀਟੇਜ ਫੈਸਟੀਵਲ-2018' ਦੌਰਾਨ ਅੱਜ ਪੰਜਵੇਂ ਦਿਨ ਦੇ ਸਮਾਰੋਹਾਂ ਦੀ ਲਡ਼ੀ ਤਹਿਤ ਪਟਿਆਲਾ ਸਕੂਲ ਫਾਰ ਦਾ ਬਲਾਇੰਡ ਤੇ ਰੋਆਇਲ ਸਿਟੀ ਰਾਇਡਰਜ ਵੱਲੋਂ ਕੀਤੀ ਗਈ 'ਬਲਾਂਇੰਡ ਕਾਰ ਰੈਲੀ' ਨੇ ਪਟਿਆਲਵੀਆਂ ਤੇ ਕਲਾ ਪ੍ਰੇਮੀਆਂ 'ਚ ਖਾਸ ਉਤਸ਼ਾਹ ਭਰਿਆ।
ਇਸ ਬਲਾਂਇੰਡ ਕਾਰ ਰੈਲੀ 'ਚ 18 ਮਹਿਲਾ ਤੇ 37 ਮਰਦ ਕਾਰ ਸਵਾਰਾਂ ਸਮੇਤ 55 ਕਾਰ ਚਾਲਕਾਂ ਨੇ ਆਪਣੇ ਨਾਲ ਬੈਠੇ ਕਰੀਬ ਅੱਧੀ ਦਰਜਨ ਰਾਜਾਂ ਤੋਂ ਆਏ ਦ੍ਰਿਸ਼ਟੀਹੀਣ ਮਾਰਗ ਦਰਸ਼ਕਾਂ (ਨੇਵੀਗੇਟਰ) ਵੱਲੋਂ ਬਰੇਲ ਲਿੱਪੀ 'ਚ ਬਣੇ ਨਕਸ਼ੇ ਤੋਂ ਪਡ਼੍ਹਕੇ ਦੱਸੇ ਗਏ 50 ਕਿਲੋਮੀਟਰ ਤੋਂ ਵਧੇਰੇ ਦੇ ਪੰਧ ਨੂੰ ਕਰੀਬ ਢਾਈ ਘੰਟਿਆਂ 'ਚ ਮੁਕਾਇਆ। ਇਹ ਰੈਲੀ ਪਟਿਆਲਾ ਦੇ ਸਾਰੇ ਹੈਰੀਟੇਜ ਸਥਾਂਨਾਂ ਸਮੇਤ ਵੱਖ ਰਸਤਿਆਂ ਤੋਂ ਹੁੰਦੀ ਹੋਈ ਵਾਪਸ ਪੋਲੋ ਗਰਾਊਂਡ ਵਿਖੇ ਸਮਾਪਤ ਹੋਈ, ਰੈਲੀ ਕਾਰ ਚਾਲਕਾਂ ਲਈ 7 ਚੈਕ ਨਾਕੇ ਬਣਾਏ ਗਏ ਸਨ ਜਿਥੇ ਸਮੇਂ ਦਾ ਪੂਰਾ ਰਿਕਾਰਡ ਰਖਿਆ ਜਾਂਦਾ ਸੀ।
ਇਸ ਰੈਲੀ ਦੌਰਾਨ ਮਰਦਾਂ 'ਚੋਂ ਕਾਰ ਚਾਲਕ ਰਵੀ ਇੰਦਰ ਸਿੰਘ ਜੇਤੂ ਰਹੇ ਉਨ੍ਹਾਂ ਨਾਲ ਸੂਰਜ ਤਿਵਾਡ਼ੀ ਨੇਵੀਗੇਟਰ ਸਨ। ਅਰਸ਼ਦੀਪ ਸਿੰਘ ਤੇ ਨੇਵੀਗੇਟਰ ਦੀ ਟੀਮ ਦੂਜੇ ਤੇ ਸਨਮਪ੍ਰੀਤ ਸਿੰਘ ਤੇ ਨੇਵੀਗੇਟਰ ਅਭੀਸ਼ੇਕ ਦੀ ਟੀਮ ਤੀਜੇ ਥਾਂ 'ਤੇ ਰਹੀ। ਜਦੋਂ ਕਿ ਮਹਿਲਾ ਵਰਗ 'ਚੋਂ ਕਾਰ ਚਾਲਕ ਰਾਣਾ ਵਿਰਕ ਤੇ ਨੇਵੀਗੇਟਰ ਕਿਰਨਦੀਪ ਪਹਿਲੇ, ਅੰਕਿਤਾ ਜੈਨ ਤੇ ਅਰਸ਼ਪ੍ਰੀਤ ਦੂਜੇ ਅਤੇ ਦੀਵਾਨਾ ਮੰਗਲਾ ਤੇ ਨੇਵੀਗੇਟਰ ਸਲੋਨੀ ਤੀਜੇ ਥਾਂ 'ਤੇ ਰਹੇ।

ਪਟਿਆਲਾ ਹੈਰੀਟੇਜ ਫੈਸਟੀਵਲ

-18 ਮਹਿਲਾ ਤੇ 37 ਮਰਦ ਕਾਰ ਸਵਾਰਾਂ ਨੇ ਦ੍ਰਿਸ਼ਟੀਹੀਣ ਮਾਰਗ ਦਰਸ਼ਕਾਂ ਦੀ ਸਲਾਹ ਨਾਲ ਪੰਧ ਮੁਕਾਇਆ
-ਵੱਖ-ਵੱਖ ਰਾਜਾਂ ਤੋਂ ਆਏ ਦ੍ਰਿਸ਼ਟੀਹੀਣ ਵਿਅਕਤੀਆਂ ਨੇ ਬਰੇਲ ਲਿੱਪੀ 'ਚ ਲਿਖੇ ਨਕਸ਼ੇ ਤੋਂ ਪਡ਼੍ਹਕੇ ਦੱਸਿਆ ਰਸਤਾ
-ਮਰਦਾਂ ਦੇ ਵਰਗ 'ਚੋਂ ਰਵੀਇੰਦਰ ਤੇ ਨੇਵੀਗੇਟਰ ਸੂਰਜ ਤਿਵਾਡ਼ੀ ਜੇਤੂ
-ਮਹਿਲਾ ਵਰਗ 'ਚੋਂ ਰਾਣਾ ਵਿਰਕ ਤੇ ਕਿਰਨਦੀਪ ਪਹਿਲੇ ਥਾਂ 'ਤੇ ਰਹੇ


ਇਸ ਕਾਰ ਰੈਲੀ ਨੂੰ ਇਥੇ ਪੋਲੋ ਗਰਾਂਊਂਡ ਤੋਂ ਪੰਜਾਬ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ, ਏ.ਈ.ਟੀ.ਸੀ. ਸ੍ਰੀਮਤੀ ਪ੍ਰਨੀਤ ਸ਼ੇਰਗਿੱਲ, ਸੋਸਾਇਟੀ ਫਾਰ ਵੈਲਫੇਅਰ ਆਫ਼ ਦੀ ਹੈਂਡੀਕੈਪਡ ਦੇ ਸਕੱਤਰ ਕਰਨਲ ਕਰਮਿੰਦਰਾ ਸਿੰਘ, ਐਸ.ਪੀ. ਅਮਰਜੀਤ ਸਿੰਘ ਘੁੰਮਣ, ਸ. ਜੀ.ਐਸ. ਗਿੱਲ, ਰੋਆਇਲ ਸਿਟੀ ਰਾਇਡਰਜ ਦੇ ਸਿਮਰ ਸਿੰਘ ਤੇ ਡੀ.ਐਸ.ਪੀ. ਸੁਖਅੰਮ੍ਰਿਤ ਰੰਧਾਵਾ ਸਮੇਤ ਵੱਡੀ ਗਿਣਤੀ 'ਚ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
ਇਸ ਕਾਰ ਰੈਲੀ ਦੇ ਜੇਤ ਕਾਰ ਚਾਲਕਾਂ ਤੇ ਨੇਵੀਗੇਟਰਾਂ ਨੂੰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਤੇ ਸ੍ਰੀਮਤੀ ਪੂਨਮਦੀਪ ਕੌਰ ਨੇ ਸਨਮਾਨਤ ਕੀਤਾ। ਪਹਿਲੇ ਥਾਂ 'ਤੇ ਵਾਲੇ ਨੇਵੀਗੇਟਰਾਂ ਨੂੰ ਦ੍ਰਿਸ਼ਟੀਹੀਣਾਂ ਲਈ ਵਿਸ਼ੇਸ਼ ਯੰਤਰ ਡੇਜੀ ਪਲੇਅਰ, ਦੂਜੇ ਥਾਂ ਵਾਲੇ ਨੂੰ ਸਮਾਰਟ ਕੇਨ ਸਟਿਕ ਤੇ ਤੀਜੇ ਥਾਂ ਵਾਲੇ ਨੂੰ ਸਮਾਰਟ ਮੋਬਾਇਲ ਫੋਨ ਅਤੇ ਹਿੱਸਾ ਲੈਣ ਵਾਲੇ ਸਾਰੇ ਦ੍ਰਿਸ਼ਟੀਹੀਣ ਨੇਵੀਗੇਟਰਾਂ ਨੂੰ ਵਿਸ਼ੇਸ਼ ਘਡ਼ੀਆਂ ਪ੍ਰਦਾਨ ਕੀਤੀਆਂ ਗਈਆਂ।
ਕਰਨਲ ਕਰਮਿੰਦਰਾ ਸਿੰਘ ਨੇ ਦੱਸਿਆ ਕਿ ਮੇਘਾਲਿਆ, ਨਾਗਾਲੈਂਡ, ਉਤਰਾਖੰਡ, ਅਸਾਮ, ਯੂ.ਪੀ., ਰਾਜਸਥਾਨ, ਦਿੱਲੀ, ਆਦਿ ਤੋਂ ਆਏ ਦ੍ਰਿਸ਼ਟੀਹੀਣਾਂ ਨੇ ਹਿੱਸਾ ਲਿਆ। ਇਸ ਸਮੇਂ ਸੂਰਤ ਸਿੰਘ, ਡਾ. ਰਵੀ ਭੂਸ਼ਣ, ਅਸ਼ਵਨੀ ਕੁਮਾਰ, ਆਰ.ਸੀ. ਨਾਰੰਗ, ਪਵਨ ਗੋਇਲ, ਜਗਦੀਸ਼ ਸਰੀਨ, ਨਿਹਾਰਿਕਾ ਸਮੇਤ ਹੋਰ ਵੱਡੀ ਗਿਣਤੀ 'ਚ ਪਟਿਆਲਾ ਵਾਸੀ ਅਤੇ ਹੋਰ ਪਤਵੰਤੇ ਮੌਜੂਦ ਸਨ। ਇਸ ਸਮੇਂ ਪਟਿਆਲਾ ਸਕੂਲ ਫਾਰ ਦਾ ਬਲਾਇੰਡ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ।

ਬੜੂ ਸਾਹਿਬ

ਸ਼ੋਸ਼ਲ ਮੀਡੀਆ 'ਤੇ ਬੜੂ ਸਾਹਿਬ ਨੂੰ ਬਦਨਾਮ ਕਰਨ ਦਾ ਸਿਲਸਿਲਾ ਜਾਰੀ

October 30, 2017 03:42 PM
More

ਧਰਮਗੜ੍ਹ, 29 ਅਕਤੂਬਰ 2017: ਕਲਗੀਧਰ ਟਰੱਸਟ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਲੋ ਕੀਤੇ ਜਾਂਦੇ ਸਮਾਜਸੇਵੀ ਕਾਰਜਾਂ ਦੀ ਬਦੌਲਤ ਇਸ ਟਰੱਸਟ ਦੀ ਦੁਨੀਆਂ ਭਰ ਚ ਵੱਖਰੀ ਪਹਿਚਾਣ ਹੈ ਪ੍ਰਤੂੰ ਇਕ ਗਿਣੀ-ਮਿੱਥੀ ਸਾਜਿਸ਼ ਦੇ ਤਹਿਤ ਸ਼ੋਸ਼ਲ ਮੀਡੀਆ ਤੇ ਬੜੂ ਸਾਹਿਬ ਨੂੰ ਬਦਨਾਮ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਕਿਉਕ ਭਾਂਵੇ ਟਰੱਸਟ ਵਲੋ ਬੜੂ ਸਾਹਿਬ ਖਿਲਾਫ ਪੋਸਟਾਂ ਪਾਉਣ ਵਾਲੇ ਅਮਰੀਕਾ ਚ ਰਹਿੰਦੇ ਜਗਰੀਤ ਗਿੱਲ ਅਤੇ ਹੋਰਨਾਂ ਵਿਅਕਤੀਆਂ ਦੀ ਸਾਈਬਰ ਕ੍ਰਾਈਮ ਚ ਸ਼ਿਕਾਇਤ ਦਰਜ ਕਰਵਾ ਕੇ ਸ਼ੋਸ਼ਲ ਮੀਡੀਆ ਤੇ ਬਣਾਇਆ ਪੇਜ਼ ਬੰਦ ਕਰਵਾ ਦਿੱਤਾ ਹੈ ।ਬੀਤੇ ਦਿਨੀ ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਦੀ ਬੱਸ ਦੇ ਡਰਾਈਵਰ ਵਲੋ ਬੱਚਿਆਂ ਨੂੰ ਗੁੰਮਰਾਹ ਕਰਕੇ ਕਿਸੇ ਸੁੰਨਸਾਨ ਜਗ੍ਹਾ ਤੇ ਬੱਸ ਰੋਕ ਕੇ ਬੜੂ ਸਾਹਿਬ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਇਕ ਵੀਡੀਓ ਬਣਾਈ ਗਈ ਸੀ, ਜਦੋ ਕਿ ਉਨ੍ਹਾਂ ਬੱਚਿਆਂ ਵਲੋ ਹੀ ਬਾਅਦ ਚ ਇਕ ਹੋਰ ਵੀਡੀਓ ਰਾਂਹੀ ਖੁਦ ਮੰਨਿਆ ਕਿ ਉਨ੍ਹਾਂ ਨੂੰ ਗੁੰਮਰਾਹ ਕਰਕੇ ਇਹ ਵੀਡੀਓ ਬਣਾਈ ਗਈ ਹੈ । ਉਕਤ ਅਕਾਲ ਅਕੈਡਮੀ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਬੱਚੇ ਇਕ ਅਜਿਹੀ ਸੰਸਥਾ ਚ ਪੜ੍ਹ ਰਹੇ ਹਨ, ਜਿਸ ਚ ਬੱਚਿਆਂ ਨੂੰ ਦੁਨੀਆਵੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਅਜੋਕੇ ਸਮੇ ਦੀ ਮੁੱਖ ਲੋੜ ਹੈ । ਉਕਤ ਅਕੈਡਮੀ ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਪ੍ਰਦੁੱਮਨ ਸਿੰਘ ਵੈਰੋਵਾਲ, ਸੇਵਾ ਸਿੰਘ ਖੋਜਕੀਪੁਰ, ਪ੍ਰਤਾਪ ਸਿੰਘ ਜਲਾਲਾਬਾਦ, ਹਰਭਜਨ ਸਿੰਘ ਗਿੱਲ ਕਲੇਰ, ਰਮਨਦੀਪ ਕੌਰ ਰਾਮਪੁਰ ਭੂਤਵਿੰਡ ਅਤੇ ਸਤਨਾਮ ਸਿੰਘ ਸ਼ੇਰੋ ਬਾਘਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਹਰ ਇਕ ਖੇਤਰ ਚ ਮੱਲਾਂ ਮਾਰ ਰਹੇ ਹਨ ਅਤੇ ਉਨ੍ਹਾਂ ਤੇ ਦਸਤਾਰ ਜਾਂ ਪੰਜਾਬੀ ਭਾਸ਼ਾ ਨੂੰ ਲੈ ਕੇ ਕੋਈ ਪਾਬੰਦੀ ਨਹੀ ਹੈ ਕਿਉਕਿ ਦਸਤਾਰ ਜਿਥੇ ਬੱਚਿਆਂ ਦੀ ਵਰਦੀ ਦਾ ਹਿੱਸਾ ਹੈ, ਉਥੇ ਨਾਲ ਹੀ ਪੰਜਾਬੀ ਭਾਸ਼ਾ ਚ ਬੱਚਿਆਂ ਦੇ ਲੇਖ ਅਤੇ ਭਾਸ਼ਣ ਮੁਕਾਬਲੇ ਆਦਿ ਕਰਵਾਉਣ ਤੋ ਇਲਾਵਾ ਬੱਚੇ ਗੁਰਬਾਣੀ ਦਾ ਪਾਠ ਵੀ ਕਰਦੇ ਹਨ । ਪੰਜਾਬੀ ਜਾਗ੍ਰਿਤੀ ਮੰਚ ਦੇ ਸਕੱਤਰ ਦੀਪਕ ਬਾਲੀ ਅਤੇ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤੇਜਿੰਦਰ ਸਿੰਘ ਪ੍ਰਦੇਸ਼ੀ ਵਲੋ ਉਕਤ ਅਕਾਲ ਅਕੈਡਮੀ ਵਿਖੇ ਆ ਕੇ ਜਾਂਚ ਕੀਤੀ ਗਈ ਤਾਂ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀ ਆਈ ਜੋ ਕਿ ਵਾਇਰਲ ਹੋਈ ਵੀਡੀਓ ਚ ਦੱਸੀ ਗਈ ਹੈ । ਇਸ ਲਈ ਅਕਾਲ ਅਕੈਡਮੀ ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਇਸ ਘਟਨਾ ਤੇ ਚਿੰਤਾ ਪ੍ਰਗਟ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਘਟੀਆਂ ਹਰਕਤਾਂ ਕਰਨ ਵਾਲੇ ਵਿਅਕਤੀਆਂ ਤੋ ਸੁਚੇਤ ਰਹਿਣ ।

ਅੱਤਵਾਦੀ ਹਮਲਾ

ਮੁੰਬਈ ਦੀ ਤਰਜ 'ਤੇ ਗੁਜਰਾਤ ਚੋਣਾਂ ਦੌਰਾਨ ਹੋ ਸਕਦੈ ਅੱਤਵਾਦੀ ਹਮਲਾ

October 27, 2017 04:36 PM
More

ਅਹਿਮਦਾਬਾਦ, 27 ਅਕਤੂਬਰ : ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਮੁੰਬਈ ਦੀ ਤਰਜ 'ਤੇ ਹੋਏ 26/11 ਜਿਹਾ ਹਮਲਾ ਹੋ ਸਕਦਾ ਹੈ। ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਇਹ ਹਮਲਾ ਸਮੁੰਦਰੀ ਰਸਤੇ ਦੇ ਜ਼ਰੀਏ ਕਰਵਾ ਸਕਦੀ ਹੈ। ਸਾਡੀ ਖੁਫ਼ੀਆ ਏਜੰਸੀਆਂ ਦਾ ਕਹਿਣਾ ਹੈ ਕਿ ਅਜਿਹਾ ਸ਼ੱਕ ਇਸ ਲਈ ਹੈ ਕਿਉਂਕਿ ਪਿਛਲੇ ਦਿਨੀਂ ਪਾਕਿਸਤਾਨ ਨੇ ਅਜਿਹੀ ਸਰਗਰਮੀਆਂ ਨੂੰ ਅੰਜ਼ਾਮ ਦਿੱਤਾ ਹੈ।

ਪਿਛਲੇ ਦਿਨੀਂ ਗੁਜਰਾਤ ਸਥਿਤ ਕੌਮਾਂਤਰੀ ਸਮੁੰਦਰੀ ਸਰਹੱਦ ਵਿਚ ਪਾਕਿਸਤਾਨ ਦੇ ਸੈਨਿਕਾਂ ਨੇ ਭਾਰਤੀ ਮਛੇਰਿਆਂ ਤੋਂ ਉਨ੍ਹਾਂ ਦੇ ਪਛਾਣ ਪੱਤਰ ਅਤੇ ਸਮੁੰਦਰੀ ਉਪਕਰਣ ਖੋਹ ਲਏ ਸੀ। ਏਜੰਸੀਆਂ ਨੂੰ ਸ਼ੱਕ ਹੈ ਕਿ ਉਹ ਇਨ੍ਹਾਂ ਦਾ ਇਸਤੇਮਾਲ ਅੱਤਵਾਦੀ ਹਮਲੇ ਵਿਚ ਕਰ ਸਕਦੇ ਹਨ। ਗੁਜਰਾਤ ਚੋਣਾਂ ਵਿਚ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੇ ਰੂਪ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਹਨ ਤੇ ਕਾਂਗਰਸ ਵਲੋਂ  ਸੋਨੀਆ ਗਾਂਧੀ ਅਤੇ ਰਾਹੁਲ ਦੀ ਕਈ ਰੈਲੀਆਂ ਅਤੇ ਪ੍ਰੋਗਰਾਮ ਹੋ ਸਕਦੇ ਹਨ। ਇਨ੍ਹਾਂ ਵਿਚ ਲੱਖਾਂ ਦੀ ਭੀੜ ਜੁਟਣ ਦੀ ਸੰਭਾਵਨਾ ਹੈ। ਹਮਲਾ ਅਜਿਹੀ ਹੀ ਭੀੜ ਵਾਲੇ ਪ੍ਰੋਗਰਾਮ ਵਿਚ ਹੋਣ ਦਾ ਸ਼ੱਕ ਹੈ।  ਇਹੀ ਕਾਰਨ ਹੈ ਕਿ ਏਜੰਸੀਆਂ ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ। 

ਪਿਛਲੇ ਦਿਨੀਂ ਪੋਰਬੰਦਰ ਵਿਚ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਸੈਨਿਕਾਂ ਨੇ ਚਾਰ ਕਿਸ਼ਤੀਆਂ ਨੂੰ ਫੜਿਆ ਸੀ ਅਤੇ ਬਾਅਦ ਵਿਚ ਉਨ੍ਹਾਂ ਛੱਡ ਦਿੱਤਾ ਸੀ। ਦਰਅਸਲ ਅਰਬ ਸਾਗਰ ਵਿਚ ਸਰਹੱਦ ਰੇਖਾ ਸਪਸ਼ਟ ਨਹੀ ਹੈ। ਇਸ ਲਈ ਹਮੇਸ਼ਾ ਮਛੇਰੇ ਚਲੇ ਜਾਂਦੇ ਹਨ। ਭਾਰਤ ਅਤੇ ਪਾਕਿ ਦੇ ਸੈਨਿਕ ਇਕ ਦੂਜੇ ਦੇ ਮਛੇਰਿਆਂ ਨੂੰ ਫੜ ਲੈਂਦੇ ਹਨ ਜਾਂ ਪੁਛÎਗਿੱਛ ਕਰਕੇ ਛੱਡ ਦਿੰਦੇ ਹਨ। ਇਨ੍ਹਾਂ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਪੁਛਗਿੱਛ ਦੌਰਾਨ ਪਾਕਿਸਤਾਨੀ ਸੈÎਨਿਕਾਂ ਨੇ  ਉਨ੍ਹਾਂ ਦੇ ਯੂਨਿਕ ਆਈਡੀ ਉਪਕਰਣ ਅਤੇ ਪਛਾਣ ਪੱਤਰ ਖੋਹ ਲਏ ਸੀ। ਯੂਆਈਡੀ ਉਪਕਰਣ ਉਹ ਹੁੰਦੇ ਹਨ ਜੋ ਰਜਿਸਟਰਡ ਹੁੰਦੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਜਿਹੇ ਹੀ ਉਪਕਰਣ ਦਾ ਇਸਤੇਮਾਲ ਕਰਕੇ ਗੁਜਰਾਤ ਵਿਚ ਅੱਤਵਾਦੀ ਹਮਲਾ ਹੋ ਸਕਦਾ ਹੈ।

Copyright © 2020, Punjab Newsline, Canada, All rights reserved. Terms & Conditions Privacy Policy